ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਕੋਵਿਡ–19 ਦੀ ਸਥਿਤੀ ਦੀ ਸਮੀਖਿਆ ਲਈ ਕਰਨ ਲਈ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ
ਪ੍ਰਧਾਨ ਮੰਤਰੀ ਨੇ ਮੈਡੀਕਲ ਬੁਨਿਆਦੀ ਢਾਂਚੇ ਦੀ ਉਪਲਬਧਤਾ ਦੀ ਸਮੀਖਿਆ ਕੀਤੀ
3 ਉੱਚ–ਅਧਿਕਾਰ–ਪ੍ਰਾਪਤ ਸਮੂਹਾਂ ਨੇ ਪ੍ਰਧਾਨ ਮੰਤਰੀ ਨੂੰ ਪੇਸ਼ਕਾਰੀ ਦਿੱਤੀ
ਪ੍ਰਧਾਨ ਮੰਤਰੀ ਨੇ ਸਿਹਤ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਅੱਪਗ੍ਰੇਡੇਸ਼ਨ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਦਿਸ਼ਾ–ਨਿਰਦੇਸ਼ ਦਿੱਤੇ
Posted On:
27 APR 2021 8:33PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ ਕੋਵਿਡ–19 ਨਾਲ ਸਬੰਧਿਤ ਸਥਿਤੀ ਦੀ ਸਮੀਖਿਆ ਕਰਨ ਲਈ ਉੱਚ ਅਧਿਕਾਰੀਆਂ ਨਾਲ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੇਸ਼ ਵਿੱਚ ਆਕਸੀਜਨ ਦੀ ਉਪਲਬਧਤਾ, ਦਵਾਈਆਂ, ਸਿਹਤ ਬੁਨਿਆਦੀ ਢਾਂਚੇ ਆਦਿ ਨਾਲ ਸਬੰਧਿਤ ਸਥਿਤੀ ਉੱਤੇ ਝਾਤ ਪਾਈ।
ਆਕਸੀਜਨ ਸਪਲਾਈ ’ਚ ਵਾਧਾ ਕਰਨ ਲਈ ਕੰਮ ਕਰਨ ਵਾਲੇ ਉੱਚ–ਅਧਿਕਾਰ–ਪ੍ਰਾਪਤ ਸਮੂਹਾਂ ਨ ਦੇਸ਼ ਵਿੱਚ ਆਕਸੀਜਨ ਦੀ ਉਪਲਬਧਤਾ ਤੇ ਸਪਲਾਈ ਵਿੱਚ ਵਾਧਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਰਾਜਾਂ ਨੂੰ ਆਕਸੀਜਨ ਦਾ ਕੋਟਾ ਵਧਾਉਣ ਬਾਰੇ ਜਾਣਕਾਰੀ ਦਿੱਤਾ। ਇਹ ਵਿਚਾਰ–ਵਟਾਂਦਰਾ ਕੀਤਾ ਗਿਆ ਕਿ ਦੇਸ਼ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੇ ਉਤਪਾਦਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ; ਅਗਸਤ 2020 ’ਚ ਇਹ ਉਤਪਾਦਨ 5700 ਮੀਟ੍ਰਿਕ ਟਨ/ਦਿਨ ਹੋ ਰਿਹਾ ਸੀ, ਉਹ ਹੁਣ (25 ਅਪ੍ਰੈਲ, 2021) ਨੂੰ ਵਧ ਕੇ 8922 ਮੀਟ੍ਰਿਕ ਟਨ ਹੋ ਗਿਆ ਹੈ। ਐੱਲਐੱਮਓ ਦਾ ਦੇਸ਼ ਵਿੱਚ ਉਤਪਾਦਨ ਅਪ੍ਰੈਲ 2021 ਦੇ ਅੰਤ ਤੱਕ 9250 ਮੀਟ੍ਰਿਕ ਟਨ/ਦਿਨ ਹੋਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂ ਹਦਾਇਤ ਕੀਤੀ ਉਹ ਛੇਤੀ ਤੋਂ ਛੇਤੀ ਪੀਐੱਸਏ ਆਕਸੀਜਨ ਪਲਾਂਟ ਸ਼ੁਰੂ ਕਰਨ ਲਈ ਰਾਜ ਸਰਕਾਰਾਂ ਦੇ ਨੇੜਲੇ ਸਹਿਯੋਗ ਨਾਲ ਕੰਮ ਕਰਨ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ੳਹ ਰਾਜਾਂ ਨੂੰ ਪੀਐੱਸਏ ਆਕਸੀਜਨ ਪਲਾਂਟਸ ਸਥਾਪਿਤ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੂੰ ਆਕਸੀਜਨ ਐਕਸਪ੍ਰੈੱਸ ਰੇਲਵੇਜ਼ ਸਰਵਿਸ ਕੰਮ–ਕਾਜ ਦੇ ਨਾਲ–ਨਾਲ ਭਾਰਤੀ ਵਾਯੂ ਸੈਨਾ ਵੱਲੋਂ ਆਕਸੀਜਨ ਟੈਂਕਰ ਲਿਆਉਣ ਲਿਆਉਣ–ਲਿਜਾਣ ਲਈ ਦੇਸ਼ ਤੇ ਵਿਦੇਸ਼ ’ਚ ਕਈ ਥਾਵਾਂ ਉੱਤੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ।
ਮੈਡੀਕਲ ਬੁਨਿਆਦੀ ਢਾਂਚੇ ਅਤੇ ਕੋਵਿਡ ਪ੍ਰਬੰਧ ਲਈ ਕੰਮ ਕਰ ਰਹੇ ਉੱਚ–ਅਧਿਕਾਰ–ਪ੍ਰਾਪਤ ਸਮੂਹ ਨੇ ਪ੍ਰਧਾਨ ਮੰਤਰੀ ਨੂੰ ਬਿਸਤਰਿਆਂ ਤੇ ਆਈਸੀਯੂਜ਼ (ICUs) ਦੀ ਉਪਲਬਧਤਾ ਵਿੱਚ ਵਾਧੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਵਾਇਰਸ ਦੀ ਲਾਗ ਫੈਲਣ ਦੀ ਲੜੀ ਫੈਲਣਾ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਸੂਚਿਤ ਕੀਤਾ। ਪ੍ਰਧਾਨ ਮੰਤਰੀ ਨੇ ਇਹ ਯਕੀਨੀ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਕਿ ਕੋਵਿਡ ਪ੍ਰਬੰਧ ਨਾਲ ਸਬੰਧ ਵਿਕਸਤ ਕੀਤੀਆਂ ਖ਼ਾਸ ਹਦਾਇਤਾਂ ਤੇ ਰਣਨੀਤੀਆਂ ਨੂੰ ਸਬੰਧਿਤ ਏਜੰਸੀਆਂ ਵੱਲੋਂ ਵਾਜਬ ਤਰੀਕੇ ਲਾਗੂ ਕਰਨ ਦੀ ਜ਼ਰੂਰਤ ਹੈ।
ਸੰਚਾਰ ਬਾਰੇ ਉੱਚ–ਅਧਿਕਾਰ–ਪ੍ਰਾਪਤ ਸਮੂਹ ਨੇ ਪ੍ਰਧਾਨ ਮੰਤਰੀ ਨੇ ਕੋਵਿਡ ਨਾਲ ਸਬੰਧਿਤ ਵਿਵਹਾਰ ਬਾਰੇ ਲੋਕਾਂ ਵਿੱਚ ਜਾਗਰੂਕਤਾ ਦਾ ਸੁਧਾਰ ਲਿਆਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ।
ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਸਕੱਤਰ, ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ, ਸਕੱਤਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਸਕੱਤਰ ਫ਼ਾਰਮਾਸਿਊਟੀਕਲਸ, ਮੈਂਬਰ ਨੀਤੀ ਆਯੋਗ, ਡੀਜੀ ਆਈਸੀਐੱਮਆਰ, ਸਕੱਤਰ ਬਾਇਓਟੈਕਨੋਲੋਜੀ ਤੇ ਹੋਰ ਸੀਨੀਅਰ ਅਧਿਕਾਰੀ ਇਸ ਬੈਠਕ ਵਿੱਚ ਹਾਜ਼ਰ ਸਨ।
*****
ਡੀਐੱਸ/ਏਕੇਜੇ
(Release ID: 1714554)
Visitor Counter : 177
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam