ਰੱਖਿਆ ਮੰਤਰਾਲਾ

ਫੌਜ ਦੇ ਮੁਖੀ ਨੇ ਸਿਆਚਿਨ ਤੇ ਪੂਰਬੀ ਲੱਦਾਖ ਦਾ ਦੌਰਾ ਕੀਤਾ

Posted On: 27 APR 2021 5:11PM by PIB Chandigarh

ਜਨਰਲ ਐੱਮ ਐੱਮ ਨਰਵਣੇ , ਚੀਫ ਆਫ ਆਰਮੀ ਸਟਾਫ ਨੇ ਅੱਜ ਸਿਆਚਿਨ ਤੇ ਪੂਰਬੀ ਲੱਦਾਖ ਦਾ ਦੌਰਾ ਕੀਤਾ ਅਤੇ ਇਹਨਾਂ ਖੇਤਰਾਂ ਵਿੱਚ ਸੰਚਾਲਨ ਸਥਿਤੀ ਦੀ ਸਮੀਖਿਆ ਕੀਤੀ । ਉਹਨਾਂ ਨਾਲ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ , ਫੌਜੀ ਕਮਾਂਡਰ , ਉੱਤਰੀ ਕਮਾਂਡ ਅਤੇ ਲੈਫਟੀਨੈਂਟ ਜਨਰਲ ਪੀ ਜੀ ਕੇ ਮੈਨਨ , ਜੀ ਓ ਸੀ , ਫਾਇਰ ਐਂਡ ਫਿਊਰੀ ਕੋਰ ਵੀ ਸਨ।
ਜਨਰਲ ਨਰਵਣੇ ਨੇ ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਨਾਲ ਗੱਲਬਾਤ ਕੀਤੀ I ਜਨਰਲ ਨਰਵਣੇ ਨੇ ਉਹਨਾਂ ਦੀ ਅਡੋਲਤਾ ਤੇ ਉੱਚੇ ਮਨੋਬਲ ਦੀ ਸ਼ਲਾਘਾ ਕੀਤੀ ਜਦਕਿ ਉਹ ਮੁਸ਼ਕਿਲ ਵਾਲੇ ਖੇਤਰ , ਉਚਾਈ ਤੇ ਮੁਸ਼ਕਿਲ ਹਾਲਤਾਂ ਵਾਲੇ ਮੌਸਮ ਵਿੱਚ ਤਾਇਨਾਤ ਹਨ ।
ਬਾਅਦ ਵਿੱਚ ਜੀ ਓ ਸੀ ਫਾਇਰ ਐਂਡ ਫਿਊਰੀ ਕੋਰ ਦੁਆਰਾ ਸੀ ਓ ਐੱਸ ਨੂੰ ਕੋਰ ਜ਼ੋਨ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਅਤੇ ਸੰਚਾਲਨ ਦੀ ਤਿਆਰੀ ਬਾਰੇ ਜਾਣੂ ਕਰਵਾਇਆ ਗਿਆ । ਫੌਜ ਮੁਖੀ 28 ਅਪ੍ਰੈਲ 2021 ਨੂੰ ਵਾਪਸ ਆਉਣਗੇ ।

0


 

************************

ਏ ਏ / ਬੀ ਐੱਸ ਸੀ
 


(Release ID: 1714450) Visitor Counter : 180