PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 26 APR 2021 6:04PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,43,04,382 ਤੇ ਪੁੱਜ ਗਈ ਹੈ।

  • ਰਾਸ਼ਟਰੀ ਰਿਕਵਰੀ ਦੀ ਦਰ 82.62 ਫੀਸਦੀ ਦਰਜ ਕੀਤੀ ਜਾ ਰਹੀ ਹੈ।

  • ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਨੇ 14.19 ਕਰੋੜ ਵੈਕਸੀਨ ਖੁਰਾਕਾਂ ਨਾਲ 100ਵੇਂ ਦਿਨ ਵਿੱਚ ਪ੍ਰਵੇਸ਼ ਕੀਤਾ।

  • ਪ੍ਰਧਾਨ ਮੰਤਰੀ ਨੇ ਕੋਵਿਡ ਪ੍ਰਬੰਧਨ ਵਿੱਚ ਸਹਾਇਤਾ ਲਈ ਹਥਿਆਰਬੰਦ ਬਲਾਂ ਦੁਆਰਾ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕੀਤੀ।

  • ਸਟੀਲ ਪਲਾਂਟਸ ਨੇ ਕੀਤੀ 3131 ਮੀਟ੍ਰਿਕ ਟਨ ਲਿਕੁਇਡ ਮੈਡੀਕਲ ਆਕਸੀਜਨ ਸਪਲਾਈ।

 

 

#Unite2FightCorona

#IndiaFightsCorona

 

C:\Users\user\Desktop\narinder\2021\April\12 April\image004BIUS.jpg

 

ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 14.19 ਕਰੋੜ ਤੋਂ ਪਾਰ, ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਨੇ 100 ਦਿਨ ਮੁਕੰਮਲ ਕੀਤੇ

  • ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ  ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 14.19 ਕਰੋੜ ਨੂੰ ਪਾਰ ਕਰ ਗਈ ਹੈ

  • ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,43,04,382 ਤੇ ਪੁੱਜ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ 82.62 ਫੀਸਦੀ ਦਰਜ ਕੀਤੀ ਜਾ ਰਹੀ ਹੈ।

  • ਪਿਛਲੇ 24 ਘੰਟਿਆਂ ਦੌਰਾਨ 2,19,272 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ।

  •  

  • ਦਸ ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 78.98 ਫੀਸਦੀ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ। 

  • ਪਿਛਲੇ 24 ਘੰਟਿਆਂ ਦੌਰਾਨ 3,52,991 ਨਵੇਂ ਕੇਸ ਸਾਹਮਣੇ ਆਏ ਹਨ। 

  • ਰਾਸ਼ਟਰੀ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ 1.13 ਫੀਸਦੀ 'ਤੇ ਖੜੀ ਹੈ।

  • 5 ਪ੍ਰਦੇਸ਼ਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ  ਨਹੀਂ ਕੀਤਾ ਗਿਆ ਹੈ।

  • ਇਹ ਹਨ - ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਤ੍ਰਿਪੁਰਾ, ਲਕਸ਼ਦੀਪ, ਮਿਜ਼ੋਰਮ, ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ। 

https://pib.gov.in/PressReleseDetail.aspx?PRID=1714175

 

ਪ੍ਰਧਾਨ ਮੰਤਰੀ ਨੇ ਕੋਵਿਡ ਪ੍ਰਬੰਧਨ ਵਿੱਚ ਸਹਾਇਤਾ ਲਈ ਹਥਿਆਰਬੰਦ ਬਲਾਂ ਦੁਆਰਾ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕੀਤੀ

ਚੀਫ ਆਵ੍ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਨੇ ਮਹਾਮਾਰੀ ਨਾਲ ਨਜਿੱਠਣ ਲਈ ਹਥਿਆਰਬੰਦ ਬਲਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਕਾਰਵਾਈਆਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਕਮਾਂਡ ਹੈੱਡਕੁਆਰਟਰ, ਕੋਰ ਹੈੱਡਕੁਆਰਟਰ, ਡਿਵੀਜ਼ਨ ਹੈੱਡਕੁਆਰਟਰ ਅਤੇ ਜਲ ਸੈਨਾ ਅਤੇ ਵਾਯੂ ਸੈਨਾ ਦੇ ਇਸੇ ਤਰ੍ਹਾਂ ਦੇ ਮੁੱਖ ਦਫਤਰਾਂ ਵਿਖੇ ਸਟਾਫ ਨਿਯੁਕਤੀ 'ਤੇ ਲਗੇ ਸਾਰੇ ਮੈਡੀਕਲ ਅਧਿਕਾਰੀਆਂ ਨੂੰ ਹਸਪਤਾਲਾਂ ਵਿੱਚ ਤੈਨਾਤ ਕੀਤਾ ਜਾਵੇਗਾ। ਚੀਫ ਆਵ੍ ਡਿਫੈਂਸ ਸਟਾਫ (ਸੀਡੀਐੱਸ) ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਸਹਾਇਤਾ ਲਈ ਵੱਡੀ ਗਿਣਤੀ ਵਿੱਚ ਨਰਸਿੰਗ ਪ੍ਰਸੋਨਲ (ਕਰਮਚਾਰੀਆਂ) ਨੂੰ ਵੀ ਕੰਮ ‘ਤੇ ਲਗਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਹਥਿਆਰਬੰਦ ਬਲਾਂ ਪਾਸ ਵਿਭਿੰਨ ਅਦਾਰਿਆਂ ਵਿੱਚ ਉਪਲਬਧ ਆਕਸੀਜਨ ਸਿਲੰਡਰ ਹਸਪਤਾਲਾਂ ਲਈ ਜਾਰੀ ਕੀਤੇ ਜਾਣਗੇ।ਚੀਫ ਆਵ੍ ਡਿਫੈਂਸ ਸਟਾਫ (ਸੀਡੀਐੱਸ) ਨੇ ਇਹ ਵੀ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ ਡਾਕਟਰੀ ਸੁਵਿਧਾਵਾਂ ਪੈਦਾ ਕਰ ਰਹੇ ਹਨ ਅਤੇ ਜਿੱਥੇ ਸੰਭਵ ਹੋ ਸਕੇਗਾ ਮਿਲਿਟਰੀ ਮੈਡੀਕਲ ਬੁਨਿਆਦੀ ਢਾਂਚਾ ਨਾਗਰਿਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਭਾਰਤੀ ਵਾਯੂ ਸੈਨਾ (ਆਈਏਐੱਫ) ਦੁਆਰਾ ਆਕਸੀਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਟ੍ਰਾਂਸਪੋਰਟ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੀ ਜਾਇਜ਼ਾ ਲਿਆ।

https://pib.gov.in/PressReleseDetail.aspx?PRID=1714175

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸੁਗਾ ਯੋਸ਼ੀਹਿਦੇ ਦਰਮਿਆਨ ਫੋਨ ‘ਤੇ ਗੱਲਬਾਤ ਹੋਈ

ਦੋਵੇਂ ਨੇਤਾਵਾਂ ਨੇ ਇੱਕ-ਦੂਜੇ ਦੇ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ‘ਤੇ ਚਰਚਾ ਕੀਤੀ ਅਤੇ ਇਸ ਮਹਾਮਾਰੀ ਦੇ ਚਲਦੇ ਉਤਪੰਨ ਵਿਭਿੰਨ ਖੇਤਰੀ ਅਤੇ ਆਲਮੀ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਇਸ ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਭਾਰਤ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਸੁਗਾ ਦਾ ਵੀ ਧੰਨਵਾਦ ਕੀਤਾ। ਉੱਥੇ ਹੀ ਉਨ੍ਹਾਂ ਨੇ ਇਹ ਉਮੀਦ ਪ੍ਰਗਟਾਈ ਕਿ ਨਿਕਟ ਭਵਿੱਖ ਵਿੱਚ ਕੋਵਿਡ - 19 ਦੀ ਸਥਿਤੀ ਸਥਿਰ ਹੋਣ ਦੇ ਬਾਅਦ ਉਹ ਭਾਰਤ ਵਿੱਚ ਪ੍ਰਧਾਨ ਮੰਤਰੀ ਸੁਗਾ ਦੇ ਭਾਰਤ ਆਗਮਨ ਦਾ ਸੁਆਗਤ ਕਰਨਗੇ।

https://pib.gov.in/PressReleseDetail.aspx?PRID=1714175

 

ਸਟੀਲ ਪਲਾਂਟਸ ਨੇ ਕੀਤੀ 3131 ਮੀਟ੍ਰਿਕ ਟਨ ਲਿਕੁਇਡ ਮੈਡੀਕਲ ਆਕਸੀਜਨ ਸਪਲਾਈ ਕੀਤੀ

ਜਨਤਕ ਅਤੇ ਨਿਜੀ ਖੇਤਰ ਦੇ ਸਟੀਲ ਪਲਾਂਟਸ ਨੇ 25 ਅਪ੍ਰੈਲ, 2021 ਨੂੰ ਵਿਭਿੰਨ ਰਾਜਾਂ ਨੂੰ 3131.84 ਮੀਟ੍ਰਿਕ ਟਨ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਸਪਲਾਈ ਕੀਤੀ ਹੈ; ਜਦ ਕਿ ਇਸ ਦੇ ਮੁਕਾਬਲੇ ਇਸ ਤੋਂ ਪਿਛਲੇ ਦਿਨ 2,894 ਟਨ ਦੀ ਸਪਲਾਈ ਕੀਤੀ ਗਈ ਸੀ। ਇਸ ਤੋਂ ਇੱਕ ਹਫ਼ਤਾ ਪਹਿਲਾਂ, ਰੋਜ਼ਾਨਾ ਔਸਤਨ 1500 ਤੋਂ 1700 ਮੀਟ੍ਰਿਕ ਆਕਸੀਜਨ ਭੇਜੀ ਜਾ ਰਹੀ ਸੀ।  25 ਅਪ੍ਰੈਲ ਨੂੰ ਉਤਪਾਦਨ 3468.6 ਮੀਟ੍ਰਿਕ ਟਨ ਸੀ। ਸਟੀਲ (ਇਸਪਾਤ) ਦੇ ਪਲਾਂਟ ਵਿਭਿੰਨ ਪਹਿਲਕਦਮੀਆਂ ਲੈ ਕੇ LMO ਦੀ ਸਪਲਾਈ ਵਧਾਉਣ ਦੇ ਯੋਗ ਹੋਏ ਹਨ; ਜਿਵੇਂ ਕਿ ਉਨ੍ਹਾਂ ਨੇ ਨਾਈਟ੍ਰੋਜਨ ਤੇ ਆਰਗਨ ਦਾ ਉਤਪਾਦਨ ਘਟਾਇਆ ਹੈ ਤੇ ਬਹੁਤੇ ਪਲਾਂਟਸ ਵਿੱਚ ਸਿਰਫ਼ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਦਾ ਹੀ ਉਤਪਾਦਨ ਹੋ ਰਿਹਾ ਹੈ।

https://pib.gov.in/PressReleseDetail.aspx?PRID=1714175

 

ਸੀਬੀਆਈਸੀ ਨੇ ਵਪਾਰ, ਉਦਯੋਗ ਅਤੇ ਵਿਅਕਤੀਆਂ ਨੂੰ ਸਹਿਯੋਗ ਦੇਣ ਲਈ ਸਮਰਪਿਤ ਸਹਾਇਤਾ ਡੈਸਕ ਸ਼ੁਰੂ ਕੀਤਾ ਹੈ, ਇਹ ਸਹਾਇਤਾ ਡੈਸਕ ਆਕਸੀਜਨ ਅਤੇ ਆਕਸੀਜਨ ਨਾਲ ਸਬੰਧਿਤ ਉਪਕਰਨਾਂ ਸਮੇਤ ਕੋਵਿਡ 19 ਲਈ ਦਰਾਮਦ ਕਰਨ ਲਈ ਕਸਟਮਸ ਕਲੀਅਰੈਂਸ ਵਿੱਚ ਤੇਜ਼ੀ ਲਿਆਵੇਗਾ

ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸੇਜ਼ ਅਤੇ ਕਸਟਮਸ (ਸੀ ਬੀ ਆਈ ਸੀ) ਨੇ ਵਪਾਰ , ਉਦਯੋਗ ਅਤੇ ਵਿਅਕਤੀਆਂ ਨੂੰ ਸਹਿਯੋਗ ਦੇਣ ਅਤੇ ਕੋਵਿਡ 19 ਨਾਲ ਸਬੰਧਿਤ ਦਰਾਮਦ ਸਬੰਧੀ ਪੁੱਛਗਿੱਛ ਦੇ ਹੱਲ ਲਈ ਕਸਟਮਸ ਕਲੀਅਰੈਂਸ ਵਿੱਚ ਤੇਜ਼ੀ ਲਿਆਉਣ ਲਈ ਸਮਰਪਿਤ ਸੇਵਾ ਡੈਸਕ ਸਥਾਪਿਤ ਕੀਤਾ ਹੈ।

https://pib.gov.in/PressReleseDetail.aspx?PRID=1714175

 

ਕੋਵਿਡ–19 ਦੇ ਮਰੀਜ਼ਾਂ ਦੇ ਇਲਾਜ ਲਈ ਪ੍ਰਭਾਵੀ ਹੋ ਸਕਦੀ ਹੈ CSIR-CMERI ਵੱਲੋਂ ਦੇਸ਼ ’ਚ ਵਿਕਸਤ ਕੀਤੀ ਗਈ ਆਕਸੀਜਨ ਦਾ ਉਤਪਾਦਨ ਵਧਾਉਣ ਦੀ ਟੈਕਨੋਲੋਜੀ: ਡਾ. ਵੀ.ਆਰ. ਸ੍ਰਿੱਸਥ

CSIR-CMERI ਨੇ ਆਕਸੀਜਨ ਉਤਪਾਦਨ ਵਿੱਚ ਵਾਧਾ ਕਰਨ ਦੀ ਟੈਕਨੋਲੋਜੀ ਦੇਸ਼ ’ਚ ਹੀ ਵਿਕਸਤ ਕੀਤੀ ਹੈ, ਜੋ ਕੋਵਿਡ–19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਪ੍ਰਭਾਵੀ ਹੋ ਸਕਦੀ ਹੈ। ਇਸ ਟੈਕਨੋਲੋਜੀ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਸਾਰੇ ਭਾਗੀਦਾਰ ਉਦਯੋਗਾਂ/ਉੱਦਮੀਆਂ ਨੂੰ ਇਸ ਔਖੇ ਸਮੇਂ ਅੱਗੇ ਆਉਣ ਤੇ ਛੇਤੀ ਤੋਂ ਛੇਤੀ ਉਪਕਰਣ ਦਾ ਨਿਰਮਾਣ ਕਰਨ ਦੀ ਬੇਨਤੀ ਕੀਤੀ। 

https://pib.gov.in/PressReleseDetail.aspx?PRID=1714175

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

ਮਹਾਰਾਸ਼ਟਰ: ਮਹਾਰਾਸ਼ਟਰ ਨੇ ਅੱਜ ‘ਆਕਸੀਜਨ ਐਕਸਪ੍ਰੈੱਸ’ ਰਾਹੀਂ 44 ਟਨ ਤਰਲ ਆਕਸੀਜਨ ਪ੍ਰਾਪਤ ਕੀਤੀ। ਗੁਜਰਾਤ ਦੇ ਹਾਪਾ ਤੋਂ ਤਰਲ ਮੈਡੀਕਲ ਆਕਸੀਜਨ ਦੇ ਤਿੰਨ ਟੈਂਕਰ ਲੈ ਕੇ ਜਾਣ ਵਾਲੀ ਭਾਰਤੀ ਰੇਲਵੇ ਦੀ ਰੋ ਰੋ ਸੇਵਾ ਨਵੀਂ ਮੁੰਬਈ ਦੇ ਕਲਾਂਬੋਲੀ ਪਹੁੰਚੀ। ਇਨ੍ਹਾਂ ਤਿੰਨਾਂ ਟੈਂਕਰਾਂ ਵਿੱਚੋਂ ਹਰੇਕ ਨੂੰ ਮੁੰਬਈ, ਠਾਣੇ ਅਤੇ ਪੂਣੇ ਭੇਜਿਆ ਜਾਵੇਗਾ। ਮਹਾਰਾਸ਼ਟਰ ਦੇ ਨਾਗਪੁਰ ਨੂੰ ਕੱਲ੍ਹ ਸ਼ਾਮ ਨੂੰ ਹੀ ਤਿੰਨ ਟੈਂਕਰ ਮਿਲੇ ਸਨ। ਨਾਸਿਕ ਦੇ ਨੌਂ ਹਸਪਤਾਲ ਆਪਣੇ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰਨ ਜਾ ਰਹੇ ਹਨ। ਜ਼ਿਲ੍ਹੇ ਨੂੰ ਜ਼ਿਲ੍ਹੇ ਦੀ ਸਲਾਨਾ ਯੋਜਨਾ ਤੋਂ ਇਸ ਪ੍ਰੋਜੈਕਟ ਲਈ 10 ਕਰੋੜ 88 ਲੱਖ ਰੁਪਏ ਦੀ ਪ੍ਰਬੰਧਕੀ ਮਨਜ਼ੂਰੀ ਮਿਲ ਗਈ ਹੈ।

ਗੁਜਰਾਤ: ਅਹਿਮਦਾਬਾਦ ਦੇ ਗੁਜਰਾਤ ਯੂਨੀਵਰਸਿਟੀ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਕੇਂਦਰ ਵਿਖੇ ਡੀਆਰਡੀਓ ਅਤੇ ਰਾਜ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਸਥਾਪਿਤ ਕੀਤਾ ਗਿਆ 900ਬੈੱਡਾਂ ਦਾ ਧਨਵੰਤਰੀ ਕੋਵਿਡ ਕੇਅਰ ਹਸਪਤਾਲ ਸ਼ੁਰੂ ਹੋ ਗਿਆ ਹੈ। ਹਸਪਤਾਲ ਨੇ ਕੱਲ੍ਹ ਮਰੀਜ਼ਾਂ ਨੂੰ ਦਾਖਲ ਕਰਨਾ ਸ਼ੁਰੂ ਕਰ ਦਿੱਤਾ। ਰਾਜ ਵਿੱਚ ਕੱਲ੍ਹ ਕੋਵਿਡ-19 ਦੇ 14,296 ਨਵੇਂ ਕੇਸ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ 6727 ਮਰੀਜ਼ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ।

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਸਰਕਾਰ ਨੇ ਭੋਪਾਲ ਵਿੱਚ ‘ਕੋਰੋਨਾ ਕਰਫਿਊ’ ਨੂੰ 3 ਮਈ ਤੱਕ ਵਧਾ ਦਿੱਤਾ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਜ ਵਿੱਚ ਲਗਾਏ ਗਏ ‘ਕੋਰੋਨਾ ਕਰਫਿਊ’ ਨੇ ਕੋਵਿਡ ਪਾਜ਼ਿਟਿਵ ਦਰ ਨੂੰ ਸਥਿਰ ਕਰ ਦਿੱਤਾ ਹੈ। 22 ਅਪ੍ਰੈਲ ਨੂੰ 24.29% ਤੋਂ, ਇਹ ਦਰ 25 ਅਪ੍ਰੈਲ ਨੂੰ 23.01%’ਤੇ ਆ ਗਈ ਸੀ। ਠੀਕ ਹੋਣ ਵਾਲੇ ਅਤੇ ਘਰਾਂ ਨੂੰ ਵਾਪਸ ਮੁੜਨ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। 19 ਅਪ੍ਰੈਲ ਨੂੰ ਇਹ ਗਿਣਤੀ 6,836 ਸੀ ਜੋ ਕੱਲ੍ਹ ਵਧ ਕੇ 11,324 ਹੋ ਗਈ ਹੈ।

ਛੱਤੀਸਗੜ੍ਹ: ਛੱਤੀਸਗੜ੍ਹ ਸਰਕਾਰ ਨੇ 6 ਮਈ ਤੱਕ ਲੌਕਡਾਊਨ ਵਧਾ ਦਿੱਤਾ ਹੈ। ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰ ਲੌਕਡਾਊਨ ਦੇ ਸਮੇਂ ਦੌਰਾਨ ਬੰਦ ਰਹਿਣਗੇ। ਇਸ ਤੋਂ ਇਲਾਵਾ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ’ਤੇ ਲੋਕਾਂ ਦੇ ਦਾਖਲੇ’ਤੇ ਵੀ ਪਾਬੰਦੀ ਹੋਵੇਗੀ।

ਰਾਜਸਥਾਨ: ਆਕਸੀਜਨ ਦੇ ਦੋ ਟੈਂਕਰ ਰਾਜਸਥਾਨ ਦੇ ਜੋਧਪੁਰ ਪਹੁੰਚ ਗਏ ਹਨ। ਇਹ ਟੈਂਕਰ ਗ੍ਰੀਨ ਕੋਰੀਡੋਰ ਰਾਹੀਂ ਸ਼ਹਿਰ ਪਹੁੰਚੇ ਅਤੇ ਬਾਅਦ ਵਿੱਚਇਸ ਗੈਸ ਨੂੰ ਮਥੁਰਾ ਦਾਸ ਮਾਥੁਰਹਸਪਤਾਲ ਅਤੇ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਵਿਚਲੇ ਤਰਲ ਆਕਸੀਜਨ ਪਲਾਂਟਾਂ ਵਿੱਚਭੇਜ ਦਿੱਤਾ ਗਿਆ ਸੀ। ਰਾਜ ਸਰਕਾਰ ਨੇ ਇੱਕ ਕੋਵਿਡ-19 ਹੈਲਪਡੈਸਕ (2225624, 2225000) ਸ਼ੁਰੂ ਕੀਤਾ ਹੈ ਜੋ ਅੱਜ ਤੋਂ 24*7 ਲਈ ਕੰਮ ਕਰੇਗਾ।

ਗੋਆ: ਉੱਤਰੀ ਗੋਆ ਵਿੱਚ ਕਰੋਬਾਰੀਆਂ ਨੇ ਛੁੱਟੀਆਂ ਨੇ ਮੌਸਮ ਦੇ ਅੰਤ ਤੋਂ ਪਹਿਲਾਂ ਕਾਰੋਬਾਰ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਕੋਵਿਡ-19 ਦੇ ਕੇਸਾਂ ਵਿੱਚ ਵਾਧਾ ਜਾਰੀ ਹੈ। ਕੈਲੰਗੁਟ-ਕੈਂਡੋਲੀਮ ਬੀਚ-ਬੈਲਟ ਵਿੱਚ ਬੀਚ ਦੇ ਸ਼ੈਕ ਮਾਲਕਾਂ ਲਈ ਸਾਰੇ ਮੌਸਮਾਂ ਵਿੱਚ ਸਭ ਤੋਂ ਪ੍ਰੇਸ਼ਾਨ ਕਰਨ ਵਾਲਾ ਮੌਸਮ ਅਸਲ ਵਿੱਚ ਖਤਮ ਹੋ ਗਿਆ ਹੈ।

ਕੇਰਲ: ਅੱਜ ਹੋਈ ਸਰਬ ਪਾਰਟੀ ਬੈਠਕ ਨੇ ਰਾਜ ਵਿੱਚ ਫਿਲਹਾਲ ਮੁਕੰਮਲ ਲੌਕਡਾਊਨ ਨਾ ਲਗਾਉਣ ਦਾ ਫੈਸਲਾ ਕੀਤਾ ਹੈ; ਕੰਟੇਨਮੈਂਟ ਜ਼ੋਨਾਂ ਵਿੱਚ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ; ਵੀਕੈਂਡ ’ਤੇ ਲੌਕਡਾਊਨ ਜਿਹੀਆਂ ਪਾਬੰਦੀਆਂ ਜਾਰੀ ਰਹਿਣਗੀਆਂ; ਦੁਕਾਨਾਂ ਨੂੰ ਸਿਰਫ ਸ਼ਾਮ 7:30 ਵਜੇ ਤੱਕ ਖੁੱਲ੍ਹਣ ਦੀ ਆਗਿਆ ਰਹੇਗੀ। ਜਿੱਤ ਦੇ ਜਸ਼ਨਾਂ ਨੂੰ ਰੋਕਣ ਲਈ 2 ਮਈ ਨੂੰ ਮਤਦਾਨ ਗਿਣਤੀ ਦੇ ਦਿਨ ਸਖਤ ਪਾਬੰਦੀਆਂ ਲਾਗੂ ਰਹਿਣਗੀਆਂ। ਐੱਚਐੱਸਈ ਅਤੇ ਵੀਐੱਚਐੱਸਈ ਲਈ ਵਿਹਾਰਕ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਰਾਜ ਨੇ ਇਸ ਦੌਰਾਨ ਕੋਵਿਡ-19 ਮਰੀਜ਼ਾਂ ਦੀ ਛੁੱਟੀ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਐਤਵਾਰ ਨੂੰਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 28,469 ਨਵੇਂ ਕੋਵਿਡ ਕੇਸ ਸਾਹਮਣੇ ਆਏ ਹਨ। ਟੈਸਟ ਪਾਜ਼ਿਟਿਵਿਟੀ ਦਰ 22.46 ਹੈ। ਕੱਲ੍ਹ 1,94,427 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਸੀ।

ਤਮਿਲ ਨਾਡੂ: ਤਮਿਲ ਨਾਡੂ ਰਾਜਨੀਤਕ ਪਾਰਟੀਆਂ ਨੇ ਆਕਸੀਜਨ ਉਤਪਾਦਨ ਲਈ ਤੁਤੀਕੋਰਿਨ ਵਿੱਚ ਸਟਰਲਾਈਟ ਪਲਾਂਟ ਦੁਬਾਰਾ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਸਕੱਤਰੇਤ ਵਿਖੇ ਮੁੱਖ ਮੰਤਰੀ ਐਡਾਪੱਡੀ ਕੇ ਪਲਾਨੀਸਵਾਮੀ ਦੀ ਪ੍ਰਧਾਨਗੀ ਵਿੱਚ ਸਰਬਸੰਮਤੀ ਨਾਲ ਲਿਆ ਗਿਆ। ਪੁਦੂਚੇਰੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 747 ਤਾਜ਼ਾ ਕੇਸ ਆਏ ਅਤੇ 10 ਮੌਤਾਂ ਹੋਈਆਂ, ਜਿਸ ਨਾਲ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 54,026 ਹੋ ਗਈ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 758 ਹੋ ਗਈ ਹੈ। ਐਤਵਾਰ ਨੂੰ ਤਮਿਲ ਨਾਡੂ ਵਿੱਚ 15,659 ਤਾਜ਼ਾ ਕੋਵਿਡ-19 ਕੇਸ ਆਏ ਅਤੇ 82 ਮੌਤਾਂ ਹੋਈਆਂ। ਐਤਵਾਰ ਨੂੰਰਾਜ ਵਿੱਚ 22,573 ਲੋਕਾਂ ਨੂੰ ਟੀਕਾ ਲਗਾਇਆ ਗਿਆ। ਇਸ ਨਾਲ ਰਾਜ ਭਰ ਵਿੱਚ ਹੁਣ ਤੱਕ ਕੁੱਲ 53,51,384 ਟੀਕੇ ਲਗਾਏ ਗਏ ਹਨ।

ਕਰਨਾਟਕ: ਕਰਨਾਟਕ ਨੇ ਲਾਗ ਦੀ ਗਿਣਤੀ ਘਟਾਉਣ ਅਤੇ ਵਾਇਰਸ ਦੀ ਲੜੀ ਨੂੰ ਤੋੜਨ ਲਈ ਮੰਗਲਵਾਰ ਸ਼ਾਮ 6 ਵਜੇ ਤੋਂ ਦੋ ਹਫ਼ਤਿਆਂ ਤੱਕ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਜ਼ਰੂਰੀ ਸੇਵਾਵਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਦੇ ਵਿਚਕਾਰ ਮਨਜੂਰੀ ਦਿੱਤੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾਕਿ ਕਰਫਿਊ ਦੌਰਾਨ ਕੋਈ ਜਨਤਕ ਆਵਾਜਾਈ ਨਹੀਂ ਹੋਵੇਗੀ। ਕੈਬਨਿਟ ਨੇ ਰਾਜ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸਾਰੀਆਂ ਆਗਾਮੀ ਚੋਣਾਂ ਨੂੰ ਘੱਟੋ-ਘੱਟ ਤਿੰਨ ਮਹੀਨਿਆਂ ਲਈ ਮੁਲਤਵੀ ਕਰਨ ਲਈ ਸਹਿਮਤੀ ਬਣਾਈ। ਨਵੇਂ ਕੇਸ ਆਏ: 34804; ਕੁੱਲ ਐਕਟਿਵ ਕੇਸ: 262162। ਰਾਜ ਵਿੱਚ ਕੱਲ੍ਹ ਤਕਰੀਬਨ 60,693 ਲੋਕਾਂ ਨੂੰ ਟੀਕੇ ਲਗਾਏ ਗਏ ਅਤੇ ਰਾਜ ਵਿੱਚ ਹੁਣ ਤੱਕ ਕੁੱਲ 86,61,038 ਟੀਕੇ ਲਗਾਏ ਜਾ ਚੁੱਕੇ ਹਨ। ਰਾਜ ਦੇ ਸਿਹਤ ਮੰਤਰੀ ਡਾ. ਕੇ. ਸੁਧਾਕਰ ਨੇ ਕਿਹਾ, “ਬੰਗਲੁਰੂ ਵਿੱਚ ਅਤੇ ਜ਼ਿਲ੍ਹਾ ਕੇਂਦਰਾਂ ਵਿੱਚ ਮੈਡੀਕਲ ਕਾਲਜਾਂ ਦੇ ਵਿਹੜੇ ਵਿੱਚ 100 ਤੋਂ 150 ਬੈੱਡਾਂ ਵਾਲੇ ਅਸਥਾਈ ਹਸਪਤਾਲ ਸਥਾਪਿਤ ਕੀਤੇ ਜਾਣਗੇ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਦੱਸਿਆ ਕਿ ਕੇਂਦਰ ਨੇ ਸ਼ਨੀਵਾਰ ਨੂੰ ਇੱਕ ਅੰਦਾਜ਼ਨ 800 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਅਤੇ ਰੇਮਡੇਸਿਵਿਰ ਟੀਕੇ ਦੀਆਂ 1.22 ਲੱਖ ਸ਼ੀਸ਼ੀਆਂ ਰਾਜ ਨੂੰ ਭੇਜੀਆਂ ਹਨ।

ਆਂਧਰ ਪ੍ਰਦੇਸ਼: ਰਾਜ ਵਿੱਚ ਕੋਵਿਡ-19 ਦੇ 12,634 ਨਵੇਂ ਕੇਸ ਆਏ ਅਤੇ 69 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 4304ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਐਤਵਾਰ ਤੱਕ ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 56,78,628 ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਐਤਵਾਰ ਨੂੰ ਕੋਵੀਸ਼ਿਲਡ ਟੀਕੇ ਦੀਆਂ ਕੁੱਲ 4 ਲੱਖ ਖੁਰਾਕਾਂ ਪੂਨੇ ਦੇ ਸੀਰਮ ਇੰਸਟੀਟਿਊਟ ਆਵ੍ ਇੰਡੀਆ ਤੋਂ ਪਹੁੰਚੀਆਂ ਅਤੇ ਰਾਜ ਨੂੰ ਇੱਕ ਦਿਨ ਪਹਿਲਾਂ ਟੀਕੇ ਦੀਆਂ ਇੱਕ ਲੱਖ ਖੁਰਾਕਾਂ ਪ੍ਰਾਪਤ ਹੋਈਆਂ ਸਨ। ਰੇਮਡੇਸਿਵਿਰ ਦੀ ਢੁੱਕਵੀਂ ਸਪਲਾਈ ਲਈ ਸਰਕਾਰ ਨੇ ਸਾਰੇ 13 ਜ਼ਿਲ੍ਹਿਆਂ ਲਈ ਨੋਡਲ ਅਤੇ ਸਹਾਇਕ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ। ਇਸ ਦੌਰਾਨ, ਆਂਧਰ ਪ੍ਰਦੇਸ਼ ਸਰਕਾਰ ਨੇ ਹਸਪਤਾਲਾਂ ਅਤੇ ਲੈਬਾਂ ਨੂੰ ਸੀਟੀ ਸਕੈਨ ਬਾਰੇ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਸੀਟੀ ਸਕੈਨ ਦੀ ਕੀਮਤ 3,000 ਰੁਪਏ ਨਿਰਧਾਰਤ ਕੀਤੀ ਹੈ।

ਤੇਲੰਗਾਨਾ: ਐਤਵਾਰ ਨੂੰ ਰਾਜ ਵਿੱਚਕੁੱਲ 56,499 ਲੋਕਾਂ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ 11,457 ਲੋਕਾਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਹੁਣ, ਰਾਜ ਵਿੱਚ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਪਾਉਣ ਵਾਲਿਆਂ ਦੀ ਕੁੱਲ ਗਿਣਤੀ 35,71,172 ਅਤੇ ਦੂਜੀ ਖੁਰਾਕ ਪਾਉਣ ਵਾਲਿਆਂ ਦੀ ਗਿਣਤੀ 5,03,135 ਹੈ। ਇਸ ਦੌਰਾਨ ਰਾਜ ਵਿੱਚ ਕੱਲ੍ਹ ਕੋਵਿਡ ਦੇ ਕੁੱਲ 6551 ਨਵੇਂ ਕੇਸ ਆਏ ਅਤੇ 43 ਮੌਤਾਂ ਹੋਈਆਂ ਹਨ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 65,597 ਹੋ ਗਈ ਹੈ। ਰਾਜ ਦੇ ਸਿਹਤ ਵਿਭਾਗ ਨੇ ਇਕਰਾਰਨਾਮੇ ਦੇ ਅਧਾਰ ’ਤੇ ਅਤੇ ਆਊਟਸੋਰਸਿੰਗ ਰਾਹੀਂ ਵੱਖ-ਵੱਖ ਸ਼੍ਰੇਣੀਆਂ ਦੀਆਂ 755 ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਕੋਵਿਡ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਰਾਜ ਵਿੱਚ ਬੱਚਿਆਂ ਵਿੱਚ ਕੋਵਿਡ ਮਾਮਲੇ ਵੱਧ ਰਹੇ ਹਨ ਅਤੇ ਕੁੱਲ ਮਾਮਲਿਆਂ ਵਿੱਚੋਂ ਲਗਭਗ 2.7 ਫ਼ੀਸਦੀ ਕੇਸ ਸਿਰਫ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਆ ਰਹੇ ਹਨ। ਕੋਵਿਡ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਰਾਜ ਸਰਕਾਰ ਨੇ 27 ਅਪ੍ਰੈਲ ਤੋਂ 31 ਮਈ ਤੱਕ ਰਾਜ ਦੇ ਸਾਰੇ ਸਕੂਲਾਂ ਅਤੇ ਜੂਨੀਅਰ ਕਾਲਜਾਂ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ।

ਅਸਾਮ: ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਕਰਕੇ 14 ਮੌਤਾਂ ਹੋਈਆਂ ਅਤੇ 5.48 ਫ਼ੀਸਦੀ ਦੀ ਪਾਜ਼ਿਟਿਵ ਦਰ ਨਾਲ 1,844 ਨਵੇਂ ਕੇਸ ਸਾਹਮਣੇ ਆਏ ਹਨ। ਕੋਵਿਡ-19 ਦੀ ਲਾਗ ਦੇ ਤੇਜ਼ੀ ਨਾਲ ਫੈਲਣ ਕਰਕੇ, ਅਸਾਮ ਦਾ ਸਿਹਤ ਵਿਭਾਗ ਰਾਜ ਵਿੱਚ 10 ਤੋਂ 15 ਹੋਰ ਛੋਟੇ ਆਕਸੀਜਨ ਪਲਾਂਟ ਲਗਾਉਣ ਲਈ ਵਿਚਾਰ ਕਰ ਰਿਹਾ ਹੈ। ਕੋਵਿਡ ਸੰਕਟ ਆਉਣ ਤੋਂ ਬਾਅਦ ਅਸਾਮ ਵਿੱਚ 8 ਆਕਸੀਜਨ ਪੈਦਾ ਕਰਨ ਵਾਲੇ ਪਲਾਂਟ ਸਥਾਪਿਤ ਕੀਤੇ ਜਾ ਚੁੱਕੇ ਹਨ, ਇਹ ਜੀਐੱਮਸੀਐੱਚ ਵਿਖੇ 3, ਜੇਐੱਮਸੀਐੱਚ ਵਿਖੇ 2 ਅਤੇ ਤੇਜਪੁਰ, ਬਰਪੇਟਾ ਅਤੇ ਡੀਫੂ ਮੈਡੀਕਲ ਕਾਲਜਾਂ ਵਿੱਚ ਇੱਕ-ਇੱਕ ਆਕਸੀਜਨ ਪਲਾਂਟ ਲਗਾਇਆ ਗਿਆ ਹੈ ਅਤੇ ਇਹ ਹੁਣ 5.25 ਮੀਟ੍ਰਿਕ ਟਨ ਆਕਸੀਜਨ ਦਾ ਰੋਜ਼ਾਨਾਂ ਉਤਪਾਦਨ ਕਰ ਰਹੇ ਹਨ।

ਮਣੀਪੁਰ: ਮਣੀਪੁਰ ਵਿੱਚ ਇਸ ਸਾਲ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ ਰੋਜ਼ਾਨਾ ਕੋਵਿਡ-19 ਦੇ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜੋ 140 ਸਨ। ਮਣੀਪੁਰ ਵਿੱਚ ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ 30,421 ਤੱਕ ਪਹੁੰਚ ਗਈ ਹੈ ਅਤੇ ਐਤਵਾਰ ਨੂੰ 2 ਹੋਰ ਮੌਤਾਂ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 385 ਹੋ ਗਈ ਹੈ। ਰਾਜ ਵਿੱਚਕੋਵਿਡ ਲਈ ਟੀਕੇ ਲਗਵਾਉਣ ਵਾਲੇ ਲੋਕਾਂ ਦੀ ਕੁੱਲਗਿਣਤੀ 1,29,099 ਤੱਕ ਪਹੁੰਚ ਗਈ ਹੈ। ਕੁੱਲ ਮਿਲਾ ਕੇ, 24 ਜ਼ਿਲ੍ਹਾ ਪੱਧਰੀ ਮੈਡੀਕਲ ਅਫ਼ਸਰਾਂ ਨੂੰ ਸੰਪਰਕ ਟਰੇਸਿੰਗ ਦੀਆਂ ਗਤੀਵਿਧੀਆਂ ਲਈ ਜ਼ਿਲ੍ਹਾ ਨੋਡਲ ਅਫ਼ਸਰ (ਡੀਐੱਨਓ) ਨਿਯੁਕਤ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਨਿਰੰਤਰ ਯਤਨ ਕਰਦਿਆਂ ਰਾਜ ਸਰਕਾਰ ਨੇ ਐਤਵਾਰ ਨੂੰ ਪੰਜ ਆਕਸੀਜਨ ਜਰਨੇਟਰ ਲਗਾਏ ਹਨ ਜੋ 10 ਜੰਬੋ ਸਿਲੰਡਰ ਤਿਆਰ ਕਰ ਸਕਦੇ ਹਨ।

ਮੇਘਾਲਿਆ: ਐਤਵਾਰ ਨੂੰ ਰਾਜ ਵਿੱਚ 208 ਤਾਜ਼ਾ ਮਾਮਲੇ ਸਾਹਮਣੇ ਆਏ - ਇਹ 2021 ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1,338 ਹੈ। ਐਤਵਾਰ ਨੂੰ ਕੋਵਿਡ ਨਾਲ ਸਬੰਧਿਤ ਦੋ ਹੋਰ ਮੌਤਾਂ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 160 ਹੋ ਗਈ ਹੈ। ਕੋਵਿਡ-19 ਟੀਕਿਆਂ ਦੀ ਸੁਰੱਖਿਆ ਦੇ ਡਰ ਤੋਂ ਬਾਅਦ, ਸ਼ਿਲਾਂਗ ਵਿੱਚ ਲੋਕ ਟੀਕਾ ਲਗਵਾਉਣ ਲਈ ਵੱਡੀ ਗਿਣਤੀ ਵਿੱਚਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਸਿੱਕਮ: ਪਾਲਜੌਰ ਸਟੇਡੀਅਮ ਵਿਖੇ ਕੋਵਿਡ ਕੇਅਰ ਸੈਂਟਰ ਲਈ ਇੱਕ 100 ਬੈੱਡਾਂ ਵਾਲਾ ਕੋਵਿਡ ਵਾਰਡ ਸਥਾਪਿਤ ਕੀਤਾ ਜਾਣਾ ਹੈ।

ਤ੍ਰਿਪੁਰਾ: ਕੱਲ੍ਹ ਅਗਰਤਲਾ ਵਿੱਚ ਕੋਵਿਡ ਕਾਰਨ ਇੱਕ ਮੌਤ ਹੋ ਗਈ ਹੈ। ਜਦੋਂ ਕਿ ਅਗਰਤਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 100ਨਵੇਂ ਕੇਸ ਸਾਹਮਣੇ ਆਏ ਹਨ।ਕੋਵਿਡ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਤ੍ਰਿਪੁਰਾ ਵਿੱਚ ਬੋਰਡ ਵਰਸਿਟੀ ਦੀ ਪ੍ਰੀਖਿਆ ਰੱਦ ਕੀਤੀ ਗਈ ਹੈ।

ਨਾਗਾਲੈਂਡ: ਐਤਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ ਦੇ 180 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਕੇਸ ਵੱਧ ਕੇ 13,183 ਹੋ ਗਏ ਹਨ। ਇਕੱਲੇ ਦੀਮਾਪੁਰ ਵਿੱਚ ਹੀ 154 ਨਵੇਂ ਕੇਸ ਸਾਹਮਣੇ ਆਏ ਹਨ। ਐਕਟਿਵ ਮਾਮਲੇ 679 ਹਨ। ਨਾਗਾਲੈਂਡ ਵਿੱਚ ਹੁਣ ਤੱਕ ਕੁੱਲ 1,80,437 ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਗਿਆ ਹੈ।

ਪੰਜਾਬ: ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 339090 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 48154 ਹੈ। ਕੁੱਲ ਮੌਤਾਂ ਦੀ ਗਿਣਤੀ 8432 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫਰੰਟਲਾਈਨ ਵਰਕਰ) ਲਈ ਕੁੱਲ 582275 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫਰੰਟਲਾਈਨ ਵਰਕਰ) ਲਈ ਕੁੱਲ 169344 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2092480 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 142269 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 38692 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 5236 ਹੈ। ਅੱਜ ਤੱਕ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 435 ਹੈ।

ਹਿਮਾਚਲ ਪ੍ਰਦੇਸ਼: ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਹੁਣ ਤੱਕ ਕੁੱਲ ਗਿਣਤੀ 87501 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 13577 ਹੈ। ਹੁਣ ਤੱਕ ਹੋਈਆਂ ਮੌਤਾਂ ਦੀ ਕੁੱਲ ਗਿਣਤੀ 1323 ਹੈ।

 

ਪੀਆਈਬੀ ਫੈਕਟ ਚੈੱਕ

C:\Users\user\Desktop\narinder\2021\April\12 April\image0052N7M.jpg

 

 

 

 C:\Users\user\Desktop\narinder\2021\April\12 April\image006DVKC.jpg

C:\Users\user\Desktop\narinder\2021\April\12 April\image007FEXF.jpg

 

*****

 

ਐੱਮਵੀ/ਏਪੀ



(Release ID: 1714391) Visitor Counter : 144