ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
80 ਕਰੋੜ ਤੋਂ ਵੱਧ ਐੱਨਐੱਫਐੱਸਏ ਲਾਭਪਾਤਰੀਆਂ ਨੂੰ ਪੀਐੱਮਜੀਕੇਏਵਾਈ ਸਕੀਮ 2021 ਅਧੀਨ ਵਾਧੂ 80 ਲੱਖ ਮੀਟ੍ਰਿਕ ਟਨ ਅਨਾਜ ਮੁਹੱਈਆ ਕਰਵਾਇਆ ਜਾਵੇਗਾ
ਪੀਐੱਮਜੀਕੇਏਵਾਈ ਯੋਜਨਾ ਦਾ ਮਈ ਅਤੇ ਜੂਨ ਮਹੀਨਿਆਂ ਲਈ ਐਲਾਨ ਕੀਤਾ ਗਿਆ ਹੈ
ਕੋਵਿਡ -19 ਸਥਿਤੀ ਕਾਰਨ ਗਰੀਬਾਂ ਅਤੇ ਲੋੜਵੰਦਾਂ ਨੂੰ ਦਰਪੇਸ਼ ਮੁਸ਼ਕਿਲਾਂ ਦੂਰ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵਚਨਬੱਧਤਾ ਤਹਿਤ ਫੈਸਲਾ ਕੀਤਾ ਗਿਆ
ਐੱਨਐੱਫਐੱਸਏ ਅਤੇ ਪੀਐੱਮਜੀਕੇਏਵਾਈ ਸਕੀਮ ਲਈ ਕੁੱਲ 179 ਲੱਖ ਮੀਟ੍ਰਿਕ ਟਨ ਅਨਾਜ ਮਈ ਅਤੇ ਜੂਨ 2021 ਵਿੱਚ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਪਲਾਈ ਕੀਤਾ ਜਾਵੇਗਾ: ਸ਼੍ਰੀ ਪਾਂਡੇ
ਭਾਰਤ ਸਰਕਾਰ ਦੇ ਅਧੀਨ ਭਾਰਤੀ ਖੁਰਾਕ ਨਿਗਮ ਅਨਾਜ ਦੇ ਭੰਡਾਰ ਦੀ ਢੁਕਵੀਂ ਉਪਲਬਧਤਾ ਨਾਲ ਪੂਰੀ ਤਰ੍ਹਾਂ ਤਿਆਰ ਹੈ: ਸੱਕਤਰ, ਡੀਐਫਪੀਡੀ
Posted On:
24 APR 2021 7:21PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਰੀਬਾਂ ਪ੍ਰਤੀ ਵਚਨਬੱਧਤਾ ਅਤੇ ਕੋਵਿਡ -19 ਸਥਿਤੀ ਕਾਰਨ ਗਰੀਬਾਂ ਅਤੇ ਲੋੜਵੰਦਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਲਈ, ਪੀਐੱਮਜੀਕੇਏਵਾਈ ਸਕੀਮ ਦੀ ਘੋਸ਼ਣਾ ਭਾਰਤ ਸਰਕਾਰ ਦੁਆਰਾ ਮਈ ਅਤੇ ਜੂਨ 2021 ਮਹੀਨੇ ਲਈ ਕੀਤੀ ਗਈ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ਼੍ਰੀ ਸੁਧਾਂਸ਼ੂ ਪਾਂਡੇ ਨੇ ਅੱਜ ਐਲਾਨੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।
ਇਸ ਯੋਜਨਾ ਦੇ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐਨਐੱਫਐੱਸਏ) ਅਧੀਨ ਆਉਂਦੇ ਕਰੀਬ 80 ਕਰੋੜ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ 5 ਕਿਲੋ ਪ੍ਰਤੀ ਮਹੀਨਾ ਮੁਫਤ ਅਨਾਜ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਅਲਾਟਮੈਂਟ ਅਗਲੇ ਦੋ ਮਹੀਨਿਆਂ, ਮਈ ਅਤੇ ਜੂਨ ਲਈ ਪਹਿਲਾਂ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੀ ਤਰਜ਼ 'ਤੇ ਕੀਤੀ ਜਾਵੇਗੀ।
ਭਾਸ਼ਣ ਦੀ ਸ਼ੁਰੂਆਤ ਵਿੱਚ ਟਿੱਪਣੀ ਕਰਦਿਆਂ ਸ੍ਰੀ ਪਾਂਡੇ ਨੇ ਦੱਸਿਆ ਕਿ ਭਾਰਤੀ ਖੁਰਾਕ ਨਿਗਮ ਮਈ ਅਤੇ ਜੂਨ 2021 ਵਿੱਚ ਰਾਜਧਾਨੀ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੀ ਨਿਯਮਤ ਐਨਐੱਫਐੱਸਏ ਵੰਡ ਤੋਂ ਇਲਾਵਾ ਵਿਸ਼ੇਸ਼ ਸਕੀਮ ਅਧੀਨ ਵਾਧੂ 80 ਲੱਖ ਮੀਟ੍ਰਿਕ ਟਨ ਅਨਾਜ ਮੁਹੱਈਆ ਕਰਵਾਏਗੀ।
ਸ੍ਰੀ ਪਾਂਡੇ ਨੇ ਅੱਗੇ ਕਿਹਾ ਕਿ ਐਨਐੱਫਐੱਸਏ ਅਤੇ ਇਸ ਸਕੀਮ ਲਈ ਲਗਭਗ 179 ਲੱਖ ਮੀਟ੍ਰਿਕ ਟਨ ਅਨਾਜ ਦੀ ਪੂਰਤੀ ਮਈ ਅਤੇ ਜੂਨ ਵਿੱਚ ਕੀਤੀ ਜਾਣੀ ਹੈ, ਜਿਸ ਲਈ ਐਫਸੀਆਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਅਨਾਜ ਦੇ ਭੰਡਾਰ ਦੀ ਢੁਕਵੀਂ ਉਪਲਬਧਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਨਿਗਮ ਸਾਉਣੀ ਮਾਰਕੀਟਿੰਗ ਸੀਜ਼ਨ 2020-21 ਵਿੱਚ ਖਰੀਦੇ ਗਏ ਅਨਾਜ ਦੇ ਭੰਡਾਰਾਂ ਦੀ ਯੋਜਨਾਬੱਧ ਆਵਾਜਾਈ ਅਤੇ ਰਬੀ ਮਾਰਕੀਟਿੰਗ ਸੀਜ਼ਨ 2021-22 ਵਿੱਚ ਚੱਲ ਰਹੀ ਖਰੀਦ ਦਾ ਵੀ ਇਸ ਅਰਸੇ ਦੌਰਾਨ ਕਿਸੇ ਵੀ ਜ਼ਰੂਰਤ ਦਾ ਖਿਆਲ ਰੱਖੇਗੀ।
ਇਸ ਵਿਸ਼ੇਸ਼ ਯੋਜਨਾ ਦੇ ਤਹਿਤ ਐਨਐੱਫਐੱਸਏ ਦੀਆਂ ਦੋਵਾਂ ਸ਼੍ਰੇਣੀਆਂ ਜਿਵੇਂ ਕਿ ਅੰਤਯੋਦਿਆ ਅੰਨ ਯੋਜਨਾ (ਏਏਵਾਈ) ਅਤੇ ਪ੍ਰਾਥਮਿਕਤਾ ਵਾਲੇ ਘਰਾਂ (ਪੀਐੱਚਐੱਚ) ਦੇ ਅਧੀਨ ਆਉਂਦੇ ਕਰੀਬ 80 ਕਰੋੜ ਐਨਐੱਫਐੱਸਏ ਲਾਭਪਾਤਰੀਆਂ ਨੂੰ ਮੁਫਤ ਅਨਾਜ (ਚਾਵਲ / ਕਣਕ) ਦਾ ਵਾਧੂ ਕੋਟਾ ਦਿੱਤਾ ਜਾਵੇਗਾ। ਐਨਐੱਫਐੱਸਏ ਦੇ ਅਧੀਨ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋਗ੍ਰਾਮ ਦੇ ਪੈਮਾਨੇ 'ਤੇ ਅਨਾਜ ਦਿੱਤਾ ਜਾਵੇਗਾ।
ਸਕੱਤਰ ਨੇ ਦੱਸਿਆ ਕਿ 2020-21 ਦੇ ਦੌਰਾਨ, ਭਾਰਤ ਸਰਕਾਰ ਨੇ ਪੀਐੱਮਜੀਕੇਏਵਾਈ -1 (ਅਪ੍ਰੈਲ-ਜੂਨ 2020) ਅਤੇ ਪੀਐੱਮਜੀਕੇਏਵਾਈ-II (ਜੁਲਾਈ-ਨਵੰਬਰ 2020) ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਐਫਸੀਆਈ ਦੁਆਰਾ ਸਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ 104 ਲੱਖ ਮੀਟ੍ਰਿਕ ਟਨ ਕਣਕ ਅਤੇ 201 ਲੱਖ ਮੀਟ੍ਰਿਕ ਟਨ ਚਾਵਲ, ਕੁੱਲ 305 ਲੱਖ ਮੀਟ੍ਰਿਕ ਟਨ ਅਨਾਜ ਸਫਲਤਾਪੂਰਵਕ ਸਪਲਾਈ ਕੀਤਾ ਗਿਆ ਸੀ।
ਪੀਪੀਟੀ ਲਈ ਇੱਥੇ ਕਲਿੱਕ ਕਰੋ
****
ਡੀਜੇਐਨ / ਐਮਐਸ
(Release ID: 1713847)