ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐਫਓ ਨੇ ਫਰਵਰੀ 2021 ਵਿੱਚ 12.37 ਲੱਖ ਗਾਹਕਾਂ ਨੂੰ ਜੋੜਿਆ


ਵਿੱਤੀ ਸਾਲ ਵਿੱਚ ਫਰਵਰੀ ਤੱਕ 69.58 ਲੱਖ ਗਾਹਕ ਸ਼ਾਮਲ ਹੋਏ


Posted On: 20 APR 2021 5:08PM by PIB Chandigarh

ਈਪੀਐਫਓ ਦੇ ਆਰਜ਼ੀ ਪੇਅ-ਰੋਲ ਅੰਕੜੇ 20 ਅਪ੍ਰੈਲ, 2021 ਨੂੰ ਜਾਰੀ ਕੀਤੇ ਗਏ ਹਨ। ਇਸ ਦੇ ਅਨੁਸਾਰ, ਫਰਵਰੀ 2021 ਵਿੱਚ, ਕੁੱਲ 12.37 ਲੱਖ ਗਾਹਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਗਾਹਕਾਂ ਦੀ ਸੰਖਿਆ ਵਿੱਚ ਨਿਰੰਤਰ ਵਾਧਾ ਦਰਸਾਉਂਦਾ ਹੈ। ਕੋਵਿਡ -19 ਮਹਾਮਾਰੀ ਦੇ ਬਾਵਜੂਦ, ਵਿੱਤੀ ਸਾਲ ਵਿੱਚ ਤਕਰੀਬਨ 69.58 ਲੱਖ ਗਾਹਕ ਸ਼ਾਮਲ ਕੀਤੇ ਗਏ ਹਨ।
ਜਨਵਰੀ 2021 ਦੇ ਮੁਕਾਬਲੇ ਈਪੀਐਫਓ ਗਾਹਕਾਂ ਵਿੱਚ ਫਰਵਰੀ ਵਿੱਚ 3.52% ਦਾ ਵਾਧਾ ਦਰਜ ਕੀਤਾ ਹੈ। ਸਾਲ-ਦਰ-ਸਾਲ ਦੀ ਤੁਲਨਾ ਦੇ ਅਧਾਰ 'ਤੇ, ਫਰਵਰੀ 2020 ਦੇ ਮੁਕਾਬਲੇ ਪੇਅ-ਰੋਲ ਅੰਕੜੇ ਫਰਵਰੀ 2021 ਵਿੱਚ 19.63% ਵਧ ਗਏ। ਈਪੀਐਫਓ ਦਾ ਰੁਝਾਨ ਪੇਅ-ਰੋਲ  ਨਾਲ ਜੁੜੀ ਗਿਣਤੀ ਵਧਾਉਣ ਅਤੇ ਕੋਵਿਡ -19 ਮਹਾਮਾਰੀ ਦਰਮਿਆਨ ਇਸਦੀ ਮੈਂਬਰਸ਼ਿਪ ਅਧਾਰ ਦੇ ਤੇਜ਼ੀ ਨਾਲ ਵਧਾਉਣ ਦੇ ਨਾਲ-ਨਾਲ ਭਾਰਤ ਸਰਕਾਰ ਦੁਆਰਾ ਏਬੀਆਰਵਾਈ, ਪੀਐਮਜੀਕੇਵਾਈ ਅਤੇ ਪੀਐਮਆਰਪੀਵਾਈ ਵਰਗੀਆਂ ਯੋਜਨਾਵਾਂ ਰਾਹੀਂ ਅਰਥ ਵਿਵਸਥਾ ਨੂੰ ਆਮ ਵਾਂਗ ਕਰਨ ਲਈ ਦਿੱਤੀ ਗਈ ਨੀਤੀਗਤ ਸਹਾਇਤਾ ਤੋਂ ਇਲਾਵਾ ਈਪੀਐੱਫਓ ਵਲੋਂ ਸੇਵਾਵਾਂ ਦੇ ਸੁਚਾਰੂ ਅਤੇ ਨਿਰਵਿਘਨ ਡਿਲਿਵਰੀ ਲਈ ਚੁੱਕੇ ਗਏ ਈ-ਪਹਿਲ ਕਦਮਾਂ ਨੂੰ ਦਿੱਤਾ ਜਾ ਸਕਦਾ ਹੈ।
ਫਰਵਰੀ 2021 ਦੇ ਮਹੀਨੇ ਵਿੱਚ ਸ਼ਾਮਲ ਹੋਏ 12.37 ਲੱਖ ਗਾਹਕਾਂ ਵਿਚੋਂ, 7.56 ਲੱਖ ਨਵੇਂ ਮੈਂਬਰ ਪਹਿਲੀ ਵਾਰ ਈਪੀਐਫਓ ਦੇ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਆ ਗਏ ਹਨ। ਇਸ ਤੋਂ ਇਲਾਵਾ, 4.81 ਲੱਖ ਗਾਹਕਾਂ ਨੇ ਇਸ ਯੋਜਨਾ ਨੂੰ ਅਪਣਾਇਆ। ਪਰ ਇਨ੍ਹਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਨੂੰ ਹੋਰ ਅਦਾਰਿਆਂ ਵਿੱਚ ਤਬਦੀਲ ਕਰ ਦਿੱਤਾ ਅਤੇ ਆਪਣੀ ਜਮ੍ਹਾਂ ਰਕਮ ਨੂੰ ਈਪੀਐਫਓ ਦੀ ਮੈਂਬਰੀ ਤਹਿਤ ਉਥੇ ਤਬਦੀਲ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਪੈਸੇ ਕਢਵਾਉਣ ਦੀ ਬਜਾਏ ਈਪੀਐੱਫਓ ਖਾਤੇ ਨਾਲ ਜਾਰੀ ਰੱਖਣ ਦੀ ਚੋਣ ਕੀਤੀ ਹੈ।
ਬਾਹਰ ਜਾਣ ਵਾਲੇ ਮੈਂਬਰਾਂ ਦਾ ਅੰਕੜਾ ਵਿਅਕਤੀਆਂ / ਅਦਾਰਿਆਂ ਦੁਆਰਾ ਦਾਖਲ ਕੀਤੇ ਦਾਅਵਿਆਂ ਅਤੇ ਮਾਲਕ ਦੁਆਰਾ ਅਪਲੋਡ ਕੀਤੇ ਗਏ ਐਗਜ਼ਿਟ ਡੇਟਾ 'ਤੇ ਅਧਾਰਤ ਹੁੰਦਾ ਹੈ, ਜਦਕਿ ਨਵੇਂ ਗਾਹਕਾਂ ਦੀ ਗਿਣਤੀ ਸਿਸਟਮ ਵਿੱਚ ਨਿਸ਼ਾਨਬੱਧ ਯੂਨੀਵਰਸਲ ਅਕਾਉਂਟ ਨੰਬਰ (ਯੂਏਐਨ) 'ਤੇ ਅਧਾਰਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਗੈਰ-ਜ਼ੀਰੋ ਮੈਂਬਰਸ਼ਿਪ ਪ੍ਰਾਪਤ ਹੋਈ ਹੈ।
ਉਮਰ ਦੇ ਆਧਾਰ 'ਤੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਫਰਵਰੀ 2021 ਦੌਰਾਨ, 22-25 ਸਾਲ ਦੀ ਉਮਰ ਸਮੂਹ ਵਿੱਚ 3.29 ਲੱਖ ਗਾਹਕਾਂ ਦੇ ਨਾਲ ਸਭ ਤੋਂ ਵੱਧ ਦਾਖਲਾ ਹੈ। ਇਸ ਤੋਂ ਬਾਅਦ, 29-35 ਦੀ ਉਮਰ ਸਮੂਹ ਨੇ ਲਗਭਗ 2.51 ਲੱਖ ਦਾਖਲੇ ਨਾਲ ਰਜਿਸਟਰ ਕੀਤਾ ਹੈ। ਇਸ ਉਮਰ ਸਮੂਹ ਨੂੰ ਤਜਰਬੇਕਾਰ ਕਰਮਚਾਰੀ ਮੰਨਿਆ ਜਾ ਸਕਦਾ ਹੈ, ਜਿਨ੍ਹਾਂ ਨੇ ਕੈਰੀਅਰ ਦੇ ਵਿਕਾਸ ਲਈ ਨੌਕਰੀਆਂ, ਬਦਲੀਆਂ ਅਤੇ ਈਪੀਐਫਓ ਨਾਲ ਰਹਿਣ ਦੀ ਚੋਣ ਕੀਤੀ।
ਉਦਯੋਗਾਂ ਦੀ ਸ਼੍ਰੇਣੀ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਫਰਵਰੀ 2021 ਵਿੱਚ 4.99 ਲੱਖ ਲੋਕਾਂ ਨੇ "ਮਾਹਰ ਸੇਵਾਵਾਂ" ਦੀ ਸ਼੍ਰੇਣੀ ਦਾ ਦਬਦਬਾ ਦਿਖਾਇਆ। ਇਸ ਤੋਂ ਬਾਅਦ ਟਰੇਡਿੰਗ -ਵਪਾਰਕ ਅਦਾਰਿਆਂ ਦੀ ਸ਼੍ਰੇਣੀ ਵਿੱਚ ਲਗਭਗ 84,000 ਗਾਹਕ ਆਉਂਦੇ ਹਨ।
ਦੇਸ਼ ਭਰ ਵਿੱਚ ਤੁਲਨਾ ਦਰਸਾਉਂਦੀ ਹੈ ਕਿ ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਤਾਮਿਲਨਾਡੂ ਅਤੇ ਕਰਨਾਟਕ ਸ਼ੁੱਧ ਤਨਖਾਹ ਵਾਧੇ ਵਿੱਚ ਸਭ ਤੋਂ ਅੱਗੇ ਹਨ। ਇਨ੍ਹਾਂ ਪੰਜ ਰਾਜਾਂ ਨੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ 38.14 ਲੱਖ ਕੁੱਲ ਗਾਹਕਾਂ ਨੂੰ ਜੋੜ ਕੇ ਸਾਰੇ ਉਮਰ ਸਮੂਹਾਂ ਦੇ ਕੁੱਲ ਗਾਹਕਾਂ ਦਾ 54.81% ਯੋਗਦਾਨ ਪਾਇਆ ਹੈ।
ਲਿੰਗ-ਅਧਾਰਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਫਰਵਰੀ 2021 ਦੇ ਮਹੀਨੇ ਦੌਰਾਨ, ਲਗਭਗ 2.60 ਲੱਖ ਮਹਿਲਾ ਗਾਹਕ ਹਨ, ਜੋ ਫਰਵਰੀ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਗਾਹਕਾਂ ਦੀ ਗਿਣਤੀ ਦਾ 21% ਹੈ। ਮਹੀਨੇ-ਤੋਂ-ਮਹੀਨੇ ਦੀਆਂ ਤੁਲਨਾਵਾਂ ਦੇ ਅਧਾਰ 'ਤੇ ਜਨਵਰੀ 2020 ਵਿੱਚ ਲਗਭਗ 12.74% ਦਾ ਵਾਧਾ ਹੋਇਆ ਹੈ।
ਤਨਖਾਹ ਅਦਾਇਗੀ ਨਾਲ ਸਬੰਧਤ ਇਹ ਡੇਟਾ ਆਰਜ਼ੀ ਹੈ ਕਿਉਂਕਿ ਕਰਮਚਾਰੀਆਂ ਦੇ ਰਿਕਾਰਡਾਂ ਨੂੰ ਅਪਡੇਟ ਕਰਨਾ ਅਤੇ ਡੇਟਾ ਦਾ ਨਿਰਮਾਣ ਇੱਕ ਨਿਰੰਤਰ ਕਿਰਿਆ ਹੈ।  ਇਸ ਲਈ, ਪਿਛਲੇ ਅੰਕੜੇ ਨੂੰ ਹਰ ਮਹੀਨੇ ਅਪਡੇਟ ਕੀਤਾ ਜਾਂਦਾ ਹੈ। ਅਪ੍ਰੈਲ 2018 ਤੋਂ, ਈਪੀਐਫਓ ਸਤੰਬਰ 2017 ਅਤੇ ਉਸ ਤੋਂ ਬਾਅਦ ਦੀ ਮਿਆਦ ਲਈ ਤਨਖਾਹ ਦੇ ਅੰਕੜੇ ਜਾਰੀ ਕਰ ਰਿਹਾ ਹੈ। ਪ੍ਰਕਾਸ਼ਤ ਅੰਕੜਿਆਂ ਵਿੱਚ ਉਹ ਮੈਂਬਰ ਸ਼ਾਮਲ ਹਨ, ਜੋ ਇਸ ਮਹੀਨਿਆਂ ਦੌਰਾਨ ਯੋਗਦਾਨ ਪਾ ਚੁੱਕੇ ਹਨ ਅਤੇ ਪ੍ਰਾਪਤ ਕਰਦੇ ਹਨ।
ਕੋਵਿਡ -19 ਮਹਾਮਾਰੀ ਦੇ ਮੁਸ਼ਕਲ ਸਮੇਂ ਦੌਰਾਨ, ਈਪੀਐਫਓ ਆਪਣੇ ਸਾਰੇ ਹਿੱਸੇਦਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ।

 

****


ਐਮਐਸ / ਜੇਕੇ
 



(Release ID: 1713258) Visitor Counter : 129