ਰੱਖਿਆ ਮੰਤਰਾਲਾ

ਭਾਰਤ ਅਤੇ ਵਿਅਤਨਾਮ ਦੇ ਰੱਖਿਆ ਮੰਤਰਾਲਿਆਂ ਦਰਮਿਆਨ ਵੈਬੀਨਾਰ ਕਮ ਐਕਸਪੋ ਦਾ ਆਯੋਜਨ

Posted On: 20 APR 2021 4:59PM by PIB Chandigarh

ਭਾਰਤ ਦੇ ਰੱਖਿਆ ਮੰਤਰਾਲਾ ਅਤੇ ਵਿਅਤਨਾਮ ਦੇ ਰਾਸ਼ਟਰੀ ਰੱਖਿਆ ਮੰਤਰਾਲਾ ਦਰਮਿਆਨ 20 ਅਪ੍ਰੈਲ, 2021 ਨੂੰ ਇਕ ਵੈਬੀਨਾਰ ਕਮ ਐਕਸਪੋ ਦਾ ਆਯੋਜਨ ਕੀਤਾ ਗਿਆ। ਵੈਬੀਨਾਰ ਦਾ ਵਿਸ਼ਾ "ਭਾਰਤ - ਵਿਅਤਨਾਮ ਰੱਖਿਆ ਸਹਿਯੋਗ" ਸੀ। ਭਾਰਤ ਇਲੈਕਟ੍ਰਾਨਿਕਸ ਲਿਮਟਿਡ, ਭਾਰਤ ਫੋਰਜ, ਇਕਨਾਮਿਕ ਐਕਸਪਲੋਸਿਵਜ਼ ਲਿਮਟਿਡ, ਗਾਰਡਨ ਰੀਚ ਸ਼ਿਪ ਬਿਲਡਰਜ਼ ਐਂਡ ਇੰਜੀਨੀਅਰਜ਼, ਗੋਆ ਸ਼ਿਪਯਾਰਡਜ਼ ਲਿਮਟਿਡ, ਐਚਬੀਐਲ ਪਾਵਰ ਸਿਸਟਮ, ਲਾਰਸਨ ਐਂਡ ਟੂਬਰੋ, ਮਹਿੰਦਰਾ ਡਿਫੈਂਸ, ਐਮਕੇਯੂ, ਐਸਐਮਪੀਪੀ, ਟਾਟਾ ਐਡਵਾਂਸਡ ਸਿਸਟਮਜ਼ ਮੇਡ ਵਰਗੀਆਂ ਕਈ ਭਾਰਤੀ ਕੰਪਨੀਆਂ ਨੇ ਇਸ ਵਿਚ ਹਿੱਸਾ ਲਿਆ ਅਤੇ ਆਪਣੇ ਉਤਪਾਦਾਂ ਦੀ ਪੇਸ਼ਕਾਰੀ ਕੀਤੀ। 37 ਕੰਪਨੀਆਂ ਨੇ ਐਕਸਪੋ ਵਿਚ ਵਰਚੁਅਲ ਤੌਰ ਤੇ ਪ੍ਰਦਰਸ਼ਨੀ ਸਟਾਲ ਸਥਾਪਤ ਕੀਤੇ। 

ਭਾਰਤੀ ਦੂਤਘਰ, ਹਨੋਈ ਵਿੱਚ ਰਾਜਦੂਤ ਸ਼੍ਰੀ ਪ੍ਰਨਯ ਵਰਮਾ, ਵਿਅਤਨਾਮ ਦੇ ਰਾਸ਼ਟਰੀ ਰੱਖਿਆ ਮੰਤਰਾਲਾ ਦੇ ਰੱਖਿਆ ਉਦਯੋਗ ਦੇ ਜਨਰਲ ਵਿਭਾਗ ਦੇ ਮੁੱਖੀ ਲੈਫਟੀਨੈਂਟ ਜਨਰਲ ਟ੍ਰਾੱਨ ਹਾਂਗ ਮਿਨਹ ਅਤੇ ਦੋਹਾਂ ਪਾਸਿਆਂ ਤੋਂ ਹੋਰ ਸੀਨੀਅਰ ਅਧਿਕਾਰੀਆਂ ਨੇ ਵੈਬੀਨਾਰ ਵਿਚ ਹਿੱਸਾ ਲਿਆ। ਰੱਖਿਆ ਮੰਤਰਾਲਾ ਦੇ ਰੱਖਿਆ ਉਦਯੋਗ ਉਤਪਾਦਨ ਵਿਭਾਗ ਦੇ  ਸੰਯੁਕਤ ਸੱਤਰ ਸ਼੍ਰੀ ਅਨੁਰਾਗ ਬਾਜਪਾਈ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ "ਸਵੈ-ਨਿਰਭਰ ਭਾਰਤ" ਲਈ ਮਿਸ਼ਨ ਨਾ ਸਿਰਫ ਅੰਦਰੂਨੀ ਤਲਾਸ਼ (ਇਨਵਾਰਡ ਲੁਕਿੰਗ) ਲਈ ਹੈ ਬਲਕਿ ਇਹ ਘੱਟ ਕੀਮਤ ਦੇ ਗੁਣਵੱਤਾ ਵਾਲੇ ਉਤਪਾਦਾਂ ਦੇ ਉਤਪਾਦਨ ਅਤੇ ਸਮੁੱਚੇ ਵਿਸ਼ਵ ਦੀ ਮੰਗ ਨੂੰ ਪੂਰਾ ਕਰਨ ਵਾਲਾ ਵਿਸ਼ੇਸ਼ ਤੌਰ ਤੇ ਮਿੱਤਰ ਦੇਸ਼ਾਂ ਲਈ ਹੈ। ਉਨ੍ਹਾਂ ਕਲਪਨਾ ਕੀਤੀ ਕਿ ਭਾਰਤੀ ਜਹਾਜ਼ਾਂ ਦਾ ਨਿਰਮਾਣ ਸਮੇਂ ਸਿਰ ਅਤੇ ਇਸ ਖੇਤਰ ਵਿਚ ਵਧੇਰੇ ਅਨੁਭਵ ਨਾਲ ਹੋਇਆ ਹੈ। ਭਾਰਤੀ ਸ਼ਿਪਯਾਰਡ ਪਲੇਟਫਾਰਮਾਂ ਦੇ ਨਿਰਮਾਣ, ਮੁਰੰਮਤ ਅਤੇ ਸਾਂਭ-ਸੰਭਾਲ ਲਈ ਵਿਅਤਨਾਮੀ ਸ਼ਿਪਯਾਰਡਾਂ ਨਾਲ ਕੰਮ ਕਰਨ ਦੇ ਇੱਛੁਕ ਹਨ।

ਵੈਬੀਨਾਰ ਫਿੱਕੀ ਰਾਹੀਂ ਰੱਖਿਆ ਮੰਤਰਾਲਾ ਦੇ ਰੱਖਿਆ ਉਤਪਾਦਨ ਵਿਭਾਗ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਇਹ ਵੈਬੀਨਾਰਾਂ ਦੀ ਲੜੀ ਦਾ ਹਿੱਸਾ ਹੈ ਜੋ ਰੱਖਿਆ ਬਰਾਮਦ ਨੂੰ ਹੁਲਾਰਾ ਦੇਣ ਅਤੇ 2025 ਤੱਕ 5 ਬਿਲੀਅਨ ਅਮਰੀਕੀ ਡਾਲਰ ਦੇ ਰੱਖਿਆ ਬਰਾਮਦ ਦੇ ਟੀਚੇ ਨੂੰ ਹਾਸਿਲ ਕਰਨ ਲਈ ਮਿੱਤਰ ਵਿਦੇਸ਼ੀ ਮੁਲਕਾਂ ਨਾਲ ਆਯੋਜਿਤ ਕੀਤੀ ਗਈ ਹੈ।

 

 -------------------------------------

 

ਏਬੀਬੀ/ਕੇਏ/ ਡੀਕੇ/ ਸੈਵੀ/ ਏਡੀਏ



(Release ID: 1713051) Visitor Counter : 133