ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ 19 ਕੇਸਾਂ ਦੇ ਉਛਾਲ ਦੇ ਮੱਦੇਨਜ਼ਰ ਰੱਖਿਆ ਮੰਤਰਾਲਾ ਅਤੇ ਹਥਿਆਰਬੰਦ ਸੈਨਾਵਾਂ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ

Posted On: 20 APR 2021 4:35PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਕੋਵਿਡ 19 ਦੇ ਹਾਲ ਹੀ ਵਿੱਚ ਆਏ ਉਛਾਲ ਨਾਲ ਨਜਿੱਠਣ ਲਈ ਹਥਿਆਰਬੰਦ ਸੈਨਾਵਾਂ ਅਤੇ ਰੱਖਿਆ ਮੰਤਰਾਲੇ ਦੀਆਂ ਤਿਆਰੀਆਂ ਦੀ ਸਮੀਖਿਆ 20 ਅਪ੍ਰੈਲ 2021 ਨੂੰ ਨਵੀਂ ਦਿੱਲੀ ਵਿੱਚ ਇੱਕ ਵਰਚੂਅਲ ਮੀਟਿੰਗ ਰਾਹੀਂ ਕੀਤੀ । ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ , ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ , ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ , ਚੀਫ ਆਫ ਆਰਮੀ ਸਟਾਫ ਜਨਰਲ ਐੱਮ ਐੱਮ ਨਰਵਣੇ , ਡਾਇਰੈਕਟਰ ਜਨਰਲ ਆਰਮਡ ਫੋਰਸਿਸ ਮੈਡੀਕਲ ਸਰਵਿਸੇਜ਼ (ਏ ਐੱਫ ਐੱਮ ਐੱਸ) , ਐੱਸ ਯੂ ਆਰ ਜੀ ਵਾਈਸ ਐਡਮਿਰਲ ਰਜਤ ਦੱਤਾ , ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਰਾਜ ਕੁਮਾਰ , ਸਕੱਤਰ ਰੱਖਿਆ ਖੋਜ ਤੇ ਵਿਕਾਸ ਵਿਭਾਗ ਅਤੇ ਚੇਅਰਮੈਨ ਰੱਖਿਆ ਖੋਜ ਤੇ ਵਿਕਾਸ ਸੰਸਥਾ ਡਾਕਟਰ ਸਤੀਸ਼ ਰੈੱਡੀ ਤੇ ਹੋਰ ਸੀਨੀਅਰ ਸਿਵਲ ਤੇ ਮਿਲਟਰੀ ਅਫਸਰਾਂ ਨੇ ਵੀਡੀਓ ਕਾਨਫਰੰਸ ਰਾਹੀਂ ਇਸ ਮੀਟਿੰਗ ਵਿੱਚ ਸਿ਼ਰਕਤ ਕੀਤੀ ।
ਸ਼੍ਰੀ ਰਾਜਨਾਥ ਸਿੰਘ ਨੂੰ ਏ ਐੱਫ ਐੱਮ ਐੱਸ , ਡੀ ਆਰ ਡੀ ਓ , ਰੱਖਿਆ ਜਨਤਕ ਖੇਤਰ ਅੰਡਰਟੇਕਿੰਗਸ , ਆਰਡੀਨੈਂਸ ਫੈਕਟਰੀ ਬੋਰਡ (ਓ ਐੱਫ ਬੀ) ਅਤੇ ਰੱਖਿਆ ਮੰਤਰਾਲੇ ਦੀਆਂ ਹੋਰ ਸੰਸਥਾਵਾਂ ਜਿਵੇਂ ਐੱਨ ਸੀ ਸੀ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਸਿਵਲ ਪ੍ਰਸ਼ਾਸਨ ਨੂੰ ਦਿੱਤੀ ਜਾ ਰਹੀ ਸਹਾਇਤਾ ਲਈ ਚੁੱਕੇ ਗਏ ਕਦਮਾਂ ਬਾਰੇ ਸੰਖੇਪ ਵਿੱਚ ਦੱਸਿਆ ਗਿਆ । ਉਹਨਾਂ ਨੇ ਡੀ ਪੀ ਐੱਸ ਯੂ , ਓ ਐੱਫ ਬੀ ਅਤੇ ਡੀ ਆਰ ਡੀ ਓ ਨੂੰ ਸਿਵਲ ਪ੍ਰਸ਼ਾਸਨ / ਸੂਬਾ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਵਧੇਰੇ ਬੈੱਡਸ ਅਤੇ ਆਕਸੀਜਨ ਸਿਲੰਡਰ ਮੁਹੱਈਆ ਕਰਨ ਲਈ ਜੰਗੀ ਪੱਧਰ ਤੇ ਕੰਮ ਕਰਨ ਦੀ ਅਪੀਲ ਕੀਤੀ । ਉਹਨਾਂ ਨੇ ਹਥਿਆਰਬੰਦ ਫ਼ੌਜਾਂ ਨੂੰ ਸੂਬਾ ਸਰਕਾਰਾਂ ਨਾਲ ਨੇੜਲਾ ਸੰਪਰਕ ਕਾਇਮ ਕਰਨ ਅਤੇ ਕਿਸੇ ਵੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਰਹਿਣ ਲਈ ਆਖਿਆ । ਰਕਸ਼ਾ ਮੰਤਰੀ ਨੇ ਖਰੀਦ ਲਈ ਐਮਰਜੈਂਸੀ ਸ਼ਕਤੀਆਂ ਵੀ ਪ੍ਰਦਾਨ ਕੀਤੀਆਂ ਤਾਂ ਜੋ ਨਾਜ਼ੁਕ ਲੋੜਾਂ ਲਈ ਖਰੀਦ ਕੀਤੀ ਜਾ ਸਕੇ ।
ਰਕਸ਼ਾ ਮੰਤਰੀ ਨੂੰ ਡੀ ਆਰ ਡੀ ਓ ਚੇਅਰਮੈਨ ਨੇ ਦੱਸਿਆ ਕਿ ਡੀ ਆਰ ਡੀ ਓ ਵੱਲੋਂ ਵਿਕਸਿਤ ਕੀਤੀ ਕੋਵਿਡ 19 ਸਹੂਲਤ ਫਿਰ ਤੋਂ ਨਵੀਂ ਦਿੱਲੀ ਵਿੱਚ ਸੰਚਾਲਿਤ ਕੀਤੀ ਗਈ ਹੈ ਅਤੇ ਬੈੱਡਾਂ ਦੀ ਗਿਣਤੀ 250 ਤੋਂ 500 ਤੱਕ ਛੇਤੀ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ । ਰੈੱਡੀ ਨੇ ਮੀਟਿੰਗ ਵਿੱਚ ਦੱਸਿਆ ਕਿ ਈ ਐੱਸ ਆਈ ਸੀ ਹਸਪਤਾਲ ਜਿਸ ਨੂੰ ਪਟਨਾ ਵਿੱਚ ਕੋਵਿਡ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਸੀ , ਨੇ 500 ਬੈੱਡਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਉਹਨਾਂ ਦੱਸਿਆ ਕਿ ਲਖਨਊ ਵਿੱਚ ਵੀ 450 ਬੈੱਡਾਂ ਵਾਲਾ ਹਸਪਤਾਲ ਸਥਾਪਿਤ ਕਰਨ , ਤੇ 750 ਬੈੱਡਾਂ ਵਾਲਾ ਹਸਪਤਾਲ ਵਾਰਾਨਸੀ ਵਿੱਚ ਅਤੇ 900 ਬੈੱਡ ਵਾਲਾ ਹਸਪਤਾਲ ਅਹਿਮਦਾਬਾਦ ਵਿੱਚ ਸਥਾਪਿਤ ਕਰਨ ਲਈ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ । ਸ਼੍ਰੀ ਰਾਜਨਾਥ ਸਿੰਘ ਨੂੰ ਇਹ ਵੀ ਦੱਸਿਆ ਗਿਆ ਕਿ ਆਈ ਸੀ ਏ ਤੇਜਸ ਲਈ ਵਿਕਸਿਤ ਕੀਤੀ ਆਨਬੋਰਡ ਆਕਸੀਜਨ ਜਨਰੇਸ਼ਨ ਤਕਨਾਲੋਜੀ ਤੇ ਅਧਾਰਿਤ ਜੋ 1000 ਲੀਟਰ ਪ੍ਰਤੀ ਮਿੰਟ ਸਮਰੱਥਾ ਵਾਲੀ ਆਕਸੀਜਨ ਜਨਰੇਸ਼ਨ ਪਲਾਂਟਸ ਤਕਨਾਲੋਜੀ ਉਦਯੋਗ ਨੂੰ ਦਿੱਤੀ ਗਈ ਹੈ, ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਉਦਯੋਗ ਨੂੰ ਅਜਿਹੇ 5 ਪਲਾਂਟਾਂ ਦੇ ਆਡਰ ਦਿੱਤੇ ਹਨ । ਡਾਕਟਰ ਰੈੱਡੀ ਨੇ ਰਕਸ਼ਾ ਮੰਤਰੀ ਨੂੰ ਜਾਣਕਾਰੀ ਦਿੱਤੀ , ਹਸਪਤਾਲਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਦਯੋਗ ਨੂੰ ਹੋਰ ਪਲਾਂਟਾਂ ਦੀ ਪੂਰਤੀ ਵੀ ਕੀਤੀ ਜਾ ਸਕਦੀ ਹੈ । ਉਹਨਾਂ ਕਿਹਾ ਕਿ ਐੱਸ ਪੀ ਓ 2 (ਬਲੱਡ ਆਕਸੀਜਨ ਸੈਚੂਰੇਸ਼ਨ) ਤੇ ਅਧਾਰਿਤ ਸਪਲੀਮੈਂਟ ਆਕਸੀਜਨ ਤੇ ਅਧਾਰਿਤ ਸਪੁਰਦਗੀ ਪ੍ਰਣਾਲੀ ਜੋ ਬੇਹੱਦ ਉੱਚੇ ਖੇਤਰਾਂ ਵਿੱਚ ਤਾਇਨਾਤ ਜਵਾਨਾਂ ਲਈ ਵਿਕਸਿਤ ਕੀਤੀ ਗਈ ਹੈ । ਕੋਵਿਡ ਮਰੀਜ਼ਾਂ ਲਈ ਵਰਤਣ ਲਈ ਦਿੱਤੀ ਜਾ ਸਕਦੀ ਹੈ ਕਿਉਂਕਿ ਕੋਵਿਡ ਮਰੀਜ਼ਾਂ ਦੀ ਹਾਲਤ ਵੀ ਉਹਨਾਂ ਵਰਗੀ ਹੋ ਜਾਂਦੀ ਹੈ । ਇਹ ਉਤਪਾਦ ਡੀ ਆਰ ਡੀ ਓ ਵੱਲੋਂ ਮੁਹੱਈਆ ਕੀਤੀ ਗਈ ਤਕਨਾਲੋਜੀ ਅਨੁਸਾਰ ਉਦਯੋਗ ਵੱਲੋਂ ਜਲਦੀ ਹੀ ਬਜ਼ਾਰ ਵਿੱਚ ਉਪਲਬੱਧ ਹੋਵੇਗਾ ।
ਰਕਸ਼ਾ ਮੰਤਰੀ ਨੇ ਸੂਬਾ ਸਰਕਾਰਾਂ / ਸਿਵਲ ਪ੍ਰਸ਼ਾਸਨ ਨੂੰ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਟੀਕੇ ਲਗਵਾ ਚੁੱਕੇ ਰਿਟਾਇਰਡ ਹਥਿਆਰਬੰਦ ਫੌਜਾਂ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਲੈਣ ਦੀ ਵੀ ਸਲਾਹ ਦਿੱਤੀ ।
ਮੀਟਿੰਗ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਫੌਜਾਂ ਦੇ ਕਰਮਚਾਰੀ ਅਤੇ ਰੱਖਿਆ ਮੰਤਰਾਲੇ ਵਿੱਚ ਕੰਮ ਕਰ ਰਹੇ ਸਟਾਫ / ਅਫਸਰਾਂ ਵਿੱਚ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਤਰੀਕਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ । ਉਹਨਾਂ ਨੇ ਕੰਮਕਾਜੀ ਥਾਵਾਂ ਤੇ ਕੋਵਿਡ ਉਚਿਤ ਵਿਹਾਰ ਤੇ ਕੇਂਦਰਿਤ ਕਰਨ , ਸਾਰੇ ਕੋਵਿਡ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਹਮੇਸ਼ਾ ਮਾਸਕ ਪਹਿਨਣ ਅਤੇ ਸਰੀਰਿਕ ਦੂਰੀ ਬਣਾਉਣ ਤੇ ਜ਼ੋਰ ਦਿੱਤਾ ।

*******************************



ਏ ਬੀ ਬੀ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ


(Release ID: 1713049) Visitor Counter : 188