ਮੰਤਰੀ ਮੰਡਲ

ਕੈਬਨਿਟ ਨੇ ਵਿੱਤ ਬਿਲ, 2021 ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ

Posted On: 20 APR 2021 3:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਵਿੱਤ ਬਿਲ,  2021 ਵਿੱਚ ਸਰਕਾਰ ਦੀਆਂ ਸੋਧਾਂ ਦੇ ਲਈ ਪੂਰਵਵਿਆਪੀ-ਪ੍ਰਵਾਨਗੀ  ਦੇ ਦਿੱਤੀ ਹੈ  ( ਇਸ ਨੂੰ 28 ਮਾਰਚ ,  2021 ਨੂੰ ਵਿੱਤ ਐਕਟ ,  2021  ਦੇ ਰੂਪ ਵਿੱਚ ਪਾਸ (ਲਾਗੂ) ਕੀਤਾ ਗਿਆ ਸੀ )  

ਇਨ੍ਹਾਂ ਪ੍ਰਸਤਾਵਾਂ ਨੂੰ ਸਪਸ਼ਟ ਅਤੇ ਤਰਕਸੰਗਤ ਬਣਾਉਣ ਦੇ ਨਾਲ - ਨਾਲ ਵਿੱਤ ਬਿਲ ਵਿੱਚ ਪ੍ਰਸਤਾਵਿਤ ਸੋਧਾਂ  ਬਾਰੇ ਹਿਤਧਾਰਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇਹ ਸੋਧਾਂ ਜ਼ਰੂਰੀ ਸਨ । 

ਉਦੇਸ਼ : 

ਵਿੱਤ ਬਿਲ ,  2021 ਵਿੱਚ ਸਰਕਾਰ ਦੀਆਂ ਸੋਧਾਂ ਨਾਲ ਬਿਲ ਵਿੱਚ ਪ੍ਰਸਤਾਵਿਤ ਸੋਧਾਂ ਬਾਰੇ ਹਿਤਧਾਰਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਕੇ ਸਾਰੇ ਕਰਦਾਤਿਆਂ ਨੂੰ ਸਮਾਨ ਅਤੇ ਸਮਾਵੇਸ਼ੀ ਵਾਤਾਵਰਣ ਪ੍ਰਦਾਨ ਕੀਤਾ ਜਾਵੇਗਾ । 

ਵਿੱਤ ਬਿਲ ,  2021 ਵਿੱਚ ਸਰਕਾਰ ਦੀਆਂ ਸੋਧਾਂ ਟੈਕਸ ਪ੍ਰਸਤਾਵ ਹਨ ਜੋ ਸਰਕਾਰ ਲਈ ਸਮੇਂ ‘ਤੇ ਰੈਵੇਨਿਊ ਉਤਪੰਨ ਕਰਨਗੇ ਅਤੇ ਕਰਦਾਤਾਵਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਕੇ ਮੌਜੂਦਾ ਪ੍ਰਾਵਧਾਨਾਂ ਨੂੰ ਕਾਰਗਰ ਬਣਾਉਣਗੇ ।

 

*****

ਡੀਐੱਸ



(Release ID: 1713002) Visitor Counter : 161