ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ਕੋਵਿਡ -19 ਦੇ ਮੱਦੇਨਜਰ ਸਖ਼ਤ ਪਾਲਣਾ ਲਈ ਕੇਂਦਰ ਸਰਕਾਰ ਦੇ ਮੰਤਰਾਲੇ / ਵਿਭਾਗਾਂ ਨੂੰ ਦਿਸ਼ਾਨਿਰਦੇਸ਼ ਜਾਰੀ ਕੀਤੇ

Posted On: 19 APR 2021 9:22PM by PIB Chandigarh

ਕੋਵਿਡ-19 ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ ਵਿੱਚ ਅਨੁਮਾਨਿਤ ਵਾਧਾ ਅਤੇ ਇਸ ਦੇ ਪ੍ਰਸਾਰ ਦੀ ਰੋਕਥਾਮ ਸਬੰਧੀ ਉਪਰਾਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਸੋਨਲ ਮੰਤਰਾਲੇ  ਦੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਨੇ ਕੇਂਦਰ ਸਰਕਾਰ ਦੇ ਮੰਤਰਾਲੇ/ਵਿਭਾਗਾਂ ਦੁਆਰਾ ਸਖ਼ਤ ਪਾਲਣਾ ਲਈ ਕੁੱਝ ਨਿਸ਼ਚਿਤ ਨਿਰਦੇਸ਼/ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਇਹ ਨਿਰਦੇਸ਼/ਦਿਸ਼ਾਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ 30.04.2021 ਅਤੇ ਅਗਲੇ ਆਦੇਸ਼ ਵਿੱਚੋਂ ਜੋ ਵੀ ਪਹਿਲਾਂ ਹੋਵੇ,  ਤੱਕ ਲਾਗੂ ਰਹਿਣਗੇ।

ਕੇਂਦਰੀ ਉੱਤਰ ਪੂਰਬ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪਰਸੋਨਲ, ਜਨਤਕ, ਸ਼ਿਕਾਇਤਾਂ, ਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇਸ ਸਬੰਧ ਵਿੱਚ ਵਿਸਤਾਰ ਨਾਲ ਦੱਸਦੇ ਹੋਏ ਅੱਜ ਜਾਰੀ ਅਧਿਕਾਰਿਕ ਪੱਤਰ (ਓਐੱਮ) ਦਾ ਉਲੇਖ ਕੀਤਾ। ਸਾਰੇ ਸਰਕਾਰੀ ਦਫਤਰਾਂ ਵਿੱਚ ਪਾਲਣਾ ਕਰਨ ਲਈ ਕੁੱਝ ਵਿਸ਼ੇਸ਼ ਦਿਸ਼ਾਨਿਰਦੇਸ਼ਾਂ ਦੇ ਨਾਲ ਇਹ ਅਧਿਕਾਰਿਕ ਪੱਤਰ ਜਾਰੀ ਕੀਤਾ ਗਿਆ ਹੈ। 

 

C:\Users\Punjabi\Desktop\Gurpreet Kaur\2021\April 2021\19-04-2021\image001H76P.jpg

 

ਇਨ੍ਹਾਂ ਵਿੱਚੋਂ ਅੰਡਰ ਸੈਕਟਰੀ ਅਤੇ ਇਸ ਦੇ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਦਫਤਰ ਵਿੱਚ ਫਿਜ਼ੀਕਲ ਉਪਸਥਿਤੀ ਨੂੰ ਵਾਸਤਵਿਕ ਸਮਰੱਥਾ ਦੇ 50% ਤੱਕ ਸੀਮਿਤ ਕਰਨਾ ਵੀ ਸ਼ਾਮਲ ਹੈ। ਸਕੱਤਰ/ਐੱਚਓਡੀ ਅਧਿਕਾਰੀਆਂ ਦੀ ਉਪਸਥਿਤੀ ਨੂੰ ਨਿਯੰਤਰਿਤ ਕਰ ਸਕਦੇ ਹਨ ਅਤੇ ਪ੍ਰਸ਼ਾਸਨਿਕ ਅਧਾਰ ‘ਤੇ ਅਧਿਕ ਕਰਮਚਾਰੀਆਂ ਨੂੰ ਦਫਤਰ ਵਿੱਚ ਉਪਸਥਿਤ ਹੋਣ ਦਾ ਨਿਰਦੇਸ਼ ਜਾਰੀ ਕਰ ਸਕਦੇ ਹਨ। ਇਸ ਅਨੁਸਾਰ ਇੱਕ ਰੋਸਟਰ ਤਿਆਰ ਕੀਤਾ ਜਾ ਸਕਦਾ ਹੈ। ਉਪ ਸਕੱਤਰ ਪੱਧਰ ਦੇ ਸਾਰੇ ਅਧਿਕਾਰੀ, ਇਸ ਦੇ  ਸਮਾਨ ਅਤੇ ਇਸ ਦੇ ਉਪਰ ਦੇ ਸਾਰੇ ਅਧਿਕਾਰੀ ਨਿਯਮਿਤ ਤੌਰ ‘ਤੇ ਦਫਤਰ ਵਿੱਚ ਉਪਸਥਿਤ ਰਹਿਣਗੇ। 

ਦਫਤਰਾਂ ਵਿੱਚ ਭੀੜ ਭਾੜ ਤੋਂ ਬਚਣ ਲਈ ਅਧਿਕਾਰੀ/ਕਰਮਚਾਰੀ ਨਿਮਨ ਅਨੁਸਾਰ ਅਲਗ-ਅਲਗ ਸਮੇਂ ਦਾ ਪਾਲਣ ਕਰਨਗੇ:

ਸਵੇਰੇ 9.00 ਵਜੇ ਤੋਂ ਸ਼ਾਮ 5.30 ਵਜੇ ਤੱਕ

ਸਵੇਰੇ 9.30 ਵਜੇ ਤੋਂ ਸ਼ਾਮ 6.00 ਵਜੇ ਤੱਕ 

ਸਵੇਰੇ 10.00 ਵਜੇ ਤੋਂ ਸ਼ਾਮ 6.30 ਵਜੇ ਤੱਕ 

ਅਜਿਹੇ ਸਾਰੇ ਅਧਿਕਾਰੀ ਜੋ ਕਿਸੇ ਵਿਸ਼ੇਸ਼ ਦਿਨ ਦਫਤਰ ਵਿੱਚ ਉਪਸਥਿਤ ਨਹੀਂ ਹੁੰਦੇ ਹਨ ਉਹ ਆਪਣੇ ਨਿਵਾਸ ਤੋਂ ਟੈਲੀਫੋਨ ਅਤੇ ਸੰਚਾਰ ਦੇ ਹੋਰ ਇਲੈਕਟ੍ਰੌਨਿਕ ਸਾਧਨਾਂ ਦੇ ਜਰੀਏ ਹਰ ਸਮੇਂ ਉਪਲੱਬਧ ਹੋਣਗੇ ਅਤੇ ਉਹ ਘਰ ਤੋਂ ਕੰਮ ਕਰ ਸਕਦੇ ਹਨ। ਕੰਟੇਨਮੈਂਟ ਜੋਨ ਵਿੱਚ ਰਹਿਣ ਵਾਲੇ ਸਾਰੇ ਅਧਿਕਾਰੀਆਂ ਨੂੰ ਕੰਟੇਨਮੈਂਟ ਜੋਨ ਦੀ ਅਵਧੀ ਤੱਕ ਦਫਤਰ ਵਿੱਚ ਉਪਸਥਿਤ ਹੋਣ ਤੋਂ ਛੋਟ ਦਿੱਤੀ ਜਾਏਗੀ। ਦਿਵਿਯਾਂਗ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਨਿੱਜੀ ਤੌਰ ‘ਤੇ ਦਫਤਰ ਤੋਂ ਉਪਸਥਿਤ ਹੋਣ ਵਿੱਚ ਛੋਟ ਦਿੱਤੀ ਜਾ ਸਕਦੀ ਹੈ ਲੇਕਿਨ ਉਹ ਅਗਲੇ ਆਦੇਸ਼ ਤੱਕ ਆਪਣੇ ਘਰ ਤੋਂ ਕੰਮ ਕਰਨਾ ਜਾਰੀ ਰੱਖਣਗੇ। 

ਦਫਤਰ ਆਉਣ ਵਾਲੇ ਸਾਰੇ ਕਰਮਚਾਰੀਆਂ ਨੂੰ ਮਾਸਕ ਪਹਿਨਣਾ ਸਮਾਜਿਕ ਦੂਰੀ, ਸੈਨੀਟਾਈਜ਼ਰ ਦਾ ਉਪਯੋਗ ਅਤੇ ਸਾਬੁਨ ਅਤੇ ਪਾਣੀ ਨਾਲ ਲਗਾਤਾਰ ਹੱਥ ਧੋਣਾ ਆਦਿ ਕੋਵਿਡ ਦੇ ਉਪਯੁਕਤ ਵਿਵਹਾਰ ਦਾ ਪਾਲਣ ਕਰਨਾ ਹੋਵੇਗਾ। ਲਿਫਟਾਂ, ਪੌੜੀਆਂ, ਕੌਰੀਡੋਰਾਂ, ਕੰਟੀਨ ਅਤੇ ਪਾਰਕਿੰਗ ਸਹਿਤ ਅਨੇਕ ਖੇਤਰਾਂ ਵਿੱਚ ਭੀੜ ਤੋਂ ਬਚਣਾ ਚਾਹੀਦਾ ਹੈ। ਜਿੱਥੇ ਤੱਕ ਸੰਭਵ ਹੋਵੇ ਬੈਠਕਾਂ ਦਾ ਆਯੋਜਨ ਵੀਡਿਓ ਕਾਨਫੰਰਸਿੰਗ ਦੇ ਮਾਧਿਅਮ ਤੋਂ ਕੀਤਾ ਜਾਏ ਅਤੇ ਬਾਹਰੀ ਲੋਕਾਂ ਅਤੇ ਵਿਜ਼ੀਟਰਜ਼ ਦੇ ਪ੍ਰਵੇਸ਼ ‘ਤੇ ਉੱਚਿਤ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ। 

ਦਿਨ 06.04.2021 ਦੇ ਓਐੱਮ ਦੇ ਪਾਲਣਾ ਵਿੱਚ 45 ਸਾਲ ਅਤੇ ਇਸ ਤੋਂ ਅਧਿਕ ਉਮਰ ਦੇ ਸਾਰੇ ਪਾਤਰ ਕਰਮਚਾਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਵੈ ਟੀਕਾਕਰਨ ਕਰਵਾਉਣ । ਕਾਰਜ ਸਥਲ ਅਤੇ ਵਿਸ਼ੇਸ਼ ਰੂਪ ਤੋਂ ਫਰਸ਼ ਦੀ ਉਚਿਤ ਸਾਫ-ਸਫਾਈ ਅਤੇ ਸੈਨੀਟਾਈਜ਼ੇਸ਼ਨ ਦੀ ਵਿਵਸਥਾ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ। 

 

ਸਾਰੇ ਮੰਤਰਾਲੇ/ਵਿਭਾਗ ਦਫਤਰ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਕਰਮਚਾਰੀ ਐੱਮਐੱਚਏ, ਐੱਮਓਐੱਚਐਂਡਐੱਫਡਬਲਯੂ ਅਤੇ ਡੀਓਪੀਐਂਡਟੀ ਦੇ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੋਵਿਡ ਉਪਯੁਤਕ ਵਿਵਹਾਰ ਸੰਬੰਧੀ ਨਿਰਦੇਸ਼ ਦਾ ਸਖਤੀ ਨਾਲ ਪਾਲਣਾ ਸੁਨਿਸ਼ਚਿਤ ਕਰਨ। ਬਾਇਓਮੈਟ੍ਰਿਕ ਉਪਸਥਿਤੀ ਨੂੰ ਫਿਲਹਾਲ ਮੁਅੱਤਲ ਰੱਖਿਆ ਜਾਏਗਾ ਅਤੇ ਅਗਲੇ ਆਦੇਸ਼ ਤੱਕ ਉਪਸਥਿਤੀ ਦੇ ਲਈ ਰਜਿਸਟਰ ਦੀ ਵਿਵਸਥਾ ਜਾਰੀ ਰਹੇਗੀ। 

ਡਾ. ਜਿਤੇਂਦਰ ਸਿੰਘ ਨੇ ਉਮੀਦ ਜਤਾਈ ਕਿ ਸਾਰੇ ਨਾਗਰਿਕਾਂ, ਸਰਕਾਰੀ ਕਰਮਚਾਰੀਆਂ ਅਤੇ ਉਨ੍ਹਾਂ ਪਰਿਵਾਰਾਂ ਦੀ ਭਲਾਈ ਲਈ ਇਨ੍ਹਾਂ ਸਾਰੇ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਏਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਵੀ ਇਸ ਪ੍ਰਕਾਰ ਦੇ ਦਿਸ਼ਾਨਿਰਦੇਸ਼ਾਂ ‘ਤੇ ਵਿਚਾਰ ਕਰਨਗੇ।

<><><>


ਐੱਸਐੱਨਸੀ


(Release ID: 1712920) Visitor Counter : 173