ਰੱਖਿਆ ਮੰਤਰਾਲਾ

ਡੀ ਆਰ ਡੀ ਓ ਨੇ ਐੱਸਪੀਓ2 ਅਧਾਰਿਤ ਸਪਲੀਮੈਂਟਲ ਆਕਸੀਜਨ ਡਿਲੀਵਰੀ ਪ੍ਰਣਾਲੀ ਵਿਕਸਿਤ ਕੀਤੀ: ਮੌਜੂਦਾ ਕੋਵਿਡ—19 ਮਹਾਮਾਰੀ ਲਈ ਇੱਕ ਵਰਦਾਨ ਹੈ

Posted On: 19 APR 2021 4:32PM by PIB Chandigarh

ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ ਆਰ ਡੀ ਨੇ ਬੇਹੱਦ ਉੱਚੇ ਇਲਾਕਿਆਂ ਵਿੱਚ ਤਾਇਨਾਤ ਸੈਨਿਕਾਂ ਲਈ ਐੱਸਪੀਓ 2 (ਬਲੱਡ ਸੈਚੂਰੇਸ਼ਨਸਪਲੀਮੈਂਟਲ ਆਕਸੀਜਨ ਡਿਲੀਵਰੀ ਪ੍ਰਣਾਲੀ ਵਿਕਸਿਤ ਕੀਤੀ ਹੈ  ਡੀ ਆਰ ਡੀ  ਦੇ ਬੈਂਗਲੋਰ ਸਥਿਤ ਰੱਖਿਆ ਬਾਇਓ ਇੰਜੀਨੀਅਰਿੰਗ ਤੇ ਇਲੈਕਟ੍ਰੋ ਮੈਡੀਕਲ ਲੈਬਾਰਟਰੀ ਦੁਆਰਾ ਵਿਕਸਿਤ ਕੀਤੀ ਇਹ ਪ੍ਰਣਾਲੀ ਐੱਸਪੀਓ2 ਪੱਧਰਾਂ ਤੇ ਅਧਾਰਿਤ ਸਪਲੀਮੈਂਟਲ ਆਕਸੀਜਨ ਮੁਹੱਈਆ ਕਰਦਾ ਹੈ ਅਤੇ ਵਿਅਕਤੀ ਨੂੰ ਹਾਈਪੋਕਸੀਆ ਦੀ ਸਥਿਤੀ ਵਿੱਚ ਜਾਣ ਤੋਂ ਰੋਕਦਾ ਹੈ  ਜੋ ਵਿਅਕਤੀ ਦੇ ਇਸ ਸਥਿਤੀ ਵਿੱਚ ਜਾਣ ਲਈ ਜਿ਼ਆਦਾਤਰ ਕੇਸਾਂ ਵਿੱਚ ਬਹੁਤ ਘਾਤਕ ਹੈ , ਜੇਕਰ ਇਹ ਸਥਿਤੀ  ਜਾਵੇ ਤਾਂ I ਇਹ ਸਵੈ ਚਾਲਕ ਪ੍ਰਣਾਲੀ ਮੌਜੂਦਾ ਕੋਵਿਡ—19 ਸਥਿਤੀ ਦੌਰਾਨ ਇੱਕ ਵਰਦਾਨ ਵੀ ਸਾਬਤ ਹੋ ਸਕਦੀ ਹੈ 

https://static.pib.gov.in/WriteReadData/userfiles/image/118BA.jpg

ਹਾਈਪੋਕਸੀਆ ਇੱਕ ਅਜਿਹੀ ਸਥਿਤੀ ਹੈ , ਜਿਸ ਵਿੱਚ ਆਕਸੀਜਨ ਦੀ ਮਾਤਰਾ ਤੰਤੂਆਂ ਵਿੱਚ ਪਹੁੰਚਣ ਤੇ ਨਾਕਾਫੀ ਹੋ ਜਾਂਦੀ ਹੈ ਤੇ ਉਹ ਸਰੀਰ ਦੀਆਂ ਊਰਜਾ ਲੋੜਾਂ ਪੂਰੀਆਂ ਨਹੀਂ ਕਰਦੀ  ਅਸਲ ਵਿੱਚ ਇਹ ਹੀ ਸਥਿਤੀ ਕੋਵਿਡ ਮਰੀਜ਼ ਵਿੱਚ ਵਾਇਰਸ ਇਨਫੈਕਸ਼ਨ ਕਰਕੇ ਪੈਦਾ ਹੋ ਜਾਂਦੀ ਹੈ ਅਤੇ ਮੌਜੂਦਾ ਸੰਕਟ ਵਿੱਚ ਇਹ ਮਹੱਤਵਪੂਰਨ ਪਹਿਲੂ ਹੈ 

 
https://static.pib.gov.in/WriteReadData/userfiles/image/21KI7.jpg

ਇਸ ਪ੍ਰਣਾਲੀ ਦਾ ਇਲੈਕਟ੍ਰੋਨਿਕ ਹਾਰਡਵੇਅਰ ਬੇਹੱਦ ਉਚਾਈਆਂ ਵਿੱਚ ਕੰਮ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਤੇ ਇਸ ਦੀਆਂ ਘੱਟ ਬੈਰੋਮੀਟ੍ਰਿਕ ਪਰੈਸ਼ਰ ਤੇ ਘੱਟ ਤਾਪਮਾਨ ਤੇ ਹੁੰਮਸ ਵਿੱਚ ਕੰਮ ਕਰਨ ਦੀਆਂ ਵਿਸ਼ੇਸ਼ਤਾਵਾਂ ਹਨ  ਇਸ ਪ੍ਰਣਾਲੀ ਵਿੱਚ ਸ਼ਾਮਲ ਸਾਫਟਵੇਅਰ ਸੁਰੱਖਿਅਤ ਸਾਵਧਾਨੀਆਂ ਫੀਲਡ ਹਾਲਤਾਂ ਵਿੱਚ ਪ੍ਰਣਾਲੀ ਦੇ ਭਰੋਸੇਯੋਗ ਕੰਮ ਕਰਨ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹਨ 

 

https://static.pib.gov.in/WriteReadData/userfiles/image/3Z6UQ.jpg
ਇਹ ਪ੍ਰਣਾਲੀ ਵਾਇਰਲੈੱਸ ਇੰਟਰਫੇਸ ਰਾਹੀਂ ਗੁੱਟ ਤੇ ਪਹਿਨਣ ਵਾਲੇ ਨਬਜ਼ ਆਕਸੀਮੀਟਰ ਮੌਡਿਊਲ ਨਾਲ ਐੱਸਪੀਓ2 ਦੇ ਪੱਧਰਾਂ ਨੂੰ ਪੜ੍ਹਦੀ ਹੈ ਅਤੇ ਵਿਅਕਤੀ ਨੂੰ ਆਕਸੀਜਨ ਸਪਲਾਈ ਨਿਯੰਤਰਨ ਕਰਨ ਲਈ ਅਨੂਪਾਤਿਕ ਸੋਲਨੋਇਡ ਵਾਲਵ ਨੂੰ ਨਿਯੰਤਰਿਤ ਕਰਦੀ  ਹੈ  ਆਕਸੀਜਨ ਇੱਕ ਹਲਕੇ ਪੋਰਟੇਬਲ ਆਕਸੀਜਨ ਸਿਲੰਡਰ ਰਾਹੀਂ ਨੱਕ ਵਿੱਚ ਪਾਈ ਜਾਂਦੀ ਹੈ  ਇਹ ਪ੍ਰਣਾਲੀ ਵੱਖ ਵੱਖ ਆਕਾਰਾਂ — ਇੱਕ ਲੀਟਰ ਤੋਂ ਇੱਕ ਕਿਲੋ ਭਾਰ ਵਾਲੇ 150 ਲੀਟਰ ਆਕਸੀਜਨ ਸਪਲਾਈ ਤੋਂ 10 ਲੀਟਰ ਅਤੇ 10 ਕਿਲੋ ਭਾਰ ਵਾਲੇ 1500 ਲੀਟਰ ਆਕਸੀਜਨ ਸਪਲਾਈ ਦੇ ਆਕਾਰਾਂ ਵਿੱਚ ਉਪਲਬੱਧ ਹੈ ਤੇ ਇਹ ਸਪਲਾਈ ਪ੍ਰਤੀ ਮਿੰਟ 2 ਲੀਟਰ ਦੇ ਲਗਾਤਾਰ ਪ੍ਰਵਾਹ ਨਾਲ 750 ਮਿੰਟ ਤੱਕ ਚੱਲ ਸਕਦੀ ਹੈ 
ਕਿਉਂਕਿ ਇਹ ਪ੍ਰਣਾਲੀ ਫੀਲਡ ਹਾਲਤਾਂ ਵਿੱਚ ਸੰਚਾਲਨ ਲਈ ਸਵਦੇਸ਼ ਵਿੱਚ ਹੀ ਵਿਕਸਿਤ ਕੀਤੀ ਗਈ ਹੈ , ਇਸ ਦੇ 2 ਵਿਲੱਖਣ ਗੁਣ ਹਨ , ਇੱਕ ਤਾਂ ਮਜ਼ਬੂਤ ਹੈ ਅਤੇ ਦੂਜੀ ਸਸਤੀ ਹੈ ਅਤੇ ਉਦਯੋਗ ਕੋਲ ਇਸ ਦਾ ਉਤਪਾਦਨ ਵੱਡੀ ਮਾਤਰਾ ਵਿੱਚ ਪਹਿਲਾਂ ਹੀ ਹੈ 
ਇਹ ਪ੍ਰਣਾਲੀ ਮੌਜੂਦਾ ਮਹਾਮਾਰੀ ਵਿੱਚ ਇੱਕ ਵਰਦਾਨ ਹੈ ਕਿਉਂਕਿ ਇਸ ਨੂੰ ਘਰਾਂ ਵਿੱਚ 2 / 5 / 7 / 10 ਪ੍ਰਤੀ ਮਿੰਟ ਵਹਾਅ ਨੂੰ ਕੰਟਰੋਲ ਕਰਕੇ ਮਾਡਰੇਟ ਕੋਵਿਡ ਮਰੀਜ਼ਾਂ ਲਈ ਆਕਸੀਜਨ ਫਲੋਅ ਥਰੈਪੀ ਵਜੋਂ ਵਰਤਿਆ ਜਾ ਸਕਦਾ ਹੈ  ਘਰ ਵਿੱਚ ਇਸ ਸਵੈ ਚਾਲਕ ਵਰਤੋਂ ਵਾਲੀ ਪ੍ਰਣਾਲੀ ਦੇ ਵੱਡੇ ਲਾਭ ਹਨ , ਕਿਉਂਕਿ ਆਕਸੀਮੀਟਰ ਐੱਸਪੀਓ 2 ਦੀ ਵੈਲਯੂ ਘੱਟਣ ਤੇ ਚੇਤਾਵਨੀ ਦੇਵੇਗਾ  ਇਹ ਸਵੈ ਚਾਲਕ ਢੰਗ ਨਾਲ ਐੱਸਪੀਓ2 ਤੇ ਅਧਾਰਿਤ  ਟੂ ਪ੍ਰਵਾਹ ਨੂੰ ਵਧਾਏਗਾ / ਘਟਾਏਗਾ , ਜਿਸ ਨੂੰ ਸਵੈ ਚਾਲਕ ਢੰਗ ਨਾਲ 2,5,7,10 ਪ੍ਰਤੀ ਮਿੰਟ ਪ੍ਰਵਾਹ ਦਰ ਤੇ ਐਡਜਸਟ ਕੀਤਾ ਜਾ ਸਕਦਾ ਹੈ  ਆਪਟੀਮਲ  2 ਪ੍ਰਵਾਹ ਦਰ  2 ਸਰੋਤਾਂ /  2 ਪ੍ਰਬੰਧਨ ਨੂੰ ਜਜ਼ਬ ਕਰਦੀ ਹੈ ਅਤੇ ਬਰਦਾਸ਼ਤ ਨੂੰ ਕਾਫੀ ਵਧਾਉਂਦੀ ਹੈ 
ਇਸ ਦੀ ਉਪਲਬੱਧਤਾ ਅਤੇ ਆਮ ਆਦਮੀ ਵੱਲੋਂ ਸੌਖੀ ਵਰਤੋਂ ਵਾਲੀ ਸਹੂਲਤ ਹੋਣ ਕਰਕੇ ਪ੍ਰਣਾਲੀ ਮਰੀਜ਼ਾਂ ਦੇ ਐੱਸਪੀਓ2 ਦੀ ਨਿਗਰਾਨੀ ਕਰਨ ਲਈ ਪੈਰਾਮੈਡੀਕਲ ਸਟਾਫ ਅਤੇ ਡਾਕਟਰਾਂ ਦੇ ਸਮੇਂ ਅਤੇ ਬੋਝ ਨੂੰ ਕਾਫੀ ਹੱਦ ਤੱਕ ਘਟਾਏਗੀ  ਸਵੈ ਚਾਲਕ ਕੈਲੀਬ੍ਰੇਟੇਡ ਵੈਰੀਏਬਲ ਫਲੋਅ ਕੰਟਰੋਲ ਘੱਟ  ਟੂ ਪੱਧਰਾਂ ਲਈ (ਯੂਜ਼ਰ ਪ੍ਰੀਸੈੱਟ , 90% ਤੋਂ ਘੱਟ , 80% ਤੋਂ ਘੱਟਕੈਲੀਬ੍ਰੇਟੇਡ ਫਲੋਅ ਕੰਟਰੋਲ ਵਾਲਵ ਆਕਸੀਜਨ ਸਪਲਾਈ ਦੀ ਬਚਤ ਕਰਨ ਦੀ ਸਹੂਲਤ ਦੇਵੇਗਾ  (1—10 ਪ੍ਰਤੀ ਮਿੰਟ ਵਿੱਚ +- 0.5 ਪ੍ਰਤੀ ਮਿੰਟਇੱਕ ਮੋਡਰੇਟ ਕੋਵਿਡ ਮਰੀਜ਼ ਨੂੰ ਲੰਬੇ ਸਮੇਂ ਲਈ  2 ਸਪਲਾਈ 10 ਲੀਟਰ / 150 ਬਾਰ — 10 ਕਿਲੋਗ੍ਰਾਮ — 1500 ਲੀਟਰ ਦੀ ਲੋੜ ਹੁੰਦੀ ਹੈ , ਜੋ 750 ਮਿੰਟਾਂ ਤੱਕ ਚੱਲ ਸਕਦੀ ਹੈ 
ਇਹ ਸਵੈ ਚਾਲਕ ਸੁਖਾਲੀ ਵਰਤੋਂ ਵਾਲੀ ਆਕਸੀਜਨ ਡਿਲੀਵਰੀ ਪ੍ਰਣਾਲੀ ਹੁਣ ਉਪਲਬੱਧ ਹੈ ਤੇ ਇਹਨਾਂ ਨਾਜ਼ੁਕ ਸਮਿਆਂ ਵਿੱਚ ਵਿਸ਼ੇਸ਼ ਕਰਕੇ ਇੱਕ ਵੱਡਾ ਵਰਦਾਨ ਹੈ , ਜਦੋਂ ਮੈਡੀਕਲ ਸਰੋਤ ਉਹਨਾਂ ਦੀਆਂ ਸੀਮਾਵਾਂ ਤੱਕ ਫੈਲ ਚੁੱਕੇ ਹਨ  ਇਸ ਦੇ ਫੈਲ੍ਹਣ ਨਾਲ ਸਾਰੇ ਦੇਸ਼ ਵਿੱਚ ਬਹੁਤ ਸਾਰੇ ਤਰੀਕਿਆਂ ਨਾਲ ਕੋਵਿਡ ਮਰੀਜ਼ਾਂ ਦੇ ਪ੍ਰਬੰਧਨ ਵਿੱਚ ਆਉਣ ਵਾਲੇ ਸੰਕਟ ਨੂੰ ਦੂਰ ਕੀਤਾ ਜਾ ਸਕਦਾ ਹੈ 

 

******************

 

 ਬੀ ਬੀ /  ਕੇ / ਡੀ ਕੇ / ਐੱਸ  ਵੀ ਵੀ ਵਾਈ /  ਡੀ 



(Release ID: 1712799) Visitor Counter : 249