ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਆਈ ਆਈ ਐੱਮ ਦੀ ਸਲਾਨਾ ਕੰਨਵੋਕੇਸ਼ਨ ਨੂੰ ਸੰਬੋਧਨ ਕੀਤਾ.

Posted On: 19 APR 2021 4:28PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਆਈ ਆਈ ਐੱਮ ਰੋਹਤਕ ਦੀ ਸਲਾਨਾ ਕੰਨਵੋਕੇਸ਼ਨ ਨੂੰ ਅੱਜ ਵਰਚੂਅਲੀ ਸੰਬੋਧਨ ਕੀਤਾ ਹੈ ਐੱਮ ਬੀ ਪ੍ਰੋਗਰਾਮ ਦੇ ਕੁੱਲ 480 ਤੇ ਡਾਕਟਰੇਟ ਪ੍ਰੋਗਰਾਮ ਦੇ 12 ਵਿਦਿਆਰਥੀਆਂ ਨੇ ਇਸ ਕੰਨਵੋਕੇਸ਼ਨ ਸਮਾਗਮ ਵਿੱਚ ਹਿੱਸਾ ਲਿਆ
ਸ਼੍ਰੀ ਪੋਖਰਿਯਾਲ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਉਹਨਾਂ ਦੀ ਸਫਲਤਾ ਲਈ ਵਧਾਈ ਦਿੱਤੀ ਉਹਨਾਂ ਵਿਦਿਆਰਥੀਆਂ ਨੂੰ ਸਖ਼ਤ ਮੇਹਨਤ ਕਰਨ ਤੇ ਰਾਸ਼ਟਰ ਲਈ ਯੋਗਦਾਨ ਪਾਉਣ ਤੇ ਸਮਾਜ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ ਮੰਤਰੀ ਨੇ ਵਿਦਿਆਰਥੀਆਂ ਨੂੰ ਹਰ ਵਧੀਆ ਸੰਭਵ ਤਰੀਕੇ ਨਾਲ ਆਪਣੀ ਪ੍ਰਤਿਭਾ ਵਰਤਣ ਅਤੇ ਇੰਡੀਆ “75 ਮਿਸ਼ਨ” ਦੇ ਸੁਪਨੇ ਨੂੰ ਪੂਰਾ ਕਰਨ ਲਈ ਅਰਥ ਭਰਪੂਰ ਯੋਗਦਾਨ ਦੇਣ ਦੀ ਅਪੀਲ ਕੀਤੀ ਅਤੇ ਉਹਨਾਂ ਦੇ ਭਵਿੱਖਤ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ
ਮੰਤਰੀ ਨੇ ਆਈ ਆਈ ਐੱਮ ਨੂੰ ਆਪਣੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਿੰਗ ਸੁਧਾਰ ਅਤੇ ਅਕਾਦਮਿਕ ਵਿਭਿੰਨਤਾ ਲਈ ਬੇਮਿਸਾਲ ਕੰਮ ਕਰਨ ਲਈ ਵਧਾਈ ਦਿੱਤੀ ਉਹਨਾਂ ਕਿਹਾ ਕਿ ਸੰਸਥਾ ਦੇ ਇਹ ਯਤਨ ਪ੍ਰਧਾਨ ਮੰਤਰੀ ਦੀ ਸੋਚ ਵਾਲੇ "ਬੇਟੀ ਬਚਾਓ , ਬੇਟੀ ਪੜ੍ਹਾਓ" ਮਿਸ਼ਨ ਦੇ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਮਦਦ ਕਰਨਗੇ ਸ਼੍ਰੀ ਪੋਖਰਿਯਾਲ ਨੇ ਆਈ ਆਈ ਐੱਮ ਰੋਹਤਕ ਨੂੰ ਗੁਰੂਗ੍ਰਾਮ ਵਿੱਚ ਨਵਾਂ ਕੈਂਪਸ ਖੋਲ੍ਹਣ ਅਤੇ ਪਿਛਲੇ ਕੁਝ ਸਾਲਾਂ ਵਿੱਚ ਪ੍ਰਬੰਧਨ ਸਿੱਖਿਆ ਵਿੱਚ ਔਰਤਾਂ ਨੂੰ ਸ਼ਕਤੀ ਦੇਣ ਤੇ ਨਵੇਂ ਪ੍ਰੋਗਰਾਮ ਸ਼ੁਰੂ ਕਰਨ ਲਈ ਵਧਾਈ ਦਿੱਤੀ ਉਹਨਾਂ ਨੇ ਖੋਜ ਅਤੇ ਨੀਤੀ ਕੰਮ ਨੂੰ ਹੁਲਾਰਾ ਦੇਣ ਲਈ ਕੀਤੇ ਯਤਨਾਂ ਦੀ ਪ੍ਰਸ਼ੰਸਾ ਵੀ ਕੀਤੀ
ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਕੁੱਝ ਸਾਲਾਂ ਵਿੱਚ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਹਾਸਲ ਕਰਨ ਲਈ ਵਧੇਰੇ ਮੌਕੇ ਮੁਹੱਈਆ ਕਰਨ ਲਈ ਸੈਂਟਰਲ ਯੂਨੀਵਰਸਿਟੀਆਂ ਅਤੇ ਆਈ ਆਈ ਐੱਮਜ਼ , ਆਈ ਆਈ ਟੀਜ਼ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ
ਉਹਨਾਂ ਨੇ ਭਾਰਤੀ ਸਿੱਖਿਆ ਸੰਸਥਾਵਾਂ ਵੱਲੋਂ ਵਿਸ਼ਵ ਰੈਂਕਿੰਗ ਵਿੱਚ ਆਪਣੀ ਸਥਿਤੀ ਸੁਧਾਰਨ ਦਾ ਜਿ਼ਕਰ ਕੀਤਾ ਉਹਨਾਂ ਕਿਹਾ ਕਿ ਆਈ ਆਈ ਐੱਮ ਰੋਹਤਕ ਨੇ ਵੀ ਸਿੱਖਿਆ ਰੈਂਕਿੰਗ ਵਿੱਚ ਸੁਧਾਰ ਲਿਆਂਦਾ ਹੈ
5 ਸਾਲਾਂ ਕਾਨੂੰਨ (ਬੀ ਬੀ ਐੱਲ ਐੱਲ ਬੀ), ਏਕੀਕ੍ਰਿਤ ਪ੍ਰੋਗਰਾਮ ਇਸ ਸਾਲ ਇਸ ਸੰਸਥਾ ਵੱਲੋਂ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਹੈ ਆਈ ਆਈ ਐੱਮ ਰੋਹਤਕ ਪਹਿਲੀ ਤੇ ਕੇਵਲ ਇੱਕੋ ਆਈ ਆਈ ਐੱਮ ਹੈ , ਜਿਸ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ

************

ਐੱਮ ਸੀ / ਕੇ ਪੀ / ਕੇ


(Release ID: 1712746) Visitor Counter : 164