ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਸਟਾਰਟਅੱਪ ਇੰਡੀਆ ਸੀਡ ਫੰਡ ਸਕੀਮ ਲਾਂਚ ਕੀਤੀ
ਮੰਤਰੀ ਨੇ ਕਿਹਾ ਹੈ ਕਿ ਇਹ ਸਕੀਮ ਸੀਡ ਫੰਡਿੰਗ ਨੂੰ ਸੁਰੱਖਿਅਤ ਕਰੇਗੀ, ਨਵਾਚਾਰ ਨੂੰ ਪ੍ਰੇਰਿਤ ਕਰੇਗੀ, ਬਦਲਾਅ ਵਿਚਾਰਾਂ ਦਾ ਸਮਰਥਨ ਕਰੇਗੀ, ਲਾਗੂ ਕਰਨ ਦੀ ਸਹੂਲਤ ਦੇਵੇਗੀ ਅਤੇ ਸਟਾਰਟਅੱਪ ਕ੍ਰਾਂਤੀ ਸ਼ੁਰੂ ਕਰੇਗੀ
ਇਸ ਸਕੀਮ ਤੋਂ 3600 ਸਟਾਰਟਅੱਪਸ ਨੂੰ ਫਾਇਦਾ ਪਹੁੰਚਣ ਦੀ ਸੰਭਾਵਨਾ ਹੈ
Posted On:
19 APR 2021 6:45PM by PIB Chandigarh
ਕੇਂਦਰੀ ਰੇਲ ਮੰਤਰੀ , ਵਣਜ ਤੇ ਉਦਯੋਗ , ਖ਼ਪਤਕਾਰ ਮਾਮਲੇ ਅਤੇ ਅਨਾਜ ਤੇ ਜਨਤਕ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਸਟਾਰਟਅੱਪ ਇੰਡੀਆ ਸੀਡ ਫੰਡ ਸਕੀਮ (ਐੱਸ ਆਈ ਐੱਸ ਐੱਫ ਐੱਸ) ਲਾਂਚ ਕੀਤੀ ਹੈ । ਇਹ ਫੰਡ ਸਟਾਰਟਅੱਪਸ ਨੂੰ ਧਾਰਨਾ ਦੇ ਸਬੂਤ , ਪ੍ਰੋਟੋਟਾਈਪ ਵਿਕਾਸ , ਉਤਪਾਦ ਅਭਿਆਸਾਂ , ਬਾਜ਼ਾਰ ਵਿੱਚ ਸ਼ਾਮਲ ਅਤੇ ਵਪਾਰੀਕਰਨ ਲਈ ਵਿੱਤੀ ਸਹਾਇਤਾ ਮੁਹੱਈਆ ਕਰਦਾ ਹੈ । ਇਸ ਸਕੀਮ ਦਾ ਐਲਾਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 16 ਜਨਵਰੀ 2021 ਨੂੰ "ਪ੍ਰਾਰੰਭ : ਸਟਾਰਟਅੱਪ ਇੰਡੀਆ ਅੰਤਰਰਾਸ਼ਟਰੀ ਸੰਮੇਲਨ" ਜੋ ਸਟਾਰਟਅੱਪ ਇੰਡੀਆ ਪਹਿਲਕਦਮੀਂ ਦੀ 5ਵੀਂ ਵਰੇ੍ਗੰਢ ਦੇ ਸੰਬੰਧ ਵਿੱਚ ਆਯੋਜਿਤ ਕੀਤਾ ਗਿਆ ਸੀ , ਦੇ ਗਰੈਂਡ ਕਲੀਨਰੀ ਨੂੰ ਸੰਬੋਧਨ ਕਰਦਿਆਂ ਕੀਤਾ ਸੀ । 945 ਕਰੋੜ ਦੇ ਕਾਰਪਸ ਨੂੰ ਆਉਂਦੇ 4 ਸਾਲਾਂ ਵਿੱਚ ਦੇਸ਼ ਭਰ ਦੇ ਯੋਗ ਇਨਕੁਵੇਟਰਜ਼ ਦੁਆਰਾ ਯੋਗ ਸਟਾਰਟਅੱਪਸ ਨੂੰ ਸੀਡ ਫੰਡ ਮੁਹੱਈਆ ਕਰਨ ਲਈ ਵੰਡਿਆ ਜਾਵੇਗਾ । ਇਸ ਸਕੀਮ ਤਹਿਤ ਅਨੂਮਾਨਿਤ 3600 ਸਟਾਰਟਅੱਪਸ ਨੂੰ 300 ਇਨਕੁਵੇਟਰਸ ਰਾਹੀਂ ਸਹਿਯੋਗ ਦੇਣ ਦੀ ਸੰਭਾਵਨਾ ਹੈ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਇਹ ਸਕੀਮ ਦੇ ਐਲਾਨ ਹੋਣ ਤੋਂ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਲਾਂਚ ਕੀਤੀ ਜਾ ਰਹੀ ਹੈ , ਜੋ ਹਾਲ ਹੀ ਸਮੇਂ ਵਿੱਚ ਸਭ ਤੋਂ ਤੇਜ਼ ਹੈ । ਉਹਨਾਂ ਕਿਹਾ ਕਿ ਸਮੇਂ ਮੁਸ਼ਕਲ ਭਰੇ ਹਨ ਪਰ ਸਾਡਾ ਸੰਕਲਪ ਮਜ਼ਬੂਤ ਹੈ ਅਤੇ ਇਸ ਤੋਂ ਪਹਿਲਾਂ ਇਹ ਕਦੇ ਵੀ ਸਾਡੇ ਲਈ ਇੰਨਾਂ ਮਹੱਤਵਪੂਰਨ ਨਹੀਂ ਰਿਹਾ ਕਿ ਆਪਣੇ ਸਟਾਰਟਅੱਪਸ ਨੂੰ ਸਸ਼ਕਤ ਕੀਤਾ ਜਾਵੇ ।
ਮੰਤਰੀ ਨੇ ਕਿਹਾ ਕਿ ਐੱਸ ਆਈ ਐੱਸ ਐੱਫ ਐੱਸ ਸੀਡ ਫੰਡਿੰਗ ਨੂੰ ਸੁਰੱਖਿਅਤ ਕਰੇਗੀ , ਨਵਾਚਾਰ ਨੂੰ ਪ੍ਰੇਰਿਤ ਕਰੇਗੀ , ਬਦਲਾਅ ਵਿਚਾਰਾਂ ਦਾ ਸਮਰਥਨ ਕਰੇਗੀ , ਲਾਗੂ ਕਰਨ ਦੀ ਸਹੂਲਤ ਦੇਵੇਗੀ ਅਤੇ ਸਟਾਰਟਅੱਪ ਕ੍ਰਾਂਤੀ ਸ਼ੁਰੂ ਕਰੇਗੀ । ਉਹਨਾਂ ਕਿਹਾ ਕਿ ਇਹ ਸਕੀਮ ਇੱਕ ਮਜ਼ਬੂਤ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਕਾਇਮ ਕਰੇਗੀ । ਵਿਸੇ਼ਸ਼ ਕਰਕੇ ਭਾਰਤ ਦੇ ਦੋ ਅਤੇ ਤੀਜੀ ਸ੍ਰੇਣੀ ਦੇ ਕਸਬਿਆਂ ਵਿੱਚ ਜਿਹਨਾਂ ਨੂੰ ਕਾਫੀ ਫੰਡਿੰਗ ਤੋਂ ਅਕਸਰ ਵਾਂਝੇ ਰੱਖਿਆ ਗਿਆ ਹੈ । ਮੰਤਰੀ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ ਤੇ ਪੇਂਡੂ ਖੇਤਰਾਂ ਦੇ ਇੰਨੋਵੇਟਰਜ਼ ਨੂੰ ਵਿਸ਼ੇਸ਼ ਕਰਕੇ ਉਤਸ਼ਾਹਿਤ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਅੱਗੇ ਆਉਣ ਤੇ ਇਸ ਸਕੀਮ ਤੋਂ ਫਾਇਦਾ ਲੈਣ ।
ਸ਼੍ਰੀ ਗੋਇਲ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੇਧ ਤਹਿਤ ਡੀ ਪੀ ਆਈ ਆਈ ਟੀ ਨੇ ਭਾਰਤ ਵਿੱਚ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਵਿੱਚ ਇੱਕ ਤਕਨੀਕੀ ਬਦਲਾਅ ਲਿਆਉਣ ਲਈ ਅਣਥੱਕ ਮੇਹਨਤ ਕੀਤੀ ਹੈ । ਉਹਨਾਂ ਭਰੋਸਾ ਦਿੱਤਾ ਕਿ ਵਿਭਾਗ ਖੁੱਲ੍ਹੇ ਦਰਵਾਜ਼ੇ , ਖੁੱਲ੍ਹੀਆਂ ਬਾਹਾਂ ਤੇ ਖੁੱਲੇ੍ ਮਨ ਨਾਲ ਸਹੂਲਤਕਾਰ ਵਜੋਂ ਕੰਮ ਕਰੇਗਾ ਤਾਂ ਜੋ ਨਵਾਚਾਰ ਗਤੀਵਿਧੀਆਂ ਵਿੱਚ ਨੌਜਵਾਨਾਂ ਦੀ ਵੱਡੀ ਪੱਧਰ ਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ ।
ਮੰਤਰੀ ਨੇ ਕਿਹਾ ਕਿ ਪਹੁੰਚ ਵਿੱਚ ਬਦਲਾਅ ਆਇਆ ਹੈ । ਰੁਜ਼ਗਾਰ ਲੈਣ ਵਾਲੀ ਮਨੋਸਥਿਤੀ ਬਦਲ ਕੇ ਰੁਜ਼ਗਾਰ ਦੇਣ ਵਾਲੀ ਹੋ ਗਈ ਹੈ , ਜੋ ਸਟਾਰਟਅੱਪਸ ਨੂੰ ਨਵੇਂ ਭਾਰਤ ਦੀ ਰੀੜ ਦੀ ਹੱਡੀ ਬਣਨ ਲਈ ਸਹਾਇਤਾ ਕਰ ਰਹੀ ਹੈ । ਉਹਨਾਂ ਕਿਹਾ ਕਿ ਸਟਾਰਟਅੱਪ ਇੰਡੀਆ ਸੀਡ ਫੰਡ ਸਕੀਮ ਵਿਚਾਰਾਂ ਤੇ ਉਹਨਾਂ ਨੂੰ ਲਾਗੂ ਕਰਨ ਵਿਚਾਲੇ ਇੱਕ ਪੁਲ ਵਜੋਂ ਕੰਮ ਕਰੇਗੀ । ਸਟਾਰਟਅੱਪ ਵਾਤਾਵਰਣ ਪ੍ਰਣਾਲੀ ਵਿੱਚ ਆਜ਼ਾਦ ਤੇ ਉਤਸ਼ਾਹੀ ਸੋਚ ਉੱਦਮਤਾ ਨੂੰ ਉਤਸ਼ਾਹਿਤ ਕਰੇਗੀ ਅਤੇ ਇੱਕ ਅਜਿਹਾ ਸੱਭਿਆਚਾਰ ਪੈਦਾ ਕਰੇਗੀ ਜੋ ਨਵਾਚਾਰ ਨੂੰ ਮਾਣਤਾ ਦੇਵੇਗੀ ।
ਸ਼੍ਰੀ ਗੋਇਲ ਨੇ ਕਿਹਾ ਕਿ 2020 ਭਾਰਤੀ ਸਟਾਰਟਅੱਪ ਦੇ ਸੰਭਾਵੀ ਬਦਲਾਅ ਦਾ ਸਬੂਤ ਹੈ । ਦੇਸ਼ ਭਰ ਵਿੱਚ ਇੰਡੀਆ ਸਟਾਰਟਅੱਪ ਤਹਿਤ ਸਟਾਰਟਅੱਪਸ ਆਪਣੀ ਊਰਜਾ ਅਤੇ ਉਤਸ਼ਾਹ ਨਾਲ ਕੁਸ਼ਲ ਅਤੇ ਕੀਮਤ ਪ੍ਰਭਾਵੀ ਹੱਲ ਲੈ ਕੇ ਅੱਗੇ ਆਏ ਹਨ , ਜਿਹਨਾਂ ਨੇ ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹਰ ਥਾਂ ਯਕੀਨੀ ਬਣਾਇਆ ਹੈ । ਉਹਨਾਂ ਨੇ ਨੌਜਵਾਨ ਉੱਦਮੀਆਂ ਦੀ ਯੋਗਤਾ , ਸਿਆਣਪ ਤੇ ਸਮਰਪਨ ਲਈ ਪ੍ਰਸ਼ੰਸਾ ਕੀਤੀ । ਉਹਨਾਂ ਕਿਹਾ ਕਿ ਭਾਰਤੀ ਸਟਾਰਟਅੱਪਸ ਕੇਵਲ ਰਾਸ਼ਟਰ ਲਈ ਹੀ ਜਜ਼ਬੇ , ਪ੍ਰਫੁੱਲਤ ਅਤੇ ਨਵਾਚਾਰ ਨਾਲ ਕੰਮ ਨਹੀਂ ਕਰ ਰਹੇ ਬਲਕਿ ਮਨੁੱਖਤਾ ਲਈ ਕਰ ਰਹੇ ਹਨ ।
ਮੰਤਰੀ ਨੇ ਕਿਹਾ ਕਿ ਸੰਪਰਕ , ਸਾਂਝ ਅਤੇ ਸਾਬਿਤ ਕਰਨ ਦੇ ਨਾਅਰੇ ਤਹਿਤ ਸਰਕਾਰ ਨੇ ਸਟਾਰਟਅੱਪ ਨਵਾਚਾਰ ਚੁਣੌਤੀਆਂ , ਕੌਮੀ ਸਟਾਰਟਅੱਪ ਪੁਰਸਕਾਰ , ਸੂਬਿਆਂ ਦੀ ਰੈਂਕਿੰਗ , ਐੱਸ ਸੀ ਓ ਸਟਾਰਟਅੱਪ ਫੋਰਮ , ਪ੍ਰਾਰੰਭ ਵਰਗੀਆਂ ਚੁਣੌਤੀਆਂ ਸ਼ੁਰੂ ਕੀਤੀਆਂ ਹਨ ।
ਇਸ ਸਕੀਮ ਲਈ ਡੀ ਪੀ ਆਈ ਆਈ ਟੀ ਵੱਲੋਂ ਬਣਾਇਆ ਗਿਆ ਆਨਲਾਈਨ ਪੋਰਟਲ ਇਨਕੁਵੇਟਰਜ਼ ਨੂੰ ਇਸ ਤਹਿਤ ਫੰਡ ਲੈਣ ਲਈ ਅਰਜ਼ੀ ਦਾਇਰ ਕਰਨ ਦੀ ਸਹੂਲਤ ਦੇਵੇਗਾ । ਸਟਾਰਟਅੱਪ ਇੰਡੀਆ ਸੀਡ ਫੰਡ ਦੀ ਨਿਗਰਾਨੀ ਅਤੇ ਲਾਗੂ ਕਰਨ ਲਈ ਡੀ ਪੀ ਆਈ ਆਈ ਟੀ ਦੁਆਰਾ ਇੱਕ ਮਾਹਿਰਾਂ ਦੀ ਸਲਾਹਕਾਰ ਕਮੇਟੀ ਗਠਿਤ ਕੀਤੀ ਗਈ ਹੈ । ਈ ਏ ਸੀ ਮਾਹਿਰਾਂ ਦੀ ਸਲਾਹਕਾਰ ਕਮੇਟੀ ਵੱਲੋਂ ਚੁਣੇ ਗਏ ਯੋਗ ਇਨਕੁਵੇਟਰਜ਼ ਨੂੰ 5 ਕਰੋੜ ਰੁਪਏ ਦੀ ਗਰਾਂਟ ਮੁਹੱਈਆ ਕੀਤੀ ਜਾਵੇਗੀ । ਚੁਣੇ ਗਏ ਇਨਕੁਵੇਟਰਜ਼ ਧਾਰਨਾ ਦੇ ਸਬੂਤ ਦੀ ਵੈਧਤਾ ਜਾਂ ਪ੍ਰੋਟੋਟਾਈਪ ਵਿਕਾਸ ਜਾਂ ਸਟਾਰਟਅੱਪਸ ਤੋਂ ਉਤਪਾਦ ਤਜ਼ਰਬਿਆਂ ਲਈ 20 ਲੱਖ ਰੁਪਏ ਗਰਾਂਟ ਮੁਹੱਈਆ ਕਰਨਗੇ । ਹੋਰ ਸਟਾਰਟਅੱਪਸ ਨੂੰ ਬਾਜ਼ਾਰ ਵਿੱਚ ਸ਼ਾਮਲ ਹੋਣ , ਵਪਾਰੀਕਰਨ ਜਾਂ ਪੈਮਾਨੇ ਵਧਾਉਣ ਲਈ ਕਨਵਰਟੀਬਲ ਡਿਬੇਨਚਰਜ਼ ਜਾਂ ਡੈਪਟਲਿੰਕਡ ਇੰਸਟੂਮੈਂਟਸ ਰਾਹੀਂ 50 ਲੱਖ ਰੁਪਏ ਦਾ ਨਿਵੇਸ਼ ਮੁਹੱਈਆ ਕਰਨਗੇ । ਸਟਾਰਟਅੱਪ ਇੰਡੀਆ ਸੀਡ ਫੰਡ ਸਕੀਮ ਦੇ ਵੇਰਵਾ ਸਹਿਤ ਦਿਸ਼ਾ ਨਿਰਦੇਸ਼ ਸਟਾਰਟਅੱਪ ਇੰਡੀਆ ਪੋਰਟਲ (www.startupindia.gov.in) ਤੇ ਮੁਹੱਈਆ ਕੀਤੇ ਗਏ ਹਨ ।
ਮਹੱਤਵਪੂਰਨ ਸਟਾਰਟਅੱਪਸ ਜਿਹਨਾਂ ਨੂੰ ਉਹਨਾਂ ਦੀ ਸ਼ੁਰੂਆਤੀ ਸਟੇਜ ਤੇ ਸਮਰਥਨ ਦਿੱਤਾ ਗਿਆ ਸੀ ਹਰੇਕ ਲਈ ਵੱਡੇ ਰੁਜ਼ਗਾਰ ਮੌਕੇ ਪੈਦਾ ਕਰਨਗੇ । ਸੀਡ ਫੰਡ ਸਕੀਮ ਵੀ ਦੇਸ਼ ਦੇ ਹਰ ਹਿੱਸੇ ਵਿੱਚ ਸਟਾਰਟਅੱਪ ਦੇ ਸਮਰਥਨ ਲਈ ਯੋਗ 300 ਇਨਕੁਬੇਟਰਜ਼ ਦੁਆਰਾ ਸਟਾਰਟਅੱਪਸ ਲਈ ਵਰਚੂਅਲ ਇਨਕੁਵੇਸ਼ਨ ਨੂੰ ਉਤਸ਼ਾਹਿਤ ਕਰਦਾ ਹੈ । ਇਸ ਦਾ ਅਸਰ ਦੇਸ਼ ਦੇ ਦੂਜੇ ਤੇ ਤੀਜੇ ਸ਼ੇਣੀ ਖੇਤਰਾਂ ਵਿੱਚ ਨਵਾਚਾਰਾਂ ਦੁਆਰਾ ਨਜ਼ਰ ਆਏਗਾ ।
***********
ਵਾਈ ਬੀ / ਐੱਸ ਐੱਸ
(Release ID: 1712744)
Visitor Counter : 258