ਰੇਲ ਮੰਤਰਾਲਾ

ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਅਤੇ ਆਕਸੀਜਨ ਸਿਲੰਡਰ ਦੀ ਢੁਲਾਈ ਲਈ ਰੇਲਵੇ ਪੂਰੀ ਤਰ੍ਹਾਂ ਹੋ ਰਿਹਾ ਹੈ ਤਿਆਰ


ਰੇਲਵੇ ਨੇ ਆਕਸੀਜਨ ਐਕਸਪ੍ਰੈੱਸ ਚਲਾਉਣ ਲਈ ਕਮਰ ਕਸੀ

ਤੇਜ ਗਤੀ ਨਾਲ ਆਕਸੀਜਨ ਐਕਸਪ੍ਰੈੱਸ ਟ੍ਰੇਨ ਚਲਾਉਣ ਲਈ ਗ੍ਰੀਨ ਕਾਰੀਡੋਰ ਤਿਆਰ ਕੀਤਾ ਜਾ ਰਿਹਾ ਹੈ

ਤਕਨੀਕੀ ਟ੍ਰਾਇਲ ਦੇ ਪੂਰਾ ਹੋਣ ਦੇ ਬਾਅਦ, ਕਲੰਬੋਲੀ/ ਬੋਇਸਰ, ਮੁੰਬਈ ਦੇ ਆਸਪਾਸ ਦੇ ਸਟੇਸ਼ਨਾਂ ਨੂੰ ਖਾਲੀ ਟੈਂਕਰ ਭੇਜੇ ਜਾਣਗੇ, ਅਤੇ ਤਰਲ ਮੈਡੀਕਲ ਆਕਸੀਜਨ ਟੈਂਕਰਾਂ ਦੇ ਲੋਡ ਕਰਨ ਲਈ ਉਨ੍ਹਾਂ ਵਿਜਾਗ ਅਤੇ ਜਮਸ਼ੇਦਪੁਰ/ ਰੁੜਕੇਲਾ/ ਬੋਕਾਰੋ ਭੇਜਿਆ ਜਾਏਗਾ

Posted On: 18 APR 2021 4:53PM by PIB Chandigarh

ਰੇਲਵੇ ਸਾਰੇ ਮੁੱਖ ਕੋਰੀਡੋਰ ‘ਤੇ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਅਤੇ ਆਕਸੀਜਨ ਸਿਲੰਡਰ ਪਹੁੰਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਕੋਵਿਡ ਸੰਕ੍ਰਮਣ ਵਿੱਚ ਕੁੱਝ ਸਿਹਤ ਸਥਿਤੀਆਂ ਦੇ ਇਲਾਜ ਵਿੱਚ ਆਕਸੀਜਨ ਦੀ ਉਪਲੱਬਧਤਾ ਇੱਕ ਮੁੱਖ ਅੰਗ ਹੈ।

ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ ਰਾਜ ਸਰਕਾਰਾਂ ਨੇ ਰੇਲਵੇ ਦੁਆਰਾ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਟੈਂਕਰ ਲਿਜਾਣ ਦੀਆਂ ਸੰਭਾਵਨਾਵਾਂ ਲੱਭਣ ਦੇ ਲਈ ਰੇਲ ਮੰਤਰਾਲੇ ਨਾਲ ਸੰਪਰਕ ਕੀਤਾ ਸੀ।

ਰੇਲਵੇ ਨੇ ਤੁਰੰਤ ਤਕਨੀਕੀ ਪੱਧਰ ‘ਤੇ ਐੱਲਐੱਮਓ ਦੀ ਢੁਲਾਈ ਦੀ ਸੰਭਾਵਨਾ ਦਾ ਪਤਾ ਲਗਾਇਆ। ਐੱਲਐੱਮਓ ਫਲੈਟ ਵੈਗਨਾਂ ‘ਤੇ ਰੋਡ ਟੈਂਕਰਾਂ ਦੇ ਨਾਲ ਰੋਲ ਆਨ ਰੋਲ ਆਫ (ਰੋ ਰੋ) ਸੇਵਾ ਦੇ ਮਾਧਿਅਮ ਨਾਲ ਪਹੁੰਚਾਏ ਜਾਣੇ ਹਨ।  

ਰੋਡ ਓਵਰ ਬ੍ਰਿਜਸ (ਆਰਓਬੀ) ਦੀ ਉਚਾਈ ਦੀਆਂ ਸੀਮਾਵਾਂ ਅਤੇ ਚੁਨਿੰਦਾ ਸਥਾਨਾਂ ‘ਤੇ ਓਵਰ ਹੈਡ ਇਕਵਿਪਮੈਂਟ (ਓਐੱਚਈ) ਦੇ ਕਾਰਨ ਵੱਖ-ਵੱਖ ਵਿਸ਼ੇਸ਼ਤਾਵਾਂ ਵਾਲੇ ਰੋਡ ਟੈਂਕਰਾਂ ਵਿੱਚੋਂ 3320 ਮਿਮੀ ਉਚਾਈ ਵਾਲੇ ਰੋਡ ਟੈਂਕਰ ਦੇ ਮਾਡਲ ਟੀ 1618 ਨੂੰ 1290 ਮਿਮੀ ਉਚਾਈ ਵਾਲੇ ਫਲੈਟ ਵੈਗਨਾਂ (ਡੀਬੀਕੇਐੱਮ) ‘ਤੇ ਰੱਖੇ ਜਾਣ ਲਈ ਸੰਭਵ ਪਾਏ ਗਏ ਸਨ।

ਆਵਾਜਾਈ ਦੇ ਮਾਪਦੰਡ ਦਾ ਟੈਸਟਿੰਗ ਸੁਨਿਸ਼ਚਿਤ ਕਰਨ ਦੇ ਕ੍ਰਮ ਵਿੱਚ ਵੱਖ-ਵੱਖ ਸਥਾਨਾਂ ‘ਤੇ ਟੈਸਟ ਕਰਾਏ ਗਏ ਸਨ।

ਇਹ  ਡੀਬੀਕੇਐੱਮ ਵੈਗਨ 15 ਅਪ੍ਰੈਲ 2021 ਨੂੰ ਮੁੰਬਈ ਵਿੱਚ ਕਲੰਬੋਲੀ ਗੁਡਸ ਸ਼ੇਡ ਵਿੱਚ ਖੜ੍ਹਾ ਸੀ ਅਤੇ ਇੱਥੇ ‘ਤੇ ਐੱਲਐੱਮਓ ਤੋਂ ਭਰਿਆ ਇੱਕ ਟੀ 1618 ਟੈਂਕਰ ਵੀ ਲਾਇਆ ਗਿਆ ਸੀ। ਉਦਯੋਗ ਅਤੇ ਰੇਲਵੇ ਦੇ ਪ੍ਰਤੀਨਿਧੀਆਂ ਦਆਰਾ ਸੰਯੁਕਤ ਰੂਪ ਨਾਲ ਇਸ ਦਾ ਲੇਖਾ-ਜੋਖਾ ਕੀਤਾ ਗਿਆ।

ਇਸ ਮਾਪ ਦੇ ਅਧਾਰ ‘ਤੇ ਰੂਟ ਦੇ ਲਈ ਮਨਜ਼ੂਰੀ ਲਈ ਗਈ ਅਤੇ ਪਾਇਆ ਗਿਆ ਕਿ ਓਵਰਹੈਡ  ਮਨਜੂਰੀਆਂ ਦੇ ਅਧਾਰ ‘ਤੇ ਕੁਝ ਖੰਡਾਂ ‘ਤੇ ਗਤੀ ਦੀ ਸੀਮਾ ਦੇ ਨਾਲ ਓਡੀਸੀ (ਓਵਰ ਡਾਇਮੇਨਸ਼ਨਲ ਕੰਨਸਾਈਨਮੈਂਟ) ਅਤੇ ਰੋ ਰੋ ਦੇ ਰੂਪ ਵਿੱਚ ਸਪਲਾਈ ਕਰਨਾ ਸੰਭਵ ਹੋਵੇਗਾ। 

ਕ੍ਰਾਇਓਜੈਨਿਕ ਟੈਂਕਰਾਂ ਵਿੱਚ ਐੱਲਐੱਮਓ ਦੀ ਰੋ ਰੋ ਸੰਚਾਲਨ ਲਈ ਵਪਾਰਕ ਬੁਕਿੰਗ ਅਤੇ ਭਾੜੇ ਦਾ ਭੁਗਤਾਨ ਸੁਨਿਸ਼ਚਿਤ ਕਰਨ ਦੇ ਕ੍ਰਮ ਵਿੱਚ, ਰੇਲਵੇ ਨੇ ਇਸ ਮਸਲੇ ‘ਤੇ ਹਰ ਜ਼ਰੂਰੀ ਵੇਰਵਾ ਅਤੇ ਮਾਰਗਦਰਸ਼ਨ ਉਪਲੱਬਧ ਕਰਾਉਣ ਲਈ 16 ਅਪ੍ਰੈਲ 2021 ਨੂੰ ਇੱਕ ਪੱਤਰ ਜਾਰੀ ਕੀਤਾ ਸੀ। 

ਤਰਲ ਮੈਡੀਕਲ ਆਕਸੀਜਨ ਦੀ ਢੁਲਾਈ ਨਾਲ ਸਬੰਧਿਤ ਮੁੱਦਿਆ ਦੇ ਵਿਸ਼ੇ ‘ਤੇ 17 ਅਪ੍ਰੈਲ 2021 ਨੂੰ ਰੇਲਵੇ ਬੋਰਡ ਦੇ ਅਧਿਕਾਰੀਆਂ ਅਤੇ ਸਟੇਟ ਟ੍ਰਾਂਸਪੋਰਟ ਕਮਿਸ਼ਨਰਾਂ  ਦੀ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਨਾਲ ਇੱਕ ਬੈਠਕ ਹੋਈ ਸੀ।

ਉਸ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਟੈਂਕਰ ਦੀ ਵਿਵਸਥਾ ਟ੍ਰਾਂਸਪੋਰਟ ਕਮਿਸ਼ਨਰ, ਮਹਾਰਾਸ਼ਟਰ ਦੁਆਰਾ ਕੀਤੀ ਜਾਏਗੀ। ਇਹ ਖਾਲੀ ਟੈਂਕਰ ਕਲੰਬੋਲੀ /ਬਾਈਸਰ, ਮੁੰਬਈ ਦੇ ਆਸਪਾਸ ਦੇ ਰੇਲਵੇ ਸਟੇਸ਼ਨਾਂ ਨੂੰ ਭੇਜੇ  ਜਾਣਗੇ ਅਤੇ ਤਰਲ ਮੈਡੀਕਲ ਆਕਸੀਜਨ ਦੇ ਲੋਡ ਕਰਨ ਲਈ ਉਨ੍ਹਾਂ ਵਿਜਾਗ ਅਤੇ ਜਮਸ਼ੇਦਪੁਰ/ ਰੁੜਕੇਲਾ/ ਬੋਕਾਰੋ ਭੇਜਿਆ ਜਾਏਗਾ।

ਉਕਤ ਫੈਸਲੇ ਦੇ ਪਾਲਨ ਲਈ ਰੇਲਵੇ ਮੰਡਲਾਂ ਨੂੰ ਤੁਰੰਤ ਟ੍ਰੇਲਰਸ ਪ੍ਰਾਪਤ ਕਰਨ ਅਤੇ ਫਿਰ ਲੋਡਿੰਗ ਸੁਨਿਸ਼ਚਿਤ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਵਿਜਾਗ, ਅੰਗੁਲ ਅਤੇ ਭਿਲਾਈ ਵਿੱਚ ਰੈਂਪੋ ਦਾ ਨਿਰਮਾਣ ਕੀਤਾ ਗਿਆ ਹੈ। ਕਲੰਬੋਲੀ ਰੈਂਪ 19 ਅਪ੍ਰੈਲ 2021 ਤੱਕ ਤਿਆਰ ਹੋ ਜਾਏਗੀ। ਅਨੇਕ ਸਥਾਨਾਂ ‘ਤੇ ਵੀ ਟੈਂਕਰਾਂ ਦੇ ਪਹੁੰਚਣ ਤੱਕ ਦੋ ਦਿਨ ਦੇ ਅੰਦਰ ਉੱਥੇ ਰੈਂਪ ਤਿਆਰ ਹੋ ਜਾਏਗਾ। 

18 ਅਪ੍ਰੈਲ 2021 ਨੂੰ ਬਾਇਸਰ (ਪੱਛਮ ਰੇਲਵੇ) ਵਿੱਚ ਇੱਕ ਟੈਸਟ ਕੀਤਾ ਗਿਆ ਸੀ, ਜਿੱਥੇ ਇੱਕ ਭਰੇ ਹੋਏ ਟੈਂਕਰ ਨੂੰ ਇੱਕ ਫਲੈਟ ਡੀਬੀਕੇਐੱਮ ‘ਤੇ ਰੱਖਿਆ ਗਿਆ ਅਤੇ ਸਾਰੇ ਜ਼ਰੂਰੀ ਪੈਮਾਇਸ਼ ਕੀਤੀ ਗਈ ਸੀ। 

ਰੇਲਵੇ ਨੇ ਵੱਖ-ਵੱਖ ਸਥਾਨਾਂ ‘ਤੇ ਟੈਂਕਰਾਂ ਦੀ ਰਵਾਨਗੀ ਦੀ ਸੰਭਾਵਨਾਵਾਂ ਨੂੰ ਦੇਖਦੇ ਹੋਏ ਪਹਿਲੇ ਹੀ ਕਲੰਬੋਲੀ ਅਤੇ ਅਨੇਕ ਸਥਾਨਾਂ ‘ਤੇ ਡੀਬੀਕੇਐੱਮ ਵੈਗਨ ਪਹੁੰਚਾ ਦਿੱਤੇ ਹਨ। ਰੇਲਵੇ ਟੈਂਕਰ ਭੇਜਣ ਲਈ ਮਹਾਰਾਸ਼ਟਰ ਤੋਂ ਮਸ਼ਵਰੇ ਦਾ ਇੰਤਜਾਰ ਕਰ ਰਹੀ ਹੈ। 

ਅਨੁਮਾਨਿਤ ਰੂਪ ਨਾਲ 19 ਅਪ੍ਰੈਲ 2021 ਨੂੰ 10 ਖਾਲੀ ਟੈਂਕਰ ਭੇਜਣ ਲਈ ਇੱਕ ਮੂਵਮੈਂਟ ਯੋਜਨਾ ਤਿਆਰ ਕਰ ਲਈ ਗਈ ਹੈ। 

ਮਹਾਰਾਸ਼ਟਰ ਦੇ ਟਰਾਂਸਪੋਰਟ ਸਕੱਤਰ ਨੇ 19 ਅਪ੍ਰੈਲ 2021 ਤੱਕ ਟੈਂਕਰ ਉਪਲੱਬਧ ਕਰਾਉਣ ਦਾ ਭਰੋਸਾ ਦਿਲਾਇਆ ਹੈ।

ਰਾਜ ਸਰਕਾਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਰੇਲਵੇ ਮੰਡਲਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸੀਐੱਫਟੀਐੱਮ ਅਤੇ ਪੀਸੀਓਐੱਮ ਉਦਯੋਗ ਅਤੇ ਰਾਜ ਸਰਕਾਰਾਂ ਦੇ ਨਾਲ ਸੰਪਰਕ ਵਿੱਚ ਹੈ। ਰੇਲਵੇ ਬੋਰਡ ਨੇ ਸਬੰਧਿਤ ਜੀਐੱਮ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਅਤੇ ਰੇਲ ਦੁਆਰਾ ਆਕਸੀਜਨ ਦੀ ਸਪਲਾਈ ਵਿੱਚ ਰਾਜ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਸਰਗਰਮ ਰੂਪ ਤੋਂ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਰੇਲਵੇ ਬੋਰਡ ਵਿੱਚ ਈਡੀ/ਟੀਟੀ/ਐੱਫ ਨੂੰ ਨੋਡਲ ਅਧਿਕਾਰੀ ਦੇ ਰੂਪ ਵਿੱਚ ਨਾਮਿਤ ਕਰ ਦਿੱਤਾ ਗਿਆ ਹੈ।  

*****

 ਡੀਜੇਐੱਨ/ਐੱਮਕੇਵੀ



(Release ID: 1712680) Visitor Counter : 181