ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਨੇ ਕੋਵਿਡ ਕੇਸਾਂ ਦੇ ਉਛਾਲ ਦਰਜ ਕਰਨ ਵਾਲੇ 11 ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਆਕਸੀਜਨ ਉਪਲਬਧਤਾ, ਵੈਂਟੀਲੇਟਰਸ, ਮਨੁੱਖੀ ਸ਼ਕਤੀ, ਦਵਾਈਆਂ, ਹਸਪਤਾਲ ਬੈੱਡਸ ਦੀ ਸਮੀਖਿਆ ਕੀਤੀ


ਕੋਵਿਡ 19 ਖਿ਼ਲਾਫ਼ ਲੜਾਈ ਲਈ ਭਾਰਤ ਸਰਕਾਰ ਵੱਲੋਂ ਉਨ੍ਹਾਂ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰੰਤਰ ਸਹਿਯੋਗ ਦਾ ਭਰੋਸਾ ਦਿੱਤਾ


Posted On: 17 APR 2021 3:59PM by PIB Chandigarh

ਭਾਰਤ ਸਰਕਾਰ ਦੀ ਉੱਚ, ਪੂਰਵ ਪ੍ਰਭਾਵਸ਼ਾਲੀ ਤੇ ਸਰਗਰਮ ਪਹੁੰਚ ਦੇ ਮੱਦੇਨਜ਼ਰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ 11 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ । ਇਸ ਮੀਟਿੰਗ ਵਿੱਚ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ ਕੇਸਾਂ ਵਿੱਚ ਆਏ ਹਾਲ ਹੀ ਦੇ ਉਛਾਲ ਦੇ ਪ੍ਰਬੰਧਨ ਤੇ ਕਾਬੂ ਪਾਉਣ ਤੇ ਰੋਕਥਾਮ ਲਈ ਕੀਤੇ ਗਏ ਉਪਾਵਾਂ ਦੀ ਸਮੀਖਿਆ ਕੀਤੀ ਗਈ । ਇਹ ਮੀਟਿੰਗ ਤਿੰਨ ਘੰਟੇ ਤੋਂ ਵੱਧ ਸਮੇਂ ਲਈ ਚੱਲੀ । ਇਹਨ੍ਹਾਂ ਵਿੱਚ ਮਹਾਰਾਸ਼ਟਰ , ਛੱਤੀਸਗੜ੍ਹ , ਰਾਜਸਥਾਨ , ਗੁਜਰਾਤ , ਮੱਧ ਪ੍ਰਦੇਸ਼ , ਕੇਰਲ , ਪੱਛਮ ਬੰਗਾਲ , ਦਿੱਲੀ , ਕਰਨਾਟਕ , ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਸ਼ਾਮਿਲ ਹਨ, ਜਿੱਥੇ ਨਵੇਂ ਕੋਵਿਡ ਕੇਸਾਂ ਵਿੱਚ ਬੇਮਿਸਾਲ ਉਛਾਲ ਦਰਜ ਕੀਤਾ ਗਿਆ ਹੈ ।

https://static.pib.gov.in/WriteReadData/userfiles/image/image001PHT2.jpg https://static.pib.gov.in/WriteReadData/userfiles/image/image002PIPV.jpg

 

ਕੇਂਦਰੀ ਸਿਹਤ ਮੰਤਰੀ ਨੇ ਸ਼ੁਰੂ ਵਿੱਚ ਨਵੇਂ ਕੇਸਾਂ ਦੇ ਬੇਮਿਸਾਲ ਉਛਾਲ ਦੀ ਇੱਕ ਝਲਕੀ ਪੇਸ਼ ਕੀਤੀ । ਉਨ੍ਹਾਂ ਦੱਸਿਆ ਕਿ ਭਾਰਤ ਵਿੱਚ 12 ਅਪ੍ਰੈਲ 2021 ਨੂੰ ਇੱਕ ਦਿਨ ਵਿੱਚ ਸਭ ਤੋਂ ਵੱਡਾ ਉਛਾਲ ਦਰਜ ਕੀਤਾ ਗਿਆ ਤੇ ਇਸ ਉਛਾਲ ਦੀ ਗਿਣਤੀ ਵਿਸ਼ਵ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ ਤੋਂ ਸਭ ਤੋਂ ਵੱਧ ਸੀ । 12 ਅਪ੍ਰੈਲ 2021 ਨੂੰ ਵਿਸ਼ਵ ਭਰ ਵਿੱਚ ਦਰਜ ਕੀਤੇ ਗਏ ਕੁੱਲ ਕੇਸਾਂ ਵਿੱਚ ਭਾਰਤ ਦਾ ਯੋਗਦਾਨ 22.8 % ਸੀ । ਉਨ੍ਹਾਂ ਕਿਹਾ , “ਭਾਰਤ ਇਸ ਵੇਲੇ ਨਵੇਂ ਕੇਸਾਂ ਵਿੱਚ ਸਭ ਤੋਂ ਤਿੱਖੀ ਵਾਧਾ ਦਰ 7.6 “ ਦਰਜ ਕਰ ਰਿਹਾ ਹੈ , ਜੋ ਜੂਨ 2020 ਵਿੱਚ ਦਰਜ ਕੀਤੀ ਗਈ ਵਾਧਾ ਦਰ 5.5 ਫ਼ੀਸਦ ਤੋਂ 1.3 ਗੁਣਾ ਵਧੇਰੇ ਹੈ । ਇਸ ਤਰ੍ਹਾਂ ਐਕਟਿਵ ਕੇਸਾਂ ਦੀ ਰੋਜ਼ਾਨਾ ਗਿਣਤੀ ਵਿੱਚ ਚਿੰਤਾਜਨਕ ਉਛਾਲ ਆ ਰਿਹਾ ਹੈ , ਜਿਸ ਦੀ ਗਿਣਤੀ ਇਸ ਵੇਲੇ 1679000 ਹੈ । ਮੌਤਾਂ ਦੀ ਗਿਣਤੀ ਵਿੱਚ ਵੀ 10.2 % ਦਾ ਤਿੱਖਾ ਵਾਧਾ ਹੋਇਆ ਹੈ । ਰੋਜ਼ਾਨਾ ਆਉਣ ਵਾਲੇ ਨਵੇਂ ਕੇਸਾਂ ਅਤੇ ਰੋਜ਼ਾਨਾ ਨਵੇਂ ਸਿਹਤਯਾਬ ਹੋਣ ਵਾਲੇ ਕੇਸਾਂ ਵਿਚਾਲੇ ਵੱਡਾ ਪਾੜਾ ਇਹ ਦਰਸਾਉਂਦਾ ਹੈ ਕਿ ਸੰਕ੍ਰਮਣ ਸਿਹਤਯਾਬ ਹੋਣ ਦੇ ਮੁਕਾਬਲੇ ਕਿਤੇ ਜਿ਼ਆਦਾ ਤੇਜ਼ ਦਰ ਨਾਲ ਫੈਲ ਰਿਹਾ ਹੈ । ਸਾਰੇ 11 ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪਹਿਲਾਂ ਹੀ ਆਪਣੇ ਰੋਜ਼ਾਨਾ ਕੇਸਾਂ ਦੀ ਸਭ ਤੋਂ ਉੱਚੀ ਦਰ ਨੂੰ ਪਾਰ ਕਰ ਲਿਆ ਹੈ । ਇਹ ਦਰ ਮੁੰਬਈ , ਨਾਗਪੁਰ , ਪੁਣੇ , ਨਾਸਿਕ , ਠਾਣੇ , ਲਖਨਊ , ਰਾਏਪੁਰ , ਅਹਿਮਦਾਬਾਦ ਵਿੱਚ ਪਾਰ ਹੋ ਚੁੱਕੀ ਹੈ ਅਤੇ ਔਰੰਗਾਬਾਦ ਵੀ ਇਸੇ ਚਾਲ ਦੇ ਪਿੱਛੇ ਚੱਲ ਰਿਹਾ ਹੈ ।

ਡਾਕਟਰ ਹਰਸ਼ ਵਰਧਨ ਨੇ ਸੰਕਟ ਨਾਲ ਨਜਿੱਠਣ ਲਈ ਸਿਹਤ ਬੁਨਿਆਦੀ ਢਾਂਚੇ ਵਿੱਚ ਹੋਏ ਵਾਧੇ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ , “ ਮਹਾਮਾਰੀ ਦੀ ਸ਼ੁਰੂਆਤ ਵੇਲੇ ਕੇਵਲ ਇੱਕ ਲੈਬਾਰਟਰੀ ਸੀ , ਹੁਣ ਸਾਡੇ ਕੋਲ 2463 ਲੈਬਾਰਟਰੀਆਂ ਹਨ , ਜਿਨ੍ਹਾਂ ਦੀ ਰੋਜ਼ਾਨਾ ਟੈਸਟਾਂ ਨੂੰ ਇਕੱਠਾ ਕਰਨ ਦੀ ਸਮਰੱਥਾ 15 ਲੱਖ ਹੈ । ਪਿਛਲੇ 24 ਘੰਟਿਆਂ ਦੌਰਾਨ 1495397 ਟੈਸਟ ਕੀਤੇ ਗਏ , ਜਿਸ ਨਾਲ ਕੁੱਲ ਟੈਸਟਾਂ ਦੀ ਗਿਣਤੀ 268806123 ਹੋ ਗਈ ਹੈ । ਗੰਭੀਰਤਾ ਅਨੁਸਾਰ ਕੋਵਿਡ ਦਾ ਇਲਾਜ ਕਰਨ ਲਈ ਤੀਜਾ ਦਰਜਾ ਸਿਹਤ ਬੁਨਿਆਦੀ ਢਾਂਚੇ ਵਿੱਚ 2084 ਕੋਵਿਡ ਲਈ ਸਮਰਪਿਤ ਹਸਪਤਾਲ ਸ਼ਾਮਿਲ ਹਨ (ਇਨ੍ਹਾਂ ਵਿੱਚੋਂ 89 ਕੇਂਦਰ ਤਹਿਤ ਅਤੇ 1995 ਸੂਬਿਆਂ ) , ਤਹਿਤ ਹਨ , 4043 ਕੋਵਿਡ ਸਮਰਪਿਤ ਸਿਹਤ ਕੇਂਦਰ ਹਨ ਅਤੇ 12673 ਕੋਵਿਡ ਦੇਖਭਾਲ ਕੇਂਦਰ ਹਨ । ਕੋਵਿਡ ਸਮਰਪਿਤ ਹਸਪਤਾਲਾਂ ਵਿੱਚਲੇ 468974 ਬੈੱਡਾਂ ਸਮੇਤ ਕੁੱਲ 1852265 ਬੈੱਡ ਹਨ ” । ਸਿਹਤ ਮੰਤਰੀ ਨੇ ਯਾਦ ਦੁਆਉਂਦਿਆਂ ਦੱਸਿਆ ਕਿ ਪਿਛਲੇ ਸਾਲ ਕੇਂਦਰ ਦੁਆਰਾ 34228 ਵੈਂਟੀਲੇਟਰਸ ਸੂਬਿਆਂ ਨੂੰ ਦਿੱਤੇ ਗਏ ਸਨ । ਡਾਕਟਰ ਹਰਸ਼ ਵਰਧਨ ਨੇ ਜੀਵਨ ਬਚਾਊ ਮਸ਼ੀਨਾਂ ਦੀ ਤਾਜ਼ਾ ਸਪਲਾਈ ਦਾ ਭਰੋਸਾ ਦਿੱਤਾ : ਮਹਾਰਾਸ਼ਟਰ ਨੂੰ 1121 ਵੈਂਟੀਲੇਟਰਸ ਦਿੱਤੇ ਜਾਣੇ ਹਨ , ਉੱਤਰ ਪ੍ਰਦੇਸ਼ ਨੂੰ 1700 , ਝਾਰਖੰਡ ਨੂੰ 1500 , ਗੁਜਰਾਤ ਨੂੰ 1600 , ਮੱਧ ਪ੍ਰਦੇਸ਼ ਨੂੰ 152 ਅਤੇ ਛੱਤੀਸਗੜ੍ਹ ਨੂੰ 230 ਵੈਂਟੀਲੇਟਰਸ ਦਿੱਤੇ ਜਾਣੇ ਹਨ ।

ਵਸੋਂ ਦੇ ਹਰੇਕ ਟੀਚਾ ਸੈਗਮੈਂਟ ਵਿੱਚ ਟੀਕਾਕਰਨ ਲਾਭਪਾਤਰੀਆਂ ਦੀ ਗਿਣਤੀ ਦਾ ਵੇਰਵਾ ਦਿੰਦਿਆਂ ਡਾਕਟਰ ਹਰਸ਼ ਵਰਧਨ ਨੇ ਕਾਲਪਨਿਕ ਟੀਕਾ ਕਮੀ ਦੇ ਮੁੱਦੇ ਬਾਰੇ ਵੀ ਬੋਲਿਆ । ਹੁਣ ਤੱਕ ਕੁੱਲ ਟੀਕਿਆਂ ਦੀ ਖਪਤ (ਬਰਬਾਦੀ ਸਮੇਤ) ਲਗਭਗ 12 ਕਰੋੜ 57 ਲੱਖ 18 ਹਜ਼ਾਰ ਖੁ਼ਰਾਕਾਂ ਦੇ ਮੁਕਾਬਲੇ ਕੇਂਦਰ ਨੇ ਸੂਬਿਆਂ ਨੂੰ 14 ਕਰੋੜ 15 ਲੱਖ ਖੁ਼ਰਾਕਾਂ ਮੁਹੱਈਆ ਕੀਤੀਆਂ ਹਨ । ਤਕਰੀਬਨ 1 ਕਰੋੜ 58 ਲੱਖ ਖ਼ੁਰਾਕਾਂ ਅਜੇ ਵੀ ਸੂਬਿਆਂ ਕੋਲ ਉਪਲਬਧ ਹਨ , ਜਦਕਿ 1 ਕਰੋੜ 16 ਲੱਖ 84 ਹਜ਼ਾਰ ਪਾਈਪਲਾਈਨ ਵਿੱਚ ਹਨ , ਜਿਨ੍ਹਾਂ ਦੀ ਅਗਲੇ ਹਫ਼ਤੇ ਸਪੁਰਦਗੀ ਕੀਤੀ ਜਾਣੀ ਹੈ । ਉਨ੍ਹਾਂ ਕਿਹਾ , “ਹਰੇਕ ਛੋਟੇ ਸੂਬੇ ਦੇ ਭੰਡਾਰਨ ਦੀ ਭਰਪਾਈ 7 ਦਿਨਾਂ ਬਾਅਦ ਅਤੇ ਵੱਡੇ ਸੂਬਿਆਂ ਦੀ ਭਰਪਾਈ ਦਾ ਸਮਾਂ 4 ਦਿਨ ਹੈ ” । ਇਸ ਗੱਲ ਤੇ ਜ਼ੋਰ ਦਿੰਦਿਆਂ ਕਿ ਟੀਕੇ ਦੀ ਕੋਈ ਕਮੀ ਨਹੀਂ ਹੈ , ਉਨ੍ਹਾਂ ਨੇ ਟੀਕਾਕਰਨ ਅਭਿਆਸ ਨੂੰ ਹੋਰ ਵਧਾਉਣ ਤੇ ਜ਼ੋਰ ਦਿੱਤਾ ।

ਡਾਕਟਰ ਐੱਸ ਕੇ ਸਿੰਘ , ਡਾਇਰੈਕਟਰ (ਐੱਨ ਸੀ ਡੀ ਸੀ) ਨੇ ਇਨ੍ਹਾਂ ਸੂਬਿਆਂ ਦੀ ਵਿਸਥਾਰਿਤ ਸਥਿਤੀ ਦਾ ਮੁਲਾਂਕਣ ਪੇਸ਼ ਕੀਤਾ । ਰੋਜ਼ਾਨਾ ਕੇਸਾਂ ਵਿੱਚ ਵਾਧਾ , ਕਈ ਜਿ਼ਲਿ੍ਆਂ ਵਿੱਚ ਰੋਜ਼ਾਨਾ ਬਹੁਤ ਜਿ਼ਆਦਾ ਪੋਜ਼ੀਟੀਵਿਟੀ ਦਰ , ਮੌਤ ਦਰ ਵਿੱਚ ਹੋਏ ਤਿੱਖੇ ਵਾਧੇ , ਸੂਬਿਆਂ ਵਿੱਚ ਕਲੀਨਿਕਲ ਬੁਨਿਆਦੀ ਢਾਂਚੇ ਤੇ ਜ਼ੋਰ ਅਤੇ ਵਧੇਰੇ ਸਿਹਤ ਸੰਭਾਲ ਕਾਮਿਆਂ ਦੀ ਲੋੜ ਬਾਰੇ ਮੁੱਦਿਆਂ ਨੂੰ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝਾ ਕੀਤਾ ।

ਸੂਬੇ ਦੇ ਸਿਹਤ ਮੰਤਰੀਆਂ ਨੇ ਆਪੋ ਆਪਣੇ ਸੂਬਿਆਂ ਵਿੱਚ ਵਧੀਆ ਅਭਿਆਸਾਂ ਦੇ ਨਾਲ ਨਾਲ ਕੋਵਿਡ ਪੋਜ਼ੀਟਿਵ ਕੇਸਾਂ ਦੇ ਇਲਾਜ ਤੇ ਨਿਗਰਾਨੀ ਤੇ ਕਾਬੂ ਪਾਉਣ ਲਈ ਕੀਤੀ ਗਈ ਕਾਰਵਾਈ ਦਾ ਇੱਕ ਸੰਖੇਪ ਸਨੈਪਸ਼ਾਟ ਸਾਂਝਾ ਕੀਤਾ ।  ਤਕਰੀਬਨ ਸਾਰਿਆਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਕਸੀਜਨ ਸਿਲੰਡਰਾਂ ਦੀ ਸਪਲਾਈ ਵਧਾਉਣ , ਹਸਪਤਾਲਾਂ ਵਿੱਚ ਰੇਮਡੀਸਿਵਰ ਦੀ ਸਪਲਾਈ ਵਧਾਉਣ , ਭੰਡਾਰ ਵਿੱਚ ਵੈਂਟੀਲੇਟਰਾਂ ਦੀ ਗਿਣਤੀ ਵਧਾਉਣ ਅਤੇ ਟੀਕਾ ਖੁ਼ਰਾਕਾਂ ਦੀ ਸਪਲਾਈ ਵਧਾਉਣ ਦੇ ਮੁੱਦਿਆਂ ਨੂੰ ਉਠਾਇਆ । ਕਈਆਂ ਨੇ ਮੈਡੀਕਲ ਆਕਸੀਜਨ ਸਪਲਾਈ ਲਾਈਨਜ਼  ਵਧਾਉਣ ਅਤੇ ਰੇਮਡੀਸਿਵਰ ਵਰਗੀਆਂ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਨਿਸ਼ਚਿਤ ਕਰਨ ਜੋ ਕਾਲਾ ਬਜ਼ਾਰ ਵਿੱਚ ਉੱਚੀਆਂ ਕੀਮਤਾਂ ਤੇ ਵੇਚੀਆਂ ਜਾ ਰਹੀਆਂ ਹਨ , ਬਾਰੇ ਮੁੱਦਿਆਂ ਨੂੰ ਉਠਾਇਆ । ਮਹਾਰਾਸ਼ਟਰ ਵਿੱਚ ਡਬਲ ਮਿਊਟੈਂਟ ਸਟ੍ਰੇਨ ਮੁੱਖ ਚਿੰਤਾ ਦਾ ਬਿੰਦੂ ਹੈ । ਦਿੱਲੀ ਸਰਕਾਰ ਨੇ ਉੱਭਰ ਰਹੇ ਸਿਹਤ ਸੰਕਟ ਤੇ ਕਾਬੂ ਪਾਉਣ ਲਈ ਮਦਦ ਦੀ ਬੇਨਤੀ ਕਰਦਿਆਂ 2020 ਵਾਂਗ ਕੇਂਦਰੀ ਸਰਕਾਰੀ ਹਸਪਤਾਲਾਂ ਵਿੱਚ ਵਧੇਰੇ ਬੈੱਡਸ ਦੀ ਮੰਗ ਕੀਤੀ ਹੈ ।

https://static.pib.gov.in/WriteReadData/userfiles/image/image003BWB1.jpg

ਗ੍ਰਿਹ ਮੰਤਰਾਲੇ ਨੇ ਕੌਮੀ ਸਿਹਤ ਮਿਸ਼ਨ ਤਹਿਤ ਨਾ ਖਰਚੇ ਗਏ ਲੰਬਿਤ ਬਕਾਏ ਦੀ ਵਰਤੋਂ ਲਈ ਕੇਂਦਰੀ ਸਿਹਤ ਮੰਤਰਾਲੇ ਦੇ ਅਤੇ ਸੂਬਿਆਂ ਨੂੰ ਆਪਣੇ ਸਾਲਾਨਾ ਸੂਬਾ ਡਿਜ਼ਾਸਟਰ ਰਿਸਪਾਂਸ ਫੰਡ ਵਿੱਚੋਂ 50 % ਵਰਤਣ ਦੀ ਪ੍ਰਵਾਨਗੀ ਦਿੰਦਿਆਂ 1 ਅਪ੍ਰੈਲ 2021 ਨੂੰ ਕੋਵਿਡ ਪ੍ਰਬੰਧਨ ਉਦੇਸ਼ਾਂ ਲਈ ਨੋਟੀਫਿਕੇਸ਼ਨ ਦੁਹਰਾਇਆ ਹੈ ।

ਕੇਂਦਰੀ ਸਿਹਤ ਸਕੱਤਰ ਨੇ ਸੂਬਿਆਂ ਨੂੰ ਦੇਸ਼ ਵਿੱਚ ਰੇਮਡੀਸਿਵਰ ਭੰਡਾਰਾਂ ਨੂੰ ਵਧਾਉਣ ਅਤੇ ਮੈਡੀਕਲ ਗ੍ਰੇਡ ਆਕਸੀਜਨ ਮੁਹੱਈਆ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ , ਜੋ ਸਿਹਤ ਸਕੱਤਰ , ਗ੍ਰਿਹ ਸਕੱਤਰ , ਸਕੱਤਰ ਡੀ ਪੀ ਆਈ ਆਈ ਟੀ , ਸਕੱਤਰ ਫਾਰਮਾਸੁਟੀਕਲਸ ਆਦਿ ਵੱਲੋਂ ਕੀਤੀਆਂ ਗਈਆਂ ਕਈ ਮੀਟਿੰਗਾਂ ਦਾ ਫਲ ਹੈ I ਉਨ੍ਹਾਂ ਨੇ ਦੇਸ਼ ਵਿੱਚ ਵੱਖ ਵੱਖ ਆਕਸੀਜਨ ਨਿਰਮਾਤਾਵਾਂ ਵੱਲੋਂ ਸੂਬਿਆਂ ਨੂੰ ਮੈਡੀਕਲ ਆਕਸੀਜਨ ਸਪਲਾਈ ਲਈ ਇੱਕ ਕੈਲੰਡਰ ਜਾਰੀ ਕਰਨ ਬਾਰੇ ਵੀ ਜਾਣਕਾਰੀ ਦਿੱਤੀ । ਸੂਬਿਆਂ ਵਿੱਚੋਂ ਉਨ੍ਹਾਂ ਦੇ ਉਤਪਾਦਨ ਇਕਾਈਆਂ ਤੋਂ ਆਕਸੀਜਨ ਸਿਲੰਡਰਾਂ ਦੀ ਬੇਰੋਕ ਟੋਕ ਆਵਾਜਾਈ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ ਗਿਆ । 

ਪਿਛਲੀ ਫਰਵਰੀ ਤੋਂ ਐਕਟਿਵ ਕੇਸਾਂ ਦੇ ਉਛਾਲ ਨੂੰ ਨੋਟ ਕਰਦਿਆਂ ਜਿਸ ਵਿੱਚ ਜਿ਼ਆਦਾ ਸੂਬਿਆਂ ਨੇ ਆਪਣੀ ਸਭ ਤੋਂ ਉੱਚੀ ਦਰ ਹੁਣ ਪਾਰ ਕਰ ਲਈ ਹੈ , ਬਾਰੇ ਡਾਕਟਰ ਹਰਸ਼ ਵਰਧਨ ਨੇ ਸੂਬਿਆਂ ਨੂੰ ਕੇਸਾਂ ਵਿੱਚ ਆਉਣ ਵਾਲੇ ਕਿਸੇ ਵੀ ਹੋਰ ਉਛਾਲ ਨਾਲ ਨਜਿੱਠਣ ਲਈ ਅਗਾਊਂ ਯੋਜਨਾ ਬਣਾਉਣ ਅਤੇ ਕੋਵਿਡ ਹਸਪਤਾਲਾਂ , ਆਕਸੀਜਨ ਯੁਕਤ ਬੈੱਡਾਂ ਤੇ ਹੋਰ ਸਬੰਧਤ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਜੋ਼ਰ ਦੇ ਕੇ ਆਖਿਆ । ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਵਿੱਚ 5—6 ਪ੍ਰਮੁੱਖ ਸ਼ਹਿਰਾਂ ਵਿੱਚ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਅਤੇ ਇਨ੍ਹਾਂ ਸ਼ਹਿਰਾਂ ਵਿੱਚ ਜਾਂ ਨਾਲ ਲੱਗਦੇ 2—3 ਜਿ਼ਲਿਆਂ ਵਿੱਚ ਮੈਡੀਕਲ ਕਾਲਜਾਂ ਨੂੰ ਜੋੜਨ ਲਈ ਬੇਨਤੀ ਕੀਤੀ । ਸੂਬਿਆਂ ਨੂੰ ਆਖਿਆ ਗਿਆ ਕਿ ਉਹ ਪੋਜ਼ੀਟਿਵ ਕੇਸਾਂ ਦਾ ਸ਼ੁਰੂਆਤੀ ਲੱਛਣਾਂ ਤੋਂ ਹੀ ਪਤਾ ਲਗਾਉਣ ਤਾਂ ਜੋ ਰੋਗੀਆਂ ਦੇ ਸਿਹਤ ਵਿੱਚ ਵਿਗਾੜ ਨੂੰ ਰੋਕਣ ਲਈ ਤੁਰੰਤ ਪ੍ਰਭਾਵਸ਼ਾਲੀ ਇਲਾਜ ਕੀਤਾ ਜਾ ਸਕੇ । ਵੱਡੇ ਕੰਟੇਨਮੈਂਟ ਜ਼ੋਨ ਬਣਾ ਕੇ ਸਮੂਹਿਕ ਕੁਆਰੰਟੀਨ ਵਜੋਂ ਵਰਤਣ ਲਈ ਇੱਕ ਨੀਤੀ ਵਜੋਂ ਸਲਾਹ ਦਿੱਤੀ ਗਈ । ਕੇਂਦਰੀ ਮੰਤਰੀ ਨੇ ਸੂਬਿਆਂ ਨੂੰ ਯਾਦ ਕਰਵਾਇਆ ਕਿ ਉਹ ਕਲੀਨਿਕਲ ਤੇ ਮਹਾਮਾਰੀ ਦੀਆਂ ਤਸਵੀਰਾਂ ਤਾਲਮੇਲ ਕਰ ਰਹੇ ਆਈ ਐੱਨ ਐੱਸ ਏ ਸੀ ਓ ਜੀ ਨੋਡਲ ਅਫ਼ਸਰ ਨਾਲ ਜੀਨੌਮਿਕ ਮਿਊਟੈਂਟਸ ਦਾ ਪਤਾ ਲਾਉਣ ਲਈ ਭੇਜਣ ਤਾਂ ਜੋ ਜਨਤਕ ਸਿਹਤ ਦ੍ਰਿਸ਼ ਨੂੰ ਕਲੀਨਿਕਲ ਦ੍ਰਿਸ਼ ਨਾਲ ਮਿਲਾ ਕੇ ਸਮਝਣ ਦੀ ਕੋਸਿ਼ਸ਼ ਕੀਤੀ ਜਾ ਸਕੇ । ਡਾਇਰੈਕਟਰ ਐੱਨ ਸੀ ਡੀ ਸੀ ਨੇ ਮਿਊਟੈਂਟ ਸਟ੍ਰੇਨ ਨਾਲ ਸਬੰਧਤ ਮੁੱਦਿਆਂ ਨੂੰ ਸਮਝਣ ਲਈ ਜੀਨੌਮ ਸਿਕੁਐਂਸਿੰਗ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ ।

ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਵਿੱਚ ਸ਼੍ਰੀ ਟੀ ਐੱਸ ਸਿੰਘ ਦਿਓ (ਛੱਤੀਸਗੜ੍ਹ) , ਸ਼੍ਰੀ ਸਿਤੇਂਦਰ ਜੈਨ (ਦਿੱਲੀ ) ਡਾਕਟਰ ਕੇ ਸੁਧਾਕਰ (ਕਰਨਾਟਕ), ਡਾਕਟਰ ਪ੍ਰਭੂ ਰਾਮ ਚੌਧਰੀ (ਮੱਧ ਪ੍ਰਦੇਸ਼) , ਸ਼੍ਰੀ ਰਾਜੇਸ਼ ਟੋਪੇ (ਮਹਾਰਾਸ਼ਟਰ) , ਸ਼੍ਰੀ ਜੈ ਪ੍ਰਤਾਪ ਸਿੰਘ (ਉੱਤਰ ਪ੍ਰਦੇਸ਼) , ਮਿਸ ਕੇ ਕੇ ਸ਼ੈਲਜਾ (ਕੇਰਲ) , ਡਾਕਟਰ ਰਘੂ ਸ਼ਰਮਾ (ਰਾਜਸਥਾਨ) ਨੇ ਉੱਚ ਪੱਧਰੀ ਸਿਹਤ ਸਕੱਤਰਾਂ ਦੀ ਸਮੀਖਿਆ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ । ਸਾਰੇ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਧੀਕ ਚੀਫ਼ ਸਕੱਤਰਾਂ ਅਤੇ ਪ੍ਰਿੰਸੀਪਲ ਸਕੱਤਰਾਂ , ਸਿਹਤ ਨੇ ਵੀ ਇਸ ਵਰਚੁਅਲ ਈਵੈਂਟ ਵਿੱਚ ਹਿੱਸਾ ਲਿਆ ।


 

********************

ਐੱਮ ਵੀ



(Release ID: 1712502) Visitor Counter : 209