ਪੇਂਡੂ ਵਿਕਾਸ ਮੰਤਰਾਲਾ
ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਅਵਸਰ ‘ਤੇ ਦੀਨ ਦਿਆਲ ਉਪਾਧਿਆਏ ਕੌਸ਼ਲ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਅਲੂਮਨੀ ਦਾ ਆਯੋਜਨ ਕੀਤਾ ਗਿਆ
Posted On:
15 APR 2021 4:01PM by PIB Chandigarh
ਆਜੀਵਿਕਾ ਪਲੇਸਮੈਂਟ-ਲਿੰਕਡ ਪ੍ਰੋਗਰਾਮ ਨੂੰ ਸੰਸਾਰਿਕ ਮਾਪਦੰਡਾਂ ‘ਤੇ ਤਿਆਰ ਕਰਨ ਦੇ ਆਪਣੇ ਮਹੱਤਵਪੂਰਨ ਯਤਨ ਦੇ ਨਾਲ ਗ੍ਰਾਮੀਣ ਵਿਕਾਸ ਮੰਤਰਾਲਾ ਨੇ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਨੂੰ 25 ਸਤੰਬਰ 2014 ਨੂੰ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਦੇ ਨਾਮ ਨਾਲ ਸ਼ੁਰੂ ਕੀਤਾ ਸੀ। ਇਹ ਯੋਜਨਾ ਦੇਸ਼ਭਰ ਵਿੱਚ ਪਲੇਸਮੈਂਟ-ਲਿੰਕਡ ਕੌਸ਼ਲ ਸਿਖਲਾਈ ਪ੍ਰੋਗਰਾਮ ਹੈ ਜਿਸ ਨੂੰ ਭਾਰਤ ਸਰਕਾਰ ਦਾ ਗ੍ਰਾਮੀਣ ਵਿਕਾਸ ਮੰਤਰਾਲਾ ਚਲਾਉਂਦਾ ਹੈ।
ਇਹ ਪ੍ਰੋਗਰਾਮ ਵਰਤਮਾਨ ਵਿੱਚ 27 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। 1822 ਪ੍ਰੋਜੈਕਟਾਂ ਵਿੱਚ 2198 ਤੋਂ ਅਧਿਕ ਸਿਖਲਾਈ ਕੇਂਦਰਾਂ ਵਿੱਚ ਇਸ ਨੂੰ ਚਲਾਇਆ ਜਾ ਰਿਹਾ ਹੈ। 839 ਪ੍ਰੋਜੈਕਟ ਲਾਗੂਕਰਨ ਏਜੰਸੀਆਂ (ਪੀਆਈਏ) ਦੇ ਨਾਲ ਸਾਂਝੇਦਾਰੀ ਵਿੱਚ 56 ਖੇਤਰਾਂ ਵਿੱਚ ਸਿਖਲਾਈ ਦਾ ਸੰਚਾਲਨ ਕੀਤਾ ਜਾ ਰਿਹਾ ਹੈ। 600 ਤੋਂ ਅਧਿਕ ਕਾਰਜ- ਭੂਮਿਕਾਵਾਂ ਵਿੱਚ ਕੌਸ਼ਲ ਵਿਕਾਸ ਦਾ ਕਾਰਜ ਚੱਲ ਰਿਹਾ ਹੈ। ਵਿੱਤ ਸਾਲ 2020-21 ਵਿੱਚ 28,687 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ 49,396 ਉਮੀਦਵਾਰਾਂ ਨੂੰ 31 ਮਾਰਚ 2021 ਤੱਕ ਨੌਕਰੀ ਵੀ ਪ੍ਰਾਪਤ ਹੋ ਚੁੱਕੀ ਹੈ। ਸਥਾਪਨਾ ਦੇ ਬਾਅਦ ਕੁਲ 10.81 ਲੱਖ ਉਮੀਦਵਾਰਾਂ ਨੂੰ 56 ਖੇਤਰਾਂ ਵਿੱਚ ਅਤੇ 600 ਟ੍ਰੇਡਸ ਵਿੱਚ ਸਿਖਲਾਈ ਪ੍ਰਾਪਤ ਹੋ ਚੁੱਕੀ ਹੈ ਅਤੇ 6.92 ਲੱਖ (31.03.2021 ਤੱਕ) ਨੂੰ ਨੌਕਰੀ ਮਿਲ ਚੁੱਕੀ ਹੈ।
ਇਸ ਯੋਜਨਾ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਕਿ ਇੱਥੇ ਸਾਬਕਾ ਵਿਦਿਆਰਥੀਆਂ ਨੂੰ ਮਿਲਣ ਦਾ ਅਵਸਰ ਅਲੂਮਨੀ ਦੇ ਜਰੀਏ ਪ੍ਰਾਪਤ ਹੁੰਦਾ ਹੈ। ਇਸ ਪ੍ਰੋਗਰਾਮ ਵਿੱਚ ਸਾਬਕਾ ਵਿਦਿਆਰਥੀਆਂ ਨਾਲ ਮੌਜੂਦਾ ਵਿਦਿਆਰਥੀਆਂ ਦੀ ਗੱਲਬਾਤ ਹੁੰਦੀ ਹੈ ਜਿੱਥੇ ਉਹ ਆਪਣੇ ਅਨੁਭਵਾਂ ਨੂੰ ਮੌਜੂਦਾ ਵਿਦਿਆਰਥੀਆਂ ਨਾਲ ਸਾਂਝਾ ਕਰਦੇ ਹਨ। ਇਸ ਦੌਰਾਨ ਪਲੇਸਮੈਂਟ, ਕਰੀਅਰ ਦੇ ਟੀਚੇ, ਰੋਜ਼ਗਾਰ ਪਾਉਣ ਨਾਲ ਸਬੰਧਤ ਚੁਣੌਤੀਆਂ, ਸਿਖਲਾਈ ਦੀਆਂ ਜਰੂਰਤਾਂ ਅਤੇ ਇਸ ਤੋਂ ਹੋਣ ਵਾਲੇ ਲਾਭ ਦੇ ਬਾਰੇ ਵਿੱਚ ਖੁੱਲ੍ਹਕੇ ਗੱਲਬਾਤ ਹੁੰਦੀ ਹੈ। ਸਾਬਕਾ ਸਿਖਿਆਰਥੀਆਂ ਵਿੱਚੋਂ ਕੁੱਝ ਨੂੰ ਉਨ੍ਹਾਂ ਦੇ ਕਾਰਜ ਸਥਾਨਾਂ ‘ਤੇ ਉਨ੍ਹਾਂ ਦੇ ਮਿਸਾਲੀ ਪ੍ਰਦਰਸ਼ਨ ਲਈ ਸਮਾਰੋਹਾਂ ਵਿੱਚ ਸਨਮਾਨਿਤ ਕੀਤਾ ਜਾਂਦਾ ਹੈ।
ਅੰਮ੍ਰਿਤ ਮਹੋਤਸਵ ਸਮਾਰੋਹਾਂ ਦੇ ਇੱਕ ਭਾਗ ਦੇ ਰੂਪ ਵਿੱਚ, ਦੇਸ਼ ਭਰ ਵਿੱਚ ਕਰੀਬ 119 ਅਲੂਮਨੀ ਦਾ ਆਯੋਜਨ 5 ਅਪ੍ਰੈਲ ਤੋਂ 11 ਅਪ੍ਰੈਲ ਵਿਚਕਾਰ ਕੀਤਾ ਗਿਆ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਨ੍ਹਾਂ ਦਾ ਆਯੋਜਨ ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਅਵਸਰ ‘ਤੇ ਕਾਫ਼ੀ ਉਤਸ਼ਾਹ ਦੇ ਨਾਲ ਕੀਤਾ ਹੈ। 22 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨਾਂ ਨੇ ਸਰਬ ਭਾਰਤੀ ਆਯੋਜਨਾਂ ਨੂੰ ਇੱਕ ਸ਼ਾਨਦਾਰ ਸਫਲਤਾ ਬਣਾਉਣ ਲਈ ਵੱਖ-ਵੱਖ ਪ੍ਰੋਜੈਕਟ ਲਾਗੂਕਰਨ ਏਜੰਸੀਆਂ ਦੇ ਨਾਲ ਮਿਲਕੇ ਕੰਮ ਕੀਤਾ।
ਅੰਮ੍ਰਿਤ ਮਹੋਤਸਵ ਸਮਾਰੋਹ ਦੇ ਇੱਕ ਭਾਗ ਦੇ ਰੂਪ ਵਿੱਚ, ਪੰਜਾਹ ਤੋਂ ਅਧਿਕ ਪਰਿਯੋਜਨਾ ਲਾਗੂਕਰਨ ਏਜੰਸੀਆਂ ਪੂਰਬ ਸਿਖਿਆਰਥੀਆਂ ਤੱਕ ਪਹੁੰਚੀਆਂ ਜਿਨ੍ਹਾਂ ਨੂੰ ਡੀਡੀਯੂ - ਜੀਕੇਵਾਈ ਕੇਂਦਰਾਂ ਵਿੱਚ ਵੱਖ-ਵੱਖ ਟ੍ਰੇਡਾਂ ਵਿੱਚ ਸਿਖਲਾਈ ਦੇ ਬਾਅਦ ਸਫਲਤਾਪੂਰਵਕ ਨੌਕਰੀ ਪ੍ਰਾਪਤ ਹੋਈ ਹੈ। ਅਲੂਮਨੀ ਮੀਟ ਦਾ ਆਯੋਜਨ ਔਨਲਾਈਨ ਅਤੇ ਔਫਲਾਈਨ ਦੋਨਾਂ ਤਰ੍ਹਾਂ ਨਾਲ ਪੀਆਈਏ ਕੇਂਦਰਾਂ ‘ਤੇ ਹੋਇਆ, ਜਿੱਥੇ ਕੋਵਿਡ - 19 ਸਬੰਧੀ ਸੁਰੱਖਿਆ ਪ੍ਰੋਟੋਕਾਲ ਦਾ ਪੂਰੀ ਤਰ੍ਹਾਂ ਨਾਲ ਪਾਲਣ ਹੋਇਆ। ਇਨ੍ਹਾਂ ਆਯੋਜਨਾਂ ਵਿੱਚ ਕੋਵਿਡ ਸਬੰਧੀ ਉਚਿਤ ਵਿਵਹਾਰ ਦੇ ਨਾਲ - ਨਾਲ ਪਾਤਰ ਵਿਅਕਤੀਆਂ ਦੇ ਟੀਕਾਕਰਣ ‘ਤੇ ਵੀ ਜ਼ੋਰ ਦਿੱਤਾ ਗਿਆ । ਕੇਰਲ, ਉਡੀਸ਼ਾ, ਮੱਧ ਪ੍ਰਦੇਸ਼, ਬਿਹਾਰ, ਅਸਾਮ ਆਦਿ ਰਾਜਾਂ ਵਿੱਚ ਅਧਿਕਤਰ ਸੰਖਿਆ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਗਏ।
*****
ਏਪੀਐੱਸ/ਐੱਮਜੀ
(Release ID: 1712286)
Visitor Counter : 211