ਰੱਖਿਆ ਮੰਤਰਾਲਾ

ਇੰਡੀਅਨ ਕੋਸਟ ਗਾਰਡ ਨੇ ਗੁਜਰਾਤ ਦੇ ਜਾਖੋ ਨੇੜਿਓਂ 30 ਕਿੱਲੋ ਹੈਰੋਇਨ ਵਾਲੀ ਪਾਕਿਸਤਾਨੀ ਕਿਸ਼ਤੀ ਫੜੀ

Posted On: 15 APR 2021 4:50PM by PIB Chandigarh

ਇੰਡੀਅਨ ਕੋਸਟ ਗਾਰਡ ਨੇ ਏ ਟੀ ਐੱਸ ਗੁਜਰਾਤ ਨਾਲ ਇੱਕ ਸਾਂਝੇ ਖ਼ੁਫ਼ੀਆ ਅਧਾਰਿਤ ਅਪਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਕਿਸ਼ਤੀ “ਨੂਹ” ਨੂੰ 30 ਕਿਲੋਗ੍ਰਾਮ ਹੈਰੋਇਨ ਸਮੇਤ ਗੁਜਰਾਤ ਦੇ ਜਾਖੋ ਵਿੱਚ ਫੜ ਲਿਆ ਹੈ । ਕਿਸ਼ਤੀ ਵਿੱਚ ਸਵਾਰ ਅੱਠ ਪਾਕਿਸਤਾਨੀ ਨਾਗਰਿਕ ਵੀ ਗ੍ਰਿਫ਼ਤਾਰ ਕੀਤੇ ਗਏ ਹਨ । 13 ਅਪ੍ਰੈਲ 2021 ਨੂੰ ਜਾਣਕਾਰੀ ਮਿਲੀ ਸੀ ਕਿ ਭਾਰਤ — ਪਾਕਿਸਤਾਨ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਰਾਹੀਂ (ਬੀ ਐੱਲ ) ਦੇ ਨੇੜੇ ਪਾਕਿਸਤਾਨੀ ਕਿਸ਼ਤੀ ਰਾਹੀਂ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਮਿਲਣ ਤੋਂ ਬਾਅਦ ਇੰਡੀਅਨ ਕੋਸਟ ਗਾਰਡ ਅਤੇ ਏ ਟੀ ਐੱਸ ਗੁਜਰਾਤ ਨੇ ਤਾਲਮੇਲ ਕਰਦਿਆਂ ਇੱਕ ਸਾਂਝਾ ਅਪਰੇਸ਼ਨ ਕੀਤਾ । ਇੰਡੀਅਨ ਕੋਸਟ ਗਾਰਡ ਦੀ ਤੇਜ਼ ਰੋਕੂ ਕਿਸ਼ਤੀ ਵਿੱਚ ਏ ਟੀ ਐੱਸ ਅਧਿਕਾਰੀ ਤਾਇਨਾਤ ਸਨ , ਨੂੰ 14—15 ਅਪ੍ਰੈਲ 2021 ਦੀ ਅੱਧੀ ਰਾਤ ਨੂੰ ਸ਼ੱਕੀ ਪਾਕਿਸਤਾਨੀ ਕਿਸ਼ਤੀ ਰੋਕਣ ਲਈ ਤਾਇਨਾਤ ਕੀਤਾ ਗਿਆ ਸੀ । ਸ਼ੱਕੀ ਪਾਕਿਸਤਾਨੀ ਕਿਸ਼ਤੀ ਨੂੰ ਭਾਰਤੀ ਪਾਣੀਆਂ ਅੰਦਰ ਦੇਖਿਆ ਗਿਆ ਅਤੇ ਇੰਡੀਅਨ ਕੋਸਟ ਗਾਰਡ ਨੇ ਉਸ ਨੂੰ ਰੋਕ ਲਿਆ । ਇਸ ਕਿਸ਼ਤੀ ਵਿੱਚੋਂ ਹੈਰੋਇਨ ਦੇ 30 ਪੈਕੇਟ ਸਨ ਤੇ ਹਰੇਕ ਪੈਕੇਟ ਵਿੱਚ ਇੱਕ ਕਿੱਲੋ ਹੈਰੋਇਨ ਸੀ । ਅੰਤਰਰਾਸ਼ਟਰੀ ਮਾਰਕਿਟ ਵਿੱਚ ਫੜੇ ਗਏ ਇਸ ਨਸ਼ੀਲੇ ਪਦਾਰਥ ਦੀ ਅੰਦਾਜ਼ਨ ਕੀਮਤ 300 ਕਰੋੜ ਰੁਪਏ ਹੈ । ਸ਼ੁਰੂਆਤੀ ਜਾਂਚ ਦੱਸਦੀ ਹੈ ਕਿ ਇਹ ਖੇਪ ਗੁਜਰਾਤ ਤੱਟ ਤੇ ਪਹੁੰਚਣੀ ਸੀ । ਇਸ ਕਿਸ਼ਤੀ ਨੂੰ ਅੱਠ ਪਾਕਿਸਤਾਨੀ ਕਰੂ ਮੈਂਬਰਾਂ ਦੇ ਨਾਲ ਵਧੇਰੇ ਪੁੱਛਗਿੱਛ ਅਤੇ ਸਾਂਝੀ ਜਾਂਚ ਲਈ ਜਾਖੋ ਲਿਆਂਦਾ ਜਾ ਰਿਹਾ ਹੈ ।

ਇਹ ਜਿ਼ਕਰਯੋਗ ਹੋਵੇਗਾ ਕਿ ਇੰਡੀਅਨ ਕੋਸਟ ਗਾਰਡ ਨੇ 18 ਮਾਰਚ 2021 ਨੂੰ ਐੱਸ ਐੱਲ ਵੀ ਰਾਵੀ ਹੰਸੀ ਨੂੰ ਫੜਿਆ ਸੀ ਜਿਸ ਵਿੱਚੋਂ 300 ਕਿਲੋ ਹੈਰੋਇਨ , ਪੰਜ ਏ ਕੇ 47 ਰਾਇਫਲਾਂ ਅਤੇ 1000 ਰੌਂਦ ਗੋਲੀ ਸਿੱਕਾ ਲਕਸ਼ਦਵੀਪ ਟਾਪੂ ਨੇੜਿਓਂ ਬਰਾਮਦ ਹੋਇਆ ਸੀ । ਇਸ ਬਾਰੇ ਸ਼ੱਕ ਹੈ ਕਿ ਇਹ ਮਕਰਾਂਤ ਤੱਟ ਤੋਂ ਚੱਲਿਆ ਸੀ । ਇਸ ਤੋਂ ਪਹਿਲਾਂ ਇੰਡੀਅਨ ਕੋਸਟ ਗਾਰਡ ਨੇ ਸਫ਼ਲਤਾਪੂਰਵਕ ਐੱਸ ਐੱਲ ਵੀ ਅਕਰਸ਼ਾ ਦੁਵਾ ਕਾਬੂ ਕੀਤਾ ਸੀ , ਜਿਸ ਨੇ ਇਸ ਵਿੱਚ 200 ਕਿਲੋਗ੍ਰਾਮ ਉੱਚ ਦਰਜੇ ਦੇ ਹੈਰੋਇਨ ਅਤੇ 60 ਕਿਲੋ ਹਸ਼ੀਸ਼ ਹੋਣ ਬਾਰੇ ਮੰਨਿਆ ਸੀ ।

ਪਿਛਲੇ 1 ਸਾਲ ਵਿੱਚ ਇੰਡੀਅਨ ਕੋਸਟ ਗਾਰਡ ਨੇ ਲੱਗਭਗ 5200 ਕਰੋੜ ਰੁਪਏ ਦੇ 1.6 ਟਨ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਸਫ਼ਲਤਾਪੂਰਵਕ ਕਾਬੂ ਕੀਤਾ ਹੈ ।

 

**************************



ਏ ਬੀ ਬੀ / ਕੇ ਏ / ਐੱਸ ਏ ਵੀ ਵੀ ਵਾਈ / ਏ ਡੀ ਏ


(Release ID: 1712131) Visitor Counter : 198


Read this release in: English , Urdu , Marathi , Hindi