ਰਸਾਇਣ ਤੇ ਖਾਦ ਮੰਤਰਾਲਾ
ਸਾਲ 2021 ਦੇ ਖਰੀਫ ਸੀਜ਼ਨ ਦੇ ਦੌਰਾਨ ਖਾਦਾਂ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਲਈ ਸਰਕਾਰ ਦੁਆਰਾ ਉਠਾਏ ਗਏ ਕਦਮ
Posted On:
14 APR 2021 11:01AM by PIB Chandigarh
ਸਾਲ 2021 ਦੇ ਖਰੀਫ ਸੀਜ਼ਨ ਦੇ ਦੌਰਾਨ ਖਾਦਾਂ ਦੀ ਉਪਲਬਧਤਾ ਦੀ ਸਮੀਖਿਆ ਕਰਨ ਲਈ ਕੇਂਦਰੀ ਮੰਤਰੀ (ਸੀਐਂਡਐੱਫ) ਸ਼੍ਰੀ ਡੀ ਵੀ ਸਦਾਨੰਦ ਗੌੜਾ ਅਤੇ ਰਾਜ ਮੰਤਰੀ (ਸੀਐਂਡਐੱਫ) ਸ਼੍ਰੀ ਮਨਸੁਖ ਐੱਲ ਮਾਂਡਵੀਯਾ ਨੇ ਪ੍ਰਮੁੱਖ ਨਿਰਮਾਤਾਵਾਂ / ਆਯਾਤ ਕਰਨ ਵਾਲਿਆਂ ਨਾਲ ਮਿਤੀ 12.04.2021 ਨੂੰ ਸ਼ਾਮ 04.00 ਵਜੇ ਇੱਕ ਮੀਟਿੰਗ ਕੀਤੀ। ਇਸ ਬੈਠਕ ਵਿੱਚ ਖਾਦ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਵਿਭਿੰਨ ਕੰਪਨੀਆਂ ਦੁਆਰਾ ਦਰਸਾਏ ਅਨੁਸਾਰ ਵੱਖੋ-ਵੱਖਰੀਆਂ ਖਾਦਾਂ / ਕੱਚੇ ਮਾਲ ਦੇ ਅੰਦਾਜ਼ਨ ਸਵਦੇਸ਼ੀ ਉਤਪਾਦਨ ਅਤੇ ਅਨੁਮਾਨਿਤ ਆਯਾਤ ਦੇ ਵੇਰਵਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਦੇਸ਼ ਵਿੱਚ ਯੂਰੀਆ ਦੀ ਉਪਲਬਧਤਾ ਦੇ ਸਬੰਧ ਵਿੱਚ, ਉਦਯੋਗ ਨੇ ਵਿਭਿੰਨ ਯੂਰੀਆ ਇਕਾਈਆਂ ਨੂੰ ਦੁਬਰਾ ਸ਼ੁਰੂ ਕਰਨ ਦੇ ਸਬੰਧ ਵਿੱਚ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਦਰਾਮਦ ਨਿਰਭਰਤਾ ਘਟ ਜਾਵੇਗੀ। ਸਕੱਤਰ (ਖਾਦ) ਨੇ ਚਾਲੂ ਖਰੀਫ 2021 ਸੀਜ਼ਨ ਦੌਰਾਨ ਸਾਰੇ ਰਾਜਾਂ ਵਿੱਚ ਯੂਰੀਆ ਦੀ ਅਰਾਮਦਾਇਕ ਉਪਲਬਧਤਾ ਦਾ ਸੰਕੇਤ ਦਿੱਤਾ।
ਇਹ ਸੁਨਿਸ਼ਚਿਤ ਕਰਨ ਲਈ ਕਿ ਖਰੀਫ 2021 ਦੇ ਸੀਜ਼ਨ ਦੌਰਾਨ ਪੀਐਂਡਕੇ ਖਾਦਾਂ ਕਿਸਾਨਾਂ ਨੂੰ ਸਮੇਂ ਸਿਰ ਅਤੇ ਢੁੱਕਵੇਂ ਤਰੀਕੇ ਨਾਲ ਉਪਲਬਧ ਕਰਵਾਈਆਂ ਜਾਣ, ਹਰੇਕ ਕੰਪਨੀ ਦੀ ਤਿਆਰੀ ਦਾ ਮੁੱਲਾਂਕਣ ਕੀਤਾ ਗਿਆ। ਕੰਪਨੀਆਂ ਨੇ ਕੱਚੇ ਮਾਲ ਅਤੇ ਤਿਆਰ ਹੋਈਆਂ ਖਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਗਲੋਬਲ ਰੁਝਾਨ ਅਤੇ ਦੇਸ਼ ਲਈ ਸਰਬੋਤਮ ਸੌਦਾ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਰਣਨੀਤੀ ਬਾਰੇ ਜਾਣਕਾਰੀ ਦਿੰਦਿਆਂ ਭਿੰਨ-ਭਿੰਨ ਮੁੱਦਿਆਂ 'ਤੇ ਚਾਨਣਾ ਪਾਇਆ। ਡੀਜੀ, ਫਰਟੀਲਾਈਜ਼ਰ ਐਸੋਸੀਏਸ਼ਨ ਆਵ੍ ਇੰਡੀਆ (ਐੱਫਏਆਈ) ਸ਼੍ਰੀ ਸਤੀਸ਼ ਚੰਦਰ ਨੇ ਖਰੀਫ 2021 ਦੇ ਸੀਜ਼ਨ ਦੇ ਪਹਿਲੇ ਤਿੰਨ ਮਹੀਨਿਆਂ ਦੀ ਫੀਲਡ ਦੀ ਮੰਗ ਨੂੰ ਪੂਰਾ ਕਰਨ ਲਈ ਮਾਣਯੋਗ ਮੰਤਰੀਆਂ ਸਾਹਮਣੇ ਵੱਖੋ-ਵੱਖਰੀਆਂ ਖਾਦਾਂ ਅਤੇ ਕੱਚੇ ਮਾਲ ਦੇ ਸਟਾਕ ਦੇ ਅਰਾਮਦਾਇਕ ਪੱਧਰ ਦੀ ਪੇਸ਼ਕਾਰੀ ਕੀਤੀ।
IFFCO ਦੁਆਰਾ ਫੋਸਫੈਟਿਕ ਖਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੁੱਦੇ ਦੇ ਸਬੰਧ ਵਿੱਚ, 07.04.2021 ਨੂੰ ਜਾਰੀ ਆਪਣੇ ਨੋਟੀਫਿਕੇਸ਼ਨ ਬਾਰੇ, ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ।
ਵਿਸ਼ਵ ਪੱਧਰ 'ਤੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਸਬੰਧ ਵਿੱਚ ਕੰਪਨੀਆਂ ਦੀਆਂ ਚਿੰਤਾਵਾਂ ਨੂੰ ਸਮਝਿਆ ਗਿਆ। ਕੰਪਨੀਆਂ ਨੇ ਹਾਈਲਾਈਟ ਕੀਤਾ ਕਿ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ, ਕੱਚੇ ਮਾਲ ਅਤੇ ਤਿਆਰ ਉਤਪਾਦਾਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਯੂਐੱਸਏ, ਬ੍ਰਾਜ਼ੀਲ ਅਤੇ ਚੀਨ ਜਿਹੀਆਂ ਵੱਡੀਆਂ ਖਾਦ ਖਪਤ ਕਰਨ ਵਾਲੀਆਂ ਮਾਰਕਿਟਾਂ ਦੀ ਮੁਕਾਬਲੇ ਦੀ ਮੰਗ ਦੇ ਕਾਰਨ ਤੇਜ਼ੀ ਨਾਲ ਵਾਧਾ ਹੋਇਆ ਹੈ। ਕੰਪਨੀਆਂ ਨੇ ਦੱਸਿਆ ਕਿ ਮੋਰੱਕੋ ਅਤੇ ਰੂਸ ਤੋਂ ਆਯਾਤ ਕਰਨ 'ਤੇ ਯੂਐੱਸਏ ਦੁਆਰਾ ਕਾਊਂਟਰਵੈੱਲਿੰਗ ਡਿਊਟੀ ਲਗਾਉਣ ਨਾਲ, ਮੱਧ ਪੂਰਬ ਦੇ ਨਾਲ ਸਪਲਾਈ ਚੇਨ ਦੀ ਇੱਕ ਪੁਨਰ ਸਥਾਪਨਾ ਹੋ ਗਈ ਹੈ ਜੋ ਸਪਲਾਈ ਨੂੰ ਅਮਰੀਕਾ ਵੱਲ ਮੋੜਦੀ ਹੈ। ਚੀਨ ਦੇ ਐਕਟਿਵ ਘਰੇਲੂ ਸੀਜ਼ਨ ਅਤੇ ਘਟ ਰਹੀ ਬਰਾਮਦ ਨੇ ਯੂਰਪ ਅਤੇ ਯੂਐੱਸਏ ਦੇ ਬਜ਼ਾਰਾਂ ਵਿੱਚ ਵੱਧੀਆਂ ਡੀਏਪੀ ਦੀਆਂ ਕੀਮਤਾਂ ਦੀ ਮੰਗ ਕਰਨ ਵਾਲੇ ਗਲੋਬਲ ਖਿਡਾਰੀਆਂ ਕਾਰਨ ਭਾਰਤੀ ਉਪ ਮਹਾਦੀਪ ਨੂੰ ਸਪਲਾਈ ਪ੍ਰਭਾਵਿਤ ਕੀਤੀ। ਕੰਪਨੀਆਂ ਨੇ ਡਿਪਲੋਮੈਟਿਕ ਚੈਨਲ ਰਾਹੀਂ ਸਰਕਾਰ ਦੇ ਦਖਲ ਦੀ ਬੇਨਤੀ ਕੀਤੀ ਹੈ ਤਾਂ ਜੋ ਸਪਲਾਈ ਕਰਨ ਵਾਲਿਆਂ ਨੂੰ ਵਾਜਬ ਰੇਟਾਂ ‘ਤੇ ਸਪਲਾਈ ਅਤੇ ਕੀਮਤਾਂ ਦੇ ਸਬੰਧ ਵਿੱਚ ਪਾਈਪਲਾਈਨ ਨੂੰ ਨਿਰਵਿਘਨ ਬਣਾਈ ਰੱਖਣਾ ਯਕੀਨੀ ਬਣਾਉਣ ਲਈ ਸਮਝਾਇਆ ਜਾ ਸਕੇ।
ਸਕੱਤਰ (ਖਾਦਾਂ) ਨੇ ਵਿਭਿੰਨ ਰਾਜਾਂ ਲਈ ਵੱਖੋ-ਵੱਖਰੀਆਂ ਖਾਦਾਂ ਦਾ ਲੋੜੀਂਦਾ ਦ੍ਰਿਸ਼ ਪੇਸ਼ ਕੀਤਾ ਅਤੇ ਕੰਪਨੀਆਂ ਨੂੰ ਵੱਖੋ-ਵੱਖਰੀਆਂ ਖਾਦਾਂ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ। ਕੰਪਨੀਆਂ ਨੇ ਸਹਿਮਤੀ ਪ੍ਰਗਟਾਈ ਅਤੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਦੌਰਾਨ, ਕਿਸਾਨਾਂ ਨੂੰ ਖਾਦਾਂ ਸਮੇਂ ਸਿਰ, ਲੋੜ ਅਨੁਸਾਰ ਅਤੇ ਕਿਫਾਇਤੀ ਕੀਮਤਾਂ 'ਤੇ ਉਪਲਬਧ ਕਰਵਾਈਆਂ ਜਾਣਗੀਆਂ। ਸਾਰੀਆਂ ਪ੍ਰਮੁੱਖ ਕੰਪਨੀਆਂ ਨੇ ਸਪਸ਼ਟ ਕੀਤਾ ਕਿ ਪ੍ਰਚੂਨ ਪੁਆਇੰਟਾਂ, ਥੋਕ ਪੁਆਇੰਟਾਂ, ਰੇਕ ਪੁਆਇੰਟਾਂ, ਗੋਦਾਮਾਂ ਆਦਿ ਵਿੱਚ ਪਈਆਂ ਮੌਜੂਦਾ ਵਸਤੂਆਂ ਨੂੰ ਪੁਰਾਣੀਆਂ ਦਰਾਂ 'ਤੇ ਉਪਲਬਧ ਕਰਾਇਆ ਜਾਵੇਗਾ। ਕੇਂਦਰੀ ਰਾਜ ਮੰਤਰੀ (ਸੀਐਂਡਐੱਫ) ਨੇ ਸਾਰੀਆਂ ਕੰਪਨੀਆਂ ਨੂੰ ਸਲਾਹ ਦਿੱਤੀ ਕਿ ਪੀਐਂਡਕੇ ਖਾਦਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਕੀਤੇ ਜਾਣ ਤੋਂ ਪਹਿਲਾਂ ਖਾਦ ਵਿਭਾਗ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ।
ਇਸ ਤੋਂ ਅੱਗੇ, ਕੰਪਨੀਆਂ ਨੇ ਐੱਫਏਆਈ ਨਾਲ ਮਿਲ ਕੇ ਇਹ ਭਰੋਸਾ ਦਿੱਤਾ ਕਿ ਉਹ ਅੰਤਰਰਾਸ਼ਟਰੀ ਸਪਲਾਇਰਾਂ ਨਾਲ ਇੱਕ ਟੀਮ ਵਜੋਂ ਜ਼ੋਰਦਾਰ ਢੰਗ ਨਾਲ ਗੱਲਬਾਤ ਕਰਨਗੇ ਅਤੇ ਪੀਐਂਡਕੇ ਖਾਦਾਂ ਦੇ ਮਾਮਲੇ ਵਿੱਚ ਕੱਚੇ ਮਾਲ ਅਤੇ ਤਿਆਰ ਉਤਪਾਦਾਂ ਸਬੰਧੀ ਸਭ ਤੋਂ ਵਧੀਆ ਸੌਦਾ ਪ੍ਰਾਪਤ ਕਰਨ ਲਈ ਇੱਕ ਸੰਯੁਕਤ ਰਣਨੀਤੀ ਅਪਣਾਈ ਜਾਵੇਗੀ।
ਮੰਤਰੀ ਅਤੇ ਰਾਜ ਮੰਤਰੀ ਨੇ ਵਿਭਿੰਨ ਖਾਦਾਂ ਦੀ ਸਮੇਂ ਸਿਰ ਉਪਲਬਧਤਾ ਅਤੇ ਸਪਲਾਈ ਨੂੰ ਯਕੀਨੀ ਬਣਾਉਣ ਲਈ ਉਦਯੋਗ ਦੇ ਚੱਲ ਰਹੇ ਯਤਨਾਂ ਨੂੰ ਸਵੀਕਾਰ ਕੀਤਾ। ਉਦਯੋਗ ਦੇ ਲੀਡਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਸਰਕਾਰ ਉਹ ਸਾਰੇ ਲੋੜੀਂਦੇ ਕਦਮ ਉਠਾਏਗੀ ਜੋ ਵਰਤਮਾਨ ਦ੍ਰਿਸ਼ ਵਿੱਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਸਹਾਈ ਹੋਣਗੇ। ਕੂਟਨੀਤਕ ਚੈਨਲਾਂ ਜ਼ਰੀਏ ਜ਼ਰੂਰੀ ਦਖਲ ਅੰਦਾਜ਼ੀ ਕੀਤੀ ਜਾਏਗੀ ਤਾਂ ਜੋ ਅੰਤਰਰਾਸ਼ਟਰੀ ਸਰੋਤਾਂ ਤੋਂ ਕੱਚੇ ਮਾਲ, ਤਿਆਰ ਖਾਦਾਂ ਦੀ ਸਮੇਂ ਸਿਰ ਸਪਲਾਈ ਹਾਸਲ ਕੀਤੀ ਜਾ ਸਕੇ। ਮੰਤਰੀਆਂ ਨੇ ਇਹ ਵੀ ਭਰੋਸਾ ਦਿੱਤਾ ਕਿ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਰਵਉੱਚ ਪੱਧਰਾਂ ਜ਼ਰੀਏ ਸੰਵੇਦਨਸ਼ੀਲ ਬਣਾਇਆ ਜਾਵੇਗਾ ਤਾਂ ਜੋ ਖਾਦਾਂ ਦੀ ਕੋਈ ਕਾਲਾ ਬਜ਼ਾਰੀ, ਹੋਰਡਿੰਗ, ਟੈਗਿੰਗ ਨਾ ਹੋਵੇ।
ਬੈਠਕ ਇਸ ਗੱਲ 'ਤੇ ਖ਼ਤਮ ਹੋਈ ਕਿ ਖਰੀਫ 2021 ਦੇ ਸੀਜ਼ਨ ਦੌਰਾਨ ਖਾਦਾਂ ਦੀ ਉਪਲਬਧਤਾ ਅਰਾਮਦਾਇਕ ਰਹੇਗੀ ਅਤੇ ਇਸ ਸਬੰਧੀ ਸਾਰੇ ਲੋੜੀਂਦੇ ਯਤਨ ਕੀਤੇ ਜਾਣਗੇ।
*******
ਐੱਮਸੀ / ਕੇਪੀ / ਏਕੇ
(Release ID: 1711826)
Visitor Counter : 168