ਜਲ ਸ਼ਕਤੀ ਮੰਤਰਾਲਾ

ਹਰਿਆਣਾ ਅਤੇ ਓਡੀਸ਼ਾ ਨੇ ਜਲ ਜੀਵਨ ਮਿਸ਼ਨ ਦੇ ਤਹਿਤ ਆਪਣੇ ਸਲਾਨਾ ਐਕਸ਼ਨ ਪਲਾਨ ਪੇਸ਼ ਕੀਤੇ


ਹਰਿਆਣਾ ਦਿਵਸ -1 ਨਵੰਬਰ, 2022 ਤੱਕ ਹਰਿਆਣਾ ‘ਹਰ ਘਰ ਜਲ’ ਵਾਲਾ ਸੂਬਾ ਬਣ ਜਾਵੇਗਾ

Posted On: 13 APR 2021 4:21PM by PIB Chandigarh

 ਹਰਿਆਣਾ ਅਤੇ ਓਡੀਸ਼ਾ ਨੇ ਵਿੱਤੀ ਸਾਲ 2021-22 ਲਈ ਆਪਣੀ ਕਾਰਜ ਯੋਜਨਾ ਦੇ ਨਾਲ-ਨਾਲ ਰਾਜਾਂ ਲਈ ਸੰਤ੍ਰਿਪਤਾ ਯੋਜਨਾ ਦਾ ਵੇਰਵਾ ਦਿੰਦੇ ਹੋਏ ਆਪਣੀਆਂ ਜਲ ਜੀਵਨ ਮਿਸ਼ਨ ਸਲਾਨਾ ਕਾਰਜ ਯੋਜਨਾਵਾਂ ਨੂੰ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਨ੍ਹਾਂ ਰਾਜਾਂ ਦੇ ਹਰ ਗ੍ਰਾਮੀਣ ਘਰ ਨੂੰ ਘਰੇਲੂ ਨਲ ਕੁਨੈਕਸ਼ਨ ਜ਼ਰੀਏ ਪਾਣੀ ਮਿਲੇਗਾ। ਪੇਸ਼ਕਾਰੀ ਦੌਰਾਨ, ਹਰਿਆਣਾ ਰਾਜ ਨੇ ਰਾਸ਼ਟਰੀ ਅੰਤਮ ਤਾਰੀਖ ਤੋਂ ਬਹੁਤ ਪਹਿਲਾਂ, 1 ਨਵੰਬਰ 2022 ਅਰਥਾਤ ਹਰਿਆਣਾ ਦਿਵਸ ਤੱਕ ਜੇਜੇਐੱਮ ਟੀਚੇ ਨੂੰ ਪ੍ਰਾਪਤ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉੜੀਸਾ ਦੀ 2024 ਤੱਕ 100% ਸੰਤ੍ਰਿਪਤਾ ਹਾਸਲ ਕਰਨ ਦੀ ਯੋਜਨਾ ਹੈ। 

 

 ਜਲ ਜੀਵਨ ਮਿਸ਼ਨ ਤਹਿਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਲਾਨਾ ਕਾਰਜ ਯੋਜਨਾ ਨੂੰ ਬਣਾਉਣ ਦਾ ਇਹ ਮਹੀਨਾ ਭਰ ਚਲਣ ਵਾਲਾ ਅਭਿਆਸ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਤਿਆਰ ਕੀਤੀ ਪ੍ਰਸਤਾਵਿਤ ਸਾਲਾਨਾ ਐਕਸ਼ਨ ਪਲਾਨ (ਆਪ) ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ, ਸਕੱਤਰ, ਡੀਡੀਡਬਲਯੂਐੱਸ ਦੀ ਪ੍ਰਧਾਨਗੀ ਹੇਠਲੀ ਕਮੇਟੀ ਦੁਆਰਾ ਵਿਭਿੰਨ ਕੇਂਦਰੀ ਮੰਤਰਾਲਿਆਂ / ਵਿਭਾਗਾਂ ਅਤੇ ਨੀਤੀ ਆਯੋਗ ਦੇ ਮੈਂਬਰਾਂ ਨਾਲ ਕਠੋਰ ਜਾਂਚ ਪੜਤਾਲ ਲਈ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ, ਸਾਲ ਭਰ ਫੰਡ ਜਾਰੀ ਕੀਤੇ ਜਾਂਦੇ ਹਨ ਅਤੇ ਜਲ ਜੀਵਨ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਸਲਾਨਾ ਐਕਸ਼ਨ ਪਲਾਨਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਬਾਕਾਇਦਾ ਫੀਲਡ ਮੁਲਾਕਾਤਾਂ, ਸਮੀਖਿਆ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ।

 

 ਸਮੀਖਿਆ ਕਮੇਟੀ ਨੇ ਦੋਵਾਂ ਰਾਜਾਂ ਦੀ ਸਾਲਾਨਾ ਕਾਰਜ ਯੋਜਨਾ ਬਾਰੇ ਵਿਸ਼ਲੇਸ਼ਣ ਕੀਤਾ ਅਤੇ ਸਲਾਹ ਦਿੱਤੀ। ਕਮੇਟੀ ਨੇ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਪਰਿਵਰਤਨ ਦੇ ਸਰੋਤਾਂ ਦੀ ਪਛਾਣ ਕਰਨ ਅਤੇ ਪਾਣੀ ਦੀ ਸਪਲਾਈ ਦੇ ਅਸਲ ਸਮੇਂ ਦੀ ਨਿਗਰਾਨੀ ਅਤੇ ਮਾਪ ਲਈ ਸੈਂਸਰ ਅਧਾਰਤ ਆਈਓਟੀ ਤਕਨਾਲੋਜੀ ਵਿੱਚ ਨਿਵੇਸ਼ ਕਰਨ। ਇਸ ਤੋਂ ਇਲਾਵਾ, ਕਮੇਟੀ ਨੇ ਲੋਕਾਂ ਵਿੱਚ ਵਿਵਹਾਰਕ ਤਬਦੀਲੀ ਪੈਦਾ ਕਰਨ ਲਈ ਸੁਚੱਜੀ ਜਾਣਕਾਰੀ, ਸਿੱਖਿਆ ਅਤੇ ਸੰਚਾਰ (ਆਈਈਸੀ) ਰਣਨੀਤੀਆਂ 'ਤੇ ਜ਼ੋਰ ਦਿੱਤਾ।

 

ਹਰਿਆਣਾ ਰਾਜ ਵਿੱਚ 31.03 ਲੱਖ ਗ੍ਰਾਮੀਣ ਪਰਿਵਾਰ ਹਨ, ਜਿਨ੍ਹਾਂ ਵਿੱਚੋਂ 26.93 ਲੱਖ (86.8%) ਗ੍ਰਾਮੀਣ ਪਰਿਵਾਰਾਂ ਨੂੰ 31 ਮਾਰਚ 2021 ਤੱਕ ਨਲ ਕੁਨੈਕਸ਼ਨ ਦਿੱਤੇ ਗਏ ਹਨ।  2021-22 ਵਿੱਚ, ਰਾਜ ਵਿੱਚ 4.09 ਲੱਖ ਟੈਪ ਕੁਨੈਕਸ਼ਨ ਦੇਣ ਦੀ ਯੋਜਨਾ ਹੈ।

 

 ਹਰਿਆਣੇ ਲਈ, ਕਮੇਟੀ ਨੇ ਰਾਜ ਨੂੰ ਪਾਣੀ ਦੇ ਸਰੋਤਾਂ ਦੀ ਸਥਿਰਤਾ ਲਈ ਕੰਮ ਕਰਨ ਦੀ ਸਲਾਹ ਦਿੱਤੀ ਕਿਉਂਕਿ ਘਰੇਲੂ ਪੱਧਰ 'ਤੇ ਵੱਧ ਰਹੇ ਨਲ ਕੁਨੈਕਸ਼ਨਾਂ ਨਾਲ ਪਾਣੀ ਦੀ ਜ਼ਰੂਰਤ ਨਾਲ ਪੈਣ ਵਾਲੇ ਭਾਰ ਦਾ ਹਿਸਾਬ ਲਗਾਇਆ ਜਾਣਾ ਚਾਹੀਦਾ ਹੈ। ਗ੍ਰੇ ਵਾਟਰ ਮੈਨੇਜਮੈਂਟ ਅਤੇ ਲੋਕਾਂ ਵਿੱਚ ਵਿਵਹਾਰ ਵਿੱਚ ਤਬਦੀਲੀ ਦੀ ਤੁਰੰਤ ਲੋੜ ਹੈ ਤਾਂ ਜੋ ਪਾਣੀ, ਜੋ ਕਿ ਇੱਕ ਸੀਮਿਤ ਸੰਸਾਧਨ ਹੈ, ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕੇ।  ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਗਰਮੀ ਦੀ ਚਰਮ ਰੁੱਤ ਵਿੱਚ ਪਾਣੀ ਦੀ ਕਮੀ ਸਭ ਤੋਂ ਵੱਧ ਮਹਿਸੂਸ ਕੀਤੀ ਜਾਂਦੀ ਹੈ ਅਤੇ ਕੋਰੋਨਾ ਮਹਾਮਾਰੀ, ਜਿਸ ਨੇ ਕਿ ਦੁਨੀਆ ਨੂੰ ਘੇਰ ਲਿਆ ਹੈ, ਦੇ ਵੱਧ ਰਹੇ ਕੇਸ ਲੋਕਾਂ ਨੂੰ ਇਸ ਬਿਮਾਰੀ ਨਾਲ ਲੜਨ ਲਈ ਅਕਸਰ ਹੱਥ ਧੋਣ ਲਈ ਮਜਬੂਰ ਕਰ ਰਹੇ ਹਨ ਜਿਸ ਕਾਰਨ ਹਰ ਸਮੇਂ ਪਾਣੀ ਦੀ ਸਪਲਾਈ ‘ਤੇ ਦਬਾਅ ਪੈ ਰਿਹਾ ਹੈ।

 

 ਮਿਸ਼ਨ ਪਾਣੀ ਦੀ ਗੁਣਵੱਤਾ ਦੀ ਚੌਕਸੀ ਅਤੇ ਨਿਗਰਾਨੀ 'ਤੇ ਬਹੁਤ ਜ਼ਿਆਦਾ ਜ਼ੋਰ ਦਿੰਦਾ ਹੈ। ਇਹ ਲਾਜ਼ਮੀ ਕੀਤਾ ਗਿਆ ਹੈ ਕਿ ਹਰੇਕ ਪਿੰਡ ਵਿੱਚ 5 ਵਿਅਕਤੀਆਂ ਖ਼ਾਸਕਰ ਮਹਿਲਾਵਾਂ ਨੂੰ ਫੀਲਡ ਟੈਸਟ ਕਿੱਟਾਂ ਦੀ ਵਰਤੋਂ ਲਈ ਟ੍ਰੇਨਿੰਗ ਦਿੱਤੀ ਜਾਵੇ, ਤਾਂ ਜੋ ਪਿੰਡਾਂ ਵਿੱਚ ਪਾਣੀ ਦੀ ਜਾਂਚ ਕੀਤੀ ਜਾ ਸਕੇ। ਜਨਤਕ ਸਿਹਤ ਇੰਜੀਨੀਅਰਿੰਗ ਵਿਭਾਗ / ਰਾਜਾਂ ਦੇ ਦਿਹਾਤੀ ਜਲ ਸਪਲਾਈ ਵਿਭਾਗ ਗ੍ਰਾਮੀਣ ਘਰਾਂ ਨੂੰ ਪੀਣ ਵਾਲੇ ਸਵੱਛ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾ ਰਹੇ ਹਨ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਟੈਸਟ ਕਰਕੇ ਨਿਯਮਤ ਅਧਾਰ ‘ਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਕਰ ਰਹੇ ਹਨ।

 

 ਹੁਣ, ਕੋਰੋਨਾ ਮਹਾਮਾਰੀ ਦੇ ਸਮੇਂ, ਪਾਣੀ ਦੀ ਕਮੀ ਅਤੇ ਗੰਦਗੀ ਦੇ ਮੁੱਦੇ ਨਾਲ ਨਜਿੱਠਣਾ ਬਹੁਤ ਮਹੱਤਵਪੂਰਨ ਹੋ ਗਿਆ ਹੈ। ਸਵੱਛ ਜਲ ਬਿਹਤਰ ਸਫਾਈ ਨੂੰ ਉਤਸ਼ਾਹਿਤ ਕਰੇਗਾ ਅਤੇ ਘਰੇਲੂ ਅਹਾਤੇ ਵਿੱਚ ਕਾਰਜਸ਼ੀਲ ਜਨਤਕ ਨਲ ਸਟੈਂਡਪੋਸਟਾਂ 'ਤੇ ਭੀੜ-ਭੜੱਕੜ ਨੂੰ ਰੋਕ ਕੇ ਸਮਾਜਕ ਦੂਰੀ ਨੂੰ ਯਕੀਨੀ ਬਣਾਏਗੀ; ਇਸ ਪ੍ਰਕਾਰ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਰੇਕ ਘਰ ਵਿੱਚ ਨਲ ਕੁਨੈਕਸ਼ਨਾਂ ਦੀ ਮਹੱਤਤਾ ਬਾਰੇ ਚੰਗਾ ਨਜ਼ਰੀਆ ਰੱਖਣ ਦੀ ਜ਼ਰੂਰਤ ਹੈ।

 

 2021-22 ਵਿੱਚ, ਜੇਜੇਐੱਮ ਲਈ 50,011 ਕਰੋੜ ਰੁਪਏ ਦੇ ਬਜਟ ਅਲਾਟਮੈਂਟ ਤੋਂ ਇਲਾਵਾ, 

15ਵੇਂ ਵਿੱਤ ਕਮਿਸ਼ਨ ਅਧੀਨ ਜਲ ਅਤੇ ਸੈਨੀਟੇਸ਼ਨ, ਰਾਜ ਦੇ ਹਿੱਸੇ ਨਾਲ ਮੇਲ ਖਾਂਦਾ ਅਤੇ ਬਾਹਰੀ ਸਹਾਇਤਾ ਪ੍ਰਾਪਤ ਅਤੇ ਰਾਜ ਸਹਾਇਤਾ ਪ੍ਰਾਪਤ ਪ੍ਰਾਜੈਕਟਾਂ ਆਰਐੱਲਬੀ/ਪੀਆਰਆਈ ਲਈ 26,940 ਕਰੋੜ ਰੁਪਏ ਦਾ ਅਸ਼ਿਉਰਡ ਫੰਡ ਵੀ ਉਪਲੱਭਦ ਹੈ। ਇਸ ਤਰ੍ਹਾਂ, 2021-22 ਵਿੱਚ, ਗ੍ਰਾਮੀਣ ਘਰਾਂ ਨੂੰ ਨਲ ਜ਼ਰੀਏ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੇਸ਼ ਵਿੱਚ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦੀ ਯੋਜਨਾ ਹੈ। ਦਿਹਾਤੀ ਖੇਤਰਾਂ ਵਿੱਚ ਇਸ ਕਿਸਮ ਦਾ ਨਿਵੇਸ਼ ਗ੍ਰਾਮੀਣ ਆਰਥਿਕਤਾ ਨੂੰ ਹੁਲਾਰਾ ਦੇਵੇਗਾ।

 

 ਓਡੀਸ਼ਾ ਰਾਜ ਵਿੱਚ 85.66 ਲੱਖ ਦਿਹਾਤੀ ਪਰਿਵਾਰ ਹਨ, ਜਿਨ੍ਹਾਂ ਵਿੱਚੋਂ 23.25 ਲੱਖ ਘਰਾਂ ਨੂੰ ਟੈਪ ਕੁਨੈਕਸ਼ਨ ਮੁਹੱਈਆ ਕਰਵਾਏ ਗਏ ਹਨ ਅਰਥਾਤ ਓਡੀਸ਼ਾ ਵਿੱਚ ਗ੍ਰਾਮੀਣ ਆਬਾਦੀ ਦਾ 27.15% ਨਲ ਜ਼ਰੀਏ ਪਾਣੀ ਪ੍ਰਾਪਤ ਕਰਦਾ ਹੈ। ਜਦੋਂ 15 ਅਗਸਤ 2019 ਨੂੰ ਜਲ ਜੀਵਨ ਮਿਸ਼ਨ ਅਰੰਭ ਹੋਇਆ, ਓਡੀਸ਼ਾ ਦੇ ਸਿਰਫ 3.63% ਲੋਕਾਂ ਕੋਲ ਨਲ ਦੇ ਪਾਣੀ ਦੀ ਪਹੁੰਚ ਸੀ। ਪਿਛਲੇ ਡੇਢ ਸਾਲ ਵਿੱਚ, ਜਲ ਜੀਵਨ ਮਿਸ਼ਨ ਨੇ 20.15 ਲੱਖ ਗ੍ਰਾਮੀਣ ਘਰਾਂ ਨੂੰ ਟੂਟੀ ਕੁਨੈਕਸ਼ਨਾਂ ਜ਼ਰੀਏ ਪੀਣ ਵਾਲਾ ਸੁਰੱਖਿਅਤ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਹੈ। ਓਡੀਸ਼ਾ ਦੇ 2,996 ਪਿੰਡਾਂ ਦਾ ਹਰ ਘਰ ਪੀਣ ਵਾਲਾ ਸੁਰੱਖਿਅਤ ਪਾਣੀ ਪ੍ਰਾਪਤ ਕਰ ਰਿਹਾ ਹੈ। ਉੜੀਸਾ ਨੇ ਆਪਣੀਆਂ 57 ਪੰਚਾਇਤਾਂ ਨੂੰ ‘ਹਰ ਘਰ ਜਲ’ ਸੰਪਨ ਵਜੋਂ ਐਲਾਨਿਆ ਹੈ;  ਜਿਸਦਾ ਅਰਥ ਹੈ ਕਿ ਇਨ੍ਹਾਂ ਪੰਚਾਇਤਾਂ ਦੇ ਸਾਰੇ ਘਰਾਂ ਨੂੰ ਪਾਈਪਾਂ ਨਾਲ ਪਾਣੀ ਦਾ ਕੁਨੈਕਸ਼ਨ ਦਿੱਤਾ ਗਿਆ ਹੈ।

 

 2021-22 ਵਿੱਚ, ਓਡੀਸ਼ਾ ਨੇ 29,749 ਸਕੂਲਾਂ ਅਤੇ 43,727 ਆਂਗਨਵਾੜੀ ਕੇਂਦਰਾਂ ਵਿੱਚ ਪਾਈਪ ਜ਼ਰੀਏ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਹੈ, ਜਿਸ ਨਾਲ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਸਾਰੇ ਸਕੂਲਾਂ, ਆਸ਼ਰਮਸ਼ਾਲਾਵਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਪੀਣ, ਮਿਡ-ਡੇਅ ਮੀਲ ਖਾਣਾ ਪਕਾਉਣ, ਹੱਥ ਧੋਣ ਅਤੇ ਪਖਾਨੇ ਵਿੱਚ ਇਸਤੇਮਾਲ ਲਈ 100% ਟੈਪ ਵਾਟਰ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ।

 

ਉੜੀਸਾ ਨੇ 2023-24 ਨੂੰ ਹਰੇਕ ਗ੍ਰਾਮੀਣ ਪਰਿਵਾਰ ਲਈ 100% ਫੰਕਸ਼ਨਲ ਘਰੇਲੂ ਨਲਕੇ ਦੇ ਪਾਣੀ ਦਾ ਕੁਨੈਕਸ਼ਨ ਮੁਹੱਈਆ ਕਰਾਉਣ ਦੇ ਟੀਚਾ ਸਾਲ ਵਜੋਂ ਨਿਰਧਾਰਤ ਕੀਤਾ ਹੈ। ਹੁਣ ਤੱਕ ਰਾਜ ਨੇ ਟ੍ਰੇਨਿੰਗ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਰਾਜ ਭਰ ਵਿੱਚ 4.64 ਲੱਖ ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਪਾਣੀ ਦੀ ਕੁਆਲਟੀ ਦੀ ਨਿਗਰਾਨੀ - ਸੈਨੇਟਰੀ ਜਾਂਚ ਕਰਨ ਲਈ ਟ੍ਰੇਨਿੰਗ ਦਿੱਤੀ ਗਈ। ਇਹ ਪਾਣੀ ਦੇ ਸਰੋਤ ਅਤੇ ਅੰਤਮ ਬਿੰਦੂ ਨੂੰ ਪਰਖਣ ਦੀ ਇੱਕ ਮਹੱਤਵਪੂਰਨ ਨਿਗਰਾਨੀ ਵਿਧੀ ਹੈ। ਫੀਲਡ ਟੈਸਟਿੰਗ ਕਿੱਟਾਂ ਪੰਚਾਇਤ ਪੱਧਰ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਵਿਸ਼ੇਸ਼ ਤੌਰ ‘ਤੇ ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਦੇ ਮੌਸਮ ਦੇ ਦੌਰਾਨ ਪਾਣੀ ਦੀ ਗੁਣਵਤਾ ਨੂੰ ਦਰੁੱਸਤ ਕਰਨ ਦੇ ਲਈ ਲਗਾਤਾਰ ਟੈਸਟ ਕਰਵਾਉਣ ਲਈ ਗਠਿਤ ਸਬ-ਕਮੇਟੀ ਨੂੰ ਸੌਂਪੀਆਂ ਜਾ ਰਹੀਆਂ ਹਨ।

 

 ਗਰਮੀਆਂ ਵਿੱਚ, ਓਡੀਸ਼ਾ ਰਾਜ ਵਿੱਚ ਪਾਣੀ ਦੀ ਕੁਆਲਟੀ ਅਤੇ ਕਮੀ ਨਾਲ ਸਬੰਧਤ ਮੁੱਦਾ ਸਾਹਮਣੇ ਆ ਜਾਂਦਾ ਹੈ। ਰਾਸ਼ਟਰੀ ਕਮੇਟੀ ਨੇ ਦੂਸ਼ਿਤ ਪਾਣੀ ਦੀ ਜਾਂਚ ਅਤੇ ਇਲਾਜ 'ਤੇ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਦਿੱਤਾ। ਓਡੀਸ਼ਾ ਦੁਆਰਾ ਮੌਜੂਦਾ ਸਾਲ ਦੌਰਾਨ 19 ਪ੍ਰਯੋਗਸ਼ਾਲਾਵਾਂ ਦੀ ਐੱਨਏਬੀਐੱਲ ਦੀ ਮਾਨਤਾ ਹਾਸਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਕੋਵਿਡ -19 ਮਹਾਮਾਰੀ ਦੀ ਸਥਿਤੀ ਦੇ ਦੌਰਾਨ, ਗ੍ਰਾਮੀਣ ਖੇਤਰਾਂ ਵਿੱਚ ਘਰੇਲੂ ਨਲ ਦੇ ਕੁਨੈਕਸ਼ਨ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਨਿਸ਼ਚਤ ਰੂਪ ਵਿੱਚ ਮਹਿਲਾਵਾਂ ਅਤੇ ਕੁੜੀਆਂ ਦੀ ਕਠਿਨਾਈ ਨੂੰ ਘਟਾਉਣ ਅਤੇ ਉਹਨਾਂ ਨੂੰ ਸੁਰੱਖਿਅਤ ਬਣਾਉਣ ਅਤੇ ਇੱਕ ਮਾਣਮੱਤਾ ਜੀਵਨ ਬਤੀਤ ਕਰਨ ਦੁਆਰਾ ਉਨ੍ਹਾਂ ਦੀ ਜੀਵਨ ਨਿਰਵਿਘਨਤਾ ਵਿੱਚ ਨਿਸ਼ਚਤ ਰੂਪ ਵਿੱਚ ਸੁਧਾਰ ਲਿਆਉਣਗੀਆਂ।

 

            **********

 

 ਬੀਵਾਇ/ ਏਐੱਸ



(Release ID: 1711646) Visitor Counter : 96


Read this release in: English , Urdu , Hindi , Odia , Telugu