ਕਾਨੂੰਨ ਤੇ ਨਿਆਂ ਮੰਤਰਾਲਾ

ਰਾਸ਼ਟਰਪਤੀ ਨੇ ਸ਼੍ਰੀ ਸੁਸ਼ੀਲ ਚੰਦਰ ਨੂੰ ਭਾਰਤ ਚੋਣ ਕਮਿਸ਼ਨ ਵਿੱਚ ਮੁੱਖ ਚੋਣ ਕਮਿਸ਼ਨਰ ਵੱਜੋਂ ਨਿਯੁਕਤ ਕੀਤਾ

Posted On: 12 APR 2021 7:31PM by PIB Chandigarh

ਰਾਸ਼ਟਰਪਤੀ ਨੇ ਸਭ ਤੋਂ ਸੀਨੀਅਰ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰ ਨੂੰ ਭਾਰਤ ਦੇ ਚੋਣ ਕਮਿਸ਼ਨ ਵਿੱਚ ਮੁੱਖ ਚੋਣ ਕਮਿਸ਼ਨਰ ਵੱਜੋਂ ਨਿਯੁਕਤ ਕੀਤਾ ਹੈ। ਸ਼੍ਰੀ ਸੁਸ਼ੀਲ ਚੰਦਰ 13 ਅਪ੍ਰੈਲ, 2021 ਤੋਂ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਦਾ ਕਾਰਜਭਾਰ ਸੰਭਾਲਣਗੇ ਅਤੇ ਉਹ ਸ਼੍ਰੀ ਸੁਨੀਲ ਅਰੋੜਾ ਦੀ ਥਾਂ ਲੈਣਗੇ, ਜੋ 12 ਅਪ੍ਰੈਲ 2021 ਨੂੰ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਛੱਡ ਰਹੇ ਹਨ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਲੈਜਿਸਲੇਟਿਵ ਵਿਭਾਗ ਵੱਲੋਂ ਇਸ ਸਬੰਧ ਵਿੱਚ ਅੱਜ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

----------------------------------------

ਆਰ ਕੇ ਜੇ / ਐਮ



(Release ID: 1711319) Visitor Counter : 178