ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ – ਸੀਐੱਮਈਆਰਆਈ ਵਧਾ ਰਹੇ ਇੱਕ ਚਮਕਦੇ ਉੱਤਰ-ਪੂਰਬ ਵੱਲ ਕਦਮ
Posted On:
12 APR 2021 12:00PM by PIB Chandigarh
ਸੀਐੱਸਆਈਆਰ – ਸੀਐੱਮਈਆਰਆਈ ਨੇ ਨਾਰਥ ਈਸਟ ਸੈਂਟਰ ਫਾਰ ਟੈਕਨਾਲੌਜੀ ਐਪਲੀਕੇਸ਼ਨ ਐਂਡ ਰੀਚ (ਐੱਨਈਸੀਟੀਏਆਰ) ਦੁਆਰਾ ਆਯੋਜਿਤ ‘ਕਨਕਲੇਵ ਐਂਡ ਟੈਕਨੋ ਫੇਅਰ ਆਨ ਟ੍ਰਾਂਸਫਾਰਮਿੰਗ ਮੇਘਾਲਿਆ ਸਟੇਟ ਥਰੂ ਸਾਇੰਸ ਐਂਡ ਟੈਕਨਾਲੌਜੀ ਇੰਟਰਵੈਨਸ਼ਨਜ਼’ ਵਿਸ਼ੇ ’ਤੇ ਆਪਣੀ ਤਕਨਾਲੋਜੀ ਪ੍ਰਦਰਸ਼ਤ ਕੀਤੀ। ਐੱਨਈਸੀਟੀਏਆਰ ਭਾਰਤ ਸਰਕਾਰ ਦੇ ਡੀਐੱਸਟੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ ਹੈ| ਇਹ ਸਮਾਗਮ 9 ਤੋਂ 10 ਅਪ੍ਰੈਲ, 2021 ਦੀ ਮਿਆਦ ਦੇ ਦੌਰਾਨ ਸਟੇਟ ਕਨਵੈਨਸ਼ਨ ਸੈਂਟਰ, ਸ਼ਿਲਾਂਗ, ਮੇਘਾਲਿਆ ਵਿਖੇ ਹੋਇਆ ਸੀ|
ਕਨਕਲੇਵ ਵਿਖੇ ਸੀਐੱਸਆਈਆਰ – ਸੀਐੱਮਈਆਰਆਈ ਦੁਆਰਾ ਪ੍ਰਦਰਸ਼ਤ ਕੀਤੀਆਂ ਗਈਆਂ ਤਕਨਾਲੋਜੀਆਂ ਵਿੱਚ ਅਦਰਕ-ਹਲਦੀ ਪ੍ਰੋਸੈਸਿੰਗ ਟੈਕਨੋਲੋਜੀ, ਮਿਉਂਸੀਪਲ ਠੋਸ ਕਚਰਾ ਪ੍ਰਬੰਧਨ, ਸੋਲਰ ਟ੍ਰੀ ਐਂਡ ਆਰਟੀਫੈਕਟਸ, ਸੰਪੂਰਣ ਜਲ ਸ਼ੁੱਧਤਾ ਤਕਨਾਲੋਜੀ (ਅਰਸੇਨਿਕ-ਆਇਰਨ-ਫਲੋਰਾਈਡ) ਅਤੇ ਹੱਲ, ਐੱਫ਼ਲੂਇੰਟ ਟ੍ਰੀਟਮੈਂਟ ਪਲਾਂਟ, ਹਾਈਬ੍ਰਿਡ ਮਿੰਨੀ-ਗਰਿੱਡ ਆਦਿ ਸ਼ਾਮਲ ਸਨ|
ਮੇਘਾਲਿਆ ਦੇ ਮੁੱਖ ਸਕੱਤਰ ਆਈਏਐੱਸ ਸ਼੍ਰੀ ਐੱਮ. ਐੱਸ. ਰਾਓ ਨੇ ਸੀਐੱਸਆਈਆਰ – ਸੀਐੱਮਈਆਰਆਈ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਸੀਐੱਸਆਈਆਰ – ਸੀਐੱਮਈਆਰਆਈ ਤਕਨਾਲੋਜੀਆਂ ਖਾਸ ਕਰਕੇ ਅਦਰਕ - ਹਲਦੀ ਪ੍ਰੋਸੈਸਿੰਗ ਯੂਨਿਟ, ਸੋਲਰ ਅਧਾਰਤ ਹਾਈਬ੍ਰਿਡ ਮਿਨੀ - ਗਰਿੱਡ ਅਤੇ ਮਿਉਂਸੀਪਲ ਕਚਰਾ ਪ੍ਰਬੰਧਨ ਵਿੱਚ ਬਹੁਤ ਦਿਲਚਸਪੀ ਦਿਖਾਈ| ਸ਼੍ਰੀ ਰਾਓ ਨੇ ਮੇਘਾਲਿਆ ਦੇ ਸਸ਼ਕਤੀਕਰਨ ਅਤੇ ਇਸਨੂੰ ਸਥਿਰ ਬਣਾਉਣ ਲਈ ਸੀਐੱਸਆਈਆਰ – ਸੀਐੱਮਈਆਰਆਈ ਤਕਨਾਲੋਜੀਆਂ ਨੂੰ ਅਪਨਾਉਣ ਦੇ ਤਰੀਕਿਆਂ ਦੀ ਪੜਚੋਲ ਕਰਨ ਵਿੱਚ ਆਪਣੀ ਦਿਲਚਸਪੀ ਦਿਖਾਈ। ਮੇਘਾਲਿਆ ਦੇ ਰੀ-ਭੋਈ ਕਿਸਾਨ ਯੂਨੀਅਨ ਦੇ ਸੰਯੁਕਤ ਸਕੱਤਰ ਸ਼੍ਰੀ ਸੰਜੀਬ ਧਰ ਨੇ ਸੀਐੱਸਆਈਆਰ – ਸੀਐੱਮਈਆਰਆਈ ਅਦਰਕ-ਹਲਦੀ ਪ੍ਰੋਸੈਸਿੰਗ ਤਕਨਾਲੋਜੀ ਸੰਬੰਧੀ ਆਪਣੇ ਉਤਸ਼ਾਹ ਅਤੇ ਹੈਰਾਨੀ ਨੂੰ ਸਾਂਝਾ ਕੀਤਾ| ਉਨ੍ਹਾਂ ਨੇ ਸੀਐੱਸਆਈਆਰ – ਸੀਐੱਮਈਆਰਆਈ, ਦੁਰਗਾਪੁਰ ਦਾ ਦੌਰਾ ਕਰਨ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਕਿ ਸੀਐੱਸਆਈਆਰ – ਸੀਐੱਮਈਆਰਆਈ ਦੇ ਸਥਿਰ ਵਾਤਾਵਰਣ ਸੰਕਲਪਾਂ ਅਤੇ ਖੇਤੀ ਤਕਨੀਕੀ ਉੱਨਤੀ ਬਾਰੇ ਵਧੇਰੇ ਸਮਝਣ ਅਤੇ ਮੇਘਾਲਿਆ ਦੇ ਖੇਤੀਬਾੜੀ ਭਾਈਚਾਰੇ ਵਿੱਚ ਇਸਨੂੰ ਫੈਲਾਉਣ ਵਿੱਚ ਸਹਾਇਤਾ ਕੀਤੀ ਜਾਵੇ। ਨੈਸ਼ਨਲ ਇੰਸਟੀਟੀਊਟ ਆਫ਼ ਟੈਕਨਾਲੋਜੀ, ਮੇਘਾਲਿਆ ਦੇ ਡਾਇਰੈਕਟਰ ਅਤੇ ਉਨ੍ਹਾਂ ਦੀ ਟੀਮ ਨੇ ਮੇਘਾਲਿਆ ਵਿੱਚ ਸੀਐੱਸਆਈਆਰ – ਸੀਐੱਮਈਆਰਆਈ ਤਕਨਾਲੋਜੀ ਨੂੰ ਲਾਗੂ ਕਰਨ, ਸਟਾਰਟ ਅੱਪ ਦੀ ਸ਼ੁਰੂਆਤ ਕਰਨ ਅਤੇ ਹੁਨਰ ਵਿਕਾਸ ਅਤੇ ਖੋਜ ਸਹਿਯੋਗ ਲਈ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕਰਕੇ ਨਵੇਂ ਮੌਕਿਆਂ ਦੀ ਤਲਾਸ਼ ਕਰਨ ਲਈ ਸੀਐੱਸਆਈਆਰ – ਸੀਐੱਮਈਆਰਆਈ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਕੀਤੇ।
ਉੱਤਰ-ਪੂਰਬੀ ਕੌਂਸਲ ਦੇ ਡਾਇਰੈਕਟਰ ਡਾ. ਅਟਾਨੂ ਸਾਹਾ ਨੇ ਸੀਐੱਸਆਈਆਰ – ਸੀਐੱਮਈਆਰਆਈ ਦੁਆਰਾ ਵਿਕਸਤ ਤਕਨਾਲੋਜੀਆਂ ਅਤੇ ਇਸ ਦੀਆਂ ਸੰਭਾਵਨਾਵਾਂ ਨੂੰ ਉੱਤਰ-ਪੂਰਬ ਵਿੱਚ ਸੰਬੰਧਤ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਮੇਘਾਲਿਆ ਵਿੱਚ ਤੈਨਾਤ ਕਰਨ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। ਡਾ. ਸਾਹਾ ਨੇ ਸੀਐੱਸਆਈਆਰ – ਸੀਐੱਮਈਆਰਆਈ ਨੂੰ ਬੇਨਤੀ ਕੀਤੀ ਕਿ ਉੱਤਰ-ਪੂਰਬ ਵਿੱਚ ਇਸ ਨੂੰ ਲਾਗੂ ਕਰਨ ਦੇ ਤਰੀਕਿਆਂ ਦੀ ਪੜਚੋਲ ਕਰਨ ਲਈ ਉੱਤਰ-ਪੂਰਬੀ ਕੌਂਸਲ ਦੇ ਡਾਇਰੈਕਟਰ ਨੂੰ ਵਿਸਥਾਰਤ ਤਕਨੀਕੀ ਪ੍ਰਸਤਾਵ ਭੇਜੇ ਜਾਣ।
***********************
ਆਰਪੀ (ਸੀਐੱਸਆਈਆਰ – ਸੀਐੱਮਈਆਰਆਈ, ਦੁਰਗਾਪੁਰ)
(Release ID: 1711261)
Visitor Counter : 165