ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਆਗਾਮੀ ਤਿਉਹਾਰਾਂ ‘ਉਗਾਦਿ, ਗੁੜੀ ਪੜਵਾ, ਚੇਤਰ ਸ਼ੁਕਲਾਦਿ, ਚੇਤੀ ਚੰਦ, ਵਿਸਾਖੀ, ਵਿਸ਼ੁ, ਪੁਥਾਂਡੁ , ਵੈਸ਼ਾਖਾਦਿ ਅਤੇ ਬੋਹਾਗ ਬਿਹੂ‘ ਦੇ ਸ਼ੁਭ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
12 APR 2021 2:41PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਆਗਾਮੀ ਤਿਉਹਾਰਾਂ ‘ਉਗਾਦਿ, ਗੁੜੀ ਪੜਵਾ, ਚੇਤਰ ਸ਼ੁਕਲਾਦਿ, ਚੇਤੀ ਚੰਦ, ਵਿਸਾਖੀ, ਵਿਸ਼ੁ, ਪੁਥਾਂਡੁ, ਵੈਸ਼ਾਖਾਦਿ ਅਤੇ ਬੋਹਾਗ ਬਿਹੂ’ ਤੋਂ ਪਹਿਲਾਂ ਦੇਸ਼ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਸੰਦੇਸ਼ ਦਾ ਪੂਰਾ ਮੂਲ-ਪਾਠ ਨਿਮਨਲਿਖਤ ਹੈ-
“ਮੈਂ ‘ਉਗਾਦਿ, ਗੁੜੀ ਪੜਵਾ, ਚੇਤਰ ਸ਼ੁਕਲਾਦਿ, ਚੇਤੀ ਚੰਦ, ਵਿਸਾਖੀ, ਵਿਸ਼ੁ , ਪੁਥਾਂਡੁ, ਵੈਸ਼ਾਖਾਦਿ ਅਤੇ ਬੋਹਾਗ ਬਿਹੂ‘ ਦੇ ਸ਼ੁਭ ਅਵਸਰ ‘ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ ।
ਇਹ ਤਿਉਹਾਰ ਪਰੰਪਾਗਤ ਨਵੇਂ ਵਰ੍ਹੇ ਦੀ ਸੁਰੂਆਤ ਦੇ ਅਵਸਰ ‘ਤੇ ਮਨਾਏ ਜਾਂਦੇ ਹਨ ਅਤੇ ਸਾਡੇ ਦੇਸ਼ ਦੇ ਕੰਪੋਜ਼ਿਟ ਕਲਚਰ ਅਤੇ ਸਮ੍ਰਿੱਧ ਵਿਰਾਸਤ ਨੂੰ ਦਰਸਾਉਂਦੇ ਹਨ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਲੋਕ ‘ਉਗਾਦਿ’ ਅਤੇ ਕਰਨਾਟਕ ਵਿੱਚ ‘ਯੁਗਾਦੀ’ ਦੇ ਨਾਮ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ । ਮਹਾਰਾਸ਼ਟਰ ਵਿੱਚ ਇਸ ਨੂੰ ‘ਗੁੜੀ ਪੜਵਾ’ ਅਤੇ ਤਮਿਲ ਨਾਡੂ ਵਿੱਚ ‘ਪੁਥਾਂਡੁ’ ਦੇ ਨਾਮ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ । ਕੇਰਲ ਵਿੱਚ ਸਾਡੇ ਮਲਿਆਲੀ ਭਾਈ - ਭੈਣ ਇਸ ਨੂੰ ‘ਵਿਸ਼ੁ’ ਅਤੇ ਪੰਜਾਬ ਵਿੱਚ ‘ਵਿਸਾਖੀ‘ ਦੇ ਨਾਮ ਨਾਲ ਇਸ ਉਤਸਵ ਨੂੰ ਮਨਾਉਂਦੇ ਹਨ । ਓਡੀਸ਼ਾ ਵਿੱਚ ਇਸ ਨੂੰ ‘ਪਣਾ ਸੰਕ੍ਰਾਂਤੀ’ ਦੇ ਨਾਮ ਨਾਲ ਮਨਾਇਆ ਜਾਂਦਾ ਹੈ । ਪੱਛਮ ਬੰਗਾਲ ਵਿੱਚ ’ਪੋਇਲਾ ਬੋਇਸ਼ਾਖ’ ਅਤੇ ਅਸਾਮ ਵਿੱਚ ‘ਬੋਹਾਗ ਬਿਹੂ’ ਨਵੇਂ ਵਰ੍ਹੇ ਦੇ ਆਗਮਨ ਦਾ ਪ੍ਰਤੀਕ ਹੈ । ਇਸ ਤਿਉਹਾਰ ਦਾ ਆਯੋਜਨ ਅਲੱਗ-ਅਲੱਗ ਨਾਮਾਂ ਨਾਲ ਕੀਤਾ ਜਾਂਦਾ ਹੈ, ਪਰੰਤੂ ਉਲਾਸ , ਉਮੰਗ ਅਤੇ ਇਕੱਠੇ ਹੋਣ ਦੀ ਭਾਵਨਾ ਨਾਲ ਪਰਿਪੂਰਨ ਉਤਸਵੀ ਮਾਹੌਲ ਹਰ ਜਗ੍ਹਾ ਇੱਕ ਸਮਾਨ ਹੁੰਦਾ ਹੈ ।
ਸਾਡੇ ਧਰਮ ਗ੍ਰੰਥਾਂ ਅਤੇ ਸ਼ਾਸਤਰਾਂ ਵਿੱਚ ਅਨੇਕ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਹੈ, ਜਿਨ੍ਹਾਂ ਨਾਲ ਕੁਦਰਤ ਦੇ ਪ੍ਰਤੀ ਸਾਡੀ ਸ਼ਰਧਾ ਦਾ ਪਤਾ ਚਲਦਾ ਹੈ। ਸਾਡੇ ਦੇਸ਼ ਵਿੱਚ ਫਸਲ-ਕਟਾਈ ਦਾ ਮੌਸਮ ਆਪਣੇ ਆਪ ਵਿੱਚ ਇੱਕ ਅਜਿਹਾ ਅਵਸਰ ਹੁੰਦਾ ਹੈ , ਜੋ ਕੁਦਰਤ ਦੀ ਸਜੀਵਤਾ ਅਤੇ ਬਹੁਲਤਾ ਦੇ ਉਤਸਵ ਦੀ ਤਰ੍ਹਾਂ ਮਨਾਇਆ ਜਾਂਦਾ ਹੈ ।
ਸਾਡੇ ਦੇਸ਼ ਵਿੱਚ, ਤਿਉਹਾਰ ਸਦਾ ਤੋਂ ਅਜਿਹਾ ਅਵਸਰ ਰਹੇ ਹਨ , ਜਦੋਂ ਪਰਿਜਨ ਅਤੇ ਮਿੱਤਰ - ਬੰਧੂ ਇਕੱਠੇ ਮਿਲ ਕੇ ਉਤਸਵ ਦਾ ਆਯੋਜਨ ਕਰਦੇ ਹਨ । ਪਰੰਤੂ ਕੋਵਿਡ - 19 ਮਹਾਮਾਰੀ ਦੇ ਕਾਰਨ ਉਤਪੰਨ ਹੋਈ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਸਾਰੇ ਨਾਗਰਿਕਾਂ ਨੂੰ ਕੋਵਿਡ - 19 ਸਬੰਧੀ ਸਿਹਤ ਅਤੇ ਸਵੱਛਤਾ ਪ੍ਰੋਟੋਕੋਲਸ ਦਾ ਅਨੁਪਾਲਨ ਕਰਦੇ ਹੋਏ ਇਸ ਤਿਉਹਾਰ ਨੂੰ ਮਨਾਉਣ ਦੀ ਤਾਕੀਦ ਕਰਦਾ ਹਾਂ ।
ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਸਾਡੇ ਦੇਸ਼ ਵਿੱਚ ਸ਼ਾਂਤੀ, ਸਦਾਭਾਵਨਾ , ਸਮ੍ਰਿੱਧੀ ਅਤੇ ਖੁਸ਼ਹਾਲੀ ਲਿਆਉਣ।
****
ਐੱਮਐੱਸ/ਆਰਕੇ/ਡੀਪੀ
(रिलीज़ आईडी: 1711200)
आगंतुक पटल : 255