ਰਸਾਇਣ ਤੇ ਖਾਦ ਮੰਤਰਾਲਾ
ਸਰਕਾਰ ਵੱਲੋਂ ਦੇਸ਼ ਵਿੱਚ ਖ਼ਰੀਫ਼ 2021 ਸੀਜ਼ਨ ਦੌਰਾਨ ਖਾਦ ਉਪਲਬਧਤਾ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮ
Posted On:
10 APR 2021 4:22PM by PIB Chandigarh
ਰਬੀ 2020—21 ਸੀਜ਼ਨ ਦੌਰਾਨ ਦੇਸ਼ ਭਰ ਵਿੱਚ ਖਾਦਾਂ ਦੀ ਉਲਬਧਤਾ ਅਰਾਮਦਾਇਕ ਰਹੀ । ਕੋਵਿਡ 19 ਦੇ ਫੈਲਾਅ ਕਾਰਨ ਪੇਸ਼ ਚੁਣੌਤੀਆਂ ਦੇ ਬਾਵਜੂਦ ਖਾਦਾਂ ਦਾ ਉਤਪਾਦਨ , ਦਰਾਮਦ ਅਤੇ ਆਵਾਜਾਈ ਸਮੇਂ ਸਿਰ ਤੇ ਕਾਫੀ ਰਹੀ ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਖਰੀਫ਼ 2021 ਸੀਜ਼ਨ ਲਈ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ ਮਸ਼ਵਰਾ ਕਰਕੇ ਵੱਖ ਵੱਖ ਖਾਦਾਂ ਦੀ ਲੋੜ ਦੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਖਾਦ ਵਿਭਾਗ ਨੂੰ ਭੇਜ ਦਿੱਤਾ ਹੈ । ਖਾਦ ਵਿਭਾਗ ਨੇ ਵੱਖ ਵੱਖ ਖਾਦਾਂ ਦੇ ਉਤਪਾਦਕਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਵਦੇਸ਼ੀ ਉਤਪਾਦਾਂ ਦੇ ਟੀਚਿਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਉਨ੍ਹਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ ।
ਯੂਰੀਆ ਦੇ ਮਾਮਲੇ ਵਿੱਚ ਸਵਦੇਸ਼ੀ ਉਤਪਾਦਨ ਅਤੇ ਸਮੀਖਿਆ ਕੀਤੀਆਂ ਲੋੜਾਂ ਵਿਚਾਲੇ ਪਾੜੇ ਨੂੰ ਪੂਰਾ ਕਰਨ ਲਈ ਕਾਫੀ ਮਾਤਰਾ ਵਿੱਚ ਅਤੇ ਸਮੇਂ ਸਿਰ ਦਰਾਮਦ ਲਈ ਯੋਜਨਾ ਬਣਾਈ ਜਾ ਰਹੀ ਹੈ । ਪੀ ਐਂਡ ਕੇ ਖਾਦਾਂ ਦੇ ਮਾਮਲੇ ਵਿੱਚ ਓ ਜੀ ਐੱਲ (ਓਪਨ ਤੇ ਜਨਰਲ ਲਾਈਸੈਂਸਜ਼) ਤਹਿਤ ਦਰਾਮਦ ਲਈ ਜਿੱਥੇ ਖਾਦ ਕੰਪਨੀਆਂ ਆਪਣੇ ਵਪਾਰਕ ਨਜ਼ਰੀਆਂ ਦੇ ਅਧਾਰ ਤੇ ਕੱਚੀ ਸਮੱਗਰੀ ਅਤੇ ਮਾਤਰਾ ਦਰਾਮਦ ਕਰਨ ਲਈ ਸੁਤੰਤਰ ਹਨ ।
ਖਰੀਫ਼ 2021 ਸੀਜ਼ਨ ਦੀਆਂ ਤਿਆਰੀਆਂ ਦੇ ਮੁਲਾਂਕਣ ਲਈ ਕੇਂਦਰੀ ਮੰਤਰੀ (ਰਸਾਇਣ ਤੇ ਖਾਦ) ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ 15/03/2021 ਨੂੰ ਵੱਖ ਵੱਖ ਖਾਦ ਕੰਪਨੀਆਂ ਦੇ ਸੀ ਐੱਮ ਡੀਜ਼ / ਐੱਮ ਡੀਜ਼ ਨਾਲ ਸਮੀਖਿਆ ਮੀਟਿੰਗ ਕੀਤੀ ਸੀ । ਵੱਖ ਵੱਖ ਮੁੱਦੇ ਜਿਵੇਂ ਸੰਭਾਵਿਤ ਸਵਦੇਸ਼ੀ ਉਤਪਾਦਨ , ਕੱਚੀ ਸਮੱਗਰੀ / ਤਿਆਰ ਖਾਦਾਂ ਦੀ ਸੰਭਾਵਤ ਦਰਾਮਦ ਨੂੰ ਵਿਸਥਾਰ ਵਿੱਚ ਵਿਚਾਰਿਆ ਗਿਆ ਸੀ । ਇਸ ਮੀਟਿੰਗ ਤੇ ਅੱਗੇ ਕਾਰਵਾਈ ਕਰਦਿਆਂ 01/04/2021 ਨੂੰ ਸਕੱਤਰ (ਖਾਦਾਂ) ਦੀ ਪ੍ਰਧਾਨਗੀ ਹੇਠ ਇੱਕ ਹੋਰ ਮੀਟਿੰਗ ਕੀਤੀ ਗਈ ਸੀ , ਜਿਸ ਵਿੱਚ ਵੱਖ ਵੱਖ ਖਾਦ ਕੰਪਨੀਆਂ ਨੂੰ ਖ਼ਰੀਫ਼ 2021 ਸੀਜ਼ਨ ਲਈ ਆਵਾਜਾਈ ਯੋਜਨਾ , ਇਨਵੈਨਟਰੀ ਸਥਿਤੀ ਅਤੇ ਆਪਣੀਆਂ ਤਿਆਰੀਆਂ ਦੇ ਦਾਅਵੇ ਪੇਸ਼ ਕੀਤੇ ਸਨ । ਖਾਦ ਉਦਯੋਗਾਂ ਵੱਲੋਂ ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਪੀ ਐਂਡ ਕੇ ਖਾਦਾਂ ਦੀ ਕੱਚੀ ਸਮੱਗਰੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ । ਇਫਕੋ ਦੁਆਰਾ ਗੁੰਝਲਦਾਰ ਖਾਦਾਂ ਦੀਆਂ ਸੋਧੀਆਂ ਕੀਮਤਾਂ ਦੇ ਮੁੱਦੇ ਬਾਰੇ ਕੇਂਦਰੀ ਮੰਤਰੀ (ਰਸਾਇਣ ਤੇ ਖਾਦ) ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ 08/04/2021 ਨੂੰ ਖਾਦ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਇਫਕੋ ਪ੍ਰਤੀਨਿੱਧਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ ਅਤੇ ਕੰਪਨੀ ਨੂੰ ਡੀ ਏ ਪੀ ਦੇ ਮੌਜੂਦਾ ਭੰਡਾਰ ਨੂੰ ਯਕੀਨੀ ਬਣਾਉਣ ਅਤੇ ਗੁੰਝਲਦਾਰ ਖਾਦਾਂ ਨੂੰ ਪੁਰਾਣੀਆਂ ਕੀਮਤਾਂ ਤੇ ਹੀ ਕਿਸਾਨਾਂ ਨੂੰ ਵੇਚਣ ਦੀ ਸਲਾਹ ਦਿੱਤੀ ਗਈ ਸੀ । ਇਸ ਦੀ ਪੁਸ਼ਟੀ ਇਫਕੋ ਨੇ ਵੀ ਕੀਤੀ ਕਿ ਉਹ ਤਕਰੀਬਨ 11.26 ਲੱਖ ਮੀਟਰਿਕ ਟਨ ਉਪਲਬਧ ਡੀ ਏ ਪੀ / ਗੁੰਝਲਦਾਰ ਖਾਦਾਂ ਦਾ ਭੰਡਾਰ ਪੁਰਾਣੀਆਂ ਕੀਮਤਾਂ ਤੇ ਹੀ ਵੇਚੇਗਾ ।
09/04/21 ਨੂੰ ਸਕੱਤਰ (ਖਾਦਾਂ) ਦੀ ਪ੍ਰਧਾਨਗੀ ਹੇਠ ਇੱਕ ਹੋਰ ਮੀਟਿੰਗ ਫੇਰ ਸੱਦੀ ਗਈ ਸੀ , ਜਿੱਥੇ ਖਾਦਾਂ ਦੀ ਉਪਲਬਧਤਾ ਦੇ ਦ੍ਰਿਸ਼ ਦੀ ਸਮੀਖਿਆ ਕੀਤੀ ਗਈ ਸੀ , ਵਿਸ਼ੇਸ਼ ਕਰਕੇ ਪੀ ਐਂਡ ਕੇ ਖਾਦਾਂ ਦੇ ਸਬੰਧ ਵਿੱਚ । ਕੰਪਨੀਆਂ ਨੂੰ ਖਾਦਾਂ ਦੀ ਆਵਾਜਾਈ ਜਾਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ , ਤਾਂ ਜੋ ਖ਼ਰੀਫ਼ ਸੀਜ਼ਨ ਦੇ ਸਿਖ਼ਰ ਪੜਾਅ ਤੋਂ ਪਹਿਲਾਂ ਲੋੜੀਂਦੀ ਪੱਧਰ ਦੀਆਂ ਖਾਦਾਂ ਉਪਲਬਧ ਕਰਵਾਈਆਂ ਜਾ ਸਕਣ । ਉਤਪਾਦਕਾਂ ਅਤੇ ਦਰਾਮਦਕਾਰਾਂ ਨੇ ਵੀ ਸਵਦੇਸ਼ੀ ਉਤਪਾਦਨ ਅਤੇ ਖਾਦਾਂ ਦੀ ਬਰਾਮਦ ਦੇ ਟੀਚੇ ਪ੍ਰਾਪਤ ਕਰਨ ਦੇ ਸਬੰਧ ਵਿੱਚ ਭਰੋਸਾ ਦਿੱਤਾ ਹੈ । ਸਾਰੀਆਂ ਕੰਪਨੀਆਂ ਨੂੰ ਇਹ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਆਈ ਅਰਾਮਦਾਇਕ ਸਥਿਤੀ ਨੂੰ ਕੇਂਦਰਿਤ ਯਤਨਾਂ ਦੁਆਰਾ ਇਸੇ ਤਰ੍ਹਾਂ ਅੱਗੇ ਵੀ ਜਾਰੀ ਰੱਖਿਆ ਜਾਵੇਗਾ । ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ (ਐੱਫ ਏ ਆਈ) ਨੇ ਇੱਕ ਮੁਲਾਂਕਣ ਪੇਸ਼ ਕੀਤਾ , ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਕਿ ਸੂਬਿਆਂ ਵਿੱਚ ਪਹਿਲਾਂ ਤੋਂ ਹੀ ਉਪਲਬਧ ਇਨਵੈਨਟਰੀ ਪੱਧਰ ਨਾਲ ਵੱਖ ਵੱਖ ਖਾਦਾਂ ਲਈ ਆਉਂਦੇ ਤਿੰਨ ਮਹੀਨਿਆਂ ਲਈ ਖਾਦਾਂ ਦੀਆਂ ਲੋੜਾਂ ਲਈ ਕਾਫੀ ਖਾਦ ਉਪਲਬਧ ਹੈ । ਸਰਕਾਰ ਕਿਸਾਨਾਂ ਦੇ ਹਿੱਤਾਂ ਵਿੱਚ ਖਾਦਾਂ ਦੀਆਂ ਕੀਮਤਾਂ , ਉਪਲਬਧਤਾ ਤੇ ਨੇੜਿਓਂ ਨਿਗਰਾਨੀ ਕਰ ਰਹੀ ਹੈ ।
**************************
ਐੱਮ ਸੀ / ਕੇ ਪੀ / ਏ ਕੇ
(Release ID: 1710933)
Visitor Counter : 172