ਜਲ ਸ਼ਕਤੀ ਮੰਤਰਾਲਾ

ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਬ੍ਰਿਕਸ ਅੰਤਰਰਾਸ਼ਟਰੀ ਫੋਰਮ ਵੈਬੀਨਾਰ ਨੂੰ ਸੰਬੋਧਨ ਕੀਤਾ , ਅੱਜ ਵਿਸ਼ਵ ਸਾਹਮਣੇ ਗੰਭੀਰ ਪਾਣੀ ਸੰਕਟ ਨੂੰ ਉਜਾਗਰ ਕੀਤਾ


ਬ੍ਰਿਕਸ ਮੁਲਕਾਂ ਲਈ ਇੱਕ ਦੂਜੇ ਦੇ ਤਜ਼ਰਬੇ ਤੋਂ ਲਾਜ਼ਮੀ ਸਿੱਖਣਾ ਚਾਹੀਦਾ ਹੈ , ਪਾਣੀ ਸੰਕਟ ਦੇ ਹੱਲ ਲਈ ਵੱਧ ਵਧੀਆ ਅਭਿਆਸਾਂ ਤੇ ਨਵਾਚਾਰ ਨੂੰ ਸਾਂਝੇ ਕਰਨਾ ਚਾਹੀਦਾ ਹੈ : ਸ਼੍ਰੀ ਕਟਾਰੀਆ

‘ਜਲ ਜੀਵਨ ਮਿਸ਼ਨ ਇੱਕ ਸਮਾਵੇਸ਼ ਪਹੁੰਚ ਅਪਣਾ ਕੇ ਇੱਕ ਸਮਾਜਿਕ ਕ੍ਰਾਂਤੀ ਵਿੱਚ ਦਾਖ਼ਲ ਹੋ ਰਿਹਾ ਹੈ’

Posted On: 10 APR 2021 3:48PM by PIB Chandigarh

ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਬ੍ਰਿਕਸ ਇੰਟਰਨੈਸ਼ਨਲ ਫੋਰਮ, ਇੱਕ ਸਿਵਲ ਸੰਸਥਾ  ਵਜੋਂ ਆਯੋਜਿਤ ਕੀਤੇ ਇੱਕ ਵੈਬੀਨਾਰ ਵਿੱਚ ਬੋਲਦਿਆਂ ਆਮ ਮੁਸ਼ਕਿਲਾਂ ਜਿਵੇਂ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਪਹੁੰਚ ਲਈ ਕਮੀ , ਦੇ ਹੱਲ ਲਈ ਬ੍ਰਿਕਸ ਮੁਲਕਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ । ਸ਼੍ਰੀ ਕਟਾਰੀਆ ਨੇ ਦੱਖਣੀ ਅਫ਼ਰੀਕਾ ਦੇ ਕੇਪਟਾਉਨ ਦੀ ਉਦਾਹਰਣ ਦਿੱਤੀ । ਕੇਪਟਾਉਨ ਇੱਕ ਅਜਿਹਾ ਪਹਿਲਾ ਮੁੱਖ ਸ਼ਹਿਰ ਹੈ , ਜਿਸ ਵਿੱਚ ਸਾਲ 2017—18 ਵਿੱਚ ਪਾਣੀ ਦੀ ਕਮੀ ਹੋ ਗਈ ਸੀ । ਉਸ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਨੇ ਵਿਸ਼ਵ ਸਾਹਮਣੇ ਪਾਣੀ ਸੰਕਟ ਦੀ ਗੰਭੀਰਤਾ ਨੂੰ ਉਜਾਗਰ ਕੀਤਾ । ਉਨ੍ਹਾਂ ਨੇ ਬ੍ਰਾਜ਼ੀਲ ਦਾ ਵੀ ਜਿ਼ਕਰ ਕੀਤਾ , ਜਿੱਥੇ ਤਕਰੀਬਨ ਤਿੰਨ ਮਿਲੀਅਨ ਵਸੋਂ ਨੂੰ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਅਜੇ ਵੀ ਕਮੀ ਹੈ । ਦੂਜੇ ਪਾਸੇ ਰੂਸ ਕੋਲ ਵਿਸ਼ਵ ਦੇ ਤਾਜ਼ੇ ਧਰਾਤਲ ਅਤੇ ਜ਼ਮੀਨੀ ਸ੍ਰੋਤਾਂ ਦਾ ਚੌਥਾ ਹਿੱਸਾ ਹੈ ਅਤੇ ਸਵਦੇਸ਼ੀ ਵਰਤੋਂ ਲਈ ਆਪਣੇ ਨਾਗਰਿਕਾਂ ਨੂੰ 248 ਐੱਲ ਪੀ ਸੀ ਡੀ ਮੁਹੱਈਆ ਕਰਦਾ ਹੈ ।

ਸ਼੍ਰੀ ਕਟਾਰੀਆ ਨੇ ਕਿਹਾ ਕਿ ਚਾਲੂ ਮਹਾਮਾਰੀ ਨੇ ਮੌਜੂਦਾ ਵਿਸ਼ਵੀ ਸੰਕਟਾਂ ਜਿਵੇਂ ਭੁੱਖ , ਗ਼ਰੀਬੀ ਅਤੇ ਪਾਣੀ ਦੇ ਸੰਕਟ ਨੂੰ ਹੋਰ ਵਧਾਇਆ ਹੈ । ਉਨ੍ਹਾਂ ਨੇ ਪਾਣੀ ਸੰਕਟ ਦੇ ਹੱਲ ਲਈ ਇੱਕ ਦੂਜੇ ਦੇ ਕੀਮਤੀ ਤਜ਼ਰਬਿਆਂ ਤੋਂ ਸਿੱਖਣ ਤੇ ਜ਼ੋਰ ਦਿੱਤਾ , ਕਿਉਂਕਿ ਵਿਸ਼ਵ ਭਰ ਵਿੱਚ 2.2 ਬਿਲੀਅਨ ਲੋਕ ਅਜੇ ਵੀ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਪਹੁੰਚ ਲਈ ਸੰਘਰਸ਼ ਕਰ ਰਹੇ ਹਨ (ਡਬਲਿਊ ਐੱਚ ਓ ) । ਉਨ੍ਹਾਂ ਨੇ ਸੁਰੱਖਿਅਤ ਪੀਣ ਵਾਲੇ ਪਾਣੀ ਮੁਹੱਈਆ ਕਰਨ ਨੂੰ ਕਿਸੇ ਵੀ ਸਰਕਾਰ ਦੀ ਨਾ ਟਾਲਣ ਵਾਲੀ ਡਿਊਟੀ ਦੱਸਿਆ ਅਤੇ ਇਸ ਨੂੰ ਯੂ ਐੱਨ ਜੀ ਨੇ ਮਤਾ 64/292 ਵਿੱਚ ਸ਼ਾਮਿਲ ਮਨੁੱਖੀ ਅਧਾਰ ਵਜੋਂ ਵੀ ਦੱਸਿਆ ਹੈ ।

ਸ਼੍ਰੀ ਕਟਾਰੀਆ ਨੇ ਮਾਣਯੋਗ ਪਤਵੰਤਿਆਂ ਨੂੰ ਦੱਸਿਆ ਕਿ ਹਰੇਕ ਪੇਂਡੂ ਘਰ ਨੂੰ ਸੁਰੱਖਿਅਤ ਪੀਣ ਵਾਲਾ ਪਾਣੀ ਦੇਣਾ ਤੇ ਇਸ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਅਸਲ ਮਹੱਤਵ ਨੂੰ ਸਮਝਦਿਆਂ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਇੱਕ ਉਤਸ਼ਾਹਜਨਕ ਸਕੀਮ ਤਹਿਤ ਸਾਲ 2024 ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਸਾਰੇ ਪੇਂਡੂ ਘਰਾਂ ਨੂੰ ਦੇਣ ਦਾ ਤਹੱਈਆ ਕੀਤਾ ਹੈ । ਅਗਸਤ 2019 ਵਿੱਚ ਭਾਰਤ ਨੇ 3.60 ਲੱਖ ਕਰੋੜ ਰੁਪਏ ਦੀ ਕੁੱਲ ਰਾਸ਼ੀ ਨਾਲ ਜਲ ਜੀਵਨ ਮਿਸ਼ਨ ਸਕੀਮ ਲਾਂਚ ਕੀਤੀ ਸੀ । ਇਹ 3.60 ਲੱਖ ਕਰੋੜ ਰੁਪਏ ਤਕਰੀਬਨ 48 ਬਿਲੀਅਨ ਯੂ ਐੱਸ ਅਮਰੀਕੀ ਡਾਲਰ ਬਣਦੇ ਹਨ । ਇੰਨੇ ਵੱਡੇ ਪੈਮਾਨੇ ਤੇ ਚਲਾਈ ਜਾਣ ਵਾਲੀ ਇਹ ਸਕੀਮ ਨੇਸ਼ਨ ਦੇ ਇਤਿਹਾਸ ਵਿੱਚ ਅਤੇ ਸ਼ਾਇਦ ਵਿਸ਼ਵ ਦੀ ਬੇਮਿਸਾਲ ਸਕੀਮ ਹੈ । ਸ਼੍ਰੀ ਕਟਾਰੀਆ ਨੇ ਜਾਣਕਾਰੀ ਦਿੱਤੀ ਕਿ ਡੇਢ ਸਾਲ ਦੇ ਛੋਟੇ ਜਿਹੇ ਸਮੇਂ ਵਿੱਚ ਭਾਰਤ ਨੇ 40 ਮਿਲੀਅਨ ਤੋਂ ਵੱਧ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਪੇਂਡੂ ਘਰਾਂ ਨੂੰ ਮੁਹੱਈਆ ਕੀਤੇ ਹਨ । ਇਸ  ਰਫ਼ਤਾਰ ਨਾਲ ਸਾਰੇ ਪੇਂਡੂ ਘਰਾਂ ਨੂੰ ਇਸ ਉਤਸ਼ਾਹੀ ਟੀਚੇ ਹੇਠ ਮਿੱਥੀ ਸਮਾਂ ਸੀਮਾ ਤਹਿਤ ਲਿਆਉਣ ਦੀ ਸੰਭਾਵਨਾ ਹੈ ।

 

Image

 

ਜਲ ਸ਼ਕਤੀ ਰਾਜ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਨਤੀਜਿਆਂ ਨੂੰ ਕੇਵਲ ਘਰਾਂ ਨੂੰ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਨ ਤੱਕ ਹੀ ਸੀਮਿਤ ਨਹੀਂ ਹੈ , ਕਿਉਂਕਿ ਇਹ ਇੱਕ ਸਮਾਜਿਕ ਕ੍ਰਾਂਤੀ ਬਣ ਚੁੱਕਿਆ ਹੈ ਅਤੇ ਹਰੇਕ ਘਰ ਨੂੰ ਬਿਨ੍ਹਾਂ ਜਾਤੀ , ਰੰਗ , ਧਰਮ ਦੇ ਭੇਦ ਭਾਵ ਦੇ ਇੱਕ ਸਮਾਵੇਸ਼ੀ ਪਹੁੰਚ ਅਪਣਾ ਕੇ ਹਰੇਕ ਨੂੰ 55 ਐੱਲ ਪੀ ਸੀ ਡੀ ਪਾਣੀ ਮੁਹੱਈਆ ਕਰ ਰਿਹਾ ਹੈ । ਇਹ ਔਰਤਾਂ ਦੀ ਖੱਜਲ ਖੁਆਰੀ ਘਟਾ ਰਿਹਾ ਹੈ , ਜਿਨ੍ਹਾ ਨੂੰ ਆਪਣੇ ਪਰਿਵਾਰਾਂ ਲਈ ਪਾਣੀ ਲੈਣ ਲਈ ਲੰਮਾ ਸਫ਼ਰ ਕਰਨਾ ਪੈਂਦਾ ਸੀ । ਅਸਲ ਵਿੱਚ ਪੇਂਡੂ ਪੱਧਰ ਤੇ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ , ਜੋ ਆਪੋ ਆਪਣੇ ਪਿੰਡਾਂ ਲਈ ਪਾਣੀ ਸਪਲਾਈ ਲਈ ਯੋਜਨਾਵਾਂ ਬਣਾ ਰਹੀਆਂ ਹਨ । ਅਜਿਹੀਆਂ ਕਮੇਟੀਆਂ ਵਿੱਚ 50 % ਹਿੱਸੇਦਾਰੀ ਮਹਿਲਾਵਾਂ ਲਈ ਯਕੀਨੀ ਬਣਾਈ ਗਈ ਹੈ । ਇਹ ਕਦਮ ਪਾਣੀ ਪ੍ਰਬੰਧਨ ਨਾਲ ਜੁੜੇ ਮਹੱਤਵਪੂਰਨ ਫ਼ੈਸਲਿਆਂ ਨੂੰ ਲੈਣ ਲਈ ਔਰਤਾਂ ਨੂੰ ਸਸ਼ਕਤ ਕਰੇਗਾ । ਮਿਸ਼ਨ ਵਿੱਚ ਪਾਣੀ ਨੈੱਟਵਰਕ ਬੁਨਿਆਦੀ ਢਾਂਚੇ ਵੱਡਾ ਨਿਵੇਸ਼ ਜਿਵੇਂ ਪਾਈਆਂ , ਟੂਟੀਆਂ , ਅਤੇ ਪਾਣੀ ਦੇ ਪੰਪ , ਭੰਡਾਰਨ ਟੈਂਕ ਆਦਿ ਸ਼ਾਮਿਲ ਹਨ । ਇਹ ਹੁਨਰਮੰਦ , ਸੈਮੀਹੁਨਰਮੰਦ , ਮਨੁੱਖੀ ਸ਼ਕਤੀ  ਜਿਵੇਂ , ਪਾਈਪ ਫਿੱਟਰਸ , ਪਲੰਬਰਸ , ਇਲੈਕਟ੍ਰੀਸ਼ੀਅਨਸ , ਪੰਪ ਅਪਰੇਟਰਸ ਲਈ ਵੱਡੀ ਮੰਗ ਪੈਦਾ ਕਰੇਗਾ । ਇਸ  ਲਈ ਮਿਸ਼ਨ ਵਿੱਚ ਪੇਂਡੂ ਨੌਜਵਾਨਾਂ ਲਈ ਹੁਨਰ ਸਿਖਲਾਈ ਇੱਕ ਸਾਧਨ ਹੈ ਤਾਂ ਜੋ ਉਹ ਆਪਣੀ ਰੋਜ਼ੀ ਰੋਟੀ ਕਮਾ ਸਕਣ ।

ਜੇ ਜੇ ਐੱਮ ਨੂੰ ਇੱਕ ਸਫ਼ਲ ਕਹਾਣੀ ਦੱਸਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਭਾਰਤ ਹੋਰ ਵਿਕਾਸਸ਼ੀਲ ਮੁਲਕਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਤਿਆਰ ਹੈ । ਉਨ੍ਹਾਂ ਨੇ ਬ੍ਰਿਕਸ ਮੁਲਕਾਂ ਨੂੰ ਸਰਕਾਰ ਪੱਧਰ ਦੇ ਨਾਲ ਨਾਲ ਸਿਵਸ ਸੰਸਥਾਵਾਂ ਵਿੱਚ ਪਾਣੀ ਖੇਤਰ ਲਈ ਅਪਣਾਏ ਜਾ ਰਹੇ ਵਧੀਆ ਅਭਿਆਸਾਂ ਅਤੇ ਨਵਾਚਾਰਾਂ ਨੂੰ ਸਾਂਝੇ ਕਰਨ ਦੀ ਅਪੀਲ ਕੀਤੀ । ਇਹ ਲੋਕਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਸੰਵੇਦਨਸ਼ੀਲ ਕਰੇਗਾ ਅਤੇ ਕੁਸ਼ਲ ਪਾਣੀ ਪ੍ਰਬੰਧਨ ਅਭਿਆਸਾਂ ਦੇ ਵਿਕਾਸ ਲਈ ਸੰਵੇਦਨਸ਼ੀਲ ਕਰੇਗਾ । ਅਖ਼ੀਰ ਵਿੱਚ ਉਨ੍ਹਾਂ ਨੇ ਬ੍ਰਿਕਸ ਨੂੰ ਉੱਭਰ ਰਹੇ ਅਰਥਚਾਰਿਆਂ ਦੀ ਇੱਕ ਐਸੋਸੀਏਸ਼ਨ ਦੱਸਿਆ , ਜਿਸ ਵਿੱਚ ਕਾਫੀ ਖੇਤਰੀ ਪ੍ਰਭਾਵ ਹੈ ਅਤੇ ਇਹ ਬਰਾਬਰਤਾ , ਵਿਸ਼ਵਾਸ ਤੇ ਆਪਸੀ ਸੂਝਬੂਝ ਦੇ ਸਿਧਾਂਤਾਂ ਉੱਪਰ ਉੱਸਰਿਆ ਹੈ ।

ਵੈਬੀਨਾਰ ਵਿੱਚ ਪ੍ਰੋਫੈਸਰ ਪ੍ਰਿੰਸ ਵਿਲੀਅਮ ਮਿਸ਼ਕੀ , ਮਾਣਯੋਗ ਮੰਤਰੀ ਡੀ ਆਰ ਕੌਂਗੋ , ਯੂਲੀਆ ਬਰਗ , ਕੋ ਫਾਉਂਡਰ ਦਿ ਇੰਟਰਨੈਸ਼ਨਲ ਬਿਜ਼ਨਸ ਐਕਸਲਰੇਸ਼ਨ ਸੈਂਟਰ , ਰੂਸ ਪੂਰਨਿਮਾ ਆਨੰਦ ਪ੍ਰਧਾਨ ਬ੍ਰਿਕਸ ਇੰਟਰਨੈਸ਼ਨਲ ਫੋਰਮ , ਪ੍ਰੈਜ਼ੀਡੈਂਟ , ਇੰਟਰਨੈਸ਼ਨਲ ਫੈਡਰੇਸ਼ਨ ਫਾਰ ਇਡੋ — ਰਸ਼ੀਅਨ ਯੂਥ ਕਲੱਬ , ਵਾਲਕਰ ਟੈਸਚੈਪਕੇ ਕਨਸਲਟੈਂਟ ਫੌਰਨ ਫਾਰਨ ਟ੍ਰੇਡ ਫੈਡਰਲ ਐਸੋਸੀਏਸ਼ਨ ਫਾਰ ਇਕਨੌਮਿਕ  ਡਵੈਲਪਮੈਂਟ ਅਤੇ ਫੌਰਨ ਟ੍ਰੇਡ ਗਲੋਬਲ ਇਕਨੌਮਿਕ ਟ੍ਰੇਡ (ਜਰਮਨੀ) ਵੀ ਹੋਰਨਾਂ ਤੋਂ ਇਲਾਵਾ ਸ਼ਾਮਿਲ ਹੋਏ । ਇਹ ਵੀ ਜਿ਼ਕਰਯੋਗ ਹੈ ਕਿ ਇਸ ਵੇਲੇ ਬ੍ਰਿਕਸ ਮਿਸ਼ਨਸ ਦੀ ਪੰਦਰਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ । ਭਾਰਤ ਨੇ ਬ੍ਰਿਕਸ ਸਮਿਟ ਦੇ 13ਵੇਂ ਸੰਮੇਲਨ ਦੀ ਪ੍ਰਧਾਨਗੀ ਕੀਤੀ ਹੈ ਅਤੇ ਬ੍ਰਿਕਸ ਮੁਲਕਾਂ ਨੂੰ ਜੋੜਨ ਵਾਲੇ ਆਮ ਟੀਚਿਆਂ ਲਈ ਵਚਨਬੱਧ ਹੈ ।

 

************************


ਬੀ ਵਾਈ / ਏ ਐੱਸ


(Release ID: 1710932) Visitor Counter : 234