ਪੇਂਡੂ ਵਿਕਾਸ ਮੰਤਰਾਲਾ

ਡੀਏਵਾਇ-ਐੱਨਆਰਐੱਲਐੱਮ ਦੁਆਰਾ ਆਪਣੇ ਸਵੈ-ਸਹਾਇਤਾ ਸਮੂਹਾਂ ਦੇ ਨੈੱਟਵਰਕ ਜ਼ਰੀਏ ਗ੍ਰਾਮੀਣ ਆਬਾਦੀ ਦਰਮਿਆਨ ਉਚਿਤ ਵਿਵਹਾਰ, ਸਿਹਤ ਸੰਭਾਲ ਅਤੇ ਕੋਵਿਡ -19 ਟੀਕਾਕਰਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ

Posted On: 09 APR 2021 3:28PM by PIB Chandigarh

ਕੋਵਿਡ -19 ਮਾਮਲਿਆਂ ਵਿੱਚ ਤਾਜ਼ਾ ਤੇਜ਼ ਵਾਧੇ, ਜਿਸ ਵਿੱਚ ਟੀਅਰ 2 ਅਤੇ 3 ਕਸਬੇ ਸ਼ਾਮਲ ਹਨ, ਨੂੰ ਦੇਖਦਿਆਂ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਦੀਨਦਿਆਲ ਅੰਤਯੋਦਯਾ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਕਾ ਮਿਸ਼ਨ, ਦਿਹਾਤੀ ਵਿਕਾਸ ਮੰਤਰਾਲੇ ਨੇ ਆਪਣੇ 69 ਲੱਖ ਤੋਂ ਵੱਧ ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀ) ਦੇ ਵਿਸ਼ਾਲ ਨੈੱਟਵਰਕ ਲਈ ਵਿਆਪਕ ਮੋਡ ਵਿੱਚ ਔਨਲਾਈਨ ਟ੍ਰੇਨਿੰਗ ਅਰੰਭ ਕੀਤੀ ਹੈ। ਇਸ ਦਾ ਮੁੱਖ ਉਦੇਸ਼ ਕੋਵਿਡ-19 ਟੀਕਾਕਰਣ, ਕੋਵਿਡ-19 ਉਚਿਤ ਵਿਵਹਾਰ, ਸਿਹਤ ਸੰਭਾਲ ਬਾਰੇ ਵਿਵਹਾਰ ਅਤੇ ਇਮਿਊਨਿਟੀ ਬਿਲਡਿੰਗ ਸਬੰਧੀ ਜਾਗਰੂਕਤਾ ਫੈਲਾਉਣਾ ਹੈ। ਇਹ ਟ੍ਰੇਨਿੰਗ 8 ਅਪ੍ਰੈਲ, 2021 ਤੋਂ ਰਾਸ਼ਟਰੀ ਪੱਧਰ 'ਤੇ ਸ਼ੁਰੂ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਐੱਸਐੱਚਜੀ ਮੈਂਬਰਾਂ ਲਈ ਜ਼ਮੀਨੀ ਪੱਧਰ ਦੀ ਟ੍ਰੇਨਿੰਗ ਦਿੱਤੀ ਜਾਏਗੀ। ਅਜਿਹਾ ਜੂਨ, 2020 ਵਿੱਚਲੇ ਦਿਹਾਤੀ ਵਿਕਾਸ ਮੰਤਰਾਲੇ ਦੀ ਅਗਵਾਈ ਵਾਲੇ ਕੋਵਿਡ -19 ਵਿਰੁੱਧ ਰੋਕਥਾਮ ਦੇ ਉਪਾਵਾਂ ਬਾਰੇ ਪਹਿਲਾਂ ਦੀਆਂ ਟ੍ਰੇਨਿੰਗਾਂ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਕੀਤਾ ਜਾ ਰਿਹਾ ਹੈ। ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਸਾਰੇ ਮਾਸਟਰ ਟ੍ਰੇਨਰਾਂ ਅਤੇ ਮੁੱਖ ਸਟਾਫ ਨੂੰ ਰਾਸ਼ਟਰੀ ਪੱਧਰ ਦੇ ਸਰੋਤ ਵਿਅਕਤੀ ਟ੍ਰੇਨਿੰਗ ਦੇਣਗੇ ਅਤੇ ਟ੍ਰੇਂਡ ਮਾਸਟਰ ਟ੍ਰੇਨਰ ਬਾਅਦ ਵਿੱਚ ਕਲੱਸਟਰ ਲੈਵਲ ਫੈਡਰੇਸ਼ਨ ਅਹੁਦੇਦਾਰਾਂ, ਸੋਸ਼ਲ ਐਕਸ਼ਨ ਕਮੇਟੀ ਮੈਂਬਰਾਂ, ਕਮਿਊਨਿਟੀ ਰਿਸੋਰਸ ਪਰਸਨ (ਸੀਆਰਪੀਜ਼) ਅਤੇ ਕਮਿਊਨਿਟੀ ਕੇਡਰਜ਼ ਨੂੰ ਟ੍ਰੇਨ ਕਰਨਗੇ। ਟ੍ਰੇਂਡ ਸੀਆਰਪੀਜ਼ ਸਾਰੇ ਐੱਸਐੱਚਜੀ ਮੈਂਬਰਾਂ ਅਤੇ ਹੋਰ ਕਮਿਊਨਿਟੀ ਮੈਂਬਰਾਂ ਨੂੰ ਪਿੰਡ ਪੱਧਰ ‘ਤੇ ਟ੍ਰੇਨਿੰਗ ਦੇਣਗੇ। ਐੱਸਐੱਚਜੀ ਲੀਡਰਾਂ ਦੁਆਰਾ ਮੁੱਖ ਸੰਦੇਸ਼ ਨੂੰ ਕਮਿਊਨਿਟੀ ਵਿੱਚ ਵਿਭਿੰਨ ਮਾਧਿਅਮਾਂ ਦੁਆਰਾ ਅੱਗੇ ਫੈਲਾਇਆ ਜਾਏਗਾ। ਇਨ੍ਹਾਂ ਵਿੱਚ ਪੈਂਫਲਿਟ, ਘੋਸ਼ਣਾਵਾਂ, ਕੰਧ ਲਿਖਤਾਂ, ਰੰਗੋਲੀ ਅਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਛੋਟੇ ਸਮੂਹਾਂ ਵਿੱਚ ਮੀਟਿੰਗਾਂ ਸ਼ਾਮਲ ਹੋਣਗੀਆਂ। ਇਸ ਸਬੰਧੀ 29 ਰਾਜਾਂ ਅਤੇ 5 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਟੇਟ ਮਿਸ਼ਨ ਸਟਾਫ ਲਈ 8 ਅਪ੍ਰੈਲ ’21 ਨੂੰ ਇੱਕ ਔਨਲਾਈਨ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।

 

 ਇਨ੍ਹਾਂ ਟ੍ਰੇਨਿੰਗ ਸੈਸ਼ਨਾਂ ਵਿੱਚ ਕੋਵਿਡ-19 ਵਿਰੁੱਧ ਰੋਕਥਾਮ ਉਪਾਵਾਂ/ਵਿਵਹਾਰ ਪ੍ਰਤੀ ਮੁੜ ਦੁਹਰਾਓ ਅਤੇ ਕੋਵਿਡ-19 ਟੀਕਿਆਂ ਤੱਕ ਪਹੁੰਚ ਦੀ ਜਾਣਕਾਰੀ ਨੂੰ ਵਧਾਉਣਾ ਸ਼ਾਮਲ ਹੈ। ਕਵਰ ਕੀਤੇ ਗਏ ਵਿਸ਼ਿਆਂ ਵਿੱਚ ਕੋਵਿਡ ਉਚਿਤ ਵਿਵਹਾਰ, ਟੀਕਾਕਰਨ ਦੀ ਮਹੱਤਤਾ, ਟੀਕਾਕਰਨ ਦੀ ਸਮਾਸੂਚੀ, ਹਰੇਕ ਟੀਕੇ ਲਈ ਦੋ ਖੁਰਾਕਾਂ ਵਿਚਕਾਰ ਅੰਤਰ, ਟੀਕਾ ਰਜਿਸਟ੍ਰੇਸ਼ਨ ਅਤੇ ਪ੍ਰਮਾਣੀਕਰਣ ਸ਼ਾਮਲ ਹਨ। ਸੈਸ਼ਨਾਂ ਦਾ ਉਦੇਸ਼ ਦੋਵੇਂ ਟੀਕਿਆਂ ਨਾਲ ਮਹਿਸੂਸ ਕੀਤੇ ਮਾੜੇ ਪ੍ਰਭਾਵਾਂ ਨਾਲ ਸਬੰਧਤ ਡਰ ਨੂੰ ਦੂਰ ਕਰਨਾ ਹੈ। ਇਹ ਸੈਸ਼ਨ, ਜਨਤਕ ਸਿਹਤ ਪ੍ਰਣਾਲੀ ਪ੍ਰਤੀ ਭਰੋਸੇ ਦੇ ਪਾੜੇ, ਵਿਭਿੰਨ ਧਾਰਮਿਕ ਅਤੇ ਸਭਿਆਚਾਰਕ ਸਮੂਹਾਂ ਅੰਦਰ ਟੀਕੇ ਵਿਰੁੱਧ ਖਾਸ ਭੁਲੇਖੇ ਅਤੇ ਨਾਲ ਹੀ ਘਰ ਵਿੱਚ ਲਿੰਗ ਭੇਦਭਾਵ ਜੋ ਕਿ ਮਰਦ ਮੈਂਬਰਾਂ ਨੂੰ ਟੀਕੇ ਦੀ ਪ੍ਰਾਪਤੀ ਲਈ ਤਰਜੀਹ ਦਿੱਤੇ ਜਾਣ ਬਾਰੇ ਹਨ, ਨਾਲ ਨਜਿਠਦੇ ਹਨ।

 ਸਿਹਤ ਅਤੇ ਪੋਸ਼ਣ ਦੀਆਂ ਸੇਵਾਵਾਂ ਅਤੇ ਉਪਲਬਧ ਸਮਾਜਿਕ ਸੁਰੱਖਿਆ ਸਕੀਮਾਂ ਤੱਕ ਪਹੁੰਚ ਬਾਰੇ ਜਾਣਕਾਰੀ ਦੇ ਨਾਲ-ਨਾਲ ਜੀਵਨ-ਚੱਕਰ ਵਿੱਚ ਉਮਰ ਸਮੂਹਾਂ ਲਈ ਵਿਸ਼ੇਸ਼ ਸਿਹਤ ਜੋਖਮਾਂ ਨੂੰ ਵੀ ਉਜਾਗਰ ਕੀਤਾ ਜਾ ਰਿਹਾ ਹੈ। ਬਿਮਾਰੀ ਨਾਲ ਲੜਨ ਲਈ ਵਿਅਕਤੀ ਦੀ ਇਮਿਊਨਿਟੀ ਵਧਾਉਣ ਲਈ ਵਿਭਿੰਨ ਖੁਰਾਕਾਂ ਦੀ ਨਿਰੰਤਰ ਖਪਤ, ਖ਼ਾਸਕਰ ਸਥਾਨਕ ਤੌਰ 'ਤੇ ਉਪਲਬਧ ਪੌਸ਼ਟਿਕ ਭੋਜਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜਾਂਦਾ ਹੈ।

 

***********

 

 

 ਏਪੀਐੱਸ / ਐੱਮਜੀ



(Release ID: 1710795) Visitor Counter : 223