ਨੀਤੀ ਆਯੋਗ

ਨੀਤੀ ਆਯੋਗ ਔਨਲਾਈਨ ਵਿਵਾਦ ਨਿਪਟਾਰੇ ਬਾਰੇ ਸ਼ਨੀਵਾਰ ਨੂੰ ਹੈਂਡਬੁੱਕ ਲਾਂਚ ਕਰੇਗਾ

Posted On: 09 APR 2021 3:05PM by PIB Chandigarh

ਨੀਤੀ ਆਯੋਗ- ਅਗਾਮੀ ਅਤੇ ਓਮਿਦਯਾਰ ਨੈੱਟਵਰਕ ਇੰਡੀਆ ਦੀ ਭਾਈਵਾਲੀ ਨਾਲ ਅਤੇ ਆਈਸੀਆਈਸੀਆਈ ਬੈਂਕ, ਅਸ਼ੋਕ ਇਨੋਵੇਟਰਜ਼ ਫਾਰ ਦਿ ਪਬਲਿਕ, ਟ੍ਰਾਈਲੀਗਲ, ਡਾਲਬਰਗ, ਡਵਾਰਾ, ਐੱਨਆਈਪੀਐੱਫਪੀ ਦੇ ਸਹਿਯੋਗ ਨਾਲ, ਕੱਲ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਵਿਵਾਦ ਨਿਪਟਾਰਾ (ਓਡੀਆਰ) ਕਿਤਾਬਚਾ ਲਾਂਚ ਕਰੇਗਾ। 

 ਮਾਨਯੋਗ ਜਸਟਿਸ ਡੀ ਵਾਈ ਚੰਦਰਚੁੜ, ਸੁਪਰੀਮ ਕੋਰਟ ਆਫ ਇੰਡੀਆ, ਉਦਘਾਟਨੀ ਭਾਸ਼ਣ ਦੇਣਗੇ ਅਤੇ ਹੈਂਡਬੁੱਕ ਲਾਂਚ ਕਰਨਗੇ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ, ਟਾਟਾ ਸੰਨਜ਼ ਦੇ ਉਪ ਪ੍ਰਧਾਨ ਪੂਰਨੀਮਾ ਸੰਪਤ ਅਤੇ ਸੁਮਿਤ ਗੁਪਤਾ, ਹੈੱਡ ਕੁਲੈਕਸ਼ਨਜ਼ ਉਡਾਨ, ਉਦਘਾਟਨ ਮੌਕੇ ਸ਼ਾਮਲ ਹੋਣਗੇ। 

 ਕਿਤਾਬਚਾ ਕਾਰੋਬਾਰ ਦੇ ਲੀਡਰਾਂ ਨੂੰ ਭਾਰਤ ਵਿੱਚ ਓਡੀਆਰ ਅਪਣਾਉਣ ਲਈ ਇੱਕ ਸੱਦਾ ਹੈ। ਇਹ ਓਡੀਆਰ ਦੇ ਮਾਡਲਾਂ ਜਿਨ੍ਹਾਂ ਨੂੰ ਕਾਰੋਬਾਰ ਅਪਣਾਅ ਸਕਦੇ ਹਨ ਅਤੇ ਉਨ੍ਹਾਂ ਲਈ ਕਾਰਜਸ਼ੀਲ ਰਸਤੇ ਬਾਰੇ ਅਜਿਹੀ ਇੱਕ ਵਿਧੀ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ। 

 ਓਡੀਆਰ ਅਦਾਲਤਾਂ ਤੋਂ ਬਾਹਰ ਵਿਵਾਦਾਂ ਦਾ ਹੱਲ ਹੈ, ਖ਼ਾਸਕਰ ਛੋਟੇ ਅਤੇ ਦਰਮਿਆਨੇ ਮੁੱਲ ਵਾਲੇ ਕੇਸਾਂ ਦਾ, ਡਿਜੀਟਲ ਟੈਕਨੋਲੋਜੀ ਅਤੇ ਵਿਕਲਪਿਕ ਝਗੜਾ ਨਿਪਟਾਰਾ (ਏਡੀਆਰ) ਦੀਆਂ ਤਕਨੀਕਾਂ ਦੀ ਵਰਤੋਂ ਕਰਕੇ, ਜਿਵੇਂ ਕਿ ਗੱਲਬਾਤ, ਵਿਚੋਲਗੀ ਅਤੇ ਸਾਲਸੀ। ਜਦੋਂ ਕਿ ਨਿਆਂਪਾਲਿਕਾ ਦੇ ਯਤਨਾਂ ਸਦਕਾ ਅਦਾਲਤਾਂ ਡਿਜੀਟਲਾਈਜ਼ ਹੋ ਰਹੀਆਂ ਹਨ, ਵਧੇਰੇ ਪ੍ਰਭਾਵੀ, ਸਕੇਲੇਬਲ, ਅਤੇ ਕਨਟੇਨਮੈਂਟ ਅਤੇ ਨਿਪਟਾਰੇ ਦੇ ਸਹਿਯੋਗੀ ਢਾਂਚੇ ਦੀ ਫੌਰੀ ਲੋੜ ਹੈ। ਓਡੀਆਰ ਝਗੜਿਆਂ ਨੂੰ ਦਕਸ਼ਤਾ ਅਤੇ ਕਿਫਾਇਤੀ ਤਰੀਕੇ ਨਾਲ ਹੱਲ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।

 

**********

 

 ਡੀਐੱਸ / ਏਕੇਜੇ / ਏਕੇ


(Release ID: 1710794) Visitor Counter : 187