ਕਬਾਇਲੀ ਮਾਮਲੇ ਮੰਤਰਾਲਾ
ਦੇਸ਼ ਭਰ ਵਿੱਚ ਕਬਾਇਲੀ ਸਮੁਦਾਏ ਦਾ ਸਸ਼ਕਤੀਕਰਨ: ਵਨ ਧਨ ਵਿਕਾਸ ਯੋਜਨਾ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਸ਼ਾਹਪੁਰ ਦੀ ਵੀਡੀਵੀਕੇ ਆਦਿਵਾਸੀ ਇਕਾਤਮਿਕ ਸਾਮਜਿਕ ਸੰਸਥਾ, ਸ਼ਾਹਪੁਰ ਵਿੱਚ ਕਬਾਇਲੀ ਉੱਦਮਸ਼ੀਲਤਾ ਦੀ ਸਫ਼ਲਤਾ ਦੀ ਗਾਥਾ ਦਾ ਚਿੱਤਰਣ
Posted On:
08 APR 2021 1:02PM by PIB Chandigarh
ਪ੍ਰਸਤੁਤ ਵੇਰਵਾ ਘੱਟੋ ਘੱਟ ਸਮਰਥਨ ਮੁੱਲ ਦੇ ਮਾਧਿਅਮ ਰਾਹੀਂ ਲਘੂ ਵਨ ਉਪਜਾਂ (ਐੱਮਐੱਫਪੀ) ਦੇ ਵਿਪਣਨ ਦੀ ਪ੍ਰਕਿਰਿਆ ਦੇ ਮਾਧਿਅਮ ਰਾਹੀਂ ਲਘੂ ਵਨ ਉਪਜਾਂ ਦੇ ਮਹੱਤਵ ਦੀ ਚੇਨ ਤਿਆਰ ਕਰਨ ਦੇ ਇੱਕ ਘਟਕ ਵਨ ਧਨ ਕਬਾਇਲੀ ਸਟਾਰਟ-ਅੱਪ ਪ੍ਰੋਗਰਾਮ ਦੀ ਸਫਲਤਾ ਨੂੰ ਫਿਰ ਤੋਂ ਦਰਸਾਉਂਦਾ ਹੈ। ਇਹ ਪ੍ਰੋਗਰਾਮ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਸ਼ਾਹਪੁਰ ਦੀ ਵੀਡੀਵੀਕੇ ਆਦਿਵਾਸੀ ਅਟੁੱਟ ਸਾਮਜਿਕ ਸੰਸਥਾ ਵਿੱਚ ਕਬਾਇਲੀ ਉੱਦਮਸ਼ੀਲਤਾ ਦੀ ਸਫਲਤਾ ਗਾਥਾ ਦਾ ਚਿੱਤਰਣ ਹੈ। ਨਾਲ ਹੀ ਇਸ ਯੋਜਨਾ ਤੋਂ ਇੱਥੇ ਸਥਾਨਿਕ ਕਬਾਇਲੀਆਂ ਨੂੰ ਰੋਜ਼ਗਾਰ ਦਾ ਇੱਕ ਵੱਡਾ ਅਵਸਰ ਵੀ ਮਿਲਿਆ ਹੈ।
ਵੀਡੀਵੀਕੇ ਆਦਿਵਾਸੀ ਅਟੁੱਟ ਸੰਸਥਾ, ਸ਼ਾਹਪੁਰ ਕਬਾਇਲੀ ਉੱਦਮਸ਼ੀਲਤਾ ਦਾ ਆਦਰਸ਼ ਉਦਾਹਰਣ ਹੈ ਜੋ ਇਹ ਦਰਸਾਉਂਦਾ ਹੈ ਕਿ ਸਮੁਦਾਇਕ ਵਿਕਾਸ ਅਤੇ ਉਤਪਾਦਾਂ ਦੇ ਮੁੱਲ ਵਾਧੇ ਤੋਂ ਕਿਸ ਪ੍ਰਕਾਰ ਸੰਸਥਾ ਦੇ ਮੈਂਬਰਾਂ ਦੀ ਆਮਦਨ ਵਿੱਚ ਵਾਧਾ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।
ਪੱਛਮੀ ਘਾਟ ਪਰਬਤਮਾਲਾਵਾਂ ਨਾਲ ਘਿਰਿਆ ਸ਼ਾਹਪੁਰ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਤਾਲੁਕਾ ਹੈ ਅਤੇ ਇਸੇ ਭਵਿੱਖ ਦਾ ਵਿਕਸਿਤ ਖੇਤਰ ਸਮਝਿਆ ਜਾਂਦਾ ਹੈ। ਇਸ ਖੇਤਰ ਵਿੱਚ ਰਹਿਣ ਵਾਲੇ ਅਧਿਕਤਰ ਕਬਾਇਲੀ ਇੱਥੇ ਦੇ ਵੀਡੀਵੀਕੇ ਦੇ ਮੈਂਬਰ ਹਨ ਅਤੇ ਕਾਤਕਾਰੀ ਸਮੁਦਾਏ ਵਿੱਚ ਆਉਂਦੇ ਹਨ। ਕਾਤਕਾਰੀ ਮਹਾਰਾਸ਼ਟਰ (ਪੁਣੇ, ਠਾਣੇ ਅਤੇ ਰਾਏਗੜ੍ਹ) ਅਤੇ ਗੁਜਰਾਤ ਦੇ ਕੁਝ ਭਾਗਾਂ ਵਿੱਚ ਰਹਿਣ ਵਾਲਾ ਸਭ ਤੋਂ ਪੁਰਾਣਾ ਕਬਾਇਲੀ ਸਮੁਦਾਏ ਹੈ। ਇਹ ਆਦਿਵਾਸੀ ਗ੍ਰਾਮੀਣ ਹਨ ਅਤੇ ਈਂਧਨ ਦੀ ਲਕੜੀ ਦੇ ਨਾਲ ਹੀ ਵਨਾਂ ਵਿੱਚ ਹੋਣ ਵਾਲੇ ਫਲ ਵੇਚਦੇ ਹਨ।
ਇਸ ਸਮੁਦਾਏ ਦੇ ਉੱਦਮਸ਼ੀਲ ਮੈਂਬਰ ਸ਼੍ਰੀ ਸੁਨੀਲ ਪਵਾਰਨ ਅਤੇ ਉਨ੍ਹਾਂ ਦੇ ਮਿੱਤਰਾਂ ਨੇ ਵਨ ਧਨ ਯੋਜਨਾ ਦੇ ਅਧੀਨ ਗੈਰ-ਪ੍ਰਸਸੰਕ੍ਰਿਤ (ਕੱਚੀ) ਗਿਲੋਏ ਦੀ ਵਿਕਰੀ ਕਰਨ ਦੇ ਲਈ ਇਸ ਸੰਸਥਾ ਨੂੰ ਸ਼ੁਰੂ ਕੀਤਾ ਸੀ। ਹੁਣ ਇਸ ਦੇ 300 ਮੈਂਬਰ ਹਨ। ਵੀਡੀਵੀਕੇ ਦੇ ਕਾਰਜਾਂ ਦਾ ਦਾਇਰਾ ਹੁਣ ਬਹੁਤ ਵੱਡਾ ਹੋ ਗਿਆ ਹੈ ਅਤੇ ਹੁਣ ਇੱਥੇ 35 ਤੋਂ ਅਧਿਕ ਉਤਪਾਦਾਂ ਅਤੇ ਪ੍ਰਸੰਸਕ੍ਰਿਤ ਖਾਦ ਪਦਾਰਥਾਂ ਨਾਲ ਜੁੜੇ ਕਾਰਜ ਸੰਚਾਲਿਤ ਕੀਤੇ ਜਾਂਦੇ ਹਨ।
ਗਿਲੋਏ ਚੂਰਨ ਬਣਾਉਣ ਦੀ ਪ੍ਰਕਿਰਿਆ ਆਦਿਵਾਸੀ ਸਮੁਦਾਏ ਦੇ ਲੋਕਾਂ ਦੁਆਰਾ ਗਿਲੋਏ ਦੀਆਂ ਵੇਲਾਂ ਨਾਲ ਗਿਲੋਏ ਕੱਟਣ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦੇ ਬਾਅਦ ਉਨ੍ਹਾਂ ਨੂੰ ਅਗਲੇ 8-10 ਦਿਨਾਂ ਤੱਕ ਸੁਕਾਇਆ ਜਾਂਦਾ ਹੈ। ਸੁੱਕੀ ਹੋਈ ਗਿਲੋਏ ਨੂੰ ਸ਼ਾਹਪੁਰ ਵਰਕਸ਼ਾਪ ਵਿੱਚ ਲਿਆ ਕੇ ਉਸ ਨੂੰ ਪੀਸਿਆ ਅਤੇ ਥੈਲੀਆਂ ਵਿੱਚ ਬੰਦ ਕਰਨ ਦੇ ਬਾਅਦ ਉਸ ‘ਤੇ ਠੱਪਾ ਲਗਾ ਕੇ ਖਰੀਦਦਾਰਾਂ ਨੂੰ ਭੇਜਿਆ ਜਾਂਦਾ ਹੈ ਜਿਨ੍ਹਾਂ ਵਿੱਚ ਟ੍ਰਾਈਬਜ਼ ਇੰਡੀਆ ਵੀ ਸ਼ਾਮਲ ਹੈ। ਪਿਛਲੇ ਡੇਢ ਸਾਲ ਦੇ ਦੌਰਾਨ ਇਸ ਸਮੂਹ ਨੇ 12,40,000/- ਰੁਪਏ (ਬਾਰਾ ਲੱਖ ਚਾਲੀਸ ਹਜ਼ਾਰ ਰੁਪਏ) ਮੁੱਲ ਦਾ ਗਿਲੋਏ ਚੂਰਨ ਅਤੇ 6,10,000 ਰੁਪਏ ਮੁੱਲ ਦੀ ਸੁੱਕੀ ਗਿਲੋਏ ਦੀ ਵਿਕਰੀ ਕੀਤੀ ਹੈ। ਇਸ ਪ੍ਰਕਾਰ ਕੁਲ ਮਿਲਾਕੇ 18,50,000 ਰੁਪਏ ਮੁੱਲ ਦੇ ਉਤਪਾਦਾਂ ਦੀ ਵਿਕਰੀ ਹੋਈ।
ਇੱਕ ਸਮੂਹ ਦੇ ਰੂਪ ਵਿੱਚ ਕਾਰਜ ਕਰਦੇ ਹੋਏ ਵੀਡੀਵੀਕੇ ਨੇ ਪਿਛਲੇ ਡੇਢ ਸਾਲ ਦੀ ਅਵਧੀ ਵਿੱਚ ਕਈ ਵੱਡੀਆਂ ਕੰਪਨੀਆਂ, ਜਿਨ੍ਹਾਂ ਵਿੱਚ ਡਾਬਰ, ਬੈਦਿਆਨਾਥ, ਹਿਮਾਲਿਆ, ਵਿਠੋਬਾ, ਸ਼ਾਰੰਧਰ, ਭੂਮੀ ਨੈਚੁਰਲ ਪ੍ਰੋਡਕਟਸ ਕੇਰਲਾ, ਤ੍ਰਿਵਿਕਰਮ ਅਤੇ ਮੈਤਰੀ ਫੂਡਸ ਸ਼ਾਮਲ ਹਨ, ਨੂੰ ਕੱਚੀ ਗਿਲੋਏ ਵੇਚੀ ਹੈ। ਇਨ੍ਹਾਂ ਵਿੱਚੋਂ ਹਿਮਾਲਿਆ, ਡਾਬਰ ਅਤੇ ਭੂਮੀ ਨੇ ਹੁਣ ਤੱਕ ਇਸ ਸੰਸਥਾ ਨੂੰ 1,57,00,000/- (ਇੱਕ ਕਰੋੜ 57 ਲੱਖ) ਰੁਪਏ ਮੁੱਲ ਦੀ 450 ਟਨ ਗਿਲੋਏ ਦੀ ਸਪਲਾਈ ਕਰਨ ਲਈ ਆਦੇਸ਼ ਦਿੱਤਾ ਹੈ।
ਜਿੱਥੇ ਇੱਕ ਹੋਰ ਗਲੋਬਲ ਮਹਾਮਾਰੀ ਕੋਵਿਡ-19 ਅਤੇ ਰਾਸ਼ਟਰੀ ਲੌਕਡਾਊਨ ਦੇ ਕਾਰਨ ਵੀਡੀਵੀਕੇ ਦਾ ਕੰਮ ਰੁਕ ਗਿਆ ਅਤੇ ਇਸ ਦੇ ਚਲਦੇ ਸੰਸਥਾ ਦੇ ਕਰਮਚਾਰੀਆਂ ਦੇ ਉਤਸਾਹ ਅਤੇ ਮਨੋਬਲ ਵਿੱਚ ਕੋਈ ਕਮੀ ਨਹੀਂ ਆਈ। ਉਨ੍ਹਾਂ ਨੇ ਇਸ ਸੰਕਟ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਤੋਂ ਘੱਟ ਰੱਖਣ ਲਈ ਇਸ ਦੌਰਾਨ ਸਖਤ ਮਿਹਨਤ ਵੀ ਕੀਤੀ।
ਮਾਰਚ 2020 ਤੋਂ ਅੱਧੇ ਜੂਨ 2020 ਦੀ ਅਵਧੀ ਵਿੱਚ ਵੀਡੀਵੀਕੇ ਨੇ ਸਥਾਨਿਕ ਆਦਿਵਾਸੀਆਂ ਤੋਂ 34,000 ਕਿਲੋਗ੍ਰਾਮ ਤੋਂ ਅਧਿਕ ਮਾਤਰਾ ਵਿੱਚ ਗਿਲੋਏ ਖਰੀਦੀ। ਫਿਰ ਲੌਕਡਾਊਨ ਸਮਾਪਤ ਹੋਣ ਅਤੇ ਹੌਲੀ-ਹੌਲੀ ਸਥਿਤੀ ਦੇ ਆਮ ਹੋਣ ਦੇ ਬਾਅਦ ਵੀਡੀਵੀਕੇ ਹੁਣ ਤੇਜ਼ੀ ਨਾਲ ਕੰਮ ਨੂੰ ਵਧਾ ਰਹੀ ਹੈ ਅਤੇ ਈ-ਪਲੇਟਫਾਰਮ ‘ਤੇ ਵੀ ਆਪਣੇ ਉਤਪਾਦਾਂ ਨੂੰ ਵਿਕਰੀ ਲਈ ਉਪਲੱਬਧ ਕਰਵਾ ਰਹੀ ਹੈ।
ਇੱਕ ਪਾਸੇ ਜਿੱਥੇ ਗੈਰ ਪ੍ਰਸੰਸਕ੍ਰਿਤ (ਕੱਚੀ) ਅਤੇ ਪ੍ਰਸੰਸਕ੍ਰਿਤ ਗਿਲੋਏ ਹੁਣ ਵੀ ਵੀਡੀਵੀਕੇ ਦੇ ਕਾਰੋਬਾਰ ਦਾ ਮੁੱਖ ਆਧਾਰ ਹੈ ਉੱਥੇ ਹੀ ਹੁਣ ਇਹ ਸੰਸਥਾ ਸਫ਼ੇਦ ਮੁਸਲੀ, ਜਾਮੁਨ, ਬਹੇੜਾ, ਵਾਯਵਡਿੰਗ, ਮੋਰਿੰਗਾ, ਨਿੰਮ ਆਂਵਲਾ ਅਤੇ ਸੰਤਰਾ ਦੇ ਛਿਲਕਿਆਂ ਦਾ ਚੂਰਨ ਵਰਗੇ ਪਦਾਰਥਾਂ ਦੇ ਖੇਤਰ ਵਿੱਚ ਵੀ ਆਪਣੇ ਕਾਰੋਬਾਰ ਨੂੰ ਵਧਾ ਰਹੀ ਹੈ।
ਇਸ ਸਫਲਤਾ ਨੇ ਇਸ ਸਮੁਦਾਏ ਦੇ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਹੁਣ ਉਹ ਅਜਿਹੇ ਹੀ ਕਈ ਖੇਤਰਾਂ ਵਿੱਚ ਮਿਲਕੇ ਕੰਮ ਕਰ ਰਹੇ ਹਨ। ਹੁਣ ਤੱਕ 12,000 ਲਾਭਾਰਥੀਆਂ ਵਾਲੀਆਂ 39 ਵੀਡੀਵੀਕੇ ਸੰਸਥਾਵਾਂ ਨੂੰ ਟ੍ਰਾਈਫੇਡ ਨੇ ਆਪਣੀ ਅਤਿਰਿਕਤ ਮਨਜ਼ੂਰੀ ਦਿੱਤੀ ਹੈ।
ਵਨ ਧਨ ਜਨ ਜਾਤੀਆਂ ਸਟਾਰਟ-ਅੱਪ ਪ੍ਰੋਗਰਾਮ, ਘੱਟੋ ਘੱਟ ਸਮਰਥਨ ਮੁੱਲ ਦੇ ਮਾਧਿਅਮ ਰਾਹੀਂ ਲਘੂ ਵਨ ਉਪਜਾਂ (ਐੱਮਐੱਫਪੀ) ਦੇ ਵਿਪਣਨ ਦੀ ਪ੍ਰਕਿਰਿਆ ਦੇ ਮਾਧਿਅਮ ਰਾਹੀਂ ਲਘੂ ਵਨ ਉਪਜਾਂ ਦੇ ਮਹੱਤਵ ਦੀ ਚੇਨ ਤਿਆਰ ਕਰਨ ਦਾ ਇੱਕ ਘਟਕ ਹੈ। ਵਨ ਧਨ ਵਿਕਾਸ ਯੋਜਨਾ ਵਨਾਂ ਵਿੱਚ ਰਹਿਣ ਵਾਲੇ ਆਦਿਵਾਸੀਆਂ ਨੂੰ ਸਥਾਈ ਰੂਪ ਤੋਂ ਲੰਬੇ ਸਮੇਂ ਤੱਕ ਰੋਜ਼ੀ ਰੋਟੀ ਦਾ ਸਾਧਨ ਦੇਣ ਦੇ ਲਈ ਵਨਧਨ ਕੇਂਦਰਾਂ ਦੀ ਸਥਾਪਨਾ ਦੇ ਮਾਧਿਅਮ ਨਾਲ ਲਘੂ ਵਨ ਉਪਜਾਂ ਦਾ ਮੁੱਲ ਵਾਧਾ, ਬ੍ਰਾਡਿੰਗ ਅਤੇ ਖਰੀਦ ਵੇਚ ਕਰਨ ਦਾ ਪ੍ਰੋਗਰਾਮ ਹੈ। ਇਸ ਯੋਜਨਾ ਦਾ ਉਦੇਸ਼ ਕਬਾਇਲੀਆਂ ਨੂੰ ਉਨ੍ਹਾਂ ਦਾ ਆਪਣਾ ਕਾਰੋਬਾਰ ਵਧਾਉਣ ਅਤੇ ਆਮਦਨੀ ਵਿੱਚ ਵਾਧੇ ਦੇ ਉਦੇਸ਼ ਨਾਲ ਵਿੱਤ ਪੂੰਜੀ ਨਿਵੇਸ਼, ਸਿਖਲਾਈ, ਸੁਰੱਖਿਆ ਵਰਗੀਆਂ ਗਤੀਵਿਧੀਆਂ ਨੂੰ ਹੁਲਾਰਾ ਦੇ ਕੇ ਉਨ੍ਹਾਂ ਦਾ ਸਸ਼ਕਤੀਕਰਨ ਕਰਨਾ ਹੈ।
ਲਘੂ ਵਨ ਉਪਜਾਂ ਦੇ ਮੁੱਲ ਵਾਧੇ, ਬ੍ਰਾਂਡਿੰਗ ਅਤੇ ਵਿਪਣਨ ਦੇ ਮਾਧਿਅਮ ਨਾਲ ਗੰਭੀਰਤਾ ਨਾਲ ਯਤਨਾਂ, ਸਮਰਪਣ ਅਤੇ ਦ੍ਰਿੜ ਨਿਸ਼ਚੇ ਦੇ ਨਾਲ ਸ਼ੁਰੂ ਕੀਤੇ ਗਏ ਕਬਾਇਲੀ ਉੱਦਮਸ਼ੀਲਤਾ ਦੇ ਇਨ੍ਹਾਂ ਸਾਮੂਹਿਕ ਯਤਨਾਂ ਦਾ ਕਾਰਨ ਇਹ ਵੀਡੀਵੀਕੇ ਇਸ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਤਰ ਵਿੱਚ ਸਫਲ ਸਿਧ ਹੋ ਰਹੇ ਹਨ।
ਵੀਡੀਵੀਕੇ ਦੀ ਸਫਲਤਾ ਇਸ ਗੱਲ ਦੀ ਉਦਾਹਰਨ ਹੈ ਕਿ ਗੋ ਲੋਕਲ ਫਾਰ ਵੋਕਲ- ਮੇਰਾ ਵਨ ਮੇਰਾ ਧਨ ਮੇਰਾ ਉੱਦਮ ਦੇ ਟੀਚੇ ਦੇ ਨਾਲ ਕਿਵੇਂ ਟ੍ਰਾਈਫੇਡ ਦੀ ਅਜਿਹੀਆਂ ਪਹਿਲਾਂ ਆਤਮਨਿਰਭਰ ਅਭਿਯਾਨ ਦੇ ਮਾਧਿਅਮ ਰਾਹੀ ਭਾਰਤ ਨੂੰ ਆਤਮਨਿਰਭਰ ਬਣਾ ਰਹੀਆਂ ਹਨ ਅਤੇ ਜਿਸ ਵਿੱਚ ਪੂਰੇ ਦੇਸ਼ ਵਿੱਚ ਕਬਾਇਲੀ ਈਕੋ ਸਿਸਟਮ ਵਿੱਚ ਪੂਰਨ ਪਰਿਵਤਨ ਹੋਣ ਲੱਗਿਆ ਹੈ।
****
NB/SK/jk-Trifed-08-04-2021
(Release ID: 1710700)
Visitor Counter : 214