ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇਂਦਰੀ ਆਰ ਟੀ ਐੱਚ ਤੇ ਐੱਮ ਐੱਸ ਐੱਮ ਈ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕੇ ਵੀ ਆਈ ਸੀ ਦੇ ਇੰਨੋਵੇਟਿਵ ਪ੍ਰਾਜੈਕਟ ਆਰ ਈ — ਐੱਚ ਏ ਬੀ ਦੀ ਸ਼ਲਾਘਾ ਕੀਤੀ (ਹਾਥੀਆਂ ਨੂੰ ਘਟਾਉਣਾ — ਮਨੁੱਖੀ ਹਮਲਿਆਂ ਲਈ ਮਧੂਮੱਖੀਆਂ ਦੀ ਵਰਤੋਂ): ਇਸ ਪ੍ਰਾਜੈਕਟ ਨੂੰ ਸਾਰੇ ਹਾਥੀ ਪ੍ਰਭਾਵਿਤ ਸੂਬਿਆਂ ਵਿੱਚ ਦੁਹਰਾਇਆ ਜਾਵੇਗਾ

Posted On: 08 APR 2021 5:06PM by PIB Chandigarh

ਕੇਂਦਰੀ ਸੜਕ, ਟ੍ਰਾੰਸਪੋਰਟ ਤੇ ਰਾਜਮਾਰਗ ਅਤੇ ਐੱਮ ਐੱਸ ਐੱਮ ਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਖਾਦੀ ਤੇ ਗ੍ਰਾਮ  ਉਦਯੋਗ ਕਮਿਸ਼ਨ (ਕੇ ਵੀ ਆਈ ਸੀ) ਦੇ ਨਵੀਨਤਮ ਪ੍ਰਾਜੈਕਟ ਆਰ ਈ—ਐੱਚ ਏ ਬੀ ਦੀ ਸ਼ਲਾਘਾ ਕੀਤੀ ਹੈ , ਜਿਸ ਨਾਲ ਕਰਨਾਟਕ ਦੇ ਕੋਡਾਗੂ ਜਿ਼ਲ੍ਹੇ ਦੇ 4 ਥਾਵਾਂ ਵਿੱਚ ਹਾਥੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ । ਸ਼੍ਰੀ ਗਡਕਰੀ ਨੇ ਕਿਹਾ ਕਿ ਕੋਡਾਗੂ ਵਿੱਚ ਮਨੁੱਖੀ ਖੇਤਰਾਂ ਵਿੱਚ ਹਾਥੀਆਂ ਦੀ ਆਵਾਜਾਈ ਨੂੰ ਰੋਕਣ ਵਿੱਚ ਇਸ ਪ੍ਰਾਜੈਕਟ ਨੇ ਉਤਸ਼ਾਹ ਪੂਰਨ ਨਤੀਜੇ ਦਿੱਤੇ ਹਨ । ਉਹਨਾਂ ਕਿਹਾ ਕਿ ਪ੍ਰਾਜੈਕਟ ਆਰ ਈ — ਐੱਚ ਏ ਬੀ ਵਿੱਚ ਵੱਡੀ ਸੰਭਾਵਨਾ ਹੈ ਅਤੇ ਇਹ ਸਾਰੇ ਸੂਬਿਆਂ ਵਿੱਚ ਤੇ ਹਾਥੀ ਪ੍ਰਭਾਵਿਤ ਸੂਬਿਆਂ ਜਿਵੇਂ ਪੱਛਮ ਬੰਗਾਲ , ਝਾਰਖੰਡ , ਉਡੀਸ਼ਾ , ਛੱਤੀਸਗੜ੍ਹ , ਅਸਾਮ , ਤਾਮਿਲਨਾਡੂ ਅਤੇ ਕੇਰਲ ਵਿੱਚ ਦੁਹਰਾਇਆ ਜਾਵੇਗਾ । ਉਹਨਾਂ ਨੇ ਦੇਸ਼ ਭਰ ਵਿੱਚ ਪ੍ਰਾਜੈਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਖੇਤੀਬਾੜੀ ਅਤੇ ਵਾਤਾਵਰਣ ਤੇ ਵਣ ਮੰਤਰਾਲਿਆਂ ਦੀ ਸ਼ਮੂਲੀਅਤ ਤੇ ਵੀ ਜ਼ੋਰ ਦਿੱਤਾ ।

https://youtu.be/NZYtaAv871Q


ਪ੍ਰਾਜੈਕਟ ਆਰ ਈ — ਐੱਚ ਏ ਬੀ (ਹਾਥੀਆਂ ਨੂੰ ਘਟਾਉਣਾ — ਮਨੁੱਖੀ ਹਮਲਿਆਂ ਲਈ ਮਧੂਮੱਖੀਆਂ ਦੀ ਵਰਤੋਂ ਕਰਨਾ) ਨੂੰ ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਪਿਛਲੇ ਮਹੀਨੇ ਕੋਡਾਗੂ ਵਿਚਲੇ ਨਾਗਰ ਹੋਲ ਕੌਮੀ ਪਾਰਕ ਦੇ ਬਾਹਰ ਵਾਰ 4 ਥਾਵਾਂ ਤੇ ਲਾਂਚ ਕੀਤਾ ਸੀ । ਇਹ ਹਾਥੀ ਅਤੇ ਮਨੁੱਖੀ ਅਪਵਾਦ ਨੂੰ ਰੋਕਣ ਦਾ ਕਫਾਇਤੀ ਤੇ ਵਿਲੱਖਣ ਤਰੀਕਾ ਹੈ , ਜਿਸ ਨਾਲ ਦੋਨਾਂ (ਜਾਨਵਰਾਂ ਅਤੇ ਮਨੁੱਖਾਂ ਨੂੰ) ਕੋਈ ਨੁਕਸਾਨ ਨਹੀਂ ਪਹੁੰਚਦਾ । ਇਸ ਪ੍ਰਾਜੈਕਟ ਤਹਿਤ ਮਧੂਮੱਖੀਆਂ ਦੇ ਬਕਸਿਆਂ ਨੂੰ ਮਨੁੱਖੀ ਵਸੋਂ ਵਾਲੇ ਖੇਤਰਾਂ ਵਿੱਚ ਹਾਥੀਆਂ ਨੂੰ ਰੋਕਣ ਲਈ ਇੱਕ ਰੋਕ ਵਜੋਂ ਵਰਤਿਆ ਜਾਂਦਾ ਹੈ । ਜਿਸ ਨਾਲ ਜਿ਼ੰਦਗੀ ਤੇ ਮਾਲੀ ਨੁਕਸਾਨ ਘੱਟ ਹੁੰਦਾ ਹੈ । ਹਾਥੀ ਉਹਨਾਂ ਦੀਆਂ ਅੱਖਾਂ ਅਤੇ ਸੁੰਡ ਦੇ ਅੰਦਰਲੇ ਹਿੱਸੇ ਵਿੱਚ ਮੱਖੀਆਂ ਦੇ ਲੱਗਣ ਵਾਲੇ ਜ਼ਬਰਦਸਤ ਡੰਗ ਤੋਂ ਡਰਦੇ ਹਨ । ਮਧੂਮੱਖੀਆਂ ਦੀ ਭਿੰਨਭਿਨਾਹਟ ਹੀ ਹਾਥੀਆਂ ਨੂੰ ਅਵਾਜਾਰ ਕਰ ਦੇਂਦੀ ਹੈ ।
ਮਧੂਮੱਖੀਆਂ ਦੀਆਂ ਰੋਕਾਂ ਨੇ ਇਹਨਾਂ ਥਾਵਾਂ ਤੇ ਹਾਥੀਆਂ ਦੀ ਆਵਾਜਾਈ ਨੂੰ ਵੱਡੀ ਪੱਧਰ ਤੇ ਘੱਟ ਕੀਤਾ ਹੈ । ਨਾਈਟ ਵਿਜ਼ਨ ਕੈਮਰਿਆਂ ਵਿੱਚ ਮਧੂਮੱਖੀਆਂ ਦੇ ਬਕਸਿਆਂ ਨੂੰ ਦੇਖਣ ਦੇ ਹਾਥੀਆਂ ਦੇ ਵਿਹਾਰ ਵਿੱਚ ਆਏ ਅਜੀਬੋ ਗਰੀਬ ਪਰਿਵਰਤਣ ਨੂੰ ਕੈਪਚਰ ਕੀਤਾ ਗਿਆ ਹੈ । ਮਧੂਮੱਖੀਆਂ ਤੋਂ ਡਰਦਿਆਂ ਕਈ ਹਾਥੀ ਜੰਗਲਾਂ ਨੂੰ ਵਾਪਸ ਚਲੇ ਜਾਂਦੇ ਹਨ । ਇਸ ਤੋਂ ਇਲਾਵਾ ਇਹਨਾਂ ਇਲਾਕਿਆਂ ਵਿੱਚ ਹਾਥੀਆਂ ਦੁਆਰਾ ਫਸਲਾਂ ਅਤੇ ਜਾਇਦਾਦ ਨੂੰ ਕਿਸੇ ਵੀ ਨੁਕਸਾਨ ਬਾਰੇ ਕੋਈ ਰਿਪੋਰਟ ਨਹੀਂ ਹੈ ਅਤੇ ਇਹ ਉਦੋਂ ਤੋਂ ਹੈ , ਜਦੋਂ ਤੋਂ ਹਾਥੀਆਂ ਦੇ ਲਾਂਘਿਆਂ ਵਿੱਚ ਮਧੂਮੱਖੀਆਂ ਦੇ ਬਕਸੇ ਰੱਖੇ ਗਏ ਹਨ ।
ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਸਕਸੈਨਾ ਨੇ ਕਿਹਾ ਕਿ ਪ੍ਰਾਜੈਕਟ ਆਰ ਈ — ਐੱਚ ਏ ਬੀ ਨੂੰ ਹੋਰਨਾਂ ਸੂਬਿਆਂ ਵਿੱਚ ਲਾਗੂ ਕਰਨ ਨਾਲ ਕਈ ਸੌ ਮਨੁੱਖਾਂ ਅਤੇ ਹਾਥੀਆਂ ਦੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ । ਉਹਨਾਂ ਕਿਹਾ ,”ਕੇ ਵੀ ਆਈ ਸੀ ਬਾਕੀ ਸੂਬਿਆਂ ਵਿੱਚ ਵੀ ਪ੍ਰਾਜੈਕਟ ਨੂੰ ਦੁਹਰਾਉਣ ਲਈ ਤਿਆਰ ਹੈ , ਉਹ ਵੀ ਉੱਥੇ ਜਿੱਥੇ ਵੱਡੀ ਗਿਣਤੀ ਵਿੱਚ ਕਬਾਇਲੀ ਤੇ ਪੇਂਡੂ ਵਸੋਂ ਜੰਗਲੀ ਹਾਥੀਆਂ ਦੇ ਲਗਾਤਾਰ ਡਰ ਹੇਠਾਂ ਰਹਿ ਰਹੇ ਹਨ । ਪ੍ਰਾਜੈਕਟ ਆਰ ਈ — ਐੱਚ ਏ ਬੀ ਬਹੁਪੱਖੀ ਫਾਇਦੇ ਦੇਵੇਗਾ ,ਜਿਵੇਂ ਮਨੁੱਖ ਤੇ ਹਾਥੀਆਂ ਦੇ ਅਪਵਾਦ ਨੂੰ ਘੱਟ ਕਰਨਾ, ਮਧੂਮੱਖੀਆਂ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣਾ , ਜਲਵਾਯੂ ਪਰਿਵਰਤਣ ਦਾ ਹੱਲ ਅਤੇ ਵਣਾਂ ਹੇਠ ਰਕਬੇ ਨੂੰ ਮੁੜ ਸੁਰਜੀਤ ਕਰਨਾ” ।
ਸੂਬੇ ਜਿਵੇਂ ਪੱਛਮ ਬੰਗਾਲ , ਝਾਰਖੰਡ , ਉਡੀਸ਼ਾ , ਛੱਤੀਸਗੜ੍ਹ , ਅਸਾਮ , ਤਾਮਿਲਨਾਡੂ ਅਤੇ ਕੇਰਲ ਪ੍ਰਮੁੱਖ ਹਾਥੀ ਮਨੁੱਖ ਅਪਵਾਦ ਜ਼ੋਨਜ਼ ਹਨ ਜਿੱਥੇ ਕੇ ਵੀ ਆਈ ਸੀ ਪ੍ਰਾਜੈਕਟ ਆਰ ਈ — ਐੱਚ ਏ ਬੀ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕਰਨ ਲਈ ਯੋਜਨਾ ਬਣਾ ਰਿਹਾ ਹੈ । ਤਕਰੀਬਨ 2015 ਤੋਂ ਦੇਸ਼ ਭਰ ਵਿੱਚ ਜੰਗਲੀ ਹਾਥੀਆਂ ਨਾਲ ਹੋਏ ਅਪਵਾਦਾਂ ਵਿੱਚ 2,400 ਲੋਕ ਮਾਰੇ ਗਏ ਹਨ ।
ਕੇ ਵੀ ਆਈ ਸੀ ਚੇਅਰਮੈਨ ਨੇ ਕਿਹਾ ਇਸ ਪ੍ਰਾਜੈਕਟ ਦੁਆਰਾ ਇਹਨਾਂ ਇਲਾਕਿਆਂ ਵਿੱਚ ਰਹਿੰਦੇ ਸਥਾਨਕ ਲੋਕਾਂ ਨੂੰ ਮਧੂਮੱਖੀ ਪਾਲਣ ਬਾਰੇ ਸਿਖਲਾਈ ਦਿੱਤੀ ਜਾਵੇਗੀ ਅਤੇ ਮਧੂਮੱਖੀਆਂ ਦੇ ਬਕਸੇ ਮੁਹੱਈਆ ਕੀਤੇ ਜਾਣਗੇ, ਜੋ ਜੰਗਲੀ ਹਾਥੀਆਂ ਨੂੰ ਮਨੁੱਖੀ ਵਸੋਂ ਤੋਂ ਦੂਰ ਰੱਖਣ ਲਈ ਵਰਤੇ ਜਾਣਗੇ ।


 

Sequence of Elephants’ Movement at four places of Pilot Project

  • 01.03.21 –09.03.21 - Daily movement of elephants but not entering human areas

  • 10.03.2021 – 15.03.2021 – No movement of elephants

  • 16.03.2021 – Elephant movement detected but not entering human area

  • 17.03.2021 – 25.03.2021 – No elephant movement detected

  • 26.03.2021 - Elephant movement detected. Elephant returns quickly on noticing bee box

  • 27.03.2021 – 29.03.2021 – No elephant movement

  • 30.03.2021 – Elephantmovement detected. Elephant senses presence of honey bee and returns quickly

State wise Death of Humans (2014-15 to 2018-19)

States

Death

West Bengal

403

Orissa

397

Jharkhand

349

Assam

332

Chhattisgarh

289

Karnataka

170

 

  

ਬੀ ਐੱਨ / ਆਰ ਆਰ



(Release ID: 1710526) Visitor Counter : 223


Read this release in: English , Urdu , Marathi , Hindi