ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਐੱਨ ਈ ਪੀ 2020 ਨੂੰ ਲਾਗੂ ਕਰਨ ਬਾਰੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਸਕੂਲ ਸਿੱਖਿਆ ਲਈ ਐੱਨ ਈ ਪੀ ਲਾਗੂ ਕਰਨ ਵਾਲੀ ਯੋਜਨਾ “ਸਾਰਥਕ” ਲਾਂਚ ਕੀਤੀ

ਅੰਮ੍ਰਿਤ ਮਹਾਉਤਸਵ ਜਸ਼ਨਾਂ ਦੇ ਹਿੱਸੇ ਵਜੋਂ ਮਿਆਰੀ ਸਿੱਖਿਆ ਦੁਆਰਾ “ਵਿਦਿਆਰਥੀਆਂ ਅਤੇ ਅਧਿਆਪਕਾਂ” ਦੇ ਸੰਪੂਰਨ ਵਿਕਾਸ ਲਈ (ਸਾਰਥਕ) ਲਾਂਚ ਕੀਤਾ ਹੈ

ਸ਼੍ਰੀ ਪੋਖਰਿਯਾਲ ਨੇ ਸਕੂਲ ਸਿੱਖਿਆ ਕੇਂਦਰ ਵਿੱਚ ਪਰਿਵਰਤਨਕ ਸੁਧਾਰਾਂ ਲਈ ਭਾਗੀਦਾਰਾਂ ਨੂੰ ਸਾਰਥਕ ਦੀ ਵਰਤੋਂ ਇੱਕ ਦਿਸ਼ਾ ਦੇਣ ਵਾਲੇ ਤਾਰੇ ਵਜੋਂ ਕਰਨ ਦੀ ਅਪੀਲ ਕੀਤੀ

ਸਾਰਥਕ ਇੰਟਰੈਕਟਿਵ , ਲਚਕੀਲਾ ਅਤੇ ਸਮੁੱਚੀ ਯੋਜਨਾ ਹੈ : ਸ਼੍ਰੀ ਪੋਖਰਿਯਾਲ


Posted On: 08 APR 2021 5:01PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਨੇ ਅੱਜ ਨਵੀਂ ਦਿੱਲੀ ਵਿੱਚ ਐੱਨ ਈ ਪੀ 2020 ਨੂੰ ਲਾਗੂ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ । ਉੱਚ ਸਿੱਖਿਆ ਸਕੱਤਰ ਸ਼੍ਰੀ ਅਮਿਤ ਖਰੇ , ਸਕੱਤਰ ਸਕੂਲ ਸਿੱਖਿਆ ਸ਼੍ਰੀਮਤੀ ਅਨਿਤਾ ਕਰਵਾਲ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਸਨ ।

ਕੌਮੀ ਸਿੱਖਿਆ ਨੀਤੀ (ਐੱਨ ਈ ਪੀ) 2020 ਦੇ ਟੀਚਿਆਂ ਤੇ ਉਦੇਸ਼ਾਂ ਦੀ ਪੈਰਵੀ ਲਈ 29 ਜੁਲਾਈ 2020 ਨੂੰ ਜਾਰੀ ਕੀਤੀ ਗਈ ਸੀ ਅਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਇਸ ਕੰਮ ਵਿੱਚ ਸਹਾਇਤਾ ਲਈ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਕੂਲ ਸਿੱਖਿਆ ਲਈ ਇੱਕ ਸੰਕੇਤਿਕ ਅਤੇ ਸੁਝਾਵੀ ਲਾਗੂ ਕਰਨ ਲਈ ਯੋਜਨਾ ਵਿਕਸਿਤ ਕੀਤੀ ਹੈ । ਜਿਸ ਨੂੰ "ਵਿਦਿਆਰਥੀਆਂ ਅਤੇ ਅਧਿਆਪਕਾਂ" ਸੰਪੂਰਨ ਵਿਕਾਸ ਲਈ ਮਿਆਰੀ ਸਿੱਖਿਆ "ਸਾਰਥਕ" ਆਖਿਆ ਗਿਆ ਹੈ । ਇਹ ਯੋਜਨਾ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਭਾਰਤੀ ਆਜ਼ਾਦੀ ਦੇ 75 ਸਾਲਾਂ ਬਾਰੇ ਮਨਾਏ ਜਾ ਰਹੇ ਅੰਮ੍ਰਿਤ ਮਹਾਉਤਸਵ ਜਸ਼ਨਾਂ ਦੇ ਇੱਕ ਹਿੱਸੇ ਵਜੋਂ ਜਾਰੀ ਕੀਤੀ ਹੈ ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਇੱਕ ਮਹੱਤਵਪੂਰਨ ਪ੍ਰਾਪਤੀ ਕਰਦਿਆਂ ਸਰਕਾਰ ਨੇ ਇੱਕ ਸਾਲ ਦੇ ਅੰਦਰ ਅੰਦਰ ਕੌਮੀ ਸਿੱਖਿਆ ਨੀਤੀ 2020 ਦੀ ਕਾਰਜਕਾਰੀ ਯੋਜਨਾ ਨੂੰ ਰੋਲਆਊਟ ਕੀਤਾ ਹੈ । ਇਹ ਯੋਜਨਾ ਮੌਜੂਦਾ ਸਿੱਖਿਆ ਦੇ ਸੁਭਾਅ ਨੂੰ ਧਿਆਨ ਵਿੱਚ ਰੱਖਦਿਆਂ ਬਣਾਈ ਗਈ ਹੈ ਅਤੇ ਸੰਘਵਾਦ ਦੀ ਆਤਮਾ ਅਨੁਸਾਰ ਹੈ । ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਥਾਨਕ ਸੰਦਰਭ ਵਿੱਚ ਇਸ ਯੋਜਨਾ ਨੂੰ ਅਪਨਾਉਣ ਲਈ ਲਚਕਤਾ ਦਿੱਤੀ ਗਈ ਹੈ ਅਤੇ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਆਪਣੀਆਂ ਲੋੜਾਂ ਅਤੇ ਜ਼ਰੂਰਤਾਂ ਅਨੁਸਾਰ ਇਸ ਵਿੱਚ ਬਦਲਾਅ ਕਰ ਸਕਦੇ ਹਨ । ਇਹ ਲਾਗੂ ਕਰਨ ਵਾਲੀ ਯੋਜਨਾ ਅਗਲੇ 10 ਸਾਲਾਂ ਲਈ ਐੱਨ ਈ ਪੀ ਨੂੰ ਲਾਗੂ ਕਰਨ ਅਤੇ ਅੱਗੇ ਲਿਜਾਣ ਲਈ ਇੱਕ ਰੂਪ ਰੇਖਾ ਨਿਰਧਾਰਤ ਕਰਦੀ ਹੈ, ਜੋ ਇਸ ਯੋਜਨਾ ਦੇ ਸਹਿਜ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਬਹੁਤ ਮਹੱਤਵਪੂਰਨ ਹੈ । ਸਾਰਥਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ , ਖੁਦਮੁਖਤਿਆਰ ਸੰਸਥਾਵਾਂ ਅਤੇ ਸਾਰੇ ਭਾਗੀਦਾਰਾਂ ਵੱਲੋਂ ਪ੍ਰਾਪਤ ਕੀਤੇ ਸੁਝਾਵਾਂ ਤੋਂ ਬਾਅਦ ਵੱਡੀ ਪੱਧਰ ਤੇ ਅਤੇ ਤੀਬਰ ਸਲਾਹ ਮਸ਼ਵਰਾ ਪ੍ਰਕਿਰਿਆ ਦੁਆਰਾ ਵਿਕਸਿਤ ਕੀਤਾ ਗਿਆ ਹੈ । ਇਹਨਾਂ ਸਾਰਿਆਂ ਤੋਂ 7,177 ਸੁਝਾਅ — ਇਨਪੁਟਸ ਪ੍ਰਾਪਤ ਕੀਤੇ ਗਏ ਸਨ । ਐੱਨ ਈ ਪੀ 2020 ਦੀਆਂ ਵੱਖ ਵੱਖ ਸਿਫਾਰਸ਼ਾਂ ਤੇ ਇਸ ਨੂੰ ਲਾਗੂ ਕਰਨ ਲਈ ਰਣਨੀਤੀਆਂ ਬਾਰੇ ਵਿਚਾਰ ਕਰਨ ਲਈ 08 ਤੋਂ 25 ਸਤੰਬਰ 2020 ਤੱਕ ਇੱਕ ਵਿਸ਼ੇਸ਼ ਅਧਿਆਪਕ ਉਤਸਵ "ਸਿਕਸ਼ਾ ਪਰਵ" ਆਯੋਜਿਤ ਕੀਤਾ ਗਿਆ ਸੀ ਤੇ ਜਿਸ ਵਿੱਚ 15 ਲੱਖ ਸੁਝਾਅ ਪ੍ਰਾਪਤ ਹੋਏ ਸਨ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਸਕੂਲ ਸਿੱਖਿਆ ਕੇਂਦਰ ਵਿੱਚ ਪਰਿਵਰਤਨਕ ਸੁਧਾਰਾਂ ਲਈ ਭਾਗੀਦਾਰਾਂ ਨੂੰ ਸਾਰਥਕ ਦੀ ਵਰਤੋਂ ਇੱਕ ਦਿਸ਼ਾ ਦੇਣ ਵਾਲੇ ਤਾਰੇ ਵਜੋਂ ਕਰਨ ਦੀ ਅਪੀਲ ਕੀਤੀ ਹੈ । ਉਹਨਾਂ ਕਿਹਾ ਕਿ ਇਹ ਨੀਤੀ ਆਪਣੇ ਆਪ ਵਿੱਚ ਹੀ ਇੰਟਰੈਕਟਿਵ , ਲਚਕੀਲੀ ਅਤੇ ਸਮੁੱਚੀ ਯੋਜਨਾ ਹੈ । ਸਾਰਥਕ ਦਾ ਮੁੱਖ ਕੇਂਦਰ ਗਤੀਵਿਧੀਆਂ ਨੂੰ ਅਜਿਹੇ ਢੰਗ ਨਾਲ ਪਰਿਭਾਸ਼ਿਤ ਕਰਨਾ ਹੈ , ਜੋ ਸਮੇਂ ਸੀਮਾ ਅਤੇ ਸਿੱਟਿਆਂ ਅਤੇ ਉਦੇਸ਼ਾਂ ਨੂੰ ਸਪਸ਼ਟ ਤੌਰ ਤੇ ਨਿਰਧਾਰਿਤ ਕਰਦੀ ਹੈ । ਉਦਾਹਰਨ ਦੇ ਤੌਰ ਤੇ ਇਹ ਐੱਨ ਈ ਪੀ ਦੀਆਂ ਸਿਫਾਰਸ਼ਾਂ ਨੂੰ 297 ਕੰਮਾਂ ਦੇ ਨਾਲ ਨਾਲ ਜਿ਼ੰਮੇਵਾਰ ਏਜੰਸੀਆਂ ਮਿੱਥੀਆਂ ਸਮਾਂ ਸੀਮਾ ਅਤੇ ਇਹਨਾਂ ਕੰਮਾਂ ਦੇ 304 ਆਊਟਪੁਟਸ ਨੂੰ ਜੋੜਦੀ ਹੈ । ਗਤੀਵਿਧੀਆਂ ਨੂੰ ਪ੍ਰਸਤਾਵਿਤ ਕਰਨ ਲਈ ਇਸ ਗੱਲ ਦੀ ਕੋਸਿ਼ਸ਼ ਕੀਤੀ ਗਈ ਹੈ ਕਿ ਇਸ ਨੂੰ ਅਜਿਹੇ ਢੰਗ ਨਾਲ ਪੇਸ਼ ਕੀਤਾ ਜਾਵੇ ਕਿ ਇਹ ਮੌਜੂਦਾ ਤਾਣੇ ਬਾਣੇ ਉਪਰ ਉਸਾਰੀ ਜਾਵੇਗੀ , ਬਜਾਏ ਨਵਾਂ ਤਾਣਾ ਬਾਣਾ ਕਾਇਮ ਕਰਨ ਦੇ । ਇਸ ਲਈ ਸਾਰਥਕ ਨੀਤੀ ਦੇ ਵਿਚਾਰਾਂ ਅਤੇ ਭਾਵਨਾ ਦਾ ਪੂਰਾ ਖਿਆਲ ਰੱਖਦਾ ਹੈ ਅਤੇ ਇਸ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਨ ਦੀ ਯੋਜਨਾ ਹੈ ।
ਸਾਰਥਕ ਨੇ ਇੱਕ ਵਿਕਸਿਤ ਅਤੇ ਕਾਰਜਸ਼ੀਲ ਦਸਤਾਵੇਜ਼ ਤਿਆਰ ਕੀਤਾ ਹੈ ਅਤੇ ਇਹ ਮੁੱਖ ਤੌਰ ਤੇ ਸੁਝਾਵੀ / ਸੰਕੇਤਕ ਹੈ ਅਤੇ ਇਸ ਨੂੰ ਭਾਗੀਦਾਰਾਂ ਵੱਲੋਂ ਪ੍ਰਾਪਤ ਹੋਈ ਫੀਡਬੈਕ / ਇਨਪੁਟਸ ਤੇ ਅਧਾਰਿਤ ਸਮੇਂ ਸਮੇਂ ਅਪਡੇਟ ਕੀਤਾ ਜਾਵੇਗਾ ।
ਸਾਰਥਕ ਨੂੰ ਲਾਗੂ ਕਰਨ ਤੋਂ ਬਾਅਦ ਪੂਰੀ ਐਜੂਕੇਸ਼ਨ ਪ੍ਰਣਾਲੀ ਲਈ ਹੇਠ ਲਿਖੇ ਨਤੀਜਿਆਂ ਦਾ ਸੰਕਲਪ ਕੀਤਾ ਗਿਆ ਹੈ ।


1.   ਸਕੂਲ ਸਿੱਖਿਆ ਲਈ ਨਵਾਂ ਕੌਮੀ ਤੇ ਸੂਬਾ ਪਾਠਕ੍ਰਮ ਰੂਪ ਰੇਖਾ , ਛੋਟੇ ਬੱਚਿਆਂ ਦੀ ਸੰਭਾਲ ਅਤੇ ਸਿੱਖਿਆ , ਅਧਿਆਪਕ ਸਿੱਖਿਆ ਅਤੇ ਬਾਲਗ ਸਿੱਖਿਆ ਐੱਨ ਈ ਪੀ ਦੀ ਭਾਵਨਾ ਅਨੁਸਾਰ ਵਿਕਸਿਤ ਕੀਤੇ ਜਾਣਗੇ ਅਤੇ ਪਾਠਕ੍ਰਮ ਸੁਧਾਰਾਂ ਲਈ ਰਸਤਾ ਬਣਾਉਣਗੇ ।
2.   ਕੁਲ ਇਨਰੋਲਮੈਂਟ ਅਨੁਪਾਤ (ਜੀ ਈ ਆਰ) , ਨੈੱਟ ਇਨਰੋਲਮੈਂਟ ਅਨੁਪਾਤ (ਐੱਨ ਈ ਆਰ), ਸਾਰੇ ਪੱਧਰਾਂ ਤੇ ਰਿਟੈਂਸ਼ਨ ਰੇਟ ਤੇ ਟਰਾਂਜੀਸ਼ਨ ਰੇਟ ਵਿੱਚ ਵਾਧਾ ਅਤੇ ਸਕੂਲੀ ਬੱਚਿਆਂ ਨੂੰ ਬਾਹਰ ਅਤੇ ਡਰਾਪਆਊਟਸ ਨੂੰ ਘਟਾਉਣਾ ।
3.   ਮਿਆਰੀ ਈ ਸੀ ਸੀ ਈ ਲਈ ਪਹੁੰਚ ਅਤੇ ਗਰੇਡ 3 ਦੁਆਰਾ ਫਾਊਂਡੇਸ਼ਨਲ ਲਿਟਰੇਸੀ ਅਤੇ ਨਿਊਮਰੇਸੀ ਦੀ ਸਰਵ ਵਿਆਪਕ ਪ੍ਰਾਪਤੀ ।
4.   ਖੇਤਰੀ , ਸਥਾਨਕ ਤੇ ਮਾਂ ਬੋਲੀ ਰਾਹੀਂ ਸਿੱਖਿਆ ਅਤੇ ਪੜ੍ਹਾਉਣ ਲਈ ਸਾਰੇ ਪੱਧਰਾਂ ਤੇ ਸਿੱਖਿਆ ਨਤੀਜਿਆਂ ਵਿੱਚ ਸੁਧਾਰ ਤੇ ਜ਼ੋਰ ।
5.   ਵੋਕੇਸ਼ਨਲ ਸਿੱਖਿਆ , ਖੇਡਾਂ , ਆਰਟਸ , ਭਾਰਤੀ ਗਿਆਨ , 21ਵੀਂ ਸਦੀ ਦੇ ਹੁਨਰ , ਨਾਗਰਿਕਾਂ ਦੀਆਂ ਕਦਰਾਂ ਕੀਮਤਾਂ , ਵਾਤਾਵਰਣ ਸਾਂਭ ਸੰਭਾਲ ਬਾਰੇ ਜਾਗਰੂਕਤਾ ਆਦਿ ਦਾ ਏਕੀਕ੍ਰਿਤ ਸਾਰੇ ਪੱਧਰਾਂ ਦੇ ਪਾਠਕ੍ਰਮ ਵਿੱਚ ।
6.   ਸਾਰੇ ਪੱਧਰਾਂ ਤੇ ਤਜ਼ਰਬਾ ਸਿੱਖਿਆ ਨੂੰ ਲਾਗੂ ਕਰਨਾ ਅਤੇ ਕਲਾਸਰੂਮ ਕੰਮਕਾਰ ਵਿੱਚ ਅਧਿਆਪਕਾਂ ਵੱਲੋਂ ਨਵਾਚਾਰ ਅਧਿਆਪਨ ਨੂੰ ਅਪਨਾਉਣਾ ।
7.   ਵੱਖ ਵੱਖ ਦਾਖਲਾਂ ਟੈਸਟਾਂ ਤੇ ਬੋਰਡ ਇਮਤਿਹਾਨਾਂ ਵਿੱਚ ਸੁਧਾਰ ।
8.   ਪੜ੍ਹਾਉਣ ਤੇ ਸਿੱਖਣ ਸਮੱਗਰੀ ਵਿੱਚ ਵਿਭਿੰਨਤਾ ਅਤੇ ਉੱਚ ਗੁਣਵਤਾ ਦਾ ਵਿਕਾਸ ।
9.   ਖੇਤਰੀ / ਸਥਾਨਕ ਅਤੇ ਮਾਂ ਬੋਲੀ ਵਿੱਚ ਪਾਠ ਪੁਸਤਕਾਂ ਦੀ ਉਪਲਬੱਧਤਾ ।
10.  ਅਧਿਆਪਕ ਸਿੱਖਿਆ ਪ੍ਰੋਗਰਾਮਾਂ ਦੇ ਮਿਆਰ ਵਿੱਚ ਸੁਧਾਰ ।
11.  ਲਗਾਤਾਰ ਪੇਸ਼ੇਵਰਾਨਾ ਵਿਕਾਸ ਦੁਆਰਾ ਸਮਰੱਥਾ ਉਸਾਰੀ ਅਤੇ ਨਵੇਂ ਭਰਤੀ ਕੀਤੇ ਗਏ ਅਧਿਆਪਕਾਂ ਦੀ ਗੁਣਵਤਾ ਵਿੱਚ ਸੁਧਾਰ ।
12.  ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸੁਰੱਖਿਅਤ , ਸਮੁੱਚਾ ਅਤੇ ਅਨੁਕੂਲ ਸਿੱਖਿਆ ਵਾਤਾਵਰਣ ।
13.  ਸਕੂਲਾਂ ਵਿਚਾਲੇ ਸਰੋਤਾਂ ਦੀ ਸਾਂਝ ਅਤੇ ਰੋਕ ਮੁਕਤ ਪਹੁੰਚ ਸਮੇਤ ਬੁਨਿਆਦੀ ਢਾਂਚਾ ਸਹੂਲਤਾਂ ਵਿੱਚ ਸੁਧਾਰ ।
14.  ਸੂਬਿਆਂ ਵਿੱਚ ਐੱਸ ਐੱਸ ਐੱਸ ਏ ਸਥਾਪਿਤ ਕਰਨ ਦੁਆਰਾ ਆਨਲਾਈਨ ਪਾਰਦਰਸ਼ੀ ਜਨਤਕ ਘੋਸ਼ਣਾ ਪ੍ਰਣਾਲੀ ਸਥਾਪਿਤ ਕਰਕੇ ਸਰਕਾਰੀ ਅਤੇ ਨਿਜੀ ਸਕੂਲਾਂ ਵਿੱਚ ਪ੍ਰਸ਼ਾਸਨ ਅਤੇ ਸਿੱਖਿਆ ਨਤੀਜਿਆਂ ਵਿੱਚ ਇੱਕ ਸੁਰ ਮਾਣਕ ।
15.  ਸਿੱਖਿਆ ਯੋਜਨਾ ਵਿੱਚ ਤਕਨਾਲੋਜੀ ਦਾ ਏਕੀਕਰਨ ਅਤੇ ਜਮਾਤਾਂ ਵਿੱਚ ਮਿਆਰੀ ਈ—ਕੰਟੈਂਟ ਅਤੇ ਆਈ ਸੀ ਟੀ ਦੀ ਉਪਲਬੱਧਤਾ ਅਤੇ ਸ਼ਾਸਨ ।
ਸਾਰਥਕ ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਮੌਜੂਦਾ ਅਤੇ ਭਵਿੱਖ ਵਿੱਚ ਵੱਖ ਵੱਖ ਕੌਮੀ ਅਤੇ ਵਿਸ਼ਵੀ ਚੁਣੌਤੀਆਂ ਦੇ ਹੱਲ ਲਈ ਰਸਤਾ ਬਣਾਏਗਾ ਅਤੇ ਭਾਰਤੀ ਰਵਾਇਤ ਦੇ ਨਾਲ ਨਾਲ 21ਵੀਂ ਸਦੀ ਦੇ ਹੁਨਰ , ਸੱਭਿਆਚਾਰ ਤੇ ਕੌਮੀ ਸਿੱਖਿਆ ਨੀਤੀ 2020 ਦੇ ਸੰਕਲਪਿਤ ਕਦਰ ਕੀਮਤ ਪ੍ਰਣਾਲੀ ਨੂੰ ਆਪਣੇ ਅੰਦਰ ਸਮਾਉਣ ਲਈ ਸਹਾਇਤਾ ਕਰੇਗਾ । ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਕਲਪਨਾ ਕੀਤੀ ਗਈ ਹੈ ਕਿ ਸਾਰਥਕ ਦੇ ਲਾਗੂ ਕਰਨ ਨਾਲ 25 ਕਰੋੜ ਵਿਦਿਆਰਥੀਆਂ , 15 ਲੱਖ ਸਕੂਲਾਂ , 94 ਲੱਖ ਅਧਿਆਪਕਾਂ , ਸਿੱਖਿਆ ਪ੍ਰਸ਼ਾਸਕਾਂ , ਮਾਪਿਆਂ ਅਤੇ ਸਮੂਹ ਸਮੇਤ ਸਾਰੇ ਭਾਗੀਦਾਰਾਂ ਨੂੰ ਫਾਇਦਾ ਹੋਵੇਗਾ , ਕਿਉਂਕਿ ਸਿੱਖਿਆ ਬਰਾਬਰ ਅਤੇ ਨਿਆਂ ਵਾਲੇ ਸਮਾਜ ਦੀ ਰੀਡ ਦੀ ਹੱਡੀ ਹੈ ।

 

ਐੱਮ ਸੀ / ਕੇ ਪੀ / ਏ ਕੇ(Release ID: 1710525) Visitor Counter : 179