ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ : ਸੂਬਾ ਅਨੁਸਾਰ ਯੋਜਨਾ ਅਭਿਆਸ 2021—22 ਸ਼ੁਰੂ ਹੋ ਗਏ ਹਨ


ਮਹੀਨਾ ਭਰ ਚੱਲਣ ਵਾਲੇ ਅਭਿਆਸ ਵਿੱਚ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਲਾਨਾ ਕਾਰਜਕਾਰੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ

2021—22 ਵਿੱਚ ਦੇਸ਼ ਭਰ ਵਿੱਚ ਪੇਂਡੂ ਘਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ 1 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕੀਤੇ ਜਾਣਗੇ

Posted On: 08 APR 2021 4:22PM by PIB Chandigarh

ਜਿਵੇਂ ਕਿ 15 ਅਗਸਤ 2019 ਨੂੰ ਜਲ ਜੀਵਨ ਮਿਸ਼ਨਹਰ ਘਰ ਜਲ ਤਹਿਤ 2024 ਤੱਕ ਹਰੇਕ ਪੇਂਡੂ ਘਰ ਨੂੰ ਚਾਲੂ ਟੂਟੀ ਵਾਲੇ ਪਾਣੀ ਕਨੈਕਸ਼ਨ ਮੁਹੱਈਆ ਕੀਤੇ ਜਾਣਾ ਐਲਾਨਿਆ ਗਿਆ ਸੀ ਉਹ ਹੁਣ 2021—22 ਵਿੱਚ 50,011 ਕਰੋੜ ਰੁਪਏ ਦੀ ਕੇਂਦਰੀ ਗਰਾਂਟ ਨਾਲ ਲਾਗੂ ਹੋਣ ਲਈ ਤੀਜੇ ਸਾਲ ਵਿੱਚ ਦਾਖਲ ਹੋ ਗਿਆ ਹੈ ਜਲ ਸ਼ਕਤੀ ਮੰਤਰਾਲੇ ਦਾ ਨੈਸ਼ਨਲ ਜਲ ਜੀਵਨ ਮਿਸ਼ਨ 09 ਅਪ੍ਰੈਲ 2021 ਨੂੰ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਲਾਨਾ ਯੋਜਨਾ ਅਭਿਆਸ ਰੋਲਆਊਟ ਕਰਨ ਲਈ ਤਿਆਰ ਹੈ ਇਹ ਮਹੀਨਾ ਭਰ ਚੱਲਣ ਵਾਲਾ ਅਭਿਆਸ ਰੋਜ਼ਾਨਾ 2 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲੈ ਕੇ ਡੀ ਡੀ ਡਬਲਯੁ ਐੱਸ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਵੱਲੋਂ ਕੀਤਾ ਜਾਵੇਗਾ ਅਤੇ ਇਸ ਵਿੱਚ ਵੱਖ ਵੱਖ ਕੇਂਦਰੀ ਮੰਤਰਾਲਿਆਂ / ਵਿਭਾਗਾਂ ਦੇ ਮੈਂਬਰ ਅਤੇ ਨੀਤੀ ਆਯੋਗ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਤਿਆਰ ਕੀਤੇ ਗਏ ਪ੍ਰਸਤਾਵਿਤ ਸਲਾਨਾ ਕਾਰਜਕਾਰੀ ਯੋਜਨਾ ਦੀ ਡੂੰਘਾਈ ਨਾਲ ਜਾਂਚ ਕਰੇਗਾ ਇਸ ਤੋਂ ਪਹਿਲਾਂ ਕਿ ਇਹਨਾਂ ਨੂੰ ਅੰਤਿਮ ਰੂਪ ਦਿੱਤਾ ਜਾਵੇ, ਇਸ ਲਈ ਸਾਲ ਭਰ ਫੰਡ ਜਾਰੀ ਕੀਤੇ ਜਾਂਦੇ ਹਨ ਅਤੇ ਲਗਾਤਾਰ ਫੀਲਡ ਦੌਰੇ , ਸਮੀਖਿਆ ਮੀਟਿੰਗਾਂ ਇਹਨਾਂ ਸਲਾਨਾ ਕਾਰਜਕਾਰੀ ਯੋਜਨਾ ਨੂੰ ਲਾਗੂ ਕਰਨ ਨੂੰ ਸੁਨਿਸ਼ਚਿਤ ਕੀਤਾ ਜਾਂਦਾ ਹੈ ਤਾਂ ਜੋ ਜਲ ਜੀਵਨ ਮਿਸ਼ਨ ਦੇ ਉਦੇਸ਼ ਨੂੰ ਪ੍ਰਾਪਤ ਕੀਤਾ ਜਾ ਸਕੇ
ਜਿਵੇਂ ਕਿ ਮਾਲੀ ਸਾਲ 2021—22 ਸ਼ੁਰੂ ਹੋਇਆ ਹੈ , ਇਹ ਸਾਂਝੀ ਸਮੀਖਿਆ ਅਭਿਆਸ ਸਲਾਨਾ ਕਾਰਜਕਾਰੀ ਯੋਜਨਾ ਨੂੰ ਸ਼ੁਰੂ ਕਰਨ ਲਈ 09 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਜੇ ਜੇ ਐੱਮ ਲਈ ਇਹ ਸਾਲ ਬਹੁਤ ਮਹੱਤਵਪੂਰਨ ਹੈ , ਕਿਉਂਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਮਰੱਥਾ ਅਤੇ ਡਾਟਾ ਮੁਲਾਂਕਣ ਅਧਾਰ ਤੇ ਪਿਛਲੇ 2 ਸਾਲਾਂ ਵਿੱਚ ਕੀਤੀ ਗਈ ਉੱਨਤੀ ਅਤੇ ਉਹਨਾਂ ਦੀ ਤਿਆਰੀਆਂ ਤੇ ਅਧਾਰਿਤ ਤੀਬਰ ਯੋਜਨਾ ਦੀ ਲੋੜ ਹੈ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਇਹਨਾਂ ਨੂੰ ਲਾਗੂ ਕਰਦਿਆਂ ਪਾਣੀ ਗੁਣਵਤਾ ਪ੍ਰਭਾਵਿਤ ਖੇਤਰਾਂ , ਸੋਕੇ ਵਾਲੇ ਪਿੰਡਾਂ ਅਤੇ ਮਾਰੂਥਲ ਇਲਾਕਿਆਂ , ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਦੀ ਵਧੇਰੇ ਵਸੋਂ ਵਾਲੇ ਪਿੰਡਾਂ , 60 ਜੇ ਐੱਸ ਪ੍ਰਭਾਵਿਤ ਅਤੇ 117 ਉਤਸ਼ਾਹੀ ਜਿ਼ਲਿ੍ਆਂ ਅਤੇ ਸੰਸਦ ਆਦਰਸ਼ ਗਰਾਮ ਯੋਜਨਾ ਪਿੰਡਾਂ ਨੂੰ ਨਿਸ਼ਚਿਤ ਸਮਾਂ ਸੀਮਾ ਵਿੱਚ ਸਾਰੇ ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਨ ਨੂੰ ਤਰਜੀਹ ਦਿੱਤੀ ਜਾਣੀ ਹੈ
ਜੇ ਜੇ ਐੱਮ ਲਈ 50,000 ਕਰੋੜ ਰੁਪਏ ਬਜਟ ਖਰਚੇ ਤੋਂ ਇਲਾਵਾ ਆਰ ਐੱਲ ਬੀ / ਪੀ ਆਰ ਆਈਜ਼ ਨੂੰ ਪਾਣੀ ਅਤੇ ਸਾਫ ਸਫਾਈ ਲਈ 15ਵੇਂ ਵਿੱਤ ਕਮਿਸ਼ਨ ਤਹਿਤ ਨਿਸ਼ਚਿਤ 26,940 ਕਰੋੜ ਰੁਪਏ ਫੰਡ ਵੀ ਉਪਲਬੱਧ ਹੈ ਇਸ ਤੋਂ ਇਲਾਵਾ ਬਰਾਬਰ ਦਾ ਹਿੱਸਾ ਸੂਬਿਆਂ ਵੱਲੋਂ ਅਤੇ ਬਾਹਰੀ ਸਹਾਇਤਾ ਪ੍ਰਾਜੈਕਟਾਂ ਵੱਲੋਂ ਹੋਵੇਗਾ ਇਸ ਲਈ 2021—22 ਵਿੱਚ ਪੇਂਡੂ ਘਰਾਂ ਲਈ ਟੂਟੀ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੇਸ਼ ਭਰ ਵਿੱਚ ਇੱਕ ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਣਾ ਹੈ ਇਸੇ ਤਰ੍ਹਾਂ ਦਾ ਨਿਵੇਸ਼ ਹਰ ਘਰ ਜਲ ਦੀ ਪ੍ਰਾਪਤੀ ਲਈ ਆਉਂਦੇ ਤਿੰਨਾਂ ਸਾਲ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ
ਸੂਬਾ ਕਾਰਜਕਾਰੀ ਯੋਜਨਾ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ 100% ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਦੇਣ ਅਤੇ ਪੀਣ ਵਾਲੇ ਪਾਣੀ ਦੀ ਸੁਰੱਖਿਆ ਦੇ ਉਦੇਸ਼ ਨਾਲ ਤਿਆਰ ਕੀਤਾ ਜਾਂਦਾ ਹੈ ਇਹ ਮਾਸਟਰ ਪਲਾਨ ਹੈ , ਜਿਸ ਵਿੱਚ ਠੀਕ ਠਾਕ ਕੀਤੀਆਂ ਗਈਆਂ / ਸੰਤ੍ਰਿਪਤਾ ਪ੍ਰਾਪਤੀ ਵਾਲੀਆਂ ਨਵੀਂਆਂ ਸਕੀਮਾਂ ਦੇ ਨਾਲ ਨਾਲ ਜ਼ਮੀਨ ਤੇ ਮੁਕੰਮਲ ਤੇ ਸ਼ੁਰੂ ਕੀਤੀਆਂ ਜਾਣ ਵਾਲੀਆਂ ਸਕੀਮਾਂ ਦੇ ਮਿੱਥੇ ਸਮਾਂ ਸੀਮਾ ਬਾਰੇ ਵੇਰਵੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਸਰੋਤਾਂ ਨੂੰ ਬਦਲਣ , ਸੈਂਸਰ ਅਧਾਰਿਤ ਆਈ ਟੀ ਤਕਨਾਲੋਜੀ ਵਿੱਚ ਨਿਵੇਸ਼ ਜੋ ਅਸਲ ਸਮੇਂ ਲਈ , ਪਾਣੀ ਦੀ ਸਪਲਾਈ ਦੀ ਪੈਮਾਇਸ਼ ਤੇ ਨਿਗਰਾਨੀ ਸੂਬੇ ਵੱਲੋਂ ਬਣਾਈ ਗਈ ਅਤੇ ਐੱਮ ਨੀਤੀ , ਆਈ ਸੀ / ਬੀ ਸੀ ਸੀ ਨੂੰ ਤੀਬਰ ਕਰਨਾ ਪਾਣੀ ਗੁਣਵਤਾ ਨਿਗਰਾਨੀ ਗਤੀਵਿਧੀਆਂ ਆਦਿ ਦੀ ਪਛਾਣ ਵੀ ਕਰੇਗਾ
ਪੀ (2021—22) ਪੇਂਡੂ ਪਾਣੀ ਅਤੇ ਸਫਾਈ (ਵੀ ਡਬਲਯੁ ਐੱਸ ਸੀ ਐੱਸ) ਪਾਣੀ ਸੰਮਤੀਜ਼ ਦੇ ਸਸ਼ਕਤੀਕਰਨ, ਪੇਂਡੂ ਕਾਰਜ ਯੋਜਨਾ ਨੂੰ ਮਨਜ਼ੂਰ ਤੇ ਤਿਆਰ ਕਰਨ ਜਿਹਨਾਂ ਵਿੱਚ ਪੀਣ ਵਾਲੇ ਪਾਣੀ ਦੇ ਸਰੋਤਾਂ ਨੂੰ ਮਜ਼ਬੂਤ ਕਰਨਾ , ਵਧਾਉਣਾ , ਪਾਣੀ ਸਪਲਾਈ ਬੁਨਿਆਦੀ ਢਾਂਚਾ , ਖਰਾਬ ਪਾਣੀ ਨੂੰ ਠੀਕ ਕਰਨਾ ਅਤੇ ਉਸ ਦੀ ਫਿਰ ਤੋਂ ਵਰਤੋਂ ਕਰਨੀ ਅਤੇ ਪਿੰਡਾਂ ਦੀਆਂ ਪਾਣੀ ਸਪਲਾਈ ਪ੍ਰਣਾਲੀਆਂ ਦੇ ਰੱਖ ਰਖਾਵ ਅਤੇ ਸੰਚਾਲਨ ਵਰਗੀਆਂ ਗਤੀਵਿਧੀਆਂ ਦੇ ਸਹਿਯੋਗ ਤੇ ਹੋਰ ਜ਼ੋਰ ਦੇਣਗੀਆਂ
ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਸਿਖਲਾਈ ਅਤੇ ਹੁਨਰ ਪ੍ਰੋਗਰਾਮਾਂ ਦੀ ਯੋਜਨਾ ਨੂੰ ਵੀ ਵਧੇਰੇ ਤੀਬਰਤਾ ਨਾਲ ਯੋਜਨਾ ਬਣਾਉਣਗੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਹਰੇਕ ਪਿੰਡ ਵਿੱਚ 5 ਵਿਅਕਤੀਆਂ ਨੂੰ ਪਾਣੀ ਗੁਣਵੱਤਾ ਦੀ ਨਿਗਰਾਨੀ ਅਤੇ ਸਥਾਨਕ ਸਮੂਹ ਮੈਂਬਰਾਂ ਨੂੰ ਮਿਸਤਰੀਆਂ , ਪਲੰਬਰਜ਼ , ਇਲੈਕਟ੍ਰੀਸ਼ਨਜ਼ , ਮੋਟਰ ਮਕੈਨਿਕਸ , ਫਿੱਟਰਜ਼ , ਪੰਪ ਆਪ੍ਰੇਟਰਜ਼ ਨੂੰ ਹੁਨਰ ਤੇ ਸਿਖਲਾਈ ਦਿੱਤੀ ਜਾਵੇਗੀ
ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਜਲ ਜੀਵਨ ਮਿਸ਼ਨ ਤਹਿਤ ਆਸ਼ਰਮ ਸ਼ਾਲਾਵਾਂ ਅਤੇ ਆਂਗਣਵਾੜੀ ਕੇਂਦਰਾਂ ਤੇ ਸਕੂਲਾਂ ਵਿੱਚ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਨ ਲਈ ਬਹੁਤ ਚੰਗਾ ਹੁੰਗਾਰਾ ਮਿਲਿਆ ਹੈ ਕਈ ਸੂਬਿਆਂ ਨੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਇਸ ਦੀ 100% ਸੰਤ੍ਰਿਪਤਾ ਰਿਪੋਰਟ ਕੀਤੀ ਹੈ ਬਾਕੀ ਰਹਿੰਦੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਪੀਣ ਵਾਲੇ ਪਾਣੀ ਮਿਡ ਡੇ ਮੀਲ ਤਿਆਰ ਕਰਨ , ਹੱਥ ਧੋਣ ਅਤੇ ਪਖਾਨਿਆਂ ਵਿੱਚ ਵਰਤੋਂ ਲਈ ਪੀ ਡਬਲਯੁ ਐੱਸ ਦੀ ਵਿਵਸਥਾ ਨੂੰ ਮੁਕੰਮਲ ਕਰਨਾ ਹੋਵੇਗਾ ਇਹਨਾਂ ਸੰਸਥਾਵਾਂ ਵਿੱਚ ਵਰਖਾ ਦੇ ਪਾਣੀ ਨੂੰ ਬਚਾਉਣ ਅਤੇ ਖਰਾਬ ਪਾਣੀ ਦੀ ਮੁੜ ਵਰਤੋਂ ਕਰਨ ਲਈ ਵੱਡੀ ਪੱਧਰ ਤੇ ਉਤਸ਼ਾਹਿਤ ਕੀਤਾ ਗਿਆ ਹੈ ਤਾਂ ਜੋ ਸਾਡੀਆਂ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਸੁਰੱਖਿਆ ਅਤੇ ਪਿੰਡਾਂ ਵਿੱਚ ਸਾਫ ਸਫਾਈ ਅਤੇ ਸੁਧਾਰੀ ਹਾਈਜੀਨ ਲਈ ਪਾਣੀ ਦੇ ਸੰਪੂਰਨ ਪ੍ਰਬੰਧਨ ਦੀ ਭਾਵਨਾ ਨੂੰ ਆਪਣੇ ਵਿੱਚ ਸਮੋ ਸਕਣ
ਹੋਰ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਾਰਗੁਜ਼ਾਰੀ ਪ੍ਰੋਤਸਾਹਨ ਪ੍ਰਾਪਤ ਕਰਨ ਲਈ ਵੀ ਮੌਕੇ ਮਿਲਣਗੇ ਸ਼ਰਤ ਇਹ ਹੈ ਕਿ ਉਹਨਾਂ ਨੇ ਪੀ ਡਬਲਯੁ ਐੱਸ ਸਕੀਮਾਂ ਦੀ ਕਾਰਗੁਜ਼ਾਰੀ ਅਤੇ ਫੰਡ ਦੀ ਵਰਤੋਂ ਦੀ ਸਮਰੱਥਾ ਅਤੇ ਚੰਗੀ ਸਰੀਰਿਕ ਤੇ ਮਾਲੀ ਉੱਨਤੀ ਕੀਤੀ ਹੋਵੇ 2020—21 ਵਿੱਚ 7 ਸੂਬਿਆਂਅਰੁਣਾਚਲ ਪ੍ਰਦੇਸ਼ , ਮਣੀਪੁਰ , ਮੇਘਾਲਿਆ , ਮਿਜ਼ੋਰਮ , ਸਿੱਕਮ , ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਨੇ ਜੇ ਜੇ ਐੱਮ ਤਹਿਤ 455 ਕਰੋੜ ਰੁਪਏ ਦੀ ਕਾਰਗੁਜ਼ਾਰੀ ਪ੍ਰੋਤਸਾਹਨ ਗਰਾਂਟ ਪ੍ਰਾਪਤ ਕੀਤੀ ਹੈ

Jal Jeevan Mission

Schedule of meetings to finalize Annual Action Plans(2021-22)of States/UTs

Date

Time slot

WEEK - 1

09.04.21(Fri)

Ladakh
(10:30 AM -12:00 PM)

 

10.04.21(Sat)

Tripura
(10:30 AM -12:00 PM)

Sikkim
(12:00 PM -01:30 PM)

WEEK - 2

12.04.21(Mon)

Jammu & Kashmir
(10:30 AM -12:00 PM)

Haryana
(12:00 PM -01:30 PM)

13.04.21(Tue)

 

Odisha
(12:00 PM -01:30 PM)

15.04.21(Thu)

Jharkhand
(10:30 AM -12:00 PM)

Nagaland
(12:00 PM -01:30 PM)

16.04.21(Fri)

Andhra Pradesh
(10:30 AM -12:00 PM)

Manipur
(12:00 PM -01:30 PM)

17.04.21(Sat)

Madhya Pradesh
(10:30 AM -12:00 PM)

Karnataka
(12:00 PM -01:30 PM)

WEEK - 3

19.04.21(Mon)

Punjab
(10:30 AM -12:00 PM)

Meghalaya
(12:00 PM -01:30 PM)

20.04.21(Tue)

Chhattisgarh
(10:30 AM -12:00 PM)

Arunachal Pradesh
(12:00 PM -01:30 PM)

22.04.21(Thu)

Maharashtra
(10:30 AM -12:00 PM)

Kerala
(12:00 PM -01:30 PM)

23.04.21(Fri)

Uttar Pradesh

(10:30 AM – 12:00 PM)

Bihar
(12:00 PM -01:30 PM)

 

Uttarakhand

(02:30 PM – 04:00 PM)

24.04.21(Sat)

Rajasthan
(10:30 AM -12:00 PM)

Assam
(12:00 PM -01:30 PM)

WEEK - 4

26.04.21(Mon)

Tamil Nadu
(10:30 AM -12:00 PM)

Gujarat

(12:00 PM -01:30 PM)

 

Himachal Pradesh

(02:30 PM – 04:00 PM)

27.04.21(Tue)

West Bengal
(10:30 AM -12:00 PM)

Mizoram
(12:00 PM -01:30 PM)

28.04.21(Wed)

Goa
(10:30 AM -11:30 AM)

Puducherry
(11:30 AM -12:30 PM)

A & N Island
(12:30 PM -01:30 PM)

Telangana
(03:00 PM -04:00 PM)

 

ਬੀ ਵਾਈ / ਐੱਸ


(Release ID: 1710491)