ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰ ਨੇ ਕੰਮ ਵਾਲੀਆਂ ਥਾਂਵਾਂ (ਦੋਵੇਂ ਸਰਕਾਰੀ ਅਤੇ ਨਿਜੀ) ਵਿਖੇ ਕੋਵਿਡ ਟੀਕਾਕਰਣ ਕੇਂਦਰਾਂ ਨੂੰ ਸੰਚਾਲਤ ਕਰਨ ਲਈ ਮਾਰਗ ਦਰਸ਼ਨ ਨੋਟ ਜਾਰੀ ਕੀਤਾ
11 ਅਪ੍ਰੈਲ, 2021 ਤੋਂ ਸਾਰੀਆਂ ਕੰਮ ਵਾਲੀਆਂ ਥਾਵਾਂ ਦੇ ਸਾਰੇ 45 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਸਾਰੇ ਕਰਮਚਾਰੀਆਂ ਦਾ ਕੰਮ ਵਾਲੀਆਂ ਥਾਵਾਂ ਦੇ ਟੀਕਾਕਰਨ ਕੇਂਦਰਾਂ ਤੇ ਟੀਕਾਕਰਨ ਕੀਤਾ ਜਾਵੇਗਾ
Posted On:
07 APR 2021 7:02PM by PIB Chandigarh
1 ਅਪ੍ਰੈਲ 2021 ਤੋਂ 45 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਸਾਰੇ ਨਾਗਰਿਕਾਂ ਨੂੰ ਕੋਵਿਡ-19 ਟੀਕਾਕਰਣ ਦੇ ਵਿਸਥਾਰ ਦੇ ਨਾਲ, ਕੇਂਦਰ ਸਰਕਾਰ ਨੇ ਨਾਗਰਿਕਾਂ ਦੇ ਇਸ ਸੈਗਮੇਂਟ ਲਈ ਅਭਿਆਸ ਨੂੰ ਆਸਾਨ ਬਣਾਉਂਦਿਆਂ ਟੀਕਾਕਰਨ ਦੇ ਕਵਰ ਨੂੰ ਵਧਾਉਣ ਲਈ ਇਕ ਮਹੱਤਵਪੂਰਣ ਕਦਮ ਚੁੱਕਿਆ ਹੈ, ਜਿਸਦਾ ਇਕ ਵੱਡਾ ਹਿੱਸਾ ਆਰਥਿਕਤਾ ਦੇ ਸੰਗਠਿਤ ਖੇਤਰ ਵਿੱਚ ਹੈ ਅਤੇ ਦਫਤਰਾਂ (ਦੋਵੇਂ ਸਰਕਾਰੀ ਅਤੇ ਨਿੱਜੀ) ਜਾਂ ਨਿਰਮਾਣ ਅਤੇ ਸੇਵਾਵਾਂ ਆਦਿ ਵਿੱਚ ਰਸਮੀ ਕਿੱਤੇ ਵਿੱਚ ਸ਼ਾਮਲ ਹਨ I
ਸਿਹਤ ਮੰਤਰਾਲਾ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਹੈ ਕਿ ਕੋਵਿਡ-19 ਟੀਕਾਕਰਨ ਸੈਸ਼ਨ ਹੁਣ ਕੰਮ ਵਾਲੀਆਂ ਥਾਵਾਂ (ਦੋਵੇਂ ਜਨਤਕ ਅਤੇ ਨਿੱਜੀ) ਤੇ ਆਯੋਜਿਤ ਕੀਤੇ ਜਾ ਸਕਦੇ ਹਨ ਜਿਨ੍ਹਾਂ ਵਿਚ ਤਕਰੀਬਨ 100 ਯੋਗ ਅਤੇ ਇੱਛੁਕ ਲਾਭਪਾਤਰੀ ਹਨ ਅਤੇ ਇਨ੍ਹਾਂ ਕੰਮ ਵਾਲੀਆਂ ਥਾਵਾਂ ਨੂੰ ਇਕ ਮੌਜੂਦਾ ਕੋਵਿਡ-ਟੀਕਾਕਰਨ ਕੇਂਦਰ (ਸੀਵੀਸੀ) ਨਾਲ ਟੈਗ ਕੀਤਾ ਜਾ ਸਕਦਾ ਹੈ। ਇਸ ਪਹਿਲਕਦਮੀ ਵਿਚ ਰਾਜਾਂ ਦੀ ਸਹਾਇਤਾ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਕੇਂਦਰੀ ਸਿਹਤ ਸਕੱਤਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜਿਆ ਗਿਆ ਹੈ। ਇਹ ਦਿਸ਼ਾ ਨਿਰਦੇਸ਼ ਢੁਕਵੀਂ ਸੂਚਨਾ ਨਾਲ ਰਾਜ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰਾਂ ਦੀ ਸਹਾਇਤਾ ਕਰਨਗੇ ਅਤੇ ਅਜਿਹੀਆਂ ਕੰਮ ਵਾਲੀਆਂ ਥਾਵਾਂ (ਦੋਵੇਂ ਜਨਤਕ ਅਤੇ ਨਿੱਜੀ) ਤੇ ਟੀਕਾਕਰਨ ਸੈਸ਼ਨ ਆਯੋਜਿਤ ਕਰਨ ਲਈ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਗੇ। ਅਜਿਹੀਆਂ ਕੰਮ ਵਾਲੀਆਂ ਥਾਵਾਂ ਤੇ ਟੀਕਾਕਰਨ ਕੇਂਦਰਾਂ ਨੂੰ 11 ਅਪ੍ਰੈਲ, 2021 ਤੋਂ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ।
ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੰਮ ਵਾਲੀਆਂ ਥਾਵਾਂ ਤੇ ਟੀਕਾਕਰਨ ਸ਼ੁਰੂ ਕਰਨ ਲਈ ਨਿੱਜੀ / ਜਨਤਕ ਖੇਤਰ ਦੇ ਮਾਲਕਾਂ ਅਤੇ ਮੈਨੇਜਮੈਂਟ ਨਾਲ ਨਿਰਧਾਰਤ ਸਲਾਹ ਮਸ਼ਵਰਾ ਸ਼ੁਰੂ ਕਰਨ।
ਭਾਰਤ ਸਰਕਾਰ, ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ ਮਸ਼ਵਰਾ ਕਰਦਿਆਂ ਇਹ ਯਕੀਨੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ ਕਿ ਲਾਭਪਾਤਰੀਆਂ ਲਈ ਟੀਕਾਕਰਣ ਦੀ ਮੁਹਿੰਮ ਵਧੇਰੇ ਵਿਵਹਾਰਕ ਅਤੇ ਵਧੇਰੇ ਸਵੀਕਾਰਨਯੋਗ ਅਤੇ ਉਦੇਸ਼ਪੂਰਨ ਹੋਵੇ I
ਦਿਸ਼ਾ ਨਿਰਦੇਸ਼ ਹੇਠ ਲਿਖੇ ਅਨੁਸਾਰ ਹਨ -
https://pib.gov.in/PressReleseDetail.aspx?PRID=1710218
----------------------------------------------
ਐਮਵੀ
(Release ID: 1710305)
Visitor Counter : 230