ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਰਾਜ ਮੰਤਰੀ ਨੇ ਈ—9 ਮੁਲਕਾਂ ਦੇ ਸਿੱਖਿਆ ਮੰਤਰੀਆਂ ਦੀ ਸਲਾਹ ਮਸ਼ਵਰਾ ਮੀਟਿੰਗ ਨੂੰ ਸੰਬੋਧਨ ਕੀਤਾ

Posted On: 07 APR 2021 2:40PM by PIB Chandigarh

ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਈ-9 ਮੁਲਕਾਂ ਦੀ ਪਹਿਲਕਦਮੀ ਤੇ ਹੋਣ ਵਾਲੀ ਸਿੱਖਿਆ ਮੰਤਰੀਆਂ ਦੀ ਸਲਾਹ ਮਸ਼ਵਰਾ ਮੀਟਿੰਗ ਨੂੰ ਸੰਬੋਧਨ ਕੀਤਾ । ਈ-9 ਮੁਲਕਾਂ ਦੀ ਪਹਿਲਕਦਮੀ 6 ਅਪ੍ਰੈਲ 2021 ਨੂੰ ਡਿਜੀਟਲ ਸਿੱਖਿਆ ਨੂੰ ਉੱਨਤੀ ਦਾ ਉਛਾਲਾ ਦੇ ਕੇ ਐੱਸ ਡੀ ਜੀ 4 ਤੱਕ ਲਿਜਾਣ ਬਾਰੇ ਹੈ । ਬੰਗਲਾਦੇਸ਼ ਦੇ ਸਿੱਖਿਆ ਮੰਤਰੀ ਮਿਸ ਦੀਪੂ ਮੋਨੀ , ਉੱਪ ਸਕੱਤਰ ਜਨਰਲ ਸੰਯੁਕਤ ਰਾਸ਼ਟਰ ਮਿਸ ਅਮੀਨਾ ਮੁਹੰਮਦ , ਈ—9 ਦੇ ਸਿੱਖਿਆ ਮੰਤਰੀਆਂ ਅਤੇ ਸੰਯੁਕਤ ਰਾਸ਼ਟਰ , ਯੁਨੀਸੈੱਫ ਅਤੇ ਯੁਨੈਸਕੋ ਦੇ ਅਧਿਕਾਰੀਆਂ ਨੇ ਇਸ ਮੀਟਿੰਗ ਵਿੱਚ ਸਿ਼ਰਕਤ ਕੀਤੀ । ਈ—9 ਮੁਲਕਾਂ ਵਿੱਚ ਬੰਗਲਾਦੇਸ਼ , ਬ੍ਰਾਜ਼ੀਲ , ਚੀਨ , ਮਿਸਰ , ਭਾਰਤ , ਇੰਡੋਨੇਸ਼ੀਆ , ਮੈਕਸੀਕੋ , ਨਾਈਜੀਰੀਆ ਅਤੇ ਪਾਕਿਸਤਾਨ ਸ਼ਾਮਲ ਹਨ । ਇਸ ਮੌਕੇ ਤੇ ਬੋਲਦਿਆਂ ਸ਼੍ਰੀ ਧੋਤ੍ਰੇ ਨੇ ਕਿਹਾ ਕਿ ਕੋਵਿਡ—19 ਮਹਾਮਾਰੀ ਨੇ ਵਿਸ਼ਵ ਪੱਧਰ ਤੇ ਸਿੱਖਿਆ ਵਿੱਚ ਵਿਘਨ ਪਾਇਆ ਹੈ । ਭਾਰਤ ਵਿੱਚ ਅਜਿਹੀ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਅਸਲ ਵਿੱਚ ਇੱਕ ਚੁਣੌਤੀ ਸੀ । ਸ਼੍ਰੀ ਧੋਤ੍ਰੇ ਇਸ ਗੱਲ ਨੂੰ ਸਾਂਝਾ ਕਰਦਿਆਂ ਖੁਸ਼ੀ ਮਹਿਸੂਸ ਕਰ ਰਹੇ ਸਨ ਕਿ ਵੱਖ ਵੱਖ ਮੋਡਜ਼ ਜਿਵੇਂ ਡਿਜੀਟਲ , ਟੈਲੀਵੀਜ਼ਨ ਅਤੇ ਰੇਡੀਓ ਦੀ ਵਰਤੋਂ ਕਰਕੇ ਭਾਰਤ ਸਰਕਾਰ ਨੇ ਸਾਰਿਆਂ ਲਈ ਮਿਆਰੀ ਸਿੱਖਿਆ ਨੂੰ ਹੀ ਯਕੀਨੀ ਨਹੀਂ ਬਣਾਇਆ ਬਲਕਿ ਇਸ ਗੱਲ ਨੂੰ ਵੀ ਸੁਨਿਸ਼ਚਿਤ ਕੀਤਾ ਹੈ ਕਿ ਸਾਡੇ ਬੱਚਿਆਂ ਦਾ ਅਕਾਦਮਿਕ ਸਾਲ ਬਰਬਾਦ ਨਾ ਹੋਵੇ । ਉਹਨਾਂ ਨੇ ਇਸ ਮਹਾਮਾਰੀ ਦੌਰਾਨ ਸਿੱਖਿਆ ਮੰਤਰਾਲੇ ਵੱਲੋਂ ਤਕਰੀਬਨ 2.3 ਮਿਲੀਅਨ ਵਿਦਿਆਰਥੀਆਂ ਲਈ ਪ੍ਰਮੁੱਖ ਇੰਜੀਨੀਅਰਿੰਗ ਤੇ ਮੈਡੀਕਲ ਕੋਰਸਾਂ ਲਈ ਵੱਡੀ ਪੱਧਰ ਤੇ ਦਾਖਲਾ ਇਮਤਿਹਾਨਾਂ ਨੂੰ ਸਫਲਤਾਪੂਰਵਕ ਕਰਾਉਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ । ਇੰਨੀ ਵੱਡੀ ਪੱਧਰ ਤੇ ਵਿਦਿਆਰਥੀਆਂ ਲਈ ਦਾਖਲਾ ਇਮਤਿਹਾਨ ਕਰਾਉਣ ਨੇ ਹੋਰਨਾਂ ਮੁਲਕਾਂ ਲਈ ਇੱਕ ਉਦਾਹਰਨ ਸਥਾਪਿਤ ਕੀਤੀ ਹੈ ਤਾਂ ਜੋ ਉਹ ਵੀ ਇਮਤਿਹਾਨਾਂ ਨੂੰ ਸੁਰੱਖਿਅਤ ਢੰਗ ਨਾਲ ਕਰਾਉਣ ਲਈ ਸੋਚ ਵਿਚਾਰ ਕਰਨ ।
ਮੰਤਰੀ ਨੇ ਹੋਰ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਅਨੁਸਾਰ ਅਸੀਂ ਵਿਆਪਕ ਪੱਧਰ ਤੇ ਡਿਜੀਟਲ ਸਾਧਨਾਂ ਦੀ ਵਰਤੋਂ ਕੀਤੀ ਹੈ । ਵੰਨ ਨੇਸ਼ਨ—ਵੰਨ ਡਿਜੀਟਲ ਪਲੇਟਫਾਰਮ—ਦੀਕਸ਼ਾ , ਵੰਨ ਨੇਸ਼ਨ—ਵੰਨ ਚੈਨਲ ਪ੍ਰੋਗਰਾਮ ਆਫ — ਸਵੰਯਮ ਪ੍ਰਭਾ , ਸਵੰਯਮ ਮੂਕਸ ਅਤੇ ਰੇਡੀਓ ਬਰਾਡਕਾਸਟਿੰਗ ਦੇਸ਼ ਦੇ ਦੂਰ ਦੁਰਾਢੇ ਹਿੱਸਿਆਂ ਵਿੱਚ ਸਿੱਖਿਆ ਦੇਣ ਲਈ ਵਰਤੇ ਗਏ ਸਨ । ਉਹਨਾਂ ਕਿਹਾ ਕਿ ਦਿਵਿਆਂਗ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦਿੱਤੀ ਗਈ ਸੀ । ਸ਼੍ਰੀ ਧੋਤ੍ਰੇ ਨੇ ਦੱਸਿਆ ਕਿ ਆਤਮਨਿਰਭਰ ਭਾਰਤ ਦੀ ਦ੍ਰਿਸ਼ਟੀ ਨਾਲ ਸਾਡੀ ਸਰਕਾਰ ਨੇ ਪੀ ਐੱਮ ਈ ਵਿਦਿਆ ਲਾਂਚ ਕਰਕੇ ਸਿੱਖਿਆ ਲਈ ਬਹੁ ਮਾਡਲ ਪਹੁੰਚ ਮੁਹੱਈਆ ਕੀਤੀ , ਜਿਸ ਨੇ ਕਰੀਬ 250 ਮਿਲੀਅਨ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਦੇਸ਼ ਭਰ ਵਿੱਚ ਲਾਭ ਪਹੁੰਚਾਇਆ ਹੈ ।
ਸ਼੍ਰੀ ਧੋਤ੍ਰੇ ਨੇ ਦੱਸਿਆ ਕਿ ਮਹਾਮਾਰੀ ਨੇ ਕਾਫੀ ਹੱਦ ਤੱਕ ਇਹ ਪ੍ਰਦਰਸਿ਼ਤ ਕਰ ਦਿੱਤਾ ਹੈ ਕਿ ਡਿਜੀਟਲ ਅਤੇ ਮਲਟੀ ਮਾਡਲ ਸਿੱਖਿਆ ਸਾਰਿਆਂ ਨੂੰ ਕਫਾਇਤੀ ਸਿੱਖਿਆ ਸੁਨਿਸ਼ਚਿਤ ਕਰਨ ਲਈ ਲਾਜ਼ਮੀ ਹਨ । ਇਸ ਲਈ ਡਿਜੀਟਲ ਬੁਨਿਆਦੀ ਢਾਂਚਾ , ਸਾਧਨਾਂ ਨੂੰ ਵਿਕਸਿਤ ਕਰਨਾ ਅਤੇ ਡਿਜੀਟਲ ਹੁਨਰਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ । ਇਸ ਲਈ ਅਧਿਆਪਕ ਸਿਖਲਾਈ , ਡਾਟਾ ਸੁਰੱਖਿਆ ਅਤੇ ਨਿੱਜਤਾ , ਫੰਡਿੰਗ ਅਤੇ ਪਹੁੰਚ ਸਾਧਨਾਂ ਦੀ ਵੀ ਲੋੜ ਹੈ । ਉਹਨਾਂ ਦੱਸਿਆ ਕਿ ਭਾਰਤ ਵਿੱਚ ਸਰਕਾਰ ਨੈਸ਼ਨਲ ਡਿਜੀਟਲ ਐਜੂਕੇਸ਼ਨ ਆਰਕੀਟੈਕਚਰ ਸਥਾਪਿਤ ਕਰ ਰਹੀ ਹੈ, ਜਿਸ ਨਾਲ ਪੜ੍ਹਾਈ ਲਿਖਾਈ ਦੀ ਸਹਾਇਤਾ ਲਈ " ਡਿਜੀਟਲ ਫਰਸਟ" ਪਹੁੰਚ ਦਿੱਤੀ ਜਾਵੇਗੀ ।
ਸ਼੍ਰੀ ਧੋਤ੍ਰੇ ਨੇ ਅਪੀਲ ਕੀਤੀ ਇਹ ਮਿਲ ਕੇ ਕੰਮ ਕਰਨ ਦਾ ਸਮਾਂ ਹੈ ਅਤੇ ਇੱਕਜੁਟਤਾ ਨਾਲ ਡਿਜੀਟਲ ਸਿੱਖਿਆ ਲਈ ਕੁਸ਼ਲ ਵਾਤਾਵਰਣ ਪ੍ਰਣਾਲੀ ਕਾਇਮ ਕਰਨੀ ਚਾਹੀਦੀ ਹੈ । ਮੰਤਰੀ ਨੇ ਯੂ ਐੱਨ , ਯੂਨੇਸਕੋ , ਯੁਨੀਸੈੱਫ ਅਤੇ ਬੰਗਲਾਦੇਸ਼ ਸਰਕਾਰ ਨੂੰ ਸਾਂਝੇ ਤੌਰ ਤੇ ਵਿਚਾਰ ਵਟਾਂਦਰਾ ਕਰਨ ਲਈ ਪਲੇਟਫਾਰਮ ਮੁਹੱਈਆ ਕਰਨ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਉਹ ਇਸ ਉਦੇਸ਼ ਲਈ ਅੱਗੋਂ ਵੀ ਆਪਣੇ ਈ—9 ਸਾਥੀਆਂ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ ।
ਇਸ ਪਹਿਲਕਦਮੀ ਦਾ ਉਦੇਸ਼ 2020 ਵਿਸ਼ਵ ਸਿੱਖਿਆ ਮੀਟਿੰਗ ਦੀਆਂ ਤਿੰਨ ਤਰਜੀਹਾਂ ਵਿੱਚ ਰਿਕਵਰੀ ਨੂੰ ਤੇਜ਼ ਕਰਨ ਅਤੇ ਸਸਟੇਨੇਬਲ ਡਵੈਲਪਮੈਂਟ ਗੋਲ 4 ਏਜੰਡਾ ਨੂੰ ਵਧਾ ਕੇ ਸਿੱਖਿਆ ਪ੍ਰਣਾਲੀਆਂ ਵਿੱਚ ਤੇਜ਼ ਪਰਿਵਰਤਨ ਲਿਆਉਣਾ ਹੈ । ਵਿਸ਼ਵੀ ਸਿੱਖਿਆ ਮੀਟਿੰਗ ਦੀਆਂ ਤਿੰਨ ਪਹਿਲਕਦਮੀਆਂ ਹਨ - ਅਧਿਆਪਕਾਂ ਦੀ ਸਹਾਇਤਾ, ਹੁਨਰ ਵਿੱਚ ਨਿਵੇਸ਼ ਅਤੇ ਡਿਜੀਟਲ ਵੰਡ ਨੂੰ ਘੱਟ ਕਰਨਾ ।

 

ਐੱਮ ਸੀ  / ਕੇ ਪੀ / ਏ ਕੇ


(Release ID: 1710201)