ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੁਪਰਕੰਪਿਊਟਿੰਗ ਵਿੱਚ ਭਾਰਤ ਇੱਕ ਲੀਡਰ ਵਜੋਂ ਉੱਭਰ ਰਿਹਾ ਹੈ
Posted On:
06 APR 2021 5:01PM by PIB Chandigarh
ਭਾਰਤ ਤੇਲ ਦੀ ਖੋਜ, ਹੜ੍ਹਾਂ ਦੀ ਭਵਿੱਖਬਾਣੀ ਦੇ ਨਾਲ-ਨਾਲ ਜੀਨੋਮਿਕਸ ਅਤੇ ਡਰੱਗ ਖੋਜ ਵਰਗੇ ਖੇਤਰਾਂ ਵਿੱਚ ਵਿਦਿਅਕ, ਖੋਜਕਰਤਾਵਾਂ, ਐੱਮਐੱਸਐੱਮਈ, ਅਤੇ ਸਟਾਰਟਅੱਪਸ ਦੀਆਂ ਵਧਦੀਆਂ ਕੰਪਿਊਟੇਸ਼ਨਲ ਮੰਗਾਂ ਦੀ ਪੂਰਤੀ ਲਈ ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ (ਐੱਨਐੱਸਐੱਮ) ਨਾਲ ਉੱਚ ਸ਼ਕਤੀ ਕੰਪਿਊਟਿੰਗ ਵਿੱਚ ਤੇਜ਼ੀ ਨਾਲ ਇੱਕ ਲੀਡਰ ਵਜੋਂ ਉੱਭਰ ਰਿਹਾ ਹੈ।
ਕੰਪਿਊਟਿੰਗ ਬੁਨਿਆਦੀ ਢਾਂਚਾ ਪਹਿਲਾਂ ਹੀ ਚਾਰ ਪ੍ਰਮੁੱਖ ਅਦਾਰਿਆਂ ਵਿੱਚ ਸਥਾਪਤ ਹੋ ਚੁੱਕਾ ਹੈ ਅਤੇ 9 ਹੋਰ ਵਿੱਚ ਸਥਾਪਨਾ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਸਤੰਬਰ 2021 ਵਿੱਚ ਐੱਨਐੱਸਐੱਮ ਦੇ ਦੂਜੇ ਪੜਾਅ ਦੀ ਪੂਰਤੀ ਦੇਸ਼ ਦੀ ਕੰਪਿਊਟਿੰਗ ਸ਼ਕਤੀ ਨੂੰ 16 ਪੈਟਾਫਲੋਪਸ (ਪੀਐੱਫ) ਤੱਕ ਲੈ ਜਾਵੇਗੀ। ਭਾਰਤ ਵਿੱਚ ਅਸੈਂਬਲੀ ਅਤੇ ਮੈਨੂਫੈਕਚਰਿੰਗ ਨਾਲ ਸੁਪਰਕੰਪਿਊਟਿੰਗ ਬੁਨਿਆਦੀ ਢਾਂਚੇ ਦੀ ਸਥਾਪਨਾ ਲਈ ਭਾਰਤ ਦੀਆਂ ਕੁਲ 14 ਪ੍ਰਮੁੱਖ ਸੰਸਥਾਵਾਂ ਨਾਲ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਹਨ। ਇਨ੍ਹਾਂ ਵਿੱਚ ਆਈਆਈਟੀਜ਼, ਐੱਨਆਈਟੀਜ਼, ਨੈਸ਼ਨਲ ਲੈਬਜ਼ ਅਤੇ ਆਈਆਈਐੱਸਈਆਰਜ਼ ਸ਼ਾਮਲ ਹਨ।
ਐੱਨਐੱਸਐੱਮ ਫੇਜ਼ I ਦਾ ਯੋਜਨਾਬੱਧ ਬੁਨਿਆਦੀ ਢਾਂਚਾ ਪਹਿਲਾਂ ਹੀ ਸਥਾਪਤ ਹੋ ਚੁੱਕਾ ਹੈ ਅਤੇ ਫੇਜ਼ II ਦਾ ਬਹੁਤਾ ਹਿੱਸਾ ਜਲਦੀ ਹੀ ਸਥਾਪਤ ਹੋ ਜਾਵੇਗਾ। ਇਸ ਸਾਲ ਆਰੰਭ ਕੀਤਾ ਗਿਆ ਫੇਜ਼ III ਕੰਪਿਊਟਿੰਗ ਦੀ ਗਤੀ ਨੂੰ ਤਕਰੀਬਨ 45 ਪੇਟਾਫਲੋਪਜ਼ ‘ਤੇ ਲੈ ਜਾਵੇਗਾ। ਇਸ ਵਿੱਚ, 3 ਪੀਐੱਫ ਹਰੇਕ ਦੀਆਂ ਤਿੰਨ ਪ੍ਰਣਾਲੀਆਂ ਅਤੇ 20 ਪੀਐੱਫ ਦੀ ਇੱਕ ਪ੍ਰਣਾਲੀ ਰਾਸ਼ਟਰੀ ਸੁਵਿਧਾ ਵਜੋਂ ਸ਼ਾਮਲ ਹੋਵੇਗੀ।
ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ ਦੀ ਸ਼ੁਰੂਆਤ ਦੇਸ਼ ਵਿੱਚ ਖੋਜ ਯੋਗਤਾਵਾਂ ਅਤੇ ਸਮਰੱਥਾਵਾਂ ਨੂੰ ਵਧਾਉਣ ਲਈ ਕੀਤੀ ਗਈ ਸੀ ਜਿਸ ਨੂੰ ਸੁਪਰਕੰਪਿਊਟਿੰਗ ਗਰਿੱਡ ਬਣਾਉਣ ਲਈ ਨੈਸ਼ਨਲ ਨੋਲੇਜ ਨੈੱਟਵਰਕ (ਐੱਨਕੇਐੱਨ) ਨਾਲ ਇੱਕ ਰੀੜ੍ਹ ਦੀ ਹੱਡੀ ਵਜੋਂ ਜੋੜ ਕੇ ਸਮਰੱਥ ਕੀਤਾ ਗਿਆ ਸੀ। ਐੱਨਐੱਸਐੱਮ ਦੇਸ਼ ਭਰ ਦੀਆਂ ਅਕਾਦਮਿਕ ਅਤੇ ਖੋਜ ਸੰਸਥਾਵਾਂ ਵਿੱਚ ਸੁਪਰਕੰਪਿਊਟਿੰਗ ਸਹੂਲਤਾਂ ਦਾ ਇੱਕ ਗਰਿੱਡ ਸਥਾਪਿਤ ਕਰ ਰਿਹਾ ਹੈ। ਇਸ ਦਾ ਕੁਝ ਹਿੱਸਾ ਵਿਦੇਸ਼ਾਂ ਤੋਂ ਆਯਾਤ ਕੀਤਾ ਜਾ ਰਿਹਾ ਹੈ ਅਤੇ ਕੁਝ ਹਿੱਸਾ ਸਵਦੇਸ਼ੀ ਤੌਰ 'ਤੇ ਬਣਾਇਆ ਜਾ ਰਿਹਾ ਹੈ। ਮਿਸ਼ਨ ਦਾ ਸੰਚਾਲਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੁਆਰਾ ਸਾਂਝੇ ਤੌਰ 'ਤੇ ਕੀਤਾ ਜਾ ਰਿਹਾ ਹੈ ਅਤੇ ਸੈਂਟਰ ਫਾਰ ਡਿਵੈਲਪਮੈਂਟ ਆਫ ਅਡਵਾਂਸਡ ਕੰਪਿਊਟਿੰਗ (ਸੀ-ਡੈਕ), ਪੁਣੇ, ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐੱਸਸੀ), ਬੈਂਗਲੁਰੂ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ।
ਪਰਮ ਸ਼ਿਵਾਏ (PARAM Shivay), ਸਵਦੇਸ਼ੀ ਤੌਰ ‘ਤੇ ਅਸੈਂਬਲਡ ਪਹਿਲਾ ਸੁਪਰਕੰਪਿਊਟਰ, ਆਈਆਈਟੀ (ਬੀਐੱਚਯੂ) ਵਿੱਚ ਸਥਾਪਿਤ ਕੀਤਾ ਗਿਆ ਸੀ, ਇਸ ਤੋਂ ਬਾਅਦ ਪਰਮ ਸ਼ਕਤੀ, ਪਰਮ ਬ੍ਰਹਮਾ, ਪਰਮ ਯੁਕਤੀ, ਪਰਮ ਸੰਗਨਕ ਕ੍ਰਮਵਾਰ ਆਈਆਈਟੀ-ਖੜਗਪੁਰ, ਆਈਆਈਐੱਸਈਆਰ, ਪੁਣੇ, ਜੇਐੱਨਸੀਏਐੱਸਆਰ, ਬੰਗਲੁਰੂ ਅਤੇ ਆਈਆਈਟੀ ਕਾਨਪੁਰ ਵਿੱਚ ਲਗਾਏ ਗਏ ਹਨ।
ਐੱਚਪੀਸੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਸੁਮੇਲ ਨਾਲ ਸੁਪਰਕੰਪਿਊਟਿੰਗ ਵਿੱਚ ਲੀਡਰਸ਼ਿਪ ਦੀ ਸਥਿਤੀ ਵੱਲ ਭਾਰਤ ਦੇ ਮਾਰਚ ਵਿੱਚ ਹੁਣ ਇੱਕ ਨਵਾਂ ਪਹਿਲੂ ਜੋੜਿਆ ਗਿਆ ਹੈ। C-DAC ਵਿੱਚ ਇੱਕ 200 ਏਆਈ ਪੀਐੱਫ ਆਰਟੀਫਿਸ਼ੀਅਲ ਇੰਟੈਲੀਜੈਂਸ ਸੁਪਰ ਕੰਪਿਊਟਿੰਗ ਪ੍ਰਣਾਲੀ ਤਿਆਰ ਕੀਤੀ ਅਤੇ ਸਥਾਪਿਤ ਕੀਤੀ ਗਈ ਹੈ, ਜੋ ਕਿ ਏਆਈ ਨਾਲ ਕੰਪਿਊਟਿੰਗ ਨਾਲ ਸੰਬੰਧਤ ਗਤੀ ਨੂੰ ਕਈ ਗੁਣਾ ਵਧਾਉਣ ਵਾਲੇ ਅਵਿਸ਼ਵਾਸ਼ੀ ਤੌਰ ‘ਤੇ ਵੱਡੇ ਪੱਧਰ ਦੇ ਏਆਈ ਵਰਕਲੋਡ ਨੂੰ ਸੰਭਾਲ ਸਕਦੀ ਹੈ। ਪਰਮ ਸਿੱਧੀ - ਏਆਈ, ਉੱਚ-ਪ੍ਰਦਰਸ਼ਨ ਵਾਲੇ ਕੰਪਿਊਟਿੰਗ-ਆਰਟੀਫਿਸ਼ੀਅਲ ਇੰਟੈਲੀਜੈਂਸ (ਐੱਚਪੀਸੀ-ਏਆਈ) ਸੁਪਰ ਕੰਪਿਊਟਰ, ਨੇ 16 ਨਵੰਬਰ 2020 ਨੂੰ ਜਾਰੀ ਕੀਤੀ, ਦੁਨੀਆਂ ਦੀਆਂ ਟਾਪ 500 ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰ ਪ੍ਰਣਾਲੀਆਂ ਵਿੱਚ 62 ਦੀ ਰੈਂਕਿੰਗ ਪ੍ਰਾਪਤ ਕੀਤੀ ਹੈ।
ਮਿਸ਼ਨ ਨੇ ਹੁਣ ਤੱਕ 4500 ਤੋਂ ਵੱਧ ਐੱਚਪੀਸੀ ਜਾਗਰੂਕ ਮਾਨਵ-ਸ਼ਕਤੀ ਅਤੇ ਫੈਕਲਟੀ ਨੂੰ ਟ੍ਰੇਨਿੰਗ ਦੇ ਕੇ ਸੁਪਰਕੰਪਿਊਟਰ ਮਾਹਿਰਾਂ ਦੀ ਅਗਲੀ ਪੀੜ੍ਹੀ ਵੀ ਤਿਆਰ ਕੀਤੀ ਹੈ। ਐੱਚਪੀਸੀ ਟ੍ਰੇਨਿੰਗ ਦੀਆਂ ਗਤੀਵਿਧੀਆਂ ਨੂੰ ਵਧਾਉਣ ਲਈ, ਐੱਚਪੀਸੀ ਅਤੇ ਏਆਈ ਵਿੱਚ ਟ੍ਰੇਨਿੰਗ ਲਈ ਚਾਰ ਐੱਨਐੱਸਐੱਮ ਨੋਡਲ ਸੈਂਟਰ ਆਈਆਈਟੀ ਖੜਗਪੁਰ, ਆਈਆਈਟੀ ਮਦਰਾਸ, ਆਈਆਈਟੀ ਗੋਆ ਅਤੇ ਆਈਆਈਟੀ ਪਲੱਕਾੜ ਵਿਖੇ ਸਥਾਪਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਨੇ ਐੱਚਪੀਸੀ ਅਤੇ ਏਆਈ ਵਿੱਚ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਹਨ।
ਐੱਨਐੱਸਐੱਮ ਦੁਆਰਾ ਸੰਚਾਲਿਤ, ਭਾਰਤ ਦੇ ਖੋਜ ਅਦਾਰਿਆਂ ਦਾ ਨੈੱਟਵਰਕ, ਉਦਯੋਗ ਦੇ ਸਹਿਯੋਗ ਨਾਲ, ਭਾਰਤ ਵਿੱਚ ਵੱਧ ਤੋਂ ਵੱਧ ਹਿੱਸੇ ਬਣਾਉਣ ਦੀ ਤਕਨਾਲੋਜੀ ਅਤੇ ਨਿਰਮਾਣ ਸਮਰੱਥਾ ਨੂੰ ਵਧਾ ਰਿਹਾ ਹੈ। ਜਦੋਂ ਕਿ ਪਹਿਲੇ ਪੜਾਅ ਵਿੱਚ, ਭਾਰਤ ਵਿੱਚ 30 ਪ੍ਰਤੀਸ਼ਤ ਮੁੱਲ ਵਾਧਾ ਕੀਤਾ ਜਾਂਦਾ ਹੈ ਜੋ ਕਿ ਦੂਜੇ ਫੇਜ਼ ਵਿੱਚ 40 ਪ੍ਰਤੀਸ਼ਤ ਤੱਕ ਵਧਾਇਆ ਗਿਆ ਹੈ। ਭਾਰਤ ਨੇ ਇੱਕ ਸਵਦੇਸ਼ੀ ਸਰਵਰ (ਰੁਦਰਾ) ਵਿਕਸਿਤ ਕੀਤਾ ਹੈ, ਜੋ ਸਾਰੀਆਂ ਸਰਕਾਰਾਂ ਅਤੇ ਪੀਐੱਸਯੂ (PSUs) ਦੀਆਂ ਐੱਚਪੀਸੀ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ।
ਇਹ ਤਿੰਨ ਪੜਾਅ 75 ਦੇ ਕਰੀਬ ਸੰਸਥਾਵਾਂ ਅਤੇ ਨੇਸ਼ਨ ਨੋਲੇਜ ਨੈੱਟਵਰਕ (ਐੱਨਕੇਐੱਨ) - ਸੁਪਰਕੰਪਿਊਟਿੰਗ ਪ੍ਰਣਾਲੀਆਂ ਦੀ ਰੀੜ੍ਹ ਦੀ ਹੱਡੀ, ਜ਼ਰੀਏ ਕੰਮ ਕਰ ਰਹੇ ਹਜ਼ਾਰਾਂ ਤੋਂ ਵੱਧ ਸਰਗਰਮ ਖੋਜਕਰਤਾਵਾਂ, ਵਿਦਿਅਕ-ਵਿਦਵਾਨਾਂ ਨੂੰ ਉੱਚ-ਪ੍ਰਦਰਸ਼ਨ ਕੰਪਿਊਟਿੰਗ (ਐੱਚਪੀਸੀ) ਸੁਵਿਧਾਵਾਂ ਤੱਕ ਪਹੁੰਚ ਪ੍ਰਦਾਨ ਕਰਨਗੇ।
**********
ਆਰਜੇ / ਐੱਸਐੱਸ / ਆਰਪੀ
(Release ID: 1709980)
Visitor Counter : 244