ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਦਵਾਈ ਭੀ, ਕੜਾਈ ਭੀ’ ਦੇ ਸੰਦੇਸ਼ ਦਾ ਪ੍ਰਸਾਰ ਕਰੋ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਾਰੇ ਪ੍ਰਾਈਵੇਟ ਟੀਵੀ ਚੈਨਲਾਂ ਨੂੰ ਅਡਵਾਈਜ਼ਰੀ ਜਾਰੀ ਕੀਤੀ
प्रविष्टि तिथि:
06 APR 2021 6:30PM by PIB Chandigarh
ਦੇਸ਼ ‘ਚ ਕੋਵਿਡ–19 ਦੇ ਵਧਦੇ ਜਾ ਰਹੇ ਮਾਮਲਿਆਂ ਨੂੰ ਧਿਆਨ ‘ਚ ਰੱਖਦਿਆਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਸਾਰੇ ਪ੍ਰਾਈਵੇਟ ਟੈਲੀਵਿਜ਼ਨ ਚੈਨਲਾਂ ਨੂੰ ਇੱਕ ਅਡਵਾਈਜ਼ਰੀ ਜਾਰੀ ਕੀਤੀ ਹੈ। ਇਸ ਅਡਵਾਈਜ਼ਰੀ ‘ਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 4 ਅਪ੍ਰੈਲ, 2021 ਨੂੰ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਹੋਈ ਮੀਟਿੰਗ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦੌਰਾਨ ਟੈਸਟਿੰਗ, ਟ੍ਰੇਸਿੰਗ, ਟ੍ਰੀਟਮੈਂਟ, ਕੋਵਿਡ ਉਚਿਤ ਵਿਵਹਾਰ ਤੇ ਟੀਕਾਕਰਣ ਦੀ ਪੰਜ–ਨੁਕਾਤੀ ਰਣਨੀਤੀ ਉੱਤੇ ਧਿਆਨ ਕੇਂਦ੍ਰਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਮੰਤਰਾਲੇ ਨੇ ਲੀਡਰਸ਼ਿਪ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦਾ ਜਨ ਹਿਤ ਵਿੱਚ ਪ੍ਰਸਾਰ ਕਰਨ ‘ਚ ਪ੍ਰਾਈਵੇਟ ਟੀਵੀ ਚੈਨਲਾਂ ਦੇ ਰੋਲ ਨੂੰ ਦੁਹਰਾਇਆ। ਮੰਤਰਾਲੇ ਨੇ ਇਨ੍ਹਾਂ ਚੈਨਲਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਕੋਵਿਡ ਉਚਿਤ ਵਿਵਹਾਰ ਅਤੇ ਯੋਗ ਵਿਅਕਤੀਆਂ ਦੇ ਟੀਕਾਕਰਣ ਲਈ ਸੰਦੇਸ਼ਾਂ ਦਾ ਪ੍ਰਸਾਰ ਕਰਕੇ ‘ਦਵਾਈ ਭੀ, ਕੜਾਈ ਭੀ’ ਦਾ ਸੰਦੇਸ਼ ਫੈਲਾਉਣ।
****
ਸੌਰਭ ਸਿੰਘ
(रिलीज़ आईडी: 1709969)
आगंतुक पटल : 264