ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਡੀ. ਵੀ. ਸਦਾਨੰਦ ਗੌੜਾ ਦਾ 'ਰਸਾਇਣਾਂ ਦੇ ਨਿਰਮਾਣ ਦੀ ਮੁਕਾਬਲੇਬਾਜ਼ੀ ਅਤੇ ਸਥਿਰਤਾ ਲਈ ਨਿਰਮਾਣ ਐਕਸੀਲੈਂਸ ਅਤੇ ਨਵੀਨਤਾ ਤੇ ਰਾਸ਼ਟਰੀ ਸੰਵਾਦ ਵਿਖੇ ਸੰਬੋਧਨ


ਭਾਰਤੀ ਰਸਾਇਣ ਉਦਯੋਗ ਦੇ 2025 ਤੱਕ 304 ਬਿਲੀਅਨ ਅਮਰੀਕੀ ਡਾਲਰ ਤਕ ਪਹੁੰਚਣ ਦੀ ਉਮੀਦ - ਸ਼੍ਰੀ ਡੀ. ਵੀ. ਗੌੜਾ

Posted On: 06 APR 2021 5:54PM by PIB Chandigarh

ਰਸਾਇਣ ਅਤੇ ਖਾਦਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਨਵੀਂ ਦਿੱਲੀ ਵਿਚ ਰਸਾਇਣਾਂ ਦੇ ਨਿਰਮਾਣ ਦੀ ਮੁਕਾਬਲੇਬਾਜ਼ੀ ਅਤੇ ਸਥਿਰਤਾ ਲਈ ਨਿਰਮਾਣ ਐਕਸੀਲੈਂਸ ਅਤੇ ਨਵੀਨਤਾ ਤੇ ਵਰਚੁਅਲ ਤੌਰ ਤੇ ਰਾਸ਼ਟਰੀ ਸੰਵਾਦ ਨੂੰ ਸੰਬੋਧਨ ਕੀਤਾ। ਰਸਾਇਣਾਂ ਅਤੇ ਪੈਟਰੋਕੈਮਿਕਲ ਦੇ ਸਕੱਤਰ ਸ਼੍ਰੀ ਯੋਗੇਂਦਰ ਤ੍ਰਿਪਾਠੀ, ਵਧੀਕ ਸਕੱਤਰ (ਰਸਾਇਣ) ਸ਼੍ਰੀ ਸਮੀਰ ਕੁਮਾਰ ਬਿਸਵਾਸ, ਡਾਇਰੈਕਟਰ ਜਨਰਲ ਇੰਡੀਅਨ ਕੈਮਿਕਲ ਕੌਂਸਲ ਸ਼੍ਰੀ ਐਚ ਐਸ ਕਰਾਂਗਲੇ, ਸੀਐਮਡੀ, ਐਚਆਈਐਲ ਇੰਡੀਆ ਲਿਮਟਿਡ ਡਾ. ਐਸ ਪੀ ਮੋਹੰਤੀ, ਭਾਰਤ ਵਿਚ ਯੂਐਨਆਈਡੀਓ ਦੇ ਖੇਤਰੀ ਨੁਮਾਇੰਦੇ ਡਾ. ਰੇਨੇ ਵੈਨ ਬਰਕਲੇ ਅਤੇ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਸਨ।

 

https://twitter.com/i/broadcasts/1dRKZNgvzmVKB

 

 

 ਇਸ ਮੌਕੇ ਤੇ ਬੋਲਦਿਆਂ ਸ਼੍ਰੀ ਗੌੜਾ ਨੇ ਕਿਹਾ ਕਿ ਰਸਾਇਣ ਅਤੇ ਪੈਟਰੋਕੈਮਿਕਲ ਖੇਤਰ 5 ਟ੍ਰਿਲੀਅਨ ਡਾਲਰ ਇਕਾਨੋਮੀ ਦੇ ਟੀਚੇ ਨੂੰ ਹਾਸਿਲ ਕਰਨ ਵਿਚ ਇਕ ਮਹੱਤਵਪੂਰਨ ਰੋਲ ਨਿਭਾਏਗਾ। ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤੀ ਕੈਮਿਕਲ ਉਦਯੋਗ 2019 ਵਿਚ 178 ਬਿਲੀਅਨ ਡਾਲਰ ਦਾ ਸੀ ਅਤੇ ਇਸ ਦੇ 2025 ਤੱਕ 304 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਰਸਾਇਣਾਂ ਦੀ ਮੰਗ ਵੀ 2025 ਤੱਕ 9 ਪ੍ਰਤੀਸ਼ਤ ਸਾਲਾਨਾ ਦੇ ਹਿਸਾਬ ਨਾਲ ਵਧਣ ਦੀ ਉਮੀਦ ਹੈ। ਉਦਯੋਗ ਦੀ ਉਤਸ਼ਾਹੀ ਤਰੱਕੀ ਦੇ ਟੀਚਿਆਂ ਨੂੰ ਹਾਸਿਲ ਕਰਨ ਲਈ ਨੀਤੀਗਤ ਦਖਲਅੰਦਾਜ਼ੀ, ਕੰਪਨੀ ਪੱਧਰ ਤੇ ਪਹਿਲਕਦਮੀਆਂ, ਉਦੋਯਗ- ਅਕਾਦਮਿਕ ਭਾਈਵਾਲੀਆਂ, ਸਿਆਣਪ ਨਾਲ ਸਰਮਾਏਕਾਰੀ ਅਤੇ ਵਿਸ਼ਾਲ ਅੰਤਰਰਾਸ਼ਟਰੀ ਪਹੁੰਚ ਦੇ ਮੇਲ ਦੀ ਜਰੂਰਤ  ਹੋਵੇਗੀ। ਮੰਤਰੀ ਨੇ ਆਸ ਪ੍ਰਗਟਾਈ ਕਿ ਯੂਨਾਇਟਿਡ ਨੇਸ਼ਨਜ਼ ਇੰਡਸਟ੍ਰੀਅਲ ਆਰਗੇਨਾਈਜ਼ੇਸ਼ਨ (ਯੂਐਨਆਈਡੀਓ) ਸਰਵੋਤਮ ਅੰਤਰਰਾਸ਼ਟਰੀ ਅਭਿਆਸਾਂ ਅਤੇ ਨੀਤੀ ਤੇ ਤਕਨੀਕੀ ਸਹਾਇਤਾ ਨਾਲ ਘਰੇਲੂ ਉਦਯੋਗ ਦੀ ਸਹਾਇਤਾ ਕਰੇਗੀ।

 

ਕੇਂਦਰੀ ਮੰਤਰੀ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ, ਰਸਾਇਣਕ ਉਦਯੋਗ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਈ ਇੱਕ ਮਹੱਤਵਪੂਰਣ ਸਥਾਨ ਰੱਖਦਾ ਹੈ। ਰਸਾਇਣਕ ਖੇਤਰ, ਜੋ ਕਿ ਗਿਆਨ- ਅਤੇ ਪੂੰਜੀ-ਨਿਵੇਦਨਸ਼ੀਲ ਹੈ, ਉਦਯੋਗਿਕ ਅਤੇ ਖੇਤੀਬਾੜੀ ਵਿਕਾਸ ਦਾ ਮੁੱਖ ਅਧਾਰ ਹੈ, ਅਤੇ ਹੋਰਨਾਂ ਡਾਉਨਸਟਰੀਮ ਉਦਯੋਗਾਂ ਜਿਵੇਂ ਟੈਕਸਟਾਈਲ, ਕਾਗਜ਼, ਪੇਂਟ, ਸਾਬਣ, ਡਿਟਰਜੈਂਟ ਅਤੇ ਫਾਰਮਾਸਿਉਟੀਕਲ ਦੇ ਨਿਰਮਾਣ ਲਈ ਬਲਾਕ ਪ੍ਰਦਾਨ ਕਰਦਾ ਹੈ। ਖਾਦ ਅਤੇ ਐਗਰੋਕੈਮੀਕਲ ਉਦਯੋਗ ਭੋਜਨ  ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ ਅਤੇ ਇਸ ਤਰ੍ਹਾਂ ਭਾਰਤ ਦੀ ਵਿਕਾਸਸ਼ੀਲ ਅਤੇ ਖੇਤੀ ਆਰਥਿਕਤਾ ਲਈ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਿੰਥੈਟਿਕ ਫਾਈਬਰ ਉਦਯੋਗ ਕਿਫਾਇਤੀ ਕਪੜੇ ਮੁਹੱਈਆ ਕਰਾਉਣ ਲਈ ਮਹੱਤਵਪੂਰਨ ਹੈ, ਅਤੇ ਫਾਰਮਾਸਿਉਟੀਕਲ ਉਦਯੋਗ ਦੇਸ਼ ਦੀ ਵਿਸ਼ਾਲ ਅਬਾਦੀ ਨੂੰ ਘੱਟ ਕੀਮਤ ਵਾਲੀਆਂ ਦਵਾਈਆਂ ਦੀ ਪਹੁੰਚ ਦਿੰਦਾ ਹੈ। 

ਮੰਤਰੀ ਨੇ ਕਿਹਾ ਕਿ ਅੱਜ ਸਾਡਾ ਘਰੇਲੂ ਉਦਯੋਗ ਅਤੇ ਨਿਵੇਸ਼ਕ ਇਕ ਅਸਪਸ਼ਟ ਵਿਸ਼ਵਵਿਆਪੀ ਸਥਿਤੀ ਅਤੇ ਕੋਵਿਡ-19 ਵਰਗੀ ਮਹਾਮਾਰੀ ਦੇ ਬਾਵਜੂਦ ਵਧੇਰੇ ਆਤਮ ਵਿਸ਼ਵਾਸ ਅਤੇ ਆਸ਼ਾਵਾਦੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਭਾਰਤੀ ਕੰਪਨੀਆਂ ਅਤੇ ਰਸਾਇਣਕ ਉਦਯੋਗਾਂ ਨੂੰ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਰਸਾਇਣਕ ਉਦਯੋਗ ਵਿੱਚ ਢਾਂਚਾਗਤ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਹਨ। ਮੰਤਰੀ ਨੇ ਭਾਰਤੀ ਵਿਗਿਆਨੀਆਂ, ਨੀਤੀ ਨਿਰਮਾਤਾਵਾਂ, ਕਿਸਾਨਾਂ, ਐਮਐਸਐਮਈਜ਼ ਅਤੇ ਉਦਯੋਗਪਤੀਆਂ ਅਤੇ ਉਦਯੋਗ ਦੇ ਨੇਤਾਵਾਂ ਨੂੰ ਭਾਰਤ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਲਈ ਭਰੋਸਾ ਜ਼ਾਹਰ ਕਰਦਿਆਂ ਇਹ ਸੁਨਿਸ਼ਚਿਤ ਕੀਤਾ ਕਿ ਦੇਸ਼ ਅਜਿਹੇ ਉਤਪਾਦਾਂ ਦਾ ਨਿਰਮਾਣ ਕਰਦਾ ਹੈ ਜੋ ‘ਮੇਡ ਇਨ ਇੰਡੀਆ’ ਹਨ ਪਰ ‘ਮੇਡ ਫਾਰ ਦਿ ਵਰਲਡ’ ਹਨ।

 

 ਮੰਤਰੀ ਨੇ ਭਾਰਤ ਦੇ ਰਸਾਇਣਕ ਉਦਯੋਗ ਸੈਕਟਰ ਨੂੰ ਵਧੇਰੇ ਕੁਸ਼ਲ, ਪ੍ਰਭਾਵਸ਼ਾਲੀ ਅਤੇ ਪ੍ਰਤੀਯੋਗੀ 'ਵਿਕਾਸ ਇੰਜਨ' ਵਿੱਚ ਤਬਦੀਲ ਕਰਨ 'ਤੇ ਗੱਲਬਾਤ ਵਧਾਉਣ ਲਈ ਪਹਿਲ ਕਰਨ ਲਈ ਯੂਐਨਆਈਡੀਓ  ਦਾ ਧੰਨਵਾਦ ਕੀਤਾ।

*ਯੂਐਨਆਈਡੀਓ ਨੇ ‘ਕਲੀਨ ਮੈਨੂਫੈਕਚਰਿੰਗ ਇਨ ਇੰਡੀਆ’ (ਸਵੱਛ ਉਦਯੋਗ) ਦੇ ਤਹਿਤ ਇੱਕ ਸੰਵਾਦ ਦਾ ਆਯੋਜਨ ਕੀਤਾ ਅਤੇ ‘ਭਾਰਤ ਵਿੱਚ ਪ੍ਰਤੀਯੋਗੀ ਅਤੇ ਟਿਕਾਉ ਰਸਾਇਣਕ ਨਿਰਮਾਣ ਲਈ ਉੱਤਮਤਾ ਅਤੇ ਨਵੀਨਤਾ’ ਵਿਸ਼ੇ ‘ਤੇ ਰਾਸ਼ਟਰੀ ਸੰਵਾਦ ਦੀ ਮੇਜ਼ਬਾਨੀ ਕੀਤੀ। ਗੱਲਬਾਤ ਵਿਚ ਰਸਾਇਣਕ ਨਿਰਮਾਣ ਦੇ ਵਾਧੇ ਅਤੇ ਨੀਤੀ ਨਿਰਮਾਤਾਵਾਂ, ਉਦਯੋਗ ਸੈਕਟਰ ਅਤੇ ਹੋਰ ਹਿੱਸੇਦਾਰਾਂ ਵਿਚਾਲੇ ਗਿਆਨ ਅਤੇ ਹੁਨਰ-ਅਧਾਰਤ ਪਰਿਵਰਤਨਸ਼ੀਲ ਤਬਦੀਲੀ ਦੀ ਸੁਰੱਖਿਆ ਅਤੇ ਭਾਰਤ ਵਿਚ ਭਵਿੱਖ ਦੇ ਪ੍ਰਮਾਣਕ ਰਸਾਇਣਾਂ ਦੇ ਨਿਰਮਾਣ ਵਿਚ ਤਬਦੀਲੀ ਦੀ ਜ਼ਰੂਰਤ ਬਾਰੇ ਹੋਰ ਹਿੱਸੇਦਾਰਾਂ ਵਿਚ ਮੌਕਿਆਂ ਅਤੇ ਚੁਣੌਤੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। 

ਯੂਐਨਆਈਡੀਓ ਸੰਯੁਕਤ ਰਾਸ਼ਟਰ ਦੀ ਇਕ ਵਿਸ਼ੇਸ਼ ਮੁਹਾਰਤ ਵਾਲੀ ਏਜੰਸੀ ਹੈ ਜੋ ਗਰੀਬੀ ਘਟਾਉਣ, ਸਮੁੱਚੇ ਵਿਸ਼ਵੀਕਰਨ ਅਤੇ ਵਾਤਾਵਰਨੀ ਸਥਿਰਤਾ ਲਈ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਂਦੀ ਹੈ।

-------------------------------------------------   

ਐਮਸੀ/ਕੇਪੀ /ਏਕੇ



(Release ID: 1709960) Visitor Counter : 152