ਰਸਾਇਣ ਤੇ ਖਾਦ ਮੰਤਰਾਲਾ

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੇ ਐੱਚ ਯੂ ਆਰ ਐੱਲ ਨੂੰ 813.24 ਕਰੋੜ ਰੁਪਏ ਦਾ ਵਿਆਜ਼ ਮੁਕਤ ਉਧਾਰ ਚੈੱਕ ਸਪੁਰਦ ਕੀਤਾ

Posted On: 06 APR 2021 5:56PM by PIB Chandigarh

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ 1,257.82 ਕਰੋੜ ਰੁਪਏ ਦੀ ਕੁੱਲ ਰਾਸ਼ੀ ਵਿੱਚੋਂ 813.24 ਕਰੋੜ ਰੁਪਏ ਦਾ ਚੈੱਕ ਹਿੰਦੂਸਤਾਨ ਉਰਵਰਕ ਤੇ ਰਸਾਇਣ ਲਿਮਟਿਡ (ਐੱਚ ਯੂ ਆਰ ਐੱਲ) ਦੇ ਐੱਮ ਡੀ ਨੂੰ ਵਿਆਜ਼ ਮੁਕਤ ਉਧਾਰ ਵਜੋਂ ਦਿੱਤਾ ਹੈ । ਇਹ ਚੈੱਕ ਗੋਰਖਪੁਰ , ਸਿੰਦਰੀ ਤੇ ਬਰੌਨੀ ਪ੍ਰਾਜੈਕਟਾਂ ਦੀ ਮੁੜ ਸੁਰਜੀਤੀ ਲਈ ਦਿੱਤਾ ਗਿਆ ਹੈ । ਐੱਚ ਯੂ ਆਰ ਐੱਲ ਵਾਤਾਵਰਨ ਦੋਸਤਾਨਾ ਅਤੇ ਊਰਜਾ ਕੁਸ਼ਲ ਕੁਦਰਤੀ ਗੈਸ ਅਧਾਰਿਤ ਨਵੇਂ ਖਾਦ ਕੰਪਲੈਕਸੇਸ ਦਾ ਸੰਚਾਲਨ ਕਰਦੀ ਹੈ ਤਾਂ ਜੋ ਪੂਰਬੀ ਭਾਰਤ ਵਿੱਚ ਆਰਥਿਕ ਗਤੀ ਨੂੰ ਹੁਲਾਰਾ ਦਿੱਤਾ ਜਾ ਸਕੇ ।

 


ਇਸ ਮੌਕੇ ਤੇ ਬੋਲਦਿਆਂ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਐੱਚ ਯੂ ਆਰ ਐੱਲ ਨੂੰ ਜਾਰੀ ਕੀਤਾ ਗਿਆ ਵਿਆਜ਼ ਮੁਕਤ ਉਧਾਰ ਕੋਵਿਡ 19 ਦੌਰਾਨ ਇਸ ਦੀ ਮਾਲੀ ਹਾਲਤ ਨੂੰ ਹੋਰ ਮਜ਼ਬੂਤ ਕਰੇਗਾ । ਇਹ ਐੱਚ ਯੂ ਆਰ ਐੱਲ ਨੂੰ ਆਪਣੇ ਪ੍ਰਾਜੈਕਟਾਂ ਨੂੰ ਸਮੇਂ ਸਿਰ 2021 ਵਿੱਚ ਮੁਕੰਮਲ ਕਰਨ ਲਈ ਸਹਾਇਤਾ ਵੀ ਕਰੇਗਾ ਅਤੇ ਦੇਸ਼ ਵਿੱਚ ਯੂਰੀਆ ਦੇ ਉਤਪਾਦਨ ਨੂੰ ਵਧਾ ਕੇ ਭਾਰਤ ਸਰਕਾਰ ਦੇ ਅਭਿਆਨ “ਆਤਮਨਿਰਭਰ ਭਾਰਤ” ਨੂੰ ਹੁਲਾਰਾ ਦੇਵੇਗਾ । ਉੱਪਰ ਦੱਸੇ ਗਏ ਤਿੰਨ  ਪਲਾਂਟਾਂ ਦਾ ਸੰਚਾਲਨ ਪ੍ਰਤੀ ਸਾਲ 38.1 ਲੱਖ ਮੀਟ੍ਰਿਕ ਟਨ ਯੂਰੀਏ ਦੀ ਦਰਾਮਦ ਨੂੰ ਘੱਟ ਕਰੇਗਾ ਅਤੇ ਇਹ ਖਜ਼ਾਨੇ ਵਿੱਚ ਵੱਡੀ ਵਿਦੇਸ਼ੀ ਮੁਦਰਾ ਦੀ ਬਚਤ ਕਰੇਗਾ । ਹਰੇਕ ਪਲਾਂਟ ਦੀ ਪ੍ਰਤੀ ਸਾਲ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੋਵੇਗੀ । ਮੰਤਰੀ ਨੇ ਇਹ ਵੀ ਦੱਸਿਆ ਕਿ ਐੱਚ ਯੂ ਆਰ ਐੱਲ ਪ੍ਰਾਜੈਕਟ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨਗੇ ।
ਗੋਰਖਪੁਰ , ਬਰੌਨੀ ਅਤੇ ਸਿੰਦਰੀ ਪ੍ਰਾਜੈਕਟਾਂ ਨੇ 28—02—2021 ਤੱਕ ਕ੍ਰਮਵਾਰ 89% , 85.1% ਅਤੇ 86.1% ਤਰੱਕੀ ਕੀਤੀ ਹੈ । ਜਦੋਂ ਇਹ ਪ੍ਰਾਜੈਕਟ ਸ਼ੁਰੂ ਹੋ ਜਾਂਦੇ ਹਨ, ਇਹ ਸਾਡੀ ਸਵਦੇਸ਼ੀ ਸਮਰੱਥਾ ਅਤੇ ਯੂਰੀਆ ਉਤਪਾਦਨ ਉੱਤੇ ਹੋਰ ਆਤਮਨਿਰਭਰਤਾ ਨੂੰ ਵਧਾਉਣਗੇ ।
ਸਰਕਾਰ ਨੇ 01—08—2018 ਨੂੰ ਹਿੰਦੂਸਤਾਨ ਉਰਵਰਕ ਅਤੇ ਰਸਾਇਣ ਲਿਮਟਿਡ (ਐੱਚ ਯੂ ਆਰ ਐੱਲ) ਪ੍ਰਾਜੈਕਟ ਜੋ ਗੋਰਖਪੁਰ (ਉੱਤਰ ਪ੍ਰਦੇਸ਼) , ਸਿੰਦਰੀ (ਝਾਰਖੰਡ) ਅਤੇ ਬਰੌਨੀ (ਬਿਹਾਰ) ਸਥਿਤ ਹਨ, ਲਈ 1,257.82 ਕਰੋੜ ਰੁਪਏ ਦੇ ਵਿਆਜ਼ ਮੁਕਤ ਉਧਾਰ ਮਨਜ਼ੂਰ ਕੀਤੇ ਸਨ । ਇਸ ਅਨੁਸਾਰ 08—09—2020 ਨੂੰ ਐੱਚ ਯੂ ਆਰ ਐੱਲ ਅਤੇ ਖਾਦ ਵਿਭਾਗ ਵਿਚਾਲੇ ਇੱਕ ਉਧਾਰ ਸਮਝੌਤਾ ਕੀਤਾ ਗਿਆ ਸੀ । ਮਨਜ਼ੂਰੀ ਅਨੁਸਾਰ ਆਈ ਐੱਫ ਐੱਲ ਦੀ ਕੁਲ ਰਾਸ਼ੀ ਆਈ ਡੀ ਸੀ ਦੇ 3 ਸਾਲਾਂ ਲਈ ਵੰਡੀ ਜਾਣੀ ਹੈ, ਜਿਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ ।


 

( Rs in crores)

Sl

No.

Name of

HURL’s

unit

Amount in Ist

year IDC

Amount in

2nd year IDC

Amount in

3rd year IDC

Total

1

Gorakhpur

42.23

168.90

211.15

422.28

2

Sindri

41.58

166.29

207.90

415.77

3

Barauni

41.98

167.91

209.88

419.77

 

Total

125.79

503.1

628.93

1257.82

 

28—02—2021 ਨੂੰ ਐੱਚ ਯੂ ਆਰ ਐੱਲ ਦੇ 3 ਪ੍ਰਾਜੈਕਟਾਂ (ਗੋਰਖਪੁਰ , ਸਿੰਦਰੀ ਅਤੇ ਬਰੌਨੀ) ਅਸਲ / ਸੋਧੀ ਸੂਚੀ ਅਨੁਸਾਰ ਸਿਫਰ ਤਰੀਕ ਅਤੇ ਚਾਲੂ ਹੋਣ ਅਤੇ ਸਮੁੱਚੀ ਤਰੱਕੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ ।

Sl No.

Name of

HURL’s

unit

Zero date

Commissioning as per original schedule

Commissioning as per revised schedule

Overall progress as on 28.02.2021

1

Gorakhpur

February,2018

February,2021

July, 2021

89.00 %

2

Barauni

May, 2018

May, 2021

December, 2021

85.1 %

3

Sindri

May, 2018

May, 2021

December, 2021

86.1 %

 

ਐੱਮ ਸੀ / ਕੇ ਪੀ / ਏ ਕੇ



(Release ID: 1709954) Visitor Counter : 168


Read this release in: English , Urdu , Hindi , Kannada