ਪ੍ਰਿਥਵੀ ਵਿਗਿਆਨ ਮੰਤਰਾਲਾ
6 ਅਪ੍ਰੈਲ ਨੂੰ ਰਾਜਸਥਾਨ, ਵਿਦਰਭ ਦੇ ਕੁੱਝ ਹਿੱਸਿਆਂ ਅਤੇ ਤਮਿਲਨਾਡੁ ਦੇ ਅੰਦਰੂਨੀ ਭਾਗਾਂ ’ਚ ਗਰਮ ਹਵਾ ਦੀ ਲਹਿਰ ਚੱਲੇਗੀ
प्रविष्टि तिथि:
06 APR 2021 1:07PM by PIB Chandigarh
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਦੇ ਰਾਸ਼ਟਰੀ ਮੌਸਮ ਪੂਰਵਾਨੁਮਾਨ ਕੇਂਦਰ ਦੇ ਅਨੁਸਾਰ
ਤਾਪਮਾਨ ਦੀ ਵਰਤਮਾਨ ਸਥਿਤੀ ਅਤੇ ਅਗਲੇ 24 ਘੰਟਿਆਂ ਲਈ ਚਿਤਾਵਨੀ
ਕੱਲ (05:30 ਵਜੇ ਸਵੇਰੇ ਤੋਂ 6 ਅਪ੍ਰੈਲ ਦੇ ਸ਼ਾਮ 05:30 ਵਜੇ ਤੱਕ ਗਰਮ ਹਵਾ ਚੱਲੀ ਅਤੇ ਅਧਿਕਤਮ ਤਾਪਮਾਨ ਵੇਖਿਆ ਗਿਆ) ਗਰਮ ਹਵਾ ਦੀ ਲਹਿਰ ਚਲੀ:
ਰਾਜਸਥਾਨ ਦੇ ਕੁੱਝ ਇਲਾਕੀਆਂ ਅਤੇ ਪੂਰਵ ਵਿਦਰਭ ਦੇ ਛਿਟਪੁਟ ਸਥਾਨਾਂ ’ਤੇ ਗਰਮ ਹਵਾ ਚੱਲੀ।
ਅਧਿਕਤਮ ਤਾਪਮਾਨ:
ਪੱਛਮੀ ਮੱਧ ਪ੍ਰਦੇਸ਼, ਵਿਦਰਭ ਅਤੇ ਮਰਾਠਵਾੜਾ ਦੇ ਜਿਆਦਾਤਰ ਸਥਾਨਾਂ ਰਾਜਸਥਾਨ, ਪੂਰਵੀ ਉੱਤਰ ਪ੍ਰਦੇਸ਼, ਉੜੀਸਾ, ਛੱਤੀਸਗੜ, ਸੌਰਾਸ਼ਟਰ ਅਤੇ ਕੱਛ, ਪੂਰਵੀ ਮੱਧ ਪ੍ਰਦੇਸ਼ ਅਤੇ ਮੱਧ ਮਹਾਰਾਸ਼ਟਰ ਦੇ ਕੁੱਝ ਸਥਾਨਾਂ ਅਤੇ ਹਰਿਆਣਾ, ਚੰਡੀਗੜ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਗੁਜਰਾਤ ਖੇਤਰ, ਤੇਲੰਗਾਨਾ, ਉੱਤਰ ਕਰਨਾਟਕ ਦੇ ਅੰਦਰੂਨੀ ਹਿੱਸਿਆ, ਤਮਿਲਨਾਡੂ, ਪੁੱਡੁਚੇਰੀ ਅਤੇ ਕਰਾਈਕਲ ਦੇ ਕੁੱਝ ਸਥਾਨਾਂ ’ਤੇ ਅਧਿਕਤਮ ਤਾਪਮਾਨ 40 ਡਿਗਰੀ ਸੇਲਸਿਅਸ ਤੋਂ ਜਿਆਦਾ ਰਿਹਾ।
ਅਧਿਕਤਮ ਤਾਪਮਾਨ ਵਿੱਚ 05-04-2021 ਨੂੰ ਪਰਿਵਰਤਨ: ਉਤਰਾਖੰਡ ਅਤੇ ਅਰੂਣਾਚਲ ਪ੍ਰਦੇਸ਼ ਦੇ ਸਾਰੇ ਸਥਾਨਾਂ ’ਤੇ ਅਧਿਕਤਮ ਤਾਪਮਾਨ Îਆਮ ਨਾਲੋ ਜਿਆਦਾ (5.1 ਡਿਗਰੀ ਸੇਲਸਿਅਸ ਜਾਂ ਜਿਆਦਾ) ਰਿਹਾ। ਹਰਿਆਣਾ, ਚੰਡੀਗੜ, ਦਿੱਲੀ, ਪੱਛਮ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਜਿਆਦਾਤਰ ਸਥਾਨਾਂ, ਪੰਜਾਬ, ਅਸਮ ਅਤੇ ਮੇਘਾਲਿਆ ਦੇ ਜਿਆਦਾਤਰ ਸਥਾਨਾਂ ਅਤੇ ਸੌਰਾਸ਼ਟਰ ਅਤੇ ਕੱਛ ਦੇ ਕੁੱਝ ਸਥਾਨਾਂ ’ਤੇ ਤਾਪਮਾਨ Îਆਮ ਨਾਲੋ ਜਿਆਦਾ (3.1 ਡਿਗਰੀ ਸੇਲਸਿਅਸ ਤੋਂ 5.0 ਡਿਗਰੀ ਸੇਲਸਿਅਸ) ਰਿਹਾ। ਮੱਧ ਪ੍ਰਦੇਸ਼ ਦੇ ਜਿਆਦਾਤਰ ਸਥਾਨਾਂ, ਪੂਰਵੀ ਉੱਤਰ ਪ੍ਰਦੇਸ਼, ਝਾਰਖੰਡ, ਵਿਦਰਭ ਛੱਤਸੀਗੜ ਅਤੇ ਮੱਧ ਮਹਾਰਾਸ਼ਟਰ, ਉਪ ਹਿਮਾਲਿਆ ਪੱਛਮ ਬੰਗਾਲ ਅਤੇ ਸਿੱਕਿਮ, ਉੜੀਸ਼ਾ, ਗੁਜਰਾਤ ਖੇਤਰ, ਤਟੀਅ ਕਰਨਾਟਕ, ਤਟੀਅ ਆਂਧਰਾ ਪ੍ਰਦੇਸ਼ ਅਤੇ ਯਨਮ ’ਚ ਤਾਪਮਾਨ Îਆਮ ਨਾਲੋ ਜਿਆਦਾ (1.6 ਡਿਗਰੀ ਸੇਲਸਿਅਸ ਤੋਂ 3.0 ਡਿਗਰੀ ਸੇਲਸਿਅਸ) ਰਿਹਾ। ਹਿਮਾਚਲ ਪ੍ਰਦੇਸ਼ ਦੇ ਕੁੱਝ ਸਥਾਨਾਂ ’ਤੇ ਤਾਪਮਾਨ Îਆਮ ਨਾਲੋ ਘੱਟ (-3.1 ਡਿਗਰੀ ਸੇਲਸਿਅਸ ਤੋਂ -5.0 ਡਿਗਰੀ ਸੇਲਸਿਅਸ) ਰਿਹਾ ਜਦਕਿ ਅੰਡਮਾਨ ਅਤੇ ਨਿਕੋਬਾਰ ਦੇ ਕੁੱਝ ਸਥਾਨਾਂ ਅਤੇ ਤੇਲੰਗਾਨਾ ਦੇ ਕੁੱਝ ਸਥਾਨਾਂ ’ਚ ਤਾਪਮਾਨ Îਆਮ ਨਾਲੋ ਘੱਟ (-1.6 ਡਿਗਰੀ ਸੇਲਸਿਅਸ ਤੋਂ -3.0 ਡਿਗਰੀ ਸੇਲਸਿਅਸ) ਰਿਹਾ। ਦੇਸ਼ ਦੇ ਬਾਕੀ ਹਿੱਸਿਆ ’ਚ ਇੱਕੋ ਜਿਹਾ ਰਿਹਾ।
ਕੱਲ ਦੇਸ਼ ਵਿੱਚ ਸਭਤੋਂ ਜਿਆਦਾ ਤਾਪਮਾਨ ਬ੍ਰਹਮਪੁਰੀ (ਵਿਦਰਭ) ਵਿੱਚ 43.5 ਡਿਗਰੀ ਸੇਲਸਿਅਸ ਦਰਜ ਕੀਤਾ ਗਿਆ।
ਅਗਲੇ 24 ਘੰਟਿਆਂ (06 ਅਪ੍ਰੈਲ ਦੇ 05:30 ਵਜੇ ਤੋਂ 07 ਅਪ੍ਰੈਲ ਦੇ 05:30 ਵਜੇ ਤੱਕ ਗਰਮੀ ਦੀ ਲਹਿਰ ਦੀ ਚਿਤਾਵਨੀ)
ਰਾਜਸਥਾਨ, ਵਿਦਰਭ ਅਤੇ ਤਮਿਲਨਾਡੁ ਦੇ ਅੰਦਰੂਨੀ ਹਿੱਸਿਆ ਵਿੱਚ ਕੁੱਝ ਸਥਾਨਾਂ ’ਤੇ ਗਰਮ ਹਵਾ ਦੀ ਲਹਿਰ ਚੱਲੇਗੀ
(ਗਰਾਫਿਕਸ ਵਿੱਚ ਵਧੇਰੇ ਜਾਣਕਾਰੀ ਲਈ ਇੱਥੇ ਕਲਿਕ ਕਰੋ-)
https://static.pib.gov.in/WriteReadData/specificdocs/documents/2021/apr/doc20214631.pdf
ਸਥਾਨ ਵਿਸ਼ੇਸ਼ ਪੂਰਵਾਨੁਮਾਨ ਅਤੇ ਚਿਤਾਵਨੀ ਲਈ ਕ੍ਰਿਪਾ ਮੌਸਮ ਐਪ ਡਾਊਨਲੋਡ ਕਰੋ, ਖੇਤੀਬਾੜੀ ਮੌਸਮ ਸਲਾਹ ਲਈ ਮੇਘਦੂਤ ਐਪ ਡਾਊਨਲੋਡ ਕਰੋ, ਬਿਜਲੀ ਡਿੱਗਣ ਦੀ ਚਿਤਾਵਨੀ ਲਈ ਬਿਜਲੀ ਐਪ ਡਾਊਨਲੋਡ ਕਰੋ ਅਤੇ ਜਿਲਾਵਾਰ ਚਿਤਾਵਨੀ ਲਈ ਰਾਜ ਦੀ ਐਮਸੀ / ਆਰਐਮਸੀ ਵੇਬਸਾਈਟ ਵੇਖੋ।
ਆਰਜੇ/ਐਸਐਸ/ਆਰਪੀਐਮ
(रिलीज़ आईडी: 1709886)
आगंतुक पटल : 264