ਰੇਲ ਮੰਤਰਾਲਾ
ਰੇਲਵੇ ਨੇ ਪ੍ਰਤਿਸ਼ਠਿਤ ਚਨਾਬ ਪੁਲ ਦੇ ਡਾਟ ਨਿਰਮਾਣ ਦਾ ਕਾਰਜ ਪੂਰਾ ਕੀਤਾ, ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੈ
ਇਹ ਡਾਟ 359 ਮੀਟਰ ਹੇਠਾਂ ਵਗਦੇ ਚਨਾਬ ਨਦੀ ਤੋ ਲੰਘਦੀ ਹੈ
ਇਹ ਨਿਸ਼ਚਿਤ ਰੂਪ ਤੋਂ ਹੁਣ ਦੇ ਇਤਿਹਾਸ ਵਿੱਚ ਭਾਰਤ ਦੇ ਕਿਸੇ ਵੀ ਰੇਲ ਪ੍ਰੋਜੈਕਟ ਦੇ ਸਾਹਮਣੇ ਆਉਣ ਵਾਲੀ ਸਭ ਤੋਂ ਵੱਡੀ ਸਿਵਲ-ਇੰਜੀਨਿਅਰਿੰਗ ਚੁਣੌਤੀ ਹੈ
ਇਹ ਕਟਰਾ-ਬਨੀਹਾਲ ਖੰਡ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਪ੍ਰਮੁੱਖ ਕਦਮ ਹੈ
Posted On:
05 APR 2021 3:22PM by PIB Chandigarh
ਭਾਰਤੀ ਰੇਲ ਨੇ ਅੱਜ ਪ੍ਰਤਿਸ਼ਠਿਤ ਚਨਾਬ ਪੁਲ ਦਾ ਡਾਟ ਨਿਰਮਾਣ ਦਾ ਕੰਮ ਪੂਰਾ ਕਰ ਲਿਆ ਹੈ।
ਇਹ ਚਨਾਬ ਪੁਲ ਦੁਨੀਆ ਦਾ ਸਭ ਤੋਂ ਉੱਚਾ ਪੁਲ ਹੈ ਅਤੇ ਇਹ ਉਧਮਪੁਰ - ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ (ਯੂਐੱਸਬੀਆਰਐੱਲ) ਦਾ ਹਿੱਸਾ ਹੈ, ਰੇਲਵੇ ਨੇ ਇਸ ਪ੍ਰਤਿਸ਼ਠਿਤ ਚਨਾਬ ਪੁਲ ਦੀ ਸਟੀਲ ਦੀ ਡਾਟ ਨੂੰ ਪੂਰਾ ਕਰਕੇ ਇੱਕ ਮਹੱਤਵਪੂਰਣ ਉਪਲੱਬਧੀ ਹਾਸਲ ਕੀਤੀ ਹੈ। ਚਨਾਬ ਦੇ ਉੱਪਰ ਪੁੱਲ ਬਣਾਉਣ ਦਾ ਇਹ ਸਭ ਤੋਂ ਕਠਿਨ ਹਿੱਸਾ ਸੀ। ਇਹ ਉਪਲੱਬਧੀ ਕਟਰਾ ਤੋਂ ਬਨਿਹਾਲ ਤੱਕ 111 ਕਿਲੋਮੀਟਰ ਲੰਬੇ ਖੰਡ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕਦਮ ਹੈ। ਇਹ ਨਿਸ਼ਚਿਤ ਰੂਪ ਤੋਂ ਹੁਣ ਦੇ ਇਤਿਹਾਸ ਵਿੱਚ ਭਾਰਤ ਵਿੱਚ ਕਿਸੇ ਰੇਲ ਪ੍ਰੋਜੈਕਟ ਦੇ ਸਾਹਮਣੇ ਆਉਣ ਵਾਲੀ ਸਭ ਤੋਂ ਵੱਡੀ ਸਿਵਲ-ਇੰਜੀਨਿਅਰਿੰਗ ਚੁਣੌਤੀ ਹੈ। 5.6 ਮੀਟਰ ਲੰਮਾ ਧਾਤੂ ਦਾ ਟੁਕੜਾ ਅੱਜ ਸਭ ਤੋਂ ਉੱਚੇ ਬਿੰਦੂ ‘ਤੇ ਫਿੱਟ ਕੀਤਾ ਗਿਆ ਹੈ, ਜਿਸ ਨੇ ਵਰਤਮਾਨ ਵਿੱਚ ਨਦੀ ਦੇ ਦੋਨਾਂ ਕਿਨਾਰਿਆਂ ਤੋਂ ਇੱਕ-ਦੂਜੇ ਦੇ ਵੱਲ ਖਿਚਾਅ ਵਾਲੀ ਡਾਟ ਦੀਆਂ ਦੋ ਭੁਜਾਵਾਂ ਨੂੰ ਆਪਸ ਵਿੱਚ ਜੋੜਿਆ ਹੈ। ਇਸ ਤੋਂ ਡਾਟ ਦਾ ਆਕਾਰ ਪੂਰਾ ਹੈ, ਜੋ 359 ਮੀਟਰ ਹੇਠਾਂ ਵਗ ਰਹੀ ਜੋਖਿਮ ਭਰੀ ਚਨਾਬ ਨਦੀ ਤੋ ਲੰਘੇਗੀ । ਡਾਟ ਦਾ ਕੰਮ ਪੂਰਾ ਹੋਣ ਦੇ ਬਾਅਦ, ਸਟੇ ਕੇਬਲਸ ਨੂੰ ਹਟਾਉਣ, ਡਾਟ ਰਿਬ ਵਿੱਚ ਕੰਕ੍ਰੀਟ ਭਰਨੇ, ਸਟੀਲ ਟ੍ਰੇਸਟਲ ਨੂੰ ਖੜਾ ਕਰਨ, ਵਾਇਆਡਕਟ ਲਾਂਚ ਕਰਨ ਅਤੇ ਟ੍ਰੈਕ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਰੇਲ ਵਣਜ ਅਤੇ ਉਦਯੋਗ ਅਤੇ ਉਪਭੋਗਤਾ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸੁਨੀਤ ਸ਼ਰਮਾ, ਉੱਤਰ ਰੇਲਵੇ ਦੇ ਮਹਾਪ੍ਰਬੰਧਕ ਸ਼੍ਰੀ ਆਸ਼ੁਤੋਸ਼ ਗੰਗਲ ਨੇ ਵੀਡੀਓ ਕਾਨਫਰੰਸਿੰਗ ਦੇ ਮਧਿਅਮ ਰਾਹੀਂ ਇਤਿਹਾਸਿਕ ਡਾਟ ਦਾ ਕੰਮ ਪੂਰਾ ਹੁੰਦੇ ਹੋਏ ਦੇਖਿਆ ਹੈ।
ਪ੍ਰਤਿਸ਼ਠਿਤ ਚਨਾਬ ਪੁਲ ਦੀ ਡਾਟ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ:
- ਭਾਰਤੀ ਰੇਲਵੇ ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਣ ਲਈ ਯੂਐੱਸਬੀਆਰਐੱਲ ਪ੍ਰੋਜੈਕਟ ਦੇ ਇੱਕ ਹਿੱਸੇ ਦੇ ਰੂਪ ਵਿੱਚ ਚਨਾਬ ਨਦੀ ‘ਤੇ ਪ੍ਰਤਿਸ਼ਠਿਤ ਡਾਟ ਪੁਲ ਦਾ ਨਿਰਮਾਣ ਕਰ ਰਹੀ ਹੈ।
- ਇਹ ਪੁਲ 1315 ਮੀਟਰ ਲੰਬਾ ਹੈ।
- ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਹੈ ਜੋ ਨਦੀ ਦੇ ਤਲ ਦੇ ਪੱਧਰ ਤੋਂ 359 ਮੀਟਰ ਉੱਪਰ ਹੈ।
- ਇਹ ਪੈਰਿਸ (ਫ੍ਰਾਂਸ) ਦੀ ਪ੍ਰਤਿਸ਼ਠਿਤ ਏਫਿਲ ਟਾਵਰ ਨਾਲੋਂ 35 ਮੀਟਰ ਉੱਚਾ ਹੈ।
- ਇਸ ਪੁਲ ਦੇ ਨਿਰਮਾਣ ਵਿੱਚ 28,660 ਮੀਟ੍ਰਿਕ ਟਨ ਇਸਪਾਤ ਦਾ ਫੈਬ੍ਰਿਕੇਸ਼ਨ ਹੋਇਆ ਹੈ। ਇਸ ਨਾਲ 10 ਲੱਖ ਸੀਯੂਐੱਮ ਮਿੱਟੀ ਦਾ ਕਾਰਜ ਹੋਇਆ ਹੈ। 66,000 ਸੀਯੂਐੱਮ ਕੰਕ੍ਰੀਟ ਦਾ ਇਸਤੇਮਾਲ ਹੋਇਆ ਹੈ ਅਤੇ 26 ਕਿਲੋਮੀਟਰ ਮੋਟਰ ਯੋਗ ਸੜਕਾਂ ਦਾ ਨਿਰਮਾਣ ਸ਼ਾਮਲ ਹੈ।
- ਇਹ ਡਾਟ ਇਸਪਾਤ ਦੇ ਬਕਸਿਆਂ ਤੋਂ ਬਣੀ ਹੈ। ਟਿਕਾਊਪਨ ਵਿੱਚ ਸੁਧਾਰ ਲਈ ਇਸ ਡਾਟ ਦੇ ਬਕਸਿਆਂ ਵਿੱਚ ਕੰਕ੍ਰੀਟ ਭਰੀ ਜਾਏਗੀ।
- ਇਸ ਡਾਟ ਦਾ ਕੁੱਲ ਵਜਨ 10,619 ਮੀਟ੍ਰਿਕ ਟਨ ਹੋਵੇਗਾ।
- ਭਾਰਤੀ ਰੇਲਵੇ ਨੇ ਪਹਿਲੀ ਵਾਰ ਓਵਰਹੈਡ ਕੇਬਲ ਕ੍ਰੇਨ ਦੁਆਰਾ ਡਾਟ ਦੇ ਮੈਂਬਰਸ ਦਾ ਨਿਰਮਾਣ ਕੀਤਾ ਹੈ।
- ਸੰਰਚਨਾਤਮਕ ਕਾਰਜ ਦੇ ਲਈ ਸਭ ਤੋਂ ਆਧੁਨਿਕ ‘ਟੇਕਲਾ’ ਸਾਫਟਵੇਅਰ ਦਾ ਉਪਯੋਗ ਕੀਤਾ ਗਿਆ ਹੈ।
- ਸੰਰਚਨਾਤਮਕ ਇਸਪਾਤ-10°C ਅਤੇ 40°C ਤਾਪਮਾਨ ਦੇ ਲਈ ਉਪਯੁਕਤ ਹੈ।
ਕੁਝ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ
- ਗ੍ਰਾਹਕ:ਉੱਤਰ ਰੇਲਵੇ
- ਕਾਰਜਕਾਰੀ ਏਜੰਸੀ: ਮੈਸਰਜ਼ ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਿਟੇਡ
- ਪੁਲ ਦੀ ਲਾਗਤ: 1486 ਕਰੋੜ ਰੁਪਏ
- ਠੇਕੇਦਾਰ: ਮੈਸਰਜ਼ ਚਨਾਬ ਬ੍ਰਿਜ ਪ੍ਰੋਜੈਕਟ ਅੰਡਰਟੇਕਿੰਗ (ਅਲੱਟ੍ਰਾ ਏਐੱਫਸੀਓਐੱਨਐੱਸ-ਬੀਐੱਸਐੱਲ(ਜੇਬੀ))
- ਪੁਲ ਦੀ ਕੁੱਲ ਲੰਬਾਈ: 1.315 ਕਿਲੋਮੀਟਰ
- ਸਪੈਨਜ਼ ਦੀ ਸੰਖਿਆ: 17 ਨਗ
- ਮੁੱਖ ਡਾਟ ਸਪੈਨ ਅਵਧੀ ਦੀ ਲੰਬਾਈ: 467 ਮੀਟਰ (ਰੈਖਿਕ); 550 ਮੀਟਰ(ਵਕ੍ਰਆਕਾਰ)
- ਪੁਲ ਦਾ ਡਿਜ਼ਾਈਨ ਕਾਲ: 120 ਸਾਲ
- ਡਿਜ਼ਾਈਨ ਗਤੀ: 100 ਕਿਲੋਮੀਟਰ ਪ੍ਰਤੀ ਘੰਟਾ
- ਕੁਲ ਇਸਪਾਤ ਨਿਰਮਾਣ: 28660 ਮੀਟ੍ਰਿਕ ਟਨ (ਲਗਭਗ)
- ਡਿਜ਼ਾਈਨ ਵਾਯੂ ਗਤੀ: 266 ਕਿਲੋਮੀਟਰ ਪ੍ਰਤੀ ਘੰਟਾ
- ਡਿਜ਼ਾਈਨਰ:
- ਵਾਇਆਡਕਟ ਐਂਡ ਫਾਉਂਡੇਸ਼ਨ: ਮੈਸਰਜ਼ ਡਬਲਯੂਐੱਸਪੀ (ਫਿਨਲੈਂਡ)
- ਆਕਰ: ਮੈਸਰਜ਼ ਲਿਓਨਹਾਰਟ, ਆਂਦਰਾ ਅਤੇ ਸਹਿਭਾਗੀ (ਜਰਮਨੀ)
- ਫਾਉਂਡੇਸ਼ਨ ਸੁਰੱਖਿਆ: ਭਾਰਤੀ ਵਿਗਿਆਨ ਸੰਸਥਾਨ, ਬੈਂਗਲੋਰ
- ਪ੍ਰੂਫ ਕੰਸਲਟੇਂਟ:
- ਫਾਉਂਡੇਸ਼ਨ ਐਂਡ ਫਾਉਂਡੇਸ਼ਨ ਪ੍ਰੋਟੇਕਸ਼ਨ: ਮੈਸਰਜ਼ ਯੂਆਰਐੱਸ, ਯੂਕੇ
- ਸੁਪਰਸਟ੍ਰਕਚਰ ਆਵ੍ ਵਾਇਆਡਕਟ ਐਂਡ ਆਰਕ: ਮੈਸਰਜ਼ ਸੀਓਵੀਆਈ, ਯੂਕੇ
- ਸਲੋਪ ਸਥਿਰਤਾ ਵਿਸ਼ਲੇਸ਼ਣ: (ਸੁਤੰਤਰ ਸਲਾਹਕਾਰ) ਮੈਸਰਜ਼ ਆਈਟੀਏਐੱਸਸੀਏ, ਯੂਐੱਸਏ
- ਸਲੋਪ ਸਥਿਰਤਾ ਵਿਸ਼ਲੇਸ਼ਣ: ਭਾਰਤੀ ਟੈਕਨੋਲੋਜੀ ਸੰਸਥਾਨ, ਦਿੱਲੀ
- ਭੂਚਾਲ ਵਿਸ਼ਲੇਸ਼ਣ: ਭਾਰਤੀ ਟੈਕਨੋਲੋਜੀ ਸੰਸਥਾਨ, ਦਿੱਲੀ ਅਤੇ ਰੜਕੀ
ਇਸ ਪੁਲ ਦੀਆਂ ਅਨੋਖੀਆਂ ਵਿਸ਼ੇਸ਼ਤਾਵਾਂ:
- ਇਹ ਪੁਲ 266 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ ਗਤੀ ਦੀ ਹਵਾ ਦੀ ਗਤੀ ਦਾ ਸਾਹਮਣਾ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ।
- ਇਹ ਪੁਲ ਦੇਸ਼ ਵਿੱਚ ਪਹਿਲੀ ਵਾਰ ਡੀਆਰਡੀਓ ਦੇ ਮਸ਼ਵਰੇ ਨਾਲ ਬਲਾਸਟ ਲੋਡ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ।
- ਇਹ ਪੁਲ ਇੱਕ ਖੰਭੇ/ਸਹਾਰੇ ਨੂੰ ਹਟਾਉਣ ਦੇ ਬਾਅਦ ਵੀ 30 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ‘ਤੇ ਚਲਦਾ ਰਹੇਗਾ।
- ਇਹ ਭਾਰਤ ਵਿੱਚ ਉੱਚਤਮ ਤੀਵ੍ਰਤਾ ਵਾਲੇ ਜੋਨ- V ਦੇ ਭੂਚਾਲ ਝਟਕਿਆਂ ਨੂੰ ਸਹਿਨ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ।
- ਪਹਿਲੀ ਬਾਰ ਭਾਰਤੀ ਰੇਲਵੇ ਨੇ ਵੈਲਡ ਪ੍ਰੀਖਣ ਦੇ ਲਈ ਚਰਣਬੱਧ ਐਰੇ ਅਲਟ੍ਰਾਸੋਨਿਕ ਟੈਸਟਿੰਗ ਮਸ਼ੀਨ ਦਾ ਉਪਯੋਗ ਕੀਤਾ ਹੈ।
- ਭਾਰਤੀ ਰੇਲਵੇ ਨੇ ਪਹਿਲੀ ਵਾਰ ਸਥਲ ‘ਤੇ ਵੈਲਡ ਪ੍ਰੀਖਣ ਲਈ ਐੱਨਏਬੀਐੱਲ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਸਥਾਪਿਤ ਕੀਤੀ।
- ਢਾਂਚੇ ਦੇ ਵੱਖ-ਵੱਖ ਭਾਗਾਂ ਨੂੰ ਜੋੜਨ ਲਈ ਲਗਭਗ 584 ਕਿਲੋਮੀਟਰ ਵੈਲਡਿੰਗ ਕੀਤੀ ਗਈ ਹੈ ਜੋ ਜੰਮੂ ਤਵੀ ਤੋਂ ਦਿੱਲੀ ਦੀ ਦੂਰੀ ਦੇ ਬਰਾਬਰ ਹੈ।
- ਸ਼੍ਰੀਨਗਰ ਐਂਡ ‘ਤੇ ਕੇਵਲ ਕ੍ਰੇਨ ਦੇ ਪਾਇਲਨ ਦੀ ਉਚਾਈ 127 ਮੀਟਰ ਹੈ, ਜੋ ਕੁਤੁਬ ਮੀਨਾਰ ਨਾਲ 72 ਮੀਟਰ ਤੋਂ ਅਧਿਕ ਹੈ।
- ਭਾਰਤੀ ਰੇਲਵੇ ਨੇ ਪਹਿਲੀ ਵਾਰ ਐੰਡ ਲਾਂਚਿੰਗ ਵਿਧੀ ਦਾ ਉਪਯੋਗ ਕਰਕੇ ਘੁਮਾਉ ਵਾਇਆਡਕਟ ਭਾਗ ਦਾ ਸ਼ੁਭਾਰੰਭ ਕੀਤਾ ਹੈ।
- ਅਤਿਆਧੁਨਿਕ ਸਾਧਨ ਦੇ ਮਾਧਿਅਮ ਰਾਹੀਂ ਵਿਆਪਕ ਸਿਹਤ ਨਿਗਰਾਨੀ ਅਤੇ ਚੇਤਾਵਨੀ ਪ੍ਰਣਾਲੀਆਂ ਦੀ ਯੋਜਨਾ ਬਣਾਈ ਗਈ ਹੈ।
ਡਾਟ ਬੰਦੀ ਦੇ ਸਮਾਰੋਹ ਦੇ ਬਾਰੇ ਵਿੱਚ ਵੇਰਵਾ:
- ਬੰਦ ਕਰਨ ਤੋਂ ਪਹਿਲੇ ਅਤੇ ਲਾਂਚਿੰਗ ਦੇ ਦੌਰਾਨ , ਡਾਟ ਨੂੰ ਸਟੇ ਕੇਬਲਸ ਤੋਂ ਮਦਦ ਮਿਲ ਰਹੀ ਹੈ।
- ਡਾਟ ਬੰਦੀ ਵਿੱਚ ਡਾਟ ਦੇ ਪਿਛਲੇ 8 ਖੰਡਾਂ (4 ਅਪਸਟ੍ਰੀਮ ਅਤੇ 4 ਡਾਊਨਸਟ੍ਰੀਮ) ਖੰਡਾਂ ਦਾ ਨਿਰਮਾਣ ਸ਼ਾਮਲ ਹੈ।
- ਡਾਟ ਬੰਦ ਕਰਨ ਦੀ ਪ੍ਰਕਿਰਿਆ 20 ਫਰਵਰੀ, 2021 ਨੂੰ ਸ਼ੁਰੂ ਹੋਈ। ਡਾਟ ਬੰਦੀ ਦੇ ਸਮਾਰੋਹ ਤੋਂ ਪਹਿਲੇ 07 ਖੰਡਾਂ ਦਾ ਐਡਵਾਸ ਵਿੱਚ ਨਿਰਮਾਣ ਕਰ ਲਿਆ ਗਿਆ ਸੀ।
- ਡਾਟ ਬੰਦੀ ਦੇ ਸਮੇਂ ਖੰਡ ਸੰਖਿਆ ਡਬਲਯੂਟੀ28 ਨੂੰ ਖੜ੍ਹਾ ਕੀਤਾ ਗਿਆ ਸੀ। ਇਹ ਖੰਡ ਕ੍ਰਾਓਨ ਦੇ ਕੌਰੀ ਛੋਰ (ਪੱਛਮ ਛੋਰ)‘ਤੇ ਹੈ
- ਨਾਮ: ਡਬਲਯੂਟੀ28 (ਅਪਸਟ੍ਰੀਮ ਸਾਈਡ ਟਾਪ ਕਾਰਡ ਸੈਗਮੈਂਟ)
- ਆਕਾਰ: 5.6ਮੀਟਰ x 4.0 ਮੀਟਰ x 0.98 ਮੀਟਰ (ਐੱਲ x ਬੀ x ਐੱਚ) ; ਵਜਨ = 18.95 ਐੱਮਟੀ
ਡਾਟ ਦੇ ਬੰਦ ਹੋਣ ਦੇ ਬਾਅਦ, ਸਟੇ ਕੇਬਲ ਹਟਾਉਣ, ਸੈਲਫ ਕੰਪੈਕਟਿੰਗ ਕੰਕ੍ਰੀਟ ਦੁਆਰਾ ਕੰਕ੍ਰੀਟ ਡਾਟ ਦੀ ਭਰਤ, ਟ੍ਰੇਸਟਲਸ ਦਾ ਨਿਰਮਾਣ, ਇੰਕ੍ਰੀਮੈਂਟਲ ਲਾਂਚਿੰਗ ਦੁਆਰਾ ਮੁੱਖ ਡਾਟ ਦੇ ਉਪਰ ਡੇਕ ਦੀ ਲਾਂਚਿੰਗ ਦਾ ਕਾਰਜ ਕੀਤਾ ਜਾਏਗਾ।
ਮੁੱਖ ਗਤੀਵਿਧੀਆਂ ਦੀ ਪ੍ਰਗਤੀ:
ਸ਼੍ਰੇਣੀ ਨੰ.
|
ਗਤੀਵਿਧੀਆਂ
|
ਖੇਤਰ
|
ਪੂਰਾ ਕੀਤਾ ਗਿਆ ਹੈ
|
1.
|
ਫੈਬ੍ਰਿਕੇਸ਼ਨ
|
28,660 ਮੀਟ੍ਰਿਕ ਟਨ
|
28,595 MT
28,595 ਮੀਟ੍ਰਿਕ ਟਨ
|
2.
|
ਕੁੱਲ ਨਿਰਮਾਣ
|
28,660 ਮੀਟ੍ਰਿਕ ਟਨ
|
16,902 ਮੀਟ੍ਰਿਕ ਟਨ
|
3.
|
ਡਾਟ ਦਾ ਨਿਰਮਾਣ
|
10,619 ਮੀਟ੍ਰਿਕ ਟਨ
|
10,236 ਮੀਟ੍ਰਿਕ ਟਨ
|
4.
|
ਰਾਕਟ ਬੋਲਟ
|
69,343 ਆਰਐੱਮਟੀ
|
66,683 ਆਰਐੱਮਟੀ
|
5.
|
ਸ਼ਾਟਕ੍ਰੀਟ
|
75,061 ਵਰਗ ਮੀਟਰ
|
73,761 ਵਰਗ ਮੀਟਰ
|
****
ਡੀਜੇਐੱਨ/ਐੱਮਕੇਵੀ
(Release ID: 1709882)
Visitor Counter : 267