ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੁਰਲਭ ਬੀਮਾਰੀਆਂ, 2021 ਲਈ ਰਾਸ਼ਟਰੀ ਨੀਤੀ ਦੇ ਸੰਬੰਧ ਵਿਚ ਸਪਸ਼ਟੀਕਰਨ

Posted On: 06 APR 2021 10:15AM by PIB Chandigarh

ਇਹ ਇਕ ਸਮਾਚਾਰ ਪੱਤਰ ਵਿਚ ਹਾਲ ਹੀ ਵਿਚ ਪ੍ਰਕਾਸ਼ਤ ਇਕ ਸਮਾਚਾਰ ਲੇਖ ਦੇ ਸੰਬੰਧ ਵਿਚ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਦੁਰਲਭ ਬੀਮਾਰੀਆਂ ਦੇ ਮਰੀਜ਼ ਸਰਕਾਰ ਦੀ ਆਯੁਸ਼ਮਾਨ ਭਾਰਤ ਸਕੀਮ ਅਧੀਨ ਇਲਾਜ ਕਰਵਾ ਸਕਣਗੇਇਸ ਸੰਬੰਧ ਵਿਚ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਹਾਲ ਹੀ ਵਿਚ ਅਧਿਸੂਚਿਤ ਕੀਤੀ ਗਈ "ਦੁਰਲਭ ਬੀਮਾਰੀਆਂ,2021 ਲਈ ਰਾਸ਼ਟਰੀ ਨੀਤੀ" ਵਿਚ ਉਨ੍ਹਾਂ ਦੁਰਲਭ ਬੀਮਾਰੀਆਂ ਦੇ ਇਲਾਜ ਲਈ ਰਾਸ਼ਟਰੀਯ ਆਰੋਗਯ ਨੀਤੀ ਦੀ ਅੰਬਰੇਲਾ ਸਕੀਮ ਅਧੀਨ 20 ਲੱਖ ਰੁਪਏ ਤੱਕ ਦੀ ਆਰਥਿਕ ਸਹਾਇਤਾ ਦੇਣ ਦੀ ਵਿਵਸਥਾ ਹੈ ਜਿਨ੍ਹਾਂ ਲਈ ਇਕੋ ਸਮੇਂ ਇਲਾਜ ਦੀ ਜ਼ਰੂਰਤ ਹੈ (ਬੀਮਾਰੀਆਂ ਦੁਰਲਭ ਬੀਮਾਰੀ ਨੀਤੀ ਅਧੀਨ ਗਰੁੱਪ-1 ਵਿਚ ਸੂਚੀਬੱਧ ਕੀਤੀਆਂ ਗਈਆਂ ਹਨ) ਅਜਿਹੀ ਵਿੱਤੀ ਸਹਾਇਤਾ ਲਈ ਲਾਭਪਾਤਰੀ ਬੀਪੀਐਲ ਪਰਿਵਾਰਾਂ ਤੱਕ ਸੀਮਿਤ ਨਹੀਂ ਹੋਣਗੇ ਬਲਕਿ ਇਹ ਲਾਭ ਆਬਾਦੀ ਦੇ 40 ਪ੍ਰਤੀਸ਼ਤ ਲੋਕਾਂ ਤੱਕ ਵਧਾਈ ਜਾਵੇਗੀ ਜੋ ਆਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐਮਜੇਏਵਾਈ) ਅਧੀਨ ਯੋਗ ਹੋਣਗੇ ਦੁਰਲਭ ਬੀਮਾਰੀਆਂ ਦੇ ਇਲਾਜ ਲਈ ਇਹ ਵਿੱਤੀ ਸਹਾਇਤਾ ਰਾਸ਼ਟਰੀ ਆਰੋਗਯ ਨਿਧੀ (ਆਰਏਐਨ) ਦੀ ਅੰਬਰੇਲਾ ਸਕੀਮ ਅਧੀਨ ਪ੍ਰਸਤਾਵਤ ਹੈ ਅਤੇ ਨਾ ਕਿ ਆਯੁਸ਼ਮਾਨ ਭਾਰਤ ਪੀਐਮਜੇਏਵਾਈ ਅਧੀਨ

 

ਇਸ ਤੋਂ ਇਲਾਵਾ ਦੁਰਲਭ ਬਿਮਾਰੀ ਨੀਤੀ ਕਰਾਊਡਫੰਡਿੰਗ ਤੰਤਰ ਦੀ ਵੀ ਕਲਪਣਾ ਕਰਦੀ ਹੈ ਜਿਸ ਵਿਚ ਕਾਰਪੋਰੇਟਾਂ ਅਤੇ ਵਿਅਕਤੀਆਂ ਨੂੰ ਆਮ ਲੋਕਾਂ ਦੀਆਂ ਦੁਰਲਭ ਬਿਮਾਰੀਆਂ ਦੇ ਇਲਾਜ ਲਈ ਇਕ ਮਜ਼ਬੂਤ ਆਈਟੀ ਪਲੇਟਫਾਰਮ ਰਾਹੀਂ ਵਿੱਤੀ ਸਹਾਇਤਾ ਵਧਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ ਇਸ ਤਰ੍ਹਾਂ ਇਕੱਠੇ ਕੀਤੇ ਗਏ ਫੰਡਾਂ ਨੂੰ ਦੁਰਲਭ ਬਿਮਾਰੀਆਂ ਦੀਆਂ ਸਾਰੀਆਂ ਤਿੰਨਾਂ ਸ਼੍ਰੇਣੀਆਂ ਦੇ ਇਲਾਜ ਲਈ ਸੈਂਟਰਜ਼ ਆਫ ਐਕਸਿਲੈਂਸ ਵਲੋਂ ਪਹਿਲੇ ਚਾਰਜ ਵਜੋਂ ਇਸਤੇਮਾਲ ਕੀਤਾ ਜਾਵੇਗਾ ਅਤੇ ਬਾਕੀ ਦੇ ਵਿੱਤੀ ਸਾਧਨਾਂ ਨੂੰ ਖੋਜ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ

*******

ਐਮਵੀ



(Release ID: 1709873) Visitor Counter : 185