ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਵੈ-ਚਾਲਿਤ ਰੇਲਵੇ ਟਰੈਕ ਸਕੈਵੈਂਜਿੰਗ ਵਾਹਨ ਮੈਨੂਅਲ ਸਕੈਵੈਂਜਿੰਗ ਦੀ ਜਗ੍ਹਾ ਲੈ ਸਕਦਾ ਹੈ

Posted On: 05 APR 2021 3:22PM by PIB Chandigarh

ਇੱਕ ਸਵੈ-ਚਾਲਿਤ ਰੇਲਵੇ ਟਰੈਕ ਸਕੈਵੈਂਜਿੰਗ ਵਾਹਨ ਜਲਦੀ ਹੀ ਮੈਨੂਅਲ ਸਕੈਵੈਂਜਿੰਗ ਅਤੇ ਸਾਫ-ਸਫਾਈ ਕਰਨ ਦੇ ਅਭਿਆਸ ਦੀ ਜਗ੍ਹਾ ਲੈ ਸਕਦਾ ਹੈ ਜੋ ਰੇਲਵੇ ਟਰੈਕਾਂ 'ਤੇ ਪਏ ਮਨੁੱਖੀ ਵੇਸਟ ਨੂੰ ਹਟਾਉਣ ਲਈ ਅਜੇ ਵੀ ਪ੍ਰਚਲਿਤ ਹੈ।

 

 ਸਾਡੇ ਦੇਸ਼ ਵਿੱਚ 1993 ਤੋਂ ਦਸਤੀ ਮੈਲਾ ਢੋਣ 'ਤੇ ਪਾਬੰਦੀ ਦੇ ਬਾਵਜੂਦ, ਮਰਦਾਂ ਅਤੇ ਮਹਿਲਾਵਾਂ ਦੁਆਰਾ ਝਾੜੂਆਂ ਅਤੇ ਧਾਤੂ ਦੀਆਂ ਪਲੇਟਾਂ ਨਾਲ ਪਟੜੀਆਂ ‘ਤੇ ਗੰਦਗੀ ਨੂੰ ਹਟਾਉਂਦੇ ਹੋਏ ਦੇਖਿਆ ਜਾਂਦਾ ਹੈ। ਇੱਕ ਵਾਰ ਜਦੋਂ ਕੂੜੇ ਨੂੰ ਟਰੈਕਾਂ ਤੋਂ ਚੁੱਕ ਲਿਆ ਜਾਂਦਾ ਹੈ, ਤਾਂ ਨਾਈਟ-ਸੋਇਲ, ਜ਼ਿਆਦਾ ਗੰਦਗੀ, ਤੇਲ ਅਤੇ ਹੋਰ ਬਾਹਰੀ ਸਮੱਗਰੀ ਅਪ੍ਰਭਾਵੀ ਢੰਗ ਨਾਲ ਉੱਚ ਦਬਾਅ ਵਾਲੇ ਪਾਣੀ ਦੇ ਜੈੱਟਾਂ ਨਾਲ ਸਾਫ ਕੀਤੀ ਜਾਂਦੀ ਹੈ।

 

 ਡਾ. ਸ਼ਰਦ ਕੇ ਪ੍ਰਧਾਨ, ਐਸੋਸੀਏਟ ਪ੍ਰੋਫੈਸਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐੱਨਆਈਟੀਟੀਟੀਆਰ), ਭੋਪਾਲ ਨੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਦੁਆਰਾ 'ਮੇਕ ਇਨ ਇੰਡੀਆ' ਪਹਿਲ ਅਨੁਸਾਰ ਅਡਵਾਂਸਡ ਮੈਨੂਫੈਕਚਰਿੰਗ ਟੈਕਨੋਲੋਜੀ ਪ੍ਰੋਗਰਾਮ ਦੇ ਸਮਰਥਨ ਨਾਲ ਮਲਟੀਫੰਕਸ਼ਨਲ ਰੇਲਵੇ ਟਰੈਕ ਸਕੈਵੈਂਜਿੰਗ ਵਾਹਨ ਦਾ ਵਿਕਾਸ ਕੀਤਾ ਹੈ।ਇਸ ਤਕਨਾਲੋਜੀ ਲਈ ਇੱਕ ਰਾਸ਼ਟਰੀ ਪੇਟੈਂਟ ਪ੍ਰਕਾਸ਼ਿਤ ਕੀਤਾ ਗਿਆ ਹੈ।

 

 ਇਹ ਸਵੈ-ਚਾਲਤ ਰੋਡ ਕਮ ਰੇਲ ਵਾਹਨ ਸੁੱਕੇ ਅਤੇ ਗਿੱਲੇ ਸਕਸ਼ਨ ਸਿਸਟਮ, ਹਵਾ ਅਤੇ ਪਾਣੀ ਦੇ ਛਿੜਕਾਅ ਵਾਲੇ ਨੋਜਲਜ਼, ਨਿਯੰਤਰਣ ਪ੍ਰਣਾਲੀ, ਅਤੇ ਰੋਡ ਕਮ ਰੇਲ ਅਟੈਚਮੈਂਟ ਨਾਲ ਲੈਸ ਹੈ ਅਤੇ ਇਸਦਾ ਕੰਮ ਕਰਨਾ ਆਸਾਨ ਹੈ। ਵੱਡੇ ਪੱਧਰ 'ਤੇ ਬਦਲ ਰਹੇ ਵਾਤਾਵਰਣ ਵਿੱਚ, ਸਫਾਈ ਦੇ ਅਸਲ-ਸਮੇਂ ਦੇ ਨਿਯੰਤਰਣ ਲਈ ਇੱਕ ਡਿਸਪਲੇਅ ਯੂਨਿਟ ਪ੍ਰਦਾਨ ਕੀਤੀ ਗਈ ਹੈ। ਰੇਲਵੇ ਟਰੈਕ ਦੀ ਸਵੈਚਾਲਤ ਸਫਾਈ ਕਰਨ ਲਈ ਡਰਾਈਵਰ ਦੇ ਨਾਲ ਸਿਰਫ ਇੱਕ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ।

 

 ਇੱਕ ਵਾਰ ਖੁਸ਼ਕ ਅਤੇ ਗਿੱਲਾ ਸਕਸ਼ਨ ਖਤਮ ਹੋ ਜਾਣ ਤੋਂ ਬਾਅਦ, ਪਾਣੀ ਦੀਆਂ ਨੋਜ਼ਲਾਂ ਟਰੈਕ ਫਲੋਰ 'ਤੇ ਮੌਜੂਦ ਕਿਸੇ ਵੀ ਮਨੁੱਖੀ ਕਚਰੇ ਜਾਂ ਸੈਮੀ-ਸੋਲਿਡ ਕੂੜੇ ਨੂੰ ਸਾਫ ਕਰਨ ਲਈ ਪਾਣੀ ਦੇ ਜੈੱਟਾਂ ਦਾ ਛਿੜਕਾਅ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਮੱਖੀਆਂ, ਚੂਹਿਆਂ ਅਤੇ ਹੋਰ ਕੀੜੇ-ਮਕੌੜਿਆਂ ਤੋਂ ਛੁਟਕਾਰਾ ਪਾਉਣ ਲਈ ਨੋਜ਼ਲਾਂ ਦਾ ਇੱਕ ਹੋਰ ਸੈੱਟ ਟਰੈਕ ‘ਤੇ ਕੀਟਾਣੂਨਾਸ਼ਕਾਂ ਦਾ ਛਿੜਕਾਅ ਕਰਦਾ ਹੈ। ਪਾਣੀ ਦੇ ਜੈੱਟ ਅੰਤਰ-ਰੇਲ ਖੇਤਰ ਤੋਂ ਮਨੁੱਖੀ ਵੇਸਟ ਅਤੇ ਹੋਰ ਗਿੱਲੇ ਕੂੜੇ ਨੂੰ ਪੂਰੀ ਤਰ੍ਹਾਂ ਹਟਾ ਦਿੰਦੇ ਹਨ। ਦੋਵੇਂ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖੋ-ਵੱਖਰੇ ਟੈਂਕਾਂ ਵਿੱਚ ਇਕੱਠਾ ਕੀਤਾ ਜਾਂਦਾ ਹੈ, ਅਤੇ ਇੱਕ ਵਾਰ ਭਰ ਜਾਣ ਤੋਂ ਬਾਅਦ, ਇਸ ਨੂੰ ਸਥਾਨਕ ਮਿਊਂਸਿਪਲ ਕੂੜਾ ਇਕੱਠਾ ਕਰਨ ਵਾਲੀ ਢੁੱਕਵੀਂ ਥਾਂ 'ਤੇ ਸੁਟਿਆ ਜਾ ਸਕਦਾ ਹੈ। ਟਰੈਕ ਦੇ ਸਮਾਨਾਂਤਰ ਵਾਲੀ ਖਾਈ ਤੋਂ ਗਾਰ ਨੂੰ ਹਟਾਉਣ ਲਈ ਇੱਕ ਜੋਇਸਟਿਕ-ਨਿਯੰਤਰਿਤ ਟੈਲੀਸਕੋਪਿੰਗ ਸਕਸ਼ਨ ਪਾਈਪ ਲਗਾਈ ਗਈ ਹੈ। ਟੈਲੀਸਕੋਪਿੰਗ ਸਕਸ਼ਨ ਪਾਈਪ ਨੂੰ ਸੀਵਰੇਜ ਦੀ ਗੰਦਗੀ ਨੂੰ ਚੂਸਣ ਲਈ ਸਾਈਡ ਟ੍ਰੈਂਚ ਵਿੱਚ ਢੁੱਕਵੀਂ ਸਥਿਤੀ 'ਤੇ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ। 

 

 ਕਿਉਂਕਿ ਇਹ ਇੱਕ ਰੇਲ ਕਮ ਰੋਡ ਵਾਹਨ ਹੈ, ਇਸ ਨੂੰ ਭਾਰਤੀ ਰੇਲਵੇ ਦੁਆਰਾ ਟਰੈਕ ਤੋਂ ਸੜਕ ਤੱਕ ਪਦਾਰਥ / ਕਚਰੇ ਦੀ ਢੋਆ ਢੁਆਈ ਲਈ ਵਰਤਿਆ ਜਾ ਸਕਦਾ ਹੈ। ਇਸਦੀ ਵਰਤੋਂ ਭਾਰਤੀ ਰੇਲਵੇ ਦੁਆਰਾ ਰੱਖ ਰਖਾਵ / ਨਿਰੀਖਣ ਵਾਹਨ ਅਤੇ ਕੀਟਾਣੂਨਾਸ਼ਕ ਛਿੜਕਾਉਣ ਵਾਲੇ ਵਾਹਨ ਵਜੋਂ ਵੀ ਕੀਤੀ ਜਾ ਸਕਦੀ ਹੈ। ਨਾਨ ਸਕੇਵੈਂਜਿੰਗ ਮੋਡ ਵਿੱਚ, ਇਸ ਨੂੰ ਭਾਰਤੀ ਰੇਲਵੇ ਦੁਆਰਾ ਆਵਾਜਾਈ ਅਤੇ ਨਿਰੀਖਣ ਵਾਹਨ ਵਜੋਂ ਵੀ ਵਰਤਿਆ ਜਾ ਸਕਦਾ ਹੈ। ਸਫਲ ਵਿਕਾਸ ਅਤੇ ਟੈਸਟਿੰਗ ਤੋਂ ਬਾਅਦ, ਵਿਕਸਤ ਵਾਹਨ ਨੂੰ ਭਾਰਤੀ ਰੇਲਵੇ ਦੁਆਰਾ ਆਪਣੇ ਸਾਰੇ ਸਟੇਸ਼ਨਾਂ ਲਈ ਇੱਕ ਸਕੈਵੈਂਜਿੰਗ ਵਾਹਨ ਦੇ ਤੌਰ ‘ਤੇ ਅਪਣਾਇਆ ਜਾ ਸਕਦਾ ਹੈ। ਵਿਕਸਤ ਵਾਹਨ ਰੱਖ ਰਖਾਵ ਦੀ ਘੱਟ ਲਾਗਤ, ਕੰਪੈਕਟ ਅਕਾਰ, ਪਿੱਛੇ ਅਤੇ ਅੱਗੇ ਵਧਣ ਦੀ ਚਾਲ ਅਤੇ ਨਿਰੰਤਰ ਅਤੇ ਰੁਕ-ਰੁਕਵੀਂ ਕਾਰਵਾਈ, ਮੌਜੂਦਾ ਖੋਜ ਯਤਨਾਂ ਦੇ ਮੁਕਾਬਲੇ ਇਸ ਨੂੰ ਬਿਹਤਰ ਅਤੇ ਪ੍ਰਭਾਵੀ ਬਣਾਉਂਦੇ ਹਨ।

 

 ਪਾਇਲਟ ਟੈਸਟਿੰਗ ਤੋਂ ਬਾਅਦ, ਮੈਨੂਫੈਕਚਰਿੰਗ ਉਦਯੋਗ ਦਾ ਡਾ. ਸ਼ਰਦ ਕੇ ਪ੍ਰਧਾਨ ਨਾਲ ਸੰਪਰਕ ਸਥਾਪਿਤ ਕੀਤਾ ਜਾ ਸਕਦਾ ਹੈ ਤਾਂ ਜੋ ਇਸਦਾ ਵਪਾਰਕ ਰੂਪ ਵਿਆਪਕ ਪੱਧਰ 'ਤੇ ਤਿਆਰ ਕੀਤਾ ਜਾ ਸਕੇ।

 

 

 ਵਧੇਰੇ ਜਾਣਕਾਰੀ ਲਈ ਡਾ. ਸ਼ਰਦ ਕੇ ਪ੍ਰਧਾਨ (spradhan@nitttrbpl.ac.in, 9300802353) ਨਾਲ ਸੰਪਰਕ ਕੀਤਾ ਜਾ ਸਕਦਾ ਹੈ।



 

 ਚਿੱਤਰ: ਵਿਕਸਤ ਵਾਹਨ ਦਾ ਠੋਸ ਮਾਡਲ

 

 ਪ੍ਰਸਤਾਵਿਤ ਮਲਟੀਫੰਕਸ਼ਨਲ ਰੇਲਵੇ ਟ੍ਰੈਕ ਸਕੇਵੈਂਜਿੰਗ ਵਹੀਕਲ (1) ਇੱਕ ਕੰਪੈਕਟ ਮਸ਼ੀਨ ਹੈ ਜੋ ਇੰਡੀਅਨ ਰੇਲਵੇ ਟਰੈਕਾਂ ਦੀ ਸਫਾਈ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਤਿਆਰ ਕੀਤੀ ਗਈ ਹੈ (2)। ਵਾਹਨ ਮਲਟੀਫੰਕਸ਼ਨਲ, ਡੀਜ਼ਲ ਇੰਜਣ ਨਾਲ ਚੱਲਣ ਵਾਲਾ ਰੋਡ ਕਮ ਰੇਲ ਵਾਹਨ ਹੈ (3)। ਸਫਾਈ ਕਿਰਿਆ ਡਰਾਈ ਸਕਸ਼ਨ ਇਕਾਈ (4) ਅਤੇ ਇੱਕ ਵੈੱਟ ਸਕਸ਼ਨ ਇਕਾਈ (5) ਦੇ ਸੁਮੇਲ ਨਾਲ ਪ੍ਰਾਪਤ ਕੀਤੀ ਜਾਂਦੀ ਹੈ। ਟਰੈਕ ਦੀ ਸਫਾਈ ਕਰਨ ਵਾਲਾ ਇਹ ਵਾਹਨ ਪਲਾਸਟਿਕ ਦੇ ਬੈਗਾਂ, ਵੇਸਟ ਕਾਗਜ਼ਾਂ, ਪਲਾਸਟਿਕ ਦੀਆਂ ਕੁਚਲੀਆਂ ਬੋਤਲਾਂ, ਬੀਵਰੇਜ ਕੈੱਨਜ਼, ਪਲਾਸਟਿਕ ਦੀਆਂ ਪਲੇਟਾਂ, ਪਲਾਸਟਿਕ ਦੇ ਪਾਊਚਾਂ ਅਤੇ ਮਨੁੱਖੀ ਕਚਰੇ ਤੋਂ ਲੈਕੇ ਹਰ ਤਰ੍ਹਾਂ ਦੇ ਕੂੜੇ ਨੂੰ ਤੇਜ਼ ਅਤੇ ਪ੍ਰਭਾਵੀ ਢੰਗ ਨਾਲ ਚੁੱਕਣ ਲਈ ਤਿਆਰ ਕੀਤਾ ਗਿਆ ਹੈ। ਚਿਪਕਣ ਵਾਲੇ ਕੂੜੇ-ਕਰਕਟ ਜਾਂ ਹੋਰ ਰਹਿੰਦ-ਖੂੰਹਦ ਨੂੰ ਉੱਚ ਦਬਾਅ ਵਾਲੇ ਪਾਣੀ ਦੇ ਜੈੱਟਾਂ (6) ਦੁਆਰਾ ਟਰੈਕਾਂ ਦੇ ਨਾਲ ਨਾਲ ਬਣੇ ਨਾਲਿਆਂ ਵੱਲ ਨੂੰ ਧੱਕਿਆ ਜਾ ਸਕਦਾ ਹੈ, ਅਤੇ ਸੀਵਰੇਜ ਦੀ ਗੰਦਗੀ ਨੂੰ ਚੂਸਣ ਲਈ ਨਿਯੰਤਰਿਤ ਟੈਲੀਸਕੋਪਿੰਗ ਸਕਸ਼ਨ ਪਾਈਪ (7) ਆਸਾਨੀ ਨਾਲ ਸਾਈਡ ਟ੍ਰੈਂਚ ਵਿੱਚ ਢੁੱਕਵੀਂ ਸਥਿਤੀ 'ਤੇ ਰੱਖੀ ਜਾ ਸਕਦੀ ਹੈ। ਕੀੜਿਆਂ, ਕਾਕਰੋਚਾਂ ਅਤੇ ਚੂਹਿਆਂ ਨੂੰ ਮਾਰਨ ਲਈ ਕੀੜੇਮਾਰ ਦਵਾਈਆਂ ਦੇ ਛਿੜਕਾਅ ਵਾਲੀਆਂ ਨੋਜ਼ਲਾਂ ਦੇ ਨਾਲ ਕੀਟਨਾਸ਼ਕਾਂ ਦੀ ਇਕਾਈ (8) ਵਾਹਨ ਦੇ ਪਿਛਲੇ ਹਿੱਸੇ ਵਿਚ ਰੱਖੀ ਜਾਂਦੀ ਹੈ।

 

 

 ਚਿੱਤਰ: ਵਿਕਸਤ ਵਾਹਨ ਦੀ ਅਸਲ ਤਸਵੀਰ (ਫਰੰਟ ਵਿਊ)


 

 ਚਿੱਤਰ: ਵਿਕਸਤ ਵਾਹਨ ਦੀ ਅਸਲ ਤਸਵੀਰ (ਰੀਅਰ ਵਿਊ)


 

***********


 

 ਐੱਸਐੱਸ / ਆਰਪੀ (ਡੀਐੱਸਟੀ ਮੀਡੀਆ ਸੈੱਲ)


(Release ID: 1709765)