ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਟਾ ਦੇ ਕਿਸਾਨ ਨੇ ਪੂਰਾ ਸਾਲ ਫਲ ਦੇਣ ਵਾਲੇ ਅੰਬ ਦੀ ਇੱਕ ਨਵੀਂ ਕਿਸਮ ਵਿਕਸਤ ਕੀਤੀ

Posted On: 05 APR 2021 3:02PM by PIB Chandigarh

ਰਾਜਸਥਾਨ ਦੇ ਕੋਟਾ ਤੋਂ ਇੱਕ ਕਿਸਾਨ ਸ਼੍ਰੀਕ੍ਰਿਸ਼ਨ ਸੁਮਨ (55 ਸਾਲ) ਨੇ ਅੰਬ ਦੀ ਇੱਕ ਇਨੋਵੇਟਿਵ ਕਿਸਮ ਵਿਕਸਤ ਕੀਤੀ ਹੈ ਜੋ ਸਦਾਬਹਾਰ ਨਾਮੀ ਅੰਬ ਦੀ ਇੱਕ ਨਿਯਮਤ ਅਤੇ ਸਾਲ ਭਰ ਫਲ ਦੇਣ ਵਾਲੀ ਬੌਣੀ ਕਿਸਮ ਹੈ, ਜੋ ਕਿ ਅੰਬਾਂ ਦੀਆਂ ਬਹੁਤ ਵੱਡੀਆਂ ਬਿਮਾਰੀਆਂ ਅਤੇ ਆਮ ਵਿਕਾਰਾਂ ਪ੍ਰਤੀ ਰੋਧਕ ਹੈ।

ਫਲ ਸੁਆਦ ਵਿੱਚ ਮਿੱਠੇ ਹੁੰਦੇ ਹਨ, ਲੰਗੜਾ ਨਾਲ ਤੁਲਨਾਤਮਕ ਹਨ ਅਤੇ ਕਿਉਂਕਿ ਇਹ ਇੱਕ ਬੌਣੀ ਕਿਸਮ ਹੈ, ਇਸ ਲਈ ਇਹ ਕਿਚਨ ਗਾਰਡਨਿੰਗ, ਉੱਚ-ਘਣਤਾ ਵਾਲੇ ਪੌਦੇ ਲਗਾਉਣ ਲਈ ਢੁੱਕਵੀਂ ਹੈ, ਅਤੇ ਇਸ ਨੂੰ ਕੁਝ ਸਾਲਾਂ ਲਈ ਗਮਲਿਆਂ ਵਿੱਚ ਵੀ ਉਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਸਾਲ ਭਰ ਪੈਦਾ ਹੋਣ ਵਾਲੇ ਇਨ੍ਹਾਂ ਫਲਾਂ ਦਾ ਗੁੱਦਾ, ਮਿੱਠੇ ਸਵਾਦ ਦੇ ਨਾਲ ਗਹਿਰੇ ਸੰਤਰੀ ਰੰਗ ਦਾ ਹੁੰਦਾ ਹੈ, ਅਤੇ ਗੁੱਦੇ ਵਿੱਚ ਫਾਈਬਰ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ ਜੋ ਇਸ ਕਿਸਮ ਨੂੰ ਹੋਰ ਕਿਸਮਾਂ ਤੋਂ ਵੱਖ ਕਰਦੀ ਹੈ। ਅੰਬ ਵਿੱਚ ਪੈਕ ਪੌਸ਼ਟਿਕ ਤੱਤ ਸਿਹਤ ਲਈ ਬਹੁਤ ਵਧੀਆ ਹਨ।

ਅੰਬ ਦੀ ਇਸ ਕਿਸਮ ਦੇ ਪਿੱਛੇ ਦੀ ਸੋਚ ਸ਼੍ਰੀਕ੍ਰਿਸ਼ਨ ਨੇ ਗਰੀਬੀ ਕਾਰਨ ਦੂਜੀ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਅਤੇ ਬਾਗਬਾਨੀ (ਮਾਲੀ) ਦਾ ਪਰਿਵਾਰਕ ਪੇਸ਼ਾ ਅਪਣਾ ਲਿਆ। ਉਸ ਦੀ ਫੁੱਲਾਂ ਦੀ ਕਾਸ਼ਤ ਅਤੇ ਬਾਗਬਾਨੀ ਦੇ ਪ੍ਰਬੰਧਨ ਵਿੱਚ ਦਿਲਚਸਪੀ ਸੀ ਜਦੋਂ ਕਿ ਪਰਿਵਾਰ ਦਾ ਧਿਆਨ ਕਣਕ ਅਤੇ ਝੋਨਾ ਉਗਾਉਣ 'ਤੇ ਕੇਂਦ੍ਰਿਤ ਸੀ। ਉਸ ਨੇ ਮਹਿਸੂਸ ਕੀਤਾ ਕਿ ਕਣਕ ਅਤੇ ਝੋਨੇ ਵਰਗੀਆਂ ਫਸਲਾਂ ਦੀ ਸਫਲਤਾ ਬਾਰਸ਼, ਜਾਨਵਰਾਂ ਦੇ ਹਮਲੇ ਅਤੇ ਹੋਰਨਾਂ ਬਾਹਰੀ ਕਾਰਕਾਂ 'ਤੇ ਨਿਰਭਰ ਕਰਦੀ ਹੈ, ਜੋ ਉਨ੍ਹਾਂ ਦੇ ਲਾਭ ਨੂੰ ਸੀਮਤ ਕਰਦੀ ਹੈ।

 

ਉਸ ਨੇ ਪਰਿਵਾਰ ਦੀ ਆਮਦਨੀ ਵਧਾਉਣ ਲਈ ਫੁੱਲ ਉਗਾਉਣੇ ਸ਼ੁਰੂ ਕੀਤੇ, ਸਭ ਤੋਂ ਪਹਿਲੇ ਗੁਲਾਬ ਦੀਆਂ ਭਿੰਨ-ਭਿੰਨ ਕਿਸਮਾਂ ਉਗਾਈਆਂ, ਅਤੇ ਉਨ੍ਹਾਂ ਨੂੰ ਮਾਰਕੀਟ ਵਿੱਚ ਵੇਚ ਦਿੱਤਾ। ਇਸ ਦੇ ਨਾਲ ਹੀ ਉਸਨੇ ਅੰਬ ਵੀ ਉਗਾਉਣੇ ਸ਼ੁਰੂ ਕਰ ਦਿੱਤੇ।

 

2000 ਵਿੱਚ, ਉਸ ਨੇ ਆਪਣੇ ਬਾਗ਼ ਵਿੱਚ ਅੰਬ ਦੇ ਇੱਕ ਦਰੱਖਤ ਨੂੰ ਦੇਖਿਆ ਅਤੇ ਉਸ ਦੇ ਵਧਣ ਦੇ ਸ਼ਲਾਘਾਯੋਗ ਰੁਝਾਨ, ਕਾਲੇ ਹਰੇ ਰੰਗ ਦੇ ਪੱਤਿਆਂ ਦੀ ਪਹਿਚਾਣ ਕੀਤੀ। ਉਸ ਨੇ ਦੇਖਿਆ ਕਿ ਰੁੱਖ ਸਾਲ ਭਰ ਖਿੜਿਆ ਰਹਿੰਦਾ ਹੈ। ਇਨ੍ਹਾਂ ਗੁਣਾਂ ਨੂੰ ਵੇਖਦਿਆਂ, ਉਸਨੇ ਗਰਾਫਟਿੰਗ ਦੀ ਵਰਤੋਂ ਕਰਦਿਆਂ ਅੰਬ ਦੇ ਪੰਜ ਪੌਦੇ ਤਿਆਰ ਕੀਤੇ। ਇਸ ਕਿਸਮ ਨੂੰ ਵਿਕਸਤ ਕਰਨ ਅਤੇ ਗ੍ਰਾਫਟ ਤਿਆਰ ਕਰਨ ਵਿੱਚ ਉਸ ਨੂੰ ਤਕਰੀਬਨ ਪੰਦਰਾਂ ਸਾਲ ਲੱਗੇ। ਉਸ ਨੇ ਦੇਖਿਆ ਕਿ ਗ੍ਰਾਫਟਡ ਪੌਦੇ ਗਰਾਫਟਿੰਗ ਦੇ ਦੂਜੇ ਸਾਲ ਤੋਂ ਹੀ ਫਲ ਦੇਣ ਲੱਗ ਪਏ ਹਨ।

 

ਕਿਸਮਾਂ ਦੇ ਨਵੀਨਤਾਕਾਰੀ ਗੁਣਾਂ ਦੀ ਪੁਸ਼ਟੀ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ, ਨੈਸ਼ਨਲ ਇਨੋਵੇਸ਼ਨ ਫਾਉਂਡੇਸ਼ਨ (ਐੱਨਆਈਐੱਫ), ਭਾਰਤ, ਦੁਆਰਾ ਕੀਤੀ ਗਈ ਹੈ। ਐੱਨਆਈਐੱਫ ਨੇ ਆਈਸੀਏਆਰ - ਇੰਡੀਅਨ ਇੰਸਟੀਚਿਊਟ ਆਵ੍ ਹੋਰਟੀਕਲਚਰ ਰਿਸਰਚ (ਆਈਆਈਐੱਚਆਰ), ਬੰਗਲੌਰ, ਦੁਆਰਾ ਇਸ ਕਿਸਮ ਦਾ ਔਨ-ਸਾਈਟ ਮੁਲਾਂਕਣ ਕਰਨ ਅਤੇ ਐੱਸਕੇਐੱਨ ਐਗਰੀਕਲਚਰ ਯੂਨੀਵਰਸਿਟੀ, ਜੋਬਨੇਰ (ਜੈਪੁਰ), ਰਾਜਸਥਾਨ ਵਿਖੇ ਇੱਕ ਫੀਲਡ ਟੈਸਟਿੰਗ ਕਰਨ ਵਿੱਚ ਸਹਾਇਤਾ ਕੀਤੀ। ਇਹ ਪ੍ਰੋਟੈਕਸ਼ਨ ਆਵ੍ ਪਲਾਂਟ ਵਰਾਇਟੀ ਐਂਡ ਫਾਰਮਰਜ਼ ਰਾਈਟ ਐਕਟ ਅਤੇ ਆਈਸੀਏਆਰ-ਨੈਸ਼ਨਲ ਬਿਊਰੋ ਆਵ੍ ਪਲਾਂਟ ਜੈਨੇਟਿਕ ਰਿਸੋਰਸਿਜ਼ (ਐੱਨਬੀਪੀਜੀਆਰ), ਨਵੀਂ ਦਿੱਲੀ ਅਧੀਨ ਰਜਿਸਟਰ ਹੋਣ ਦੀ ਪ੍ਰਕਿਰਿਆ ਵਿੱਚ ਹੈ। ਐੱਨਆਈਐੱਫ ਨੇ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵਿਖੇ ਮੁਗ਼ਲ ਗਾਰਡਨ ਵਿੱਚ ਸਦਾਬਹਾਰ ਅੰਬ ਦੀ ਕਿਸਮ ਲਗਾਉਣ ਦੀ ਸੁਵਿਧਾ ਵੀ ਦਿੱਤੀ ਹੈ।

 

ਵਿਕਸਤ ਕੀਤੀ ਗਈ ਇਸ ਸਦਾਬਹਾਰ ਕਿਸਮ ਲਈ, ਸ਼੍ਰੀਕ੍ਰਿਸ਼ਨ ਸੁਮਨ ਨੂੰ ਐੱਨਆਈਐੱਫ ਦਾ 9ਵਾਂ ਨੈਸ਼ਨਲ ਗ੍ਰਾਸਰੂਟਸ ਇਨੋਵੇਸ਼ਨ ਅਤੇ ਰਵਾਇਤੀ ਗਿਆਨ ਪੁਰਸਕਾਰ ਦਿੱਤਾ ਗਿਆ ਅਤੇ ਬਾਅਦ ਵਿੱਚ ਹੋਰ ਵਿਭਿੰਨ ਫੋਰਮ ਵਿਖੇ ਮਾਨਤਾ ਦਿੱਤੀ ਗਈ। ਐੱਨਆਈਐੱਫ, ਵਿਭਿੰਨ ਚੈਨਲਾਂ- ਕਿਸਾਨਾਂ ਦੇ ਨੈੱਟਵਰਕ, ਸਰਕਾਰੀ ਸੰਸਥਾਵਾਂ, ਰਾਜਾਂ ਦੇ ਖੇਤੀਬਾੜੀ ਵਿਭਾਗਾਂ, ਐੱਨਜੀਓਜ਼, ਆਦਿ ਦੁਆਰਾ ਇਸ ਵਰਾਇਟੀ ਬਾਰੇ ਜਾਣਕਾਰੀ ਦੇ ਪ੍ਰਸਾਰ ਲਈ ਯਤਨਸ਼ੀਲ ਹੈ।

ਸ਼੍ਰੀਕਿਸ਼ਨ ਸੁਮਨ ਨੂੰ ਸਾਲ 2017- 2020 ਦੌਰਾਨ ਭਾਰਤ ਅਤੇ ਵਿਦੇਸ਼ਾਂ ਤੋਂ ਸਦਾਬਹਾਰ ਗਰਾਫਟਿੰਗਸ ਦੇ 8000 ਤੋਂ ਵੱਧ ਆਰਡਰ ਪ੍ਰਾਪਤ ਹੋਏ। ਉਸ ਨੇ ਆਂਧਰਾ ਪ੍ਰਦੇਸ਼, ਗੋਆ, ਬਿਹਾਰ, ਛੱਤੀਸਗੜ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕੇਰਲ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉਤਰਾਖੰਡ, ਪੱਛਮੀ ਬੰਗਾਲ, ਦਿੱਲੀ ਅਤੇ ਚੰਡੀਗੜ੍ਹ ਰਾਜਾਂ ਵਿੱਚ ਫੈਲੇ ਵਿਭਿੰਨ ਕਿਸਾਨਾਂ ਨੂੰ ਸਾਲ 2018- 2020 ਦੇ ਦੌਰਾਨ 6000 ਪੌਦੇ ਸਪਲਾਈ ਕੀਤੇ। ਕ੍ਰਿਸ਼ੀ ਵਿਗਿਆਨ ਕੇਂਦਰਾਂ, ਅਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਖੋਜ ਸੰਸਥਾਵਾਂ ਵਿਖੇ ਖ਼ੁਦ ਨਵੀਨਤਾਕਾਰਾਂ ਦੁਆਰਾ 500 ਤੋਂ ਵੱਧ ਪੌਦੇ ਲਗਾਏ ਗਏ ਅਤੇ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਭਿੰਨ ਖੋਜ ਸੰਸਥਾਵਾਂ ਵਿੱਚ 400 ਤੋਂ ਵੱਧ ਗਰਾਫਟਿਡ ਪੌਦੇ ਮੁਹੱਈਆ ਕਰਵਾਏ ਗਏ।

 

**********

 

ਆਰਜੇ / ਐੱਸਐੱਸ / ਆਰਪੀ (ਡੀਐੱਸਟੀ ਮੀਡੀਆ ਸੈੱਲ)(Release ID: 1709758) Visitor Counter : 204