ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਦੇ ਨਵੇਂ ਮਿਸ਼ਨ ਨਿਦੇਸ਼ਕ ਦੀ ਨਿਯੁਕਤੀ ਲਈ ਅਧਿਸੂਚਨਾ

Posted On: 05 APR 2021 9:38AM by PIB Chandigarh

ਪ੍ਰਸਿੱਧ ਸੋਸ਼ਿਓ -ਟੈਕਨੋਲੋਜਿਸਟ ਡਾ. ਚਿੰਤਨ ਵੈਸ਼ਣਵ ਨੂੰ ਨੀਤੀ ਆਯੋਗ ਦੇ ਅਧੀਨ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਦੇ ਨਵੇਂ ਮਿਸ਼ਨ ਨਿਦੇਸ਼ਕ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ। ਉਹ ਟਾਟਾ ਕੰਸਲਟੇਂਸੀ ਸਰਵਿਸੇਜ ਦੁਆਰਾ ਨੀਤੀ ਆਯੋਗ ਵਿੱਚ ਨਿਯੁਕਤ ਡਾ. ਰਾਮਨਾਥਨ ਰਮਨਨ ਤੋਂ ਅਹੁਦਾ ਗ੍ਰਹਿਣ ਕਰ ਰਹੇ ਹਨ ਜੋ ਜੂਨ 2017 ਤੋਂ ਇਸ ਦੇ ਪਹਿਲੇ ਮਿਸ਼ਨ ਨਿਦੇਸ਼ਕ ਦੇ ਰੂਪ ਵਿੱਚ ਏਆਈਐੱਮ ਦੀ ਅਗਵਾਈ ਕਰ ਰਹੇ ਸਨ। ਡਾ. ਵੈਸ਼ਣਵ ਅਮਰੀਕਾ ਦੇ ਮੈਸੇਚਿਊਟਸ ਇੰਸਟੀਚਿਊਟ ਆਵ੍ ਟੈਕਨੋਲੋਜੀ (ਐੱਮਆਈਟੀ) ਵਿੱਚ ਆਪਣੇ ਵਰਤਮਾਨ ਕਾਰਜਭਾਰ ਨੂੰ ਹੁਣ ਏਆਈਐੱਮ ਦੇ ਪ੍ਰਮੁੱਖ ਦਾ ਕਾਰਜਭਾਰ ਸੰਭਾਲਣਗੇ।

ਨੀਤੀ ਆਯੋਗ ਨੇ ਇਸ ਅਵਸਰ ‘ਤੇ ਸ਼੍ਰੀ ਰਮਨਨ ਨੂੰ ਏਆਈਐੱਮ ਲਈ ਮਜ਼ਬੂਤ ਨੀਂਹ ਰੱਖਣ ਵਿੱਚ ਉਨ੍ਹਾਂ ਦੇ ਅਸਧਾਰਨ ਯੋਗਦਾਨ ਲਈ ਧੰਨਵਾਦ ਦਿੱਤਾ। ਚਾਰ ਸਾਲਾਂ ਤੋਂ ਘੱਟ ਦੇ ਆਪਣੇ ਕਾਰਜਕਾਲ ਦੇ ਦੌਰਾਨ ਉਨ੍ਹਾਂ ਨੇ ਏਆਈਐੱਮ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਪ੍ਰਤਿਭਾਸ਼ਾਲੀ ਯੁਵਾ ਪ੍ਰੋਫੇਸ਼ਨਲਾਂ ਦੀ ਇੱਕ ਮਜਬੂਤ ਟੀਮ ਵੀ ਬਣਾਈ। ਨੀਤੀ ਆਯੋਗ ਨੇ ਸ਼੍ਰੀ ਰਮਨਨ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਨੀਤੀ ਆਯੋਗ ਏਆਈਐੱਮ ਦੇ ਨਵੇਂ ਮਿਸ਼ਨ ਨਿਦੇਸ਼ਕ ਡਾ. ਵੈਸ਼ਣਵ ਦਾ ਸੁਆਗਤ ਕਰਦਾ ਹੈ ਜੋ ਮੱਧ ਅਪ੍ਰੈਲ 2021 ਤੋਂ ਅਹੁਦਾ ਗ੍ਰਹਿਣ ਕਰਨਗੇ।

ਡਾ. ਵੈਸ਼ਣਵ ਮਾਨਵ ਅਤੇ ਟੈਕਨੋਲੋਜੀ ਦੋਹਾਂ ਦੇ ਨਾਲ ਵੱਡੇ ਪੈਮਾਨੇ ਦੀਆਂ ਪ੍ਰਣਾਲੀਆਂ ਨੂੰ ਸਮਝਣ ਅਤੇ ਉਨ੍ਹਾਂ ਦਾ ਨਿਰਮਾਣ ਕਰਨ ਲਈ ਸਿਖਲਾਈ ਪ੍ਰਾਪਤ ਇੰਜੀਨੀਅਰ ਹਨ। ਇੱਕ ਅਧਿਆਪਕ, ਇਨੋਵੇਟਰ ਅਤੇ ਉੱਦਮੀ ਦੇ ਰੂਪ ਵਿੱਚ ਉਨ੍ਹਾਂ ਨੂੰ ਭਾਰਤ ਅਤੇ ਅਮਰੀਕਾ ਦੋਨਾਂ ਹੀ ਜਗ੍ਹਾਵਾਂ ‘ਤੇ ਇਨੋਵੇਸ਼ਨ, ਈਕੋ-ਸਿਸਟਮ ਦੇ ਵੱਖ-ਵੱਖ ਹਿੱਸਿਆਂ ਦਾ ਵਿਵਹਾਰਕ ਅਨੁਭਵ ਪ੍ਰਾਪਤ ਹੈ। ਪਿਛਲੇ ਇੱਕ ਦਹਾਕੇ ਦੇ ਦੌਰਾਨ ਉਨ੍ਹਾਂ ਨੇ ਆਪਣੇ ਸਮੇਂ ਨੂੰ ਐੱਮਆਈਟੀ ਵਿੱਚ ਪੜ੍ਹਾਉਣ ਅਤੇ ਅਨੁਸੰਧਾਨ ਕਰਨ ਅਤੇ ਭਾਰਤ ਵਿੱਚ ਗ੍ਰਾਮੀਣ ਸਮੁਦਾਇਆਂ ਦੇ ਨਾਲ ਉਨ੍ਹਾਂ ਸਮਾਧਨਾਂ ਦੇ ਨਿਰਮਾਣ ਲਈ ਕੰਮ ਕਰਨ, ਜੋ ਮਾਨਵੀ ਸਥਿਤੀਆਂ ਵਿੱਚ ਸੁਧਾਰ ਲਿਆਉਣ ਲਈ ਮੁੱਢਲੀਆਂ ਰੁਕਾਵਟਾਂ ‘ਤੇ ਜੇਤੂ ਹੋ ਸਕਦੀਆਂ ਹਨ, ਵਿੱਚ ਵੰਡਿਆਂ ਗਿਆ ਹੈ। ਉਨ੍ਹਾਂ ਨੇ ਵਾਣਿਜਿਕ ਅਤੇ ਲਾਭਕਾਰੀ ਸੰਗਠਨਾਂ ਦੋਨਾਂ ਦੀ ਹੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਟੈਕਨੋਲੋਜੀ ਅਤੇ ਪ੍ਰਣਾਲੀਆਂ , ਵਿਕਾਸ ਅਤੇ ਜਨਤਕ ਨੀਤੀ ਨਾਲ ਸਬੰਧਤ ਚੁਣੌਤੀਆਂ ਨਾਲ ਨਿਪਟਨ ਲਈ ਸਟਾਰਟਅਪਸ , ਨਿਗਮਾਂ ਅਤੇ ਸਰਕਾਰ ਨੂੰ ਵੀ ਸੁਝਾਅ ਦਿੱਤਾ ਹੈ।

ਡਾ. ਵੈਸ਼ਣਵ ਨੇ ਐੱਮਆਈਟੀ ਅਤੇ ਟੈਕਨੋਲੋਜੀ, ਮੈਨੇਜਮੈਂਟ ਅਤੇ ਪਾਲਿਸੀ ਵਿੱਚ ਪੀਐੱਚਡੀ ਕੀਤੀ ਹੈ।

ਏਆਈਐੱਮ ਦਾ ਮਿਸ਼ਨ ਦੇਸ਼ਭਰ ਵਿੱਚ ਨਵੀਨਤਾ ਅਤੇ ਉੱਦਮਸ਼ੀਲਤਾ ਦੇ ਇੱਕ ਗਤੀਸ਼ੀਲ ਪਰਿਤੰਤਰ ਦਾ ਨਿਰਮਾਣ ਕਰਨਾ ਅਤੇ ਉਸ ਨੂੰ ਹੁਲਾਰਾ ਦੇਣਾ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਇਸ ਦੇ ਸੰਗਠਨਾਤਮਕ ਦ੍ਰਿਸ਼ਟੀਕੋਣ ਦੇ ਨਾਲ ਏਆਈਐੱਮ ਦੀ ਸਮੁੱਚੀ ਅਤੇ ਵਿਆਪਕ ਸੰਰਚਨਾ ਦੀ ਰੂਪ ਰੇਖਾ ਨਵੀਨਤਾਕਾਰੀਆਂ ਅਤੇ ਰੋਜਗਾਰ ਸਿਰਜਣਹਾਰ ਦੇ ਦੇਸ਼ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਬਣਾਈ ਗਈ ਹੈ। ਇਸ ਦੀ ਸ਼ੁਰੂਆਤ ਨਾਲ, ਪਿਛਲੇ ਚਾਰ ਸਾਲਾਂ ਦੇ ਦੌਰਾਨ ਏਆਈਐੱਮ ਦੀ ਵੱਖ-ਵੱਖ ਪਹਿਲਾਂ ਵਿੱਚ ਜ਼ਿਗਰਯੋਗ ਸਫਲਤਾਵਾਂ ਅਰਜਿਤ ਕੀਤੀਆਂ ਹਨ ।

ਹੁਣ ਤੱਕ ਏਆਈਐੱਮ ਨੇ 650 ਜ਼ਿਲ੍ਹਿਆਂ ਦੇ ਸਕੂਲਾਂ ਵਿੱਚ 7259 ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕੀਤੀ ਹੈ ਅਤੇ ਇਸ ਦੇ ਜਰੀਏ 3.5 ਮਿਲੀਅਨ ਵਿਦਿਆਰਥੀਆਂ ਨੂੰ ਉਭਰਦੀ ਟੈਕਨੋਲੋਜੀ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਇਸ ਨੇ 68 ਅਟਲ ਇੰਕਿਊਬੇਟਰਸ ਨੂੰ ਵੀ ਪ੍ਰਚਾਲਿਤ ਕੀਤਾ ਹੈ, 2000 ਤੋਂ ਜਿਆਦਾ ਸਟਾਰਟਅਪਸ ਜਿਨ੍ਹਾਂ ਵਿਚੋਂ 625 ਦੀ ਅਗਵਾਈ ਮਹਿਲਾਵਾਂ ਕਰ ਰਹੀਆਂ ਹਨ, ਨੂੰ ਵੀ ਹੁਲਾਰਾ ਦਿੱਤਾ ਹੈ। ਏਆਈਐੱਮ ਨੇ ਸਮਾਜਿਕ-ਆਰਥਿਕ ਪ੍ਰਭਾਵ ਦੇ ਨਾਲ ਹੀ ਉਤਪਾਦ ਨਵੀਨ ਲਈ 56 ਅਟਲ ਨਿਊ ਇੰਡੀਆ ਅਤੇ ਐਰਾਈਜ ਚੈਲੇਂਜ ਵਿਜੇਤਾਵਾਂ ਦੀ ਚੋਣ ਕੀਤੀ ਹੈ ਅਤੇ ਗ੍ਰਾਮੀਣ ਭਾਰਤ ਦੀਆਂ ਸਮੁਦਾਏ-ਅਧਾਰਿਤ ਨਵੀਨ ਜ਼ਰੂਰਤਾਂ ਨੂੰ ਹੱਲਾਸ਼ੇਰੀ ਦੇਣ ਲਈ 20 ਅਟਲ ਸਮੁਦਾਏ ਨਵੀਨਤਾ ਕੇਂਦਰਾਂ ਨੂੰ ਸਥਾਪਤ ਕਰਨ ਦੀ ਪਹਿਲ ਕੀਤੀ ਹੈ। ਇਸ ਨੇ ਇੱਕ ਸਭ ਤੋਂ ਵੱਡੇ ਸਵੈ-ਇੱਛਤ ਮੈਂਟਰਸ ਆਵ੍ ਚੇਂਜ ਨੈਟਵਰਕਸ ਦੀ ਵੀ ਸਥਾਪਨਾ ਕੀਤੀ ਹੈ ਜਿਸ ਵਿੱਚ ਦੇਸ਼ ਭਰ ਵਿੱਚ 5000 ਤੋਂ ਜਿਆਦਾ ਸਲਾਹਕਾਰ ਅਤੇ 30 ਤੋਂ ਜਿਆਦਾ ਕੰਪਨੀਆਂ ਅਤੇ ਅੰਤਰਰਾਸ਼ਟਰੀ ਸਾਂਝੇਦਾਰ ਹਨ। ਇਸ ਨੇ ਆਪਣੀਆਂ ਪਹਿਲਾਂ ਦੀ ਸਹਾਇਤਾ ਲਈ ਹੋਰ ਹਿਤਧਾਰਕਾਂ ਦੇ ਨਾਲ ਰਣਨੀਤਕ ਗੰਠਬੰਧਨ ਵੀ ਕੀਤੇ ਹਨ।

*****

ਡੀਐੱਸ/ਏਕੇਜੇ
 



(Release ID: 1709757) Visitor Counter : 227