ਕਬਾਇਲੀ ਮਾਮਲੇ ਮੰਤਰਾਲਾ

ਟਰਾਈਫੇਡ ਦੀ ਪਿੰਡ ਅਤੇ ਡਿਜਿਟਲ ਕਨੈਕਟ ਮੁਹਿੰਮ-ਸੰਕਲਪ ਸੇ ਸਿੱਧੀ ਲਾਂਚ ਕੀਤੀ ਗਈ

Posted On: 04 APR 2021 11:35AM by PIB Chandigarh

04 ਅਪ੍ਰੈਲ, 2021 ਪਿੰਡ ਅਤੇ ਡਿਜੀਟਲ ਕਨੈਕਟ ਪਹਿਲ ਦੀ ਸਫਲਤਾ ਦੇ ਬਾਅਦ, ਜਿਸ ਦੌਰਾਨ 2021 ਦੇ ਸ਼ੁਰੂ ਵਿੱਚ ਟਰਾਈਫੇਡ ਦੇ ਦੇਸ਼ ਭਰ ਦੇ ਖੇਤਰੀ ਅਧਿਕਾਰੀਆਂ ਨੇ ਵਰਨਣਯੋਗ ਕਬਾਇਲੀਆਬਾਦੀ ਵਾਲੇ ਚੁਣੇ ਪਿੰਡ ਦਾ ਦੌਰਾ ਕੀਤਾ ਅਤੇ ਕਈ ਪ੍ਰੋਗਰਾਮਾਂ ਅਤੇ ਪਹਲਾਂ ਦੇ ਲਾਗੂਕਰਨ ਦਾ ਨਿਰੀਖਣ ਕੀਤਾ, ਕਬਾਇਲੀ ਮਾਮਲੇ ਮੰਤਰਾਲੇ ਦੇ ਤਹਿਤ ਟਰਾਈਫੇਡ ਨੇ ਹੁਣ ਸੰਕਲਪ ਸੇ ਸਿੱਧੀ” - ਪਿੰਡਾਂ ਅਤੇ ਡਿਜਿਟਲ ਕਨੈਕਟ ਮੁਹਿੰਮ ਲਾਂਚ ਕੀਤੀ ਹੈ । 01 ਅਪ੍ਰੈਲ , 2021 ਤੋਂ ਸ਼ੁਰੂ 100 ਦਿਨਾਂ ਦੀ ਇਸ ਮੁਹਿੰਮ ਨਾਲ 150 ਟੀਮਾਂ (ਟਰਾਈਫੇਡ ਅਤੇ ਰਾਜ ਲਾਗੂਕਰਨ ਏਜੰਸੀਆਂ/ਮੈਂਟਰਿੰਗ ਏਜੰਸੀਆਂ/ਪਾਰਟਨਰਸ ਨਾਲ ਹਰੇਕ ਖੇਤਰ ਵਿੱਚ 10) ਜੁੜਣਗੀਆਂ ਜਿਨ੍ਹਾਂ ਵਿਚੋਂ ਹਰੇਕ 10 ਪਿੰਡਾਂ ਦਾ ਦੌਰਾ ਕਰਨਗੀਆਂ। ਹਰੇਕ ਖੇਤਰ ਵਿੱਚ 100 ਪਿੰਡ ਅਤੇ ਦੇਸ਼ ਵਿੱਚ 1500 ਪਿੰਡਾਂ ਨੂੰ ਅਗਲੇ 100 ਦਿਨਾਂ ਵਿੱਚ ਕਵਰ ਕੀਤਾ ਜਾਵੇਗਾ । ਇਸ ਮੁਹਿੰਮ ਦਾ ਮੁੱਖ ਉਦੇਸ਼ ਇਨ੍ਹਾਂ ਪਿੰਡਾਂ ਵਿੱਚ ਵਨ ਧਨ ਵਿਕਾਸ ਕੇਂਦਰਾਂ ਨੂੰ ਸਰਗਰਮ ਬਣਾਉਣਾ ਹੈ।

ਟਰਾਈਫੇਡ ਨੇ ਸਮਾਜ ਦੇ ਵੰਚਿਤ ਕਬਾਇਲੀ ਵਰਗਾਂ ਦੀ ਸਹਾਇਤਾ ਲਈ ਕਈ ਪਹਲਾਂ ਨੂੰ ਲਾਗੂ ਕੀਤਾ ਹੈ ਉਨ੍ਹਾਂ ਵਿੱਚ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਦੇ ਜ਼ਰੀਏ ਲਘੂ ਵਨ ਉਪਜ (ਐੱਮਐੱਫਪੀ) ਦੀ ਮਾਰਕਿਟਿੰਗ ਲਈ ਤੰਤਰ ਅਤੇ ਐੱਮਐੱਫਪੀ ਲਈ ਵੈਲਿਊ ਚੇਨ ਦੇ ਵਿਕਾਸ ਜੋ ਵਨ ਉਪਜ ਇਕੱਠੇ ਕਰਨ ਵਾਲਿਆਂ ਨੂੰ ਐੱਮਐੱਸਪੀ ਉਪਲੱਬਧ ਕਰਵਾਉਂਦਾ ਹੈ ਅਤੇ ਮੁੱਲ ‘ਚ ਵਾਧਾ ਕਰਦਾ ਹੈ ਅਤੇ ਕਬਾਇਲੀ ਸਮੂਹਾਂ ਅਤੇ ਕਲਸਟਰਾਂ ਅਤੇ ਵਨ ਵਿਕਾਸ ਕੇਂਦਰਾਂ ਦੇ ਜ਼ਰੀਏ ਮਾਰਕੀਟਿੰਗ ਕਰਦਾ ਹੈ , ਦੀ ਸਕੀਮ ਨੂੰ ਦੇਸ਼ਭਰ ਵਿੱਚ ਵਿਆਪਕ ਪ੍ਰਵਾਨਗੀ ਪ੍ਰਾਪਤ ਹੋਈ ਹੈ। ਵਿਸ਼ੇਸ਼ ਰੂਪ ਨਾਲ, 2020 ਵਿੱਚ ਮਹਾਮਾਰੀ ਦੇ ਦੌਰਾਨ ਇਹ ਸਕੀਮ ਜਨਜਾਤੀਆਂ ਲਈ ਰਾਮਬਾਣ ਸਾਬਤ ਹੋਈ ਹੈ ।

ਐੱਮਐੱਫਪੀ ਲਈ ਐੱਮਐੱਸਪੀ ਸਕੀਮ ਦਾ ਉਦੇਸ਼ ਕਬਾਇਲੀ ਸੰਗ੍ਰਹਕਰਤਾਵਾਂ ਲਈ ਉਚਿਤ ਮੁੱਲ, ਪ੍ਰਾਥਮਿਕ ਪ੍ਰੋਸੈੱਸਿੰਗ, ਭੰਡਾਰਣ, ਟ੍ਰਾਂਸਪੋਰਟ ਆਦਿ ਸੁਨਿਸ਼ਚਿਤ ਕਰਨ ਲਈ ਇੱਕ ਸੰਰਚਨਾ ਦੀ ਸਥਾਪਨਾ ਕਰਨਾ ਹੈ, ਨਾਲ ਹੀ ਉਪਜ ਦੀ ਜਲਦੀ ਨਸ਼ਟ ਹੋਣ ਦੇ ਸੁਭਾਅ, ਧਾਰਨ ਸਮਰੱਥਾ ਦੀ ਕਮੀ, ਮਾਰਟੀਕਿੰਗ ਢਾਂਚੇ ਦੀ ਘਾਟ, ਵਿਚੋਲਿਆਂ ਦੁਆਰਾ ਸ਼ੋਸ਼ਣ ਅਤੇ ਸਰਕਾਰ ਦੁਆਰਾ ਸਮੇਂ ‘ਤੇ ਕਦਮ ਉਠਾਏ ਜਾਣ ਵਰਗੀਆਂ ਜਨਜਾਤੀਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਸਮਾਧਾਨ ਕਰਦੇ ਹੋਏ ਸੰਸਾਧਨ ਅਧਾਰ ਦੀ ਨਿਰੰਤਰਤਾ ਸੁਨਿਸ਼ਚਿਤ ਕਰਨਾ ਵੀ ਹੈ। ਇਨ੍ਹਾਂ 1500 ਪਿੰਡਾਂ ਵਿੱਚ ਵੀਡੀਵੀਕੇ ਦੇ ਸਰਗਰਮ ਹੋ ਜਾਣ ਦੇ ਬਾਅਦ ਇਸ ਪਹਿਲ ਦੇ ਪਰਿਣਾਮਸਵਰੂਪ ਅਗਲੇ 12 ਮਹੀਨਿਆਂ ਦੇ ਦੌਰਾਨ 200 ਕਰੋੜ ਰੁਪਏ ਦੀ ਵਿਕਰੀ ਦਾ ਟੀਚਾ ਰੱਖਿਆ ਗਿਆ ਹੈ। ਦੌਰਾ ਕਰਨ ਵਾਲੀਆਂ ਟੀਮਾਂ ਸਥਾਨਾਂ ਦੀ ਵੀ ਪਹਿਚਾਣ ਕਰਨਗੀਆਂ ਅਤੇ ਵੱਡੇ ਉੱਦਮਾਂ ਦੇ ਰੂਪ ਵਿੱਚ ਟਰਾਈਫੇਡ ਅਤੇ ਸਫੂਰਤੀ ਇਕਾਈਆਂ ਦੇ ਰੂਪ ਵਿੱਚ ਕਲਸਟਰਿੰਗ ਲਈ ਸੰਭਾਵਿਤ ਵੀਡੀਵੀਕੇ ਦੀ ਚੋਣ ਕਰਨਗੀਆਂ। ਉਹ ਕਬਾਇਲੀ ਕਾਰੀਗਰਾਂ ਅਤੇ ਹੋਰ ਸਮੂਹਾਂ ਦੀ ਵੀ ਪਹਿਚਾਣ ਕਰਨਗੀਆਂ ਅਤੇ ਉਨ੍ਹਾਂ ਨੂੰ ਸਪਲਾਈ ਕਰਤਾ ਦੇ ਰੂਪ ਵਿੱਚ ਪੈਨਲ ਵਿੱਚ ਸ਼ਾਮਿਲ ਕਰਨਗੀਆਂ ਜਿਸ ਦੇ ਨਾਲ ਕਿ ਟਰਾਇਬਸ ਇੰਡੀਆ ਨੈੱਟਵਰਕ-ਭੌਤਿਕ ਵਿਕਰੀ ਕੇਂਦਰਾਂ ਅਤੇ tribesIndia.com ਦੋਹਾਂ ਦੇ ਜ਼ਰੀਏ ਉਨ੍ਹਾਂ ਦੀ ਵੱਡੇ ਬਜ਼ਾਰਾਂ ਤੱਕ ਪਹੁੰਚ ਅਸਾਨ ਹੋ ਸਕੇਗੀ ।

ਅਜਿਹੀ ਉਮੀਦ ਕੀਤੀ ਜਾਂਦੀ ਹੈ ਕਿ ਸੰਕਲਪ ਸੇ ਸਿੱਧੀ ਦੇਸ਼ ਭਰ ਵਿੱਚ ਕਬਾਇਲੀ ਪਰਿਤੰਤਰ ਦੇ ਪੂਰਨ ਪਰਿਵਰਤਨ ਨੂੰ ਪ੍ਰਭਾਵੀ ਬਣਾਉਣ ਵਿੱਚ ਸਹਾਇਤਾ ਕਰੇਗੀ ।


***


ਐੱਨਬੀ/ਐੱਸਕੇ



(Release ID: 1709755) Visitor Counter : 160