ਸਿੱਖਿਆ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਅਪ੍ਰੈਲ, 2021 ਨੂੰ “ਪਰੀਕਸ਼ਾ ਪੇ ਚਰਚਾ”


ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ

Posted On: 05 APR 2021 5:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ 'ਪਰੀਕਸ਼ਾ ਪੇ ਚਰਚਾ' ਦੇ ਵਿਲੱਖਣ ਆਪਸੀ ਗੱਲਬਾਤ ਪ੍ਰੋਗਰਾਮ ਦਾ ਚੌਥਾ ਸੰਸਕਰਣ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪਹਿਲੀ ਵਾਰ ਵਰਚੁਅਲ ਮੋਡ ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ ਪ੍ਰੋਗਰਾਮ ਬੁੱਧਵਾਰ 7 ਅਪ੍ਰੈਲ, 2021 ਨੂੰ ਟੀਵੀ ਚੈਨਲਾਂ ਅਤੇ ਡਿਜੀਟਲ ਮੀਡੀਆ ਤੇ ਸ਼ਾਮ 7 ਵਜੇ ਹਿੰਦੀ ਅਤੇ ਦੂਜੀਆਂ ਮੁੱਖ ਭਾਰਤੀ ਭਾਸ਼ਾਵਾਂ ਵਿਚ ਪ੍ਰਸਾਰਤ ਕੀਤਾ ਜਾਵੇਗਾ ਇਹ ਪ੍ਰੋਗਰਾਮ ਸਿੱਖਿਆ ਮੰਤਰਾਲਾ ਦੇ ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਵਲੋਂ ਲਗਾਤਾਰ ਚੌਥੇ ਸਾਲ ਲਈ ਸਫਲਤਾਪੂਰਵਕ ਆਯੋਜਿਤ ਕੀਤਾ ਜਾ ਰਿਹਾ ਹੈ

ਇਕ ਰਚਨਾਤਮਕ ਔਨਲਾਈਨ ਲਿਖਤੀ ਮੁਕਾਬਲਾ 17 ਫਰਵਰੀ ਤੋਂ 14 ਮਾਰਚ, 2021 ਦੌਰਾਨ ਵੱਖ-ਵੱਖ ਵਿਸ਼ਿਆਂ ਤੇ https://innovateindia.mygov.in/ppc-2021 9ਵੀਂ ਤੋਂ 12ਵੀਂ ਤੱਕ ਪੜਨ ਵਾਲੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਲਈ ਸੰਚਾਲਤ ਕੀਤਾ ਗਿਆ ਸੀ

ਪਰੀਕਸ਼ਾ ਪੇ ਚਰਚਾ ਦੇ ਚੌਥੇ ਸੰਸਕਰਨ ਦੇ ਮੁਕਾਬਲੇ ਵਿਚ ਤਕਰੀਬਨ 14 ਲੱਖ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਹੈ। ਰਚਨਾਤਮਕ ਲਿਖਤੀ ਮੁਕਾਬਲੇ ਵਿੱਚ 10.5 ਵਿਦਿਆਰਥੀਆਂ, 2.6 ਲੱਖ ਅਧਿਆਪਕਾਂ ਅਤੇ 92 ਹਜ਼ਾਰ ਮਾਪਿਆਂ ਨੇ ਪੂਰੇ ਉਤਸਾਹ ਨਾਲ ਹਿੱਸਾ ਲਿਆ ਸੀ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿਚੋਂ 60 ਪ੍ਰਤੀਸ਼ਤ ਵਿਦਿਆਰਥੀ 9ਵੀਂ ਅਤੇ 10ਵੀਂ ਕਲਾਸ ਤੋਂ ਸਨ ਪਹਿਲੀ ਵਾਰ 81 ਵਿਦੇਸ਼ੀ ਮੁਲਕਾਂ ਤੋਂ ਵਿਦਿਆਰਥੀਆਂ ਨੇ ਪਰੀਕਸ਼ਾ ਪੇ ਚਰਚਾ ਤੋਂ ਪਹਿਲਾਂ ਰਚਨਾਤਮਕ ਲਿਖਤੀ ਮੁਕਾਬਲੇ ਵਿਚ ਹਿੱਸਾ ਲਿਆ ਸੀ

ਪਰੀਕਸ਼ਾ ਪੇ ਚਰਚਾ ਦਾ ਮੁੱਖ ਸਮਾਗਮ ਟੀਵੀ ਚੈਨਲਾਂ / ਡਿਜੀਟਲ ਮੀਡੀਆ ਤੇ ਐਜੂਮਿਨਆਫਇੰਡੀਆ, ਨਰੇਂਦਰਮੋਦੀ, ਪੀਐਮਉ ਇੰਡੀਆ, ਪੀਆਈਬੀਇੰਡੀਆ, ਦੂਰਦਰਸ਼ਨਨੈਸ਼ਨਲ, ਮਾਈਗੋਵਇੰਡੀਆ, ਡੀਡੀਨਿਊਜ਼, ਰਾਜਸਭਾ ਟੀਵੀ, ਸਵਯਮਪ੍ਰਭਾ ਤੇ ਉਨ੍ਹਾਂ ਦੇ ਫੇਸਬੁੱਕ ਅਤੇ ਯੂਟਿਊਬ ਚੈਨਲਾਂ ਸਮੇਤ 7 ਅਪ੍ਰੈਲ, 2021 ਨੂੰ ਸ਼ਾਮ 7 ਵਜੇ ਅਤੇ ਇਸ ਤੋਂ ਬਾਅਦ ਵੇਖ ਸਕਦੇ ਹਨ #ਐਗਜ਼ਾਮ ਵਾਰੀਅਰਜ਼ #ਪੀਪੀਸੀ2021 ਵਿਆਪਕ ਰੂਪ ਵਿਚ ਵੱਖ-ਵੱਖ ਸੋਸ਼ਲ ਮੀਡੀਆ ਤੇ ਇਸਤੇਮਾਲ ਕੀਤੇ ਜਾ ਰਹੇ ਹਨ

ਰਾਸ਼ਟਰ ਪ੍ਰੀਖਿਆਵਾਂ ਦਾ ਉਤਸਵ ' ਪਰੀਕਸ਼ਾ ਪੇ ਚਰਚਾ' ਮਨਾਉਣ ਲਈ ਇਕਜੁਟ ਹੈ, ਤਾਕਿ ਦੇਸ਼ ਭਰ ਤੋਂ ਵੱਧ ਤੋਂ ਵੱਧ ਗਿਣਤੀ ਵਿਚ ਵਿਦਿਆਰਥੀ, ਮਾਪੇ ਅਤੇ ਅਧਿਆਪਕ ਮਾਨਯੋਗ ਪ੍ਰਧਾਨ ਮੰਤਰੀ ਦੇ ਉਤਸ਼ਾਹਤ ਕਰਨ ਵਾਲੇ ਸਿਆਣਪ ਭਰੇ ਸ਼ਬਦਾਂ ਦਾ ਲਾਭ ਉਠਾ ਸਕਣ

--------------------------------

ਐਮਸੀ / ਕੇਪੀ /ਏਕੇ


(Release ID: 1709715) Visitor Counter : 184