ਵਣਜ ਤੇ ਉਦਯੋਗ ਮੰਤਰਾਲਾ

ਸਪਾਈਸਜ਼ ਬੋਰਡ ਇੰਡੀਆ ਅਤੇ ਯੂ ਐੱਨ ਡੀ ਪੀ ਇੰਡੀਆ ਦੀ ਐਕਸਲੇਟਰ ਲੈਬ ਨੇ ਭਾਰਤੀ ਮਸਾਲਿਆਂ ਲਈ ਬਲਾਕ ਚੇਨ — ਸੰਚਾਲਤ ਟ੍ਰੇਸੇਬਿਲਟੀ ਇੰਟਰਫੇਸ ਵਿਕਸਿਕ ਕਰਨ ਲਈ ਸਮਝੌਤੇ ਤੇ ਦਸਤਖ਼ਤ ਕੀਤੇ

Posted On: 05 APR 2021 4:33PM by PIB Chandigarh

ਵਣਜ ਤੇ ਉਦਯੋਗ ਮੰਤਰਾਲੇ ਤਹਿਤ ਸਪਾਈਸਜ਼ ਬੋਰਡ ਇੰਡੀਆ ਅਤੇ ਯੂ ਐੱਨ ਡੀ ਪੀ ਇੰਡੀਆ ਦੀ ਐਕਸਲੇਟਰ ਲੈਬ ਨੇ ਅੱਜ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ । ਇਸ ਸਮਝੌਤੇ ਦਾ ਮਕਸਦ ਬਲਾਕ ਚੇਨ ਅਧਾਰਿਤ ਟ੍ਰੇਸੇਬਿਲਟੀ ਇੰਟਰਫੇਸ ਨੂੰ ਵਿਕਸਿਤ ਕਰਕੇ ਭਾਰਤੀ ਮਸਾਲਿਆਂ ਦੀ ਸਪਲਾਈ ਚੇਨ ਅਤੇ ਵਪਾਰ ਵਿੱਚ ਪਾਰਦਰਸ਼ਤਾ ਵਧਾਉਣਾ ਹੈ ।

ਬਲਾਕ ਚੇਨ ਇੱਕ ਖੁੱਲ੍ਹੇ ਅਤੇ ਸਾਂਝੇ ਇਲੈਕਟ੍ਰਾਨਿਕ ਲੈਜਰ ਰਾਹੀਂ ਲੈਣ ਦੇਣ ਨੂੰ ਦਰਜ ਕਰਨ ਲਈ ਇੱਕ ਕੇਂਦਰਿਤ ਪ੍ਰਕਿਰਿਆ ਹੈ । ਇਹ ਗੁੰਝਾਲਦਾਰ ਨੈੱਟਵਰਕ , ਜਿਸ ਵਿੱਚ ਕਿਸਾਨ , ਬ੍ਰੋਕਰਸ , ਡਿਸਟ੍ਰੀਬਿਊਟਰ , ਪ੍ਰੋਸੈਸਰਜ਼ , ਪ੍ਰਚੂਨ ਦੁਕਾਨਦਾਰ , ਰੈਗੁਲੇਟਰਸ ਅਤੇ ਖਪਤਕਾਰ ਸ਼ਾਮਿਲ ਹਨ, ਦੇ ਡਾਟਾ ਪ੍ਰਬੰਧਨ ਵਿੱਚ ਪਾਰਦਸ਼ਤਾ ਲਿਆਉਂਦੀ ਅਤੇ ਸੁਖਾਲਾ ਕਰਦੀ ਹੈ । ਇੰਝ ਸਪਲਾਈ ਚੇਨ ਨੂੰ ਅਸਾਨ ਬਣਾਉਂਦੀ ਹੈ । ਇਹ ਸਪਲਾਈ ਚੇਨ ਦੇ ਹੋਰ ਬਾਕੀ ਮੈਂਬਰਾਂ ਵਾਂਗ ਕਿਸਾਨਾਂ ਨੂੰ ਜਾਣਕਾਰੀ ਲਈ ਪਹੁੰਚ ਦੇਵੇਗੀ , ਜੋ ਪੂਰੀ ਸਪਲਾਈ ਚੇਨ ਨੂੰ ਹੋਰ ਕੁਸ਼ਲ ਤੇ ਬਰਾਬਰਯੋਗ ਬਣਾਏਗੀ ।

ਯੂ ਐੱਨ ਡੀ ਪੀ ਤੇ ਸਪਾਈਸਜ਼ ਬੋਰਡ ਇੰਡੀਆ ਬਲਾਕ ਚੇਨ ਟ੍ਰੇਸੇਬਿਲਟੀ ਇੰਟਰਫੇਸ ਨੂੰ ਈ ਸਪਾਈਸ ਬਜ਼ਾਰ ਪੋਰਟਲ , ਜਿਸ ਨੂੰ ਸਪਾਈਸਜ਼ ਬੋਰਡ ਇੰਡੀਆ ਨੇ ਮਸਾਲਾ ਕਿਸਾਨਾਂ ਨੂੰ ਬਜ਼ਾਰ ਨਾਲ ਜੋੜਨ ਲਈ ਵਿਕਸਿਤ ਕੀਤਾ ਹੈ , ਦੇ ਏਕੀਕ੍ਰਿਤ ਲਈ ਕੰਮ ਕਰ ਰਹੇ ਹਨ । ਬਲਾਕ ਚੇਨ ਇੰਟਰਫੇਸ ਦਾ ਡਿਜ਼ਾਈਨ 21 ਮਈ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ । ਇਹ ਪ੍ਰਾਜੈਕਟ ਆਂਧਰ ਪ੍ਰਦੇਸ਼ ਦੇ ਚੋਣਵੇਂ ਜਿ਼ਲਿ੍ਆਂ ਵਿੱਚ ਮਿਰਚ ਅਤੇ ਹਲਦੀ ਖੇਤੀ ਵਿੱਚ ਰੁੱਝੇ 3 ਹਜ਼ਾਰ ਕਿਸਾਨਾਂ ਲਈ ਪਾਈਲਟ ਪ੍ਰਾਜੈਕਟ ਹੋਵੇਗਾ ।




ਇਸ ਸਾਂਝੀ ਪਹਿਲਕਦਮੀ ਤੇ ਸ਼੍ਰੀ ਡੀ ਸਾਥੀਆਨ ਸਕੱਤਰ ਸਪਾਈਸਜ਼ ਬੋਰਡ ਇੰਡੀਆ ਨੇ ਕਿਹਾ ਹੈ ਕਿ ਭਾਰਤ ਵਿਸ਼ਵ ਵਿੱਚ ਮਸਾਲਿਆਂ ਦਾ ਸਭ ਤੋਂ ਵੱਡਾ ਬਰਾਮਦਕਾਰ , ਨਿਰਮਾਤਾ ਅਤੇ ਖਪਤਕਾਰ ਹੈ । ਭਾਰਤੀ ਮਸਾਲਿਆਂ ਦੀ ਬਰਾਮਦ ਸਾਲ 2019—20 ਦੌਰਾਨ 3 ਬਿਲੀਅਨ ਅਮਰੀਕੀ ਡਾਲਰ ਦੇ ਮੀਲ ਪੱਥਰ ਤੋਂ ਪਾਰ ਹੋ ਗਈ ਹੈ ਅਤੇ ਸਾਡੇ ਅੰਦਾਜ਼ੇ ਦੱਸਦੇ ਹਨ ਕਿ ਅਸੀਂ ਇਸ ਮੀਲ ਪੱਥਰ ਤੋਂ ਪਾਰ ਜਾ ਕੇ 2021—20 ਦੌਰਾਨ ਹੋਰ ਸਿਖ਼ਰ ਪ੍ਰਾਪਤ ਕਰਾਂਗੇ । ਸਪਾਈਸਜ਼ ਬੋਰਡ , ਵਿਸ਼ਵ ਬਜ਼ਾਰਾਂ ਵਿੱਚ ਭਾਰਤੀ ਮਸਾਲਿਆਂ ਦੀ ਬਰਾਮਦੀ ਉਤਸ਼ਾਹ ਲਈ ਜਿ਼ੰਮੇਵਾਰ ਏਜੰਸੀ , ਇਨ੍ਹਾਂ ਪ੍ਰਾਪਤੀਆਂ ਤੇ ਖੁਸ਼ ਹੈ ਅਤੇ ਇਸ ਖੇਤਰ ਦੇ ਵਾਧੇ ਲਈ ਹੋਰ ਸਹੂਲਤਾਂ ਦੇਣਾ ਚਾਹੁੰਦਾ ਹੈ ।

ਸ਼੍ਰੀ ਡੀ ਸਾਥੀਆਨ ਨੇ ਕਿਹਾ ਕਿ ਵਿਸ਼ਵ ਮਸਾਲਿਆਂ ਅਤੇ ਫੂਡ ਖੇਤਰ ਵਿੱਚ ਆ ਰਹੇ ਪਰਿਵਰਤਨ ਨੇ ਵੈਲੀਊ ਐਡੀਸ਼ਨ , ਗੁਣਵੱਤਾ ਦੀ ਪ੍ਰਮਾਣਿਕਤਾ ਅਤੇ ਫੂਡ ਸੁਰੱਖਿਆ , ਟ੍ਰੇਸੇਬਿਲਟੀ ਪ੍ਰਣਾਲੀਆਂ ਨੂੰ ਲਾਗੂ ਕਰਨ , ਇਮਿਊਨਿਟੀ ਵਧਾਉਣ ਵਾਲੇ ਗੁਣਾਂ ਨੂੰ ਉਜਾਗਰ ਕਰਦਿਆਂ, ਮਸਾਲਿਆਂ ਨੂੰ ਉਤਸ਼ਾਹ ਨੇ ਬੁਨਿਆਦੀ ਢਾਂਚਾ ਵਿਕਾਸ ਦੀ ਸਾਰਥਕਤਾ ਵਧਾਈ ਹੈ । ਬੋਰਡ ਇਸ ਖੇਤਰ ਦੇ ਭਾਗੀਦਾਰਾਂ ਨੂੰ ਸਹਿਯੋਗ ਦੇਣ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕਰ ਰਿਹਾ ਹੈ , ਤਾਂ ਜੋ ਭਾਰਤ ਨੂੰ ਵਿਸ਼ਵ ਵਿੱਚ ਸਾਫ਼ ਅਤੇ ਸੁਰੱਖਿਅਤ ਮਸਾਲਿਆਂ ਲਈ ਪ੍ਰਮੁੱਖ ਮੰਜਿ਼ਲ ਵਜੋਂ ਸਥਿਤੀ ਦੁਆਈ ਜਾ ਸਕੇ ।

ਯੂ ਐੱਨ ਡੀ ਪੀ ਤੇ ਸਪਾਈਸਜ਼ ਬੋਰਡ ਦੀ ਸਾਂਝੀ ਪਹਿਲਕਦਮੀ ਨਾਲ ਭਾਰਤੀ ਮਸਾਲਿਆਂ ਲਈ ਬਲਾਕ ਚੇਨ ਸੰਚਾਲਿਤ ਟ੍ਰੇਸੇਬਿਲਟੀ ਇੰਟਰਫੇਸ ਵਿਕਸਿਤ ਕਰਨਾ , ਸਾਰੇ ਭਾਗੀਦਾਰਾਂ ਲਈ ਮਸਾਲਾ ਵੈਲਿਊ ਚੇਨ ਕੁਸ਼ਲਤਾ , ਪਾਰਦਰਸ਼ਤਾ ਅਤੇ ਬਰਾਬਰਤਾ ਲਈ ਕੀਤੇ ਜਾ ਰਹੇ ਸਾਡੇ ਸਫ਼ਰ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ । ਇਸ ਟ੍ਰੇਸੇਬਿਲਟ ਇੰਟਰਫੇਸ ਵੱਲੋਂ  ਖਪਤਕਾਰਾਂ ਦਾ ਵਿਸ਼ਵਾਸ ਵਧਾਉਣ ਦੀ ਸੰਭਾਵਨਾ ਹੈ ਅਤੇ ਸਥਾਨਕ ਵੈਲਿਊ ਐਡੀਸ਼ਨ ਤੇ ਵਰਤੋਂ ਦੇ ਨਾਲ ਨਾਲ ਮਸਾਲਿਆਂ ਦੀ ਬਰਾਮਦ ਦੇ ਸ੍ਰੋਤ ਦੀ ਸਹੂਲਤ ਵੀ ਵਧਾਏਗੀ । ਸਫ਼ਲਤਾਪੂਰਵਕ ਪ੍ਰਦਰਸ਼ਨ ਤੇ ਬੋਰਡ ਇਸ ਇੰਟਰਫੇਸ ਵਿੱਚ ਸਾਰੇ ਮੁੱਖ ਮਸਾਲਿਆਂ ਨੂੰ ਕਵਰ ਕਰਨਾ ਚਾਹੇਗਾ ਅਤੇ ਇਸ ਲਈ ਉਹ ਯੂ ਐੱਨ ਡੀ ਪੀ ਤੋਂ ਲਗਾਤਾਰ ਭਾਈਵਾਲੀ ਅਤੇ ਸਮਰਥਨ ਦੀ ਆਸ ਰੱਖਦਾ ਹੈ ।

ਸਾਂਝੇ ਪ੍ਰਾਜੈਕਟ ਬਾਰੇ ਬੋਲਦਿਆਂ ਯੂ ਐੱਨ ਡੀ ਪੀ ਇੰਡੀਆ ਦੇ ਰੈਜ਼ੀਡੈਂਟ ਪ੍ਰਤੀਨਿਧ ਮਿਸ ਸ਼ੋਕ ਨੋਡਾ ਨੇ ਕਿਹਾ , “ਸਾਨੂੰ ਵਿਸ਼ਵਾਸ ਹੈ ਕਿ ਬਲਾਕ ਚੇਨ ਇੰਟਰਫੇਸ ਮਸਾਲਾ ਕਿਸਾਨਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਨ ਵਿੱਚ ਸਹਾਈ ਹੋਵੇਗਾ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰੇਗਾ । ਇਹ ਤਕਨਾਲੋਜੀ ਵਪਾਰੀ ਭਾਈਵਾਲਾਂ ਤੇ ਖਪਤਕਾਰਾਂ ਨੂੰ ਵਸਤਾਂ ਅਤੇ ਲੈਣ ਦੇਣ ਲਈ ਵਿਸ਼ਵਾਸਯੋਗ ਤੇ ਸੁਰੱਖਿਅਤ ਡਾਟਾ ਮੁਹੱਈਆ ਕਰਕੇ ਮਹਾਮਾਰੀ ਨਾਲ ਪ੍ਰਭਾਵਿਤ ਸਪਲਾਈ ਚੇਨਸ ਨੂੰ ਫਿਰ ਤੋਂ ਸੁਰਜੀਤ ਕਰਨ ਵਿੱਚ ਵੀ ਮਦਦ ਕਰ ਸਕਦੀ ਹੈ” ।

ਵਾਈ ਬੀ / ਐੱਸ ਐੱਸ


(Release ID: 1709713) Visitor Counter : 267