ਰੇਲ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਰੇਲ ਪਰਿਵਾਰ ਦਾ ਕੋਵਿਡ ਸਾਲ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਕਠੋਰ ਯਤਨਾਂ ਲਈ ਧੰਨਵਾਦ ਕੀਤਾ


“ਆਪਣਿਆਂ ਨੂੰ ਗੁਆਉਣ ਦਾ ਦੁਖ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ, ਲੇਕਿਨ ਤੁਹਾਡਾ ਸਬਰ ਅਤੇ ਸੰਕਲਪ ਹੀ ਹੈ ਜਿਸ ਨੇ ਇਸ ਅਭੂਤਪੂਵ ਕੋਵਿਡ ਮਹਾਮਾਰੀ ‘ਤੇ ਜਿੱਤ ਪ੍ਰਾਪਤ ਕੀਤੀ ਹੈ” - ਸ਼੍ਰੀ ਪੀਯੂਸ਼ ਗੋਇਲ

Posted On: 03 APR 2021 11:08AM by PIB Chandigarh

ਰੇਲ ,  ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ ,  ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ  ਨੇ ਅੱਜ ਰੇਲ ਪਰਿਵਾਰ ਦਾ ਉਨ੍ਹਾਂ ਦੇ ਸਮਰਪਣ ਅਤੇ ਕਠੋਰ ਯਤਨਾਂ ਅਤੇ ਕੋਵਿਡ ਸਾਲ ਵਿੱਚ ਲਗਭਗ ਸਾਰੇ ਰਿਕਾਰਡਾਂ ਨੂੰ ਮਾਤ ਕਰਨ ਲਈ ਧੰਨਵਾਦ ਕੀਤਾ । 

ਰੇਲ ਪਰਿਵਾਰ ਨੂੰ ਲਿਖਦੇ ਸਮੇਂ ,  ਰੇਲ ,  ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ ,  ਖੁਰਾਕ ਅਤੇ ਜਨਤਕ ਵੰਡ ਮੰਤਰੀ,  ਸ਼੍ਰੀ ਪੀਯੂਸ਼ ਗੋਇਲ  ਨੇ ਕਿਹਾ “ਮੈਂ ਬਹੁਤ ਗਰਵ ,  ਸੰਤੁਸ਼ਟੀ ਨਾਲ ਅਤੇ ਸ਼ੁਕਰਗੁਜ਼ਾਰ ਹੋ ਕੇ ਤੁਹਾਨੂੰ ਸੂਚਿਤ ਕਰ ਰਿਹਾ ਹਾਂ ਕਿ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਜੀ ਦੀ ਦੂਰਦਰਸ਼ੀ ਅਗਵਾਈ ਵਿੱਚ ਇੱਕ ਹੋਰ ਵਿੱਤੀ ਸਾਲ ਦੀ ਸਮਾਪਤੀ ਹੋ ਰਹੀ ਹੈ।  ਪਿਛਲੇ ਸਾਲ ਵਰਗਾ ਅਨੁਭਵ ਅਸੀਂ ਸਭ ਨੇ ਪਹਿਲਾਂ ਕਦੇ ਨਹੀਂ ਕੀਤਾ ਹੈ । ਆਪਣਿਆਂ  ਨੂੰ ਗੁਆਉਣ ਦੇ ਦੁਖ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ ,  ਲੇਕਿਨ ਤੁਹਾਡਾ ਸਬਰ ਅਤੇ ਸੰਕਲਪ ਹੀ ਹੈ ਜਿਸ ਨੇ ਇਸ ਅਭੂਤਪੂਵ ਕੋਵਿਡ ਮਹਾਮਾਰੀ ‘ਤੇ ਜਿੱਤ ਪ੍ਰਾਪਤ ਕੀਤੀ ਹੈ।“ 

 

https://static.pib.gov.in/WriteReadData/userfiles/image/image001DJ8N.jpg

 

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਮਹਾਮਾਰੀ ਦੇ ਦੌਰਾਨ ,  ਸਾਡੇ ਰੇਲ ਪਰਿਵਾਰ ਨੇ ਖੁਦ ਨੂੰ ਰਾਸ਼ਟਰ ਦੀ ਸੇਵਾ ਵਿੱਚ ਸਮਰਪਤ ਕੀਤਾ ਹੈ।  ਜਦੋਂ ਪੂਰਾ ਵਿਸ਼ਵ ਠਹਿਰ ਗਿਆ ਸੀ, ਉਦੋਂ ਰੇਲ ਕਰਮਚਾਰੀਆਂ ਨੇ ਇੱਕ ਦਿਨ ਦੀ ਵੀ ਛੁੱਟੀ ਨਹੀਂ ਲਈ ਅਤੇ ਵਿਅਕਤੀਗਤ ਜੋਖਿਮ ਉਠਾਉਂਦੇ ਹੋਏ ਪਹਿਲਾਂ ਤੋਂ ਜ਼ਿਆਦਾ ਮਿਹਨਤ ਕਰਦੇ ਰਹੇ ਤਾਂਕਿ ਅਰਥਵਿਵਸਥਾ ਦੇ ਪਹੀਆਂ ਨੂੰ ਚਾਲੂ ਰੱਖਿਆ ਜਾ ਸਕੇ। ਤੁਹਾਡੀ ਪ੍ਰਤਿਬੱਧਤਾ  ਦੇ ਕਾਰਨ ,  ਅਸੀਂ ਪੂਰੇ ਦੇਸ਼ ਵਿੱਚ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕੀਤੀ ,  ਚਾਹੇ ਉਹ ਬਿਜਲੀ ਪਲਾਂਟਾਂ ਲਈ ਕੋਲਾ ਹੋਵੇ ,  ਕਿਸਾਨਾਂ ਲਈ ਖਾਦ ਹੋਵੇ ਜਾਂ ਉਪਭੋਗਤਾਵਾਂ ਲਈ ਆਨਾਜ ਹੋਵੇ।  ਦੇਸ਼ ਕੋਵਿਡ ਦੇ ਖ਼ਿਲਾਫ਼ ਸਾਡੀ ਸਾਮੂਹਿਕ ਲੜਾਈ ਵਿੱਚ ਹਮੇਸ਼ਾ ਤੁਹਾਡੇ ਯੋਗਦਾਨ ਨੂੰ ਯਾਦ ਰੱਖੇਗਾ ।  ਤੁਹਾਡੀ ਪ੍ਰਬਲ ਇੱਛਾਸ਼ਕਤੀ ਦੀ ਵਜ੍ਹਾ ਨਾਲ ,  ਅਸੀਂ ਇਸ ਸੰਕਟ ਨੂੰ ਇੱਕ ਅਵਸਰ ਵਿੱਚ ਬਦਲ ਦਿੱਤਾ ।  

 

ਸ਼੍ਰੀ ਪੀਯੂਸ਼ ਗੋਇਲ  ਨੇ ਕਿਹਾ ਕਿ 4,621 ਸ਼੍ਰਮਿਕ ਸਪੈਸ਼ਲ ਟ੍ਰੇਨਾਂ  ਰਾਹੀਂ 63 ਲੱਖ ਤੋਂ ਅਧਿਕ ਫਸੇ ਹੋਏ ਨਾਗਰਿਕਾਂ ਨੂੰ ਉਨ੍ਹਾਂ ਦੇ  ਮੰਜ਼ਿਲ ਸਥਾਨ ਤੱਕ ਪਹੁੰਚਾਇਆ ਗਿਆ।  ਲੌਕਡਾਊਨ  ਦੇ ਸਮੇਂ ਕਈ ਸਾਰੇ ਪ੍ਰਤਿਬੰਧਾਂ ਦੇ ਬਾਵਜੂਦ ,  370 ਸੁਰੱਖਿਆ ਅਤੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਪ੍ਰਮੁੱਖ ਕੰਮ ਸੰਪੰਨ ਕੀਤੇ ਗਏ। ਕਿਸਾਨ ਰੇਲ ਸੇਵਾ ਸਾਡੇ ਅੰਨਦਾਤਾਵਾਂ ਨੂੰ ਵੱਡੇ ਬਜ਼ਾਰਾਂ ਨਾਲ ਜੋੜਨ ਦਾ ਮਾਧਿਅਮ ਬਣੀ।  ਤੁਸੀਂ ਆਪਣੀ ਸੇਵਾ ਰਾਹੀਂ ਇਸ ਨੂੰ ਸੰਭਵ ਬਣਾਇਆ ਅਤੇ ਬਦਲੇ ਵਿੱਚ ਲੱਖਾਂ ਲੋਕਾਂ  ਦੇ ਦਿਲਾਂ ਅਤੇ ਜੀਵਨ ਨੂੰ ਛੂਹਿਆ। 

 

ਸ਼੍ਰੀ ਪੀਯੂਸ਼ ਗੋਇਲ ਨੇ ਲਿਖਿਆ ਕਿ ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਰੇਲਵੇ ਨੇ ਆਪਣੇ ਕੰਮਾਂ ਰਾਹੀਂ ਆਰਥਿਕ ਰਿਕਵਰੀ ਦੀ ਅਗਵਾਈ ਕੀਤੀ ਹੈ।  1,233 ਮਿਲੀਅਨ ਟਨ ਮਾਲ ਦੀ ਢੁਆਈ ਕੀਤੀ ਗਈ,  ਜੋ ਕਿਸੇ ਵੀ ਸਾਲ ਦੀ ਤੁਲਣਾ ਵਿੱਚ ਸਭ ਤੋਂ ਅਧਿਕ ਹੈ।  ਪਿਛਲੇ ਵਿੱਤੀ ਸਾਲ ਵਿੱਚ 6,015 RKM ਰੇਲ ਬਿਜਲੀਕਰਨ ਦਾ ਕਾਰਜ ਸੰਪੰਨ ਹੋਇਆ ਹੈ ।  ਜਿਵੇਂ ਕ‌ਿ ਕਿਹਾ ਜਾਂਦਾ ਹੈ ਕਿ,  "ਰਿਕਾਰਡ ਟੁੱਟਣ ਲਈ ਹੁੰਦੇ ਹਨ" ਅਤੇ ਭਾਰਤੀ ਰੇਲ ਤੋਂ ਬਿਹਤਰ ਇਹ ਕੋਈ ਵੀ ਨਹੀਂ ਕਰ ਸਕਦਾ ਹੈ ।  ਅੱਜ ,  ਰੇਲਵੇ ਗਾਹਕ-ਕੇਂਦ੍ਰਿਤ ਹੈ ਅਤੇ ਆਪਣੀ ਗਤੀ ਵਿੱਚ ਸੁਧਾਰ ਦੇ ਨਾਲ - ਨਾਲ ਪਰਿਚਾਲਨ ਸਮਰੱਥਾ ਲਈ ਕਈ ਕਦਮ ਉਠਾ ਰਹੀ ਹੈ।  ਇਸ ਦਾ ਨਤੀਜਾ ਵੀ ਦਿਖ ਰਿਹਾ ਹੈ,  ਕਿਉਂਕਿ ਮਾਲਗੱਡੀਆਂ ਦੀ ਔਸਤ ਗਤੀ ਲਗਭਗ ਦੁੱਗਣੀ ਹੋ ਕੇ 44 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਹੈ ਅਤੇ ਯਾਤਰੀ ਟ੍ਰੇਨਾਂ ਦੀ ਸਮਾਂਨਿਸ਼ਠਾ 96%  ਦੇ ਪੱਧਰ ‘ਤੇ ਬਣਾਈ ਰੱਖੀ ਗਈ ਹੈ।  ਪਿਛਲੇ ਦੋ ਸਾਲਾਂ ਵਿੱਚ ਯਾਤਰੀ ਮੌਤ ਦਰ ਜ਼ੀਰੋ ਰਹੀ ਅਤੇ ਰੇਲ ਦੁਰਘਟਨਾਵਾਂ ਵਿੱਚ ਵੀ ਭਾਰੀ ਕਮੀ ਆਈ ਹੈ ।    

ਸ਼੍ਰੀ ਪੀਯੂਸ਼ ਗੋਇਲ ਨੇ ਰੇਲ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ ਤੁਹਾਡੇ ਸਮਰਪਣ ਅਤੇ ਸ਼ਾਨਦਾਰ ਯਤਨਾਂ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ ਕਿ ਇਸ ਪ੍ਰੇਰਿਤ ਟੀਮ ਦੇ ਨਾਲ ਅਸੀਂ ਲਗਾਤਾਰ ਰਿਕਾਰਡ ਪਾਰ ਕਰਦੇ ਰਹਾਂਗੇ ,  ਵੱਡੇ ਟੀਚੇ ਹਾਸਲ ਕਰਾਂਗੇ ,  ਆਪਣੇ ਪ੍ਰਦਰਸ਼ਨ ਨਾਲ ਦੂਸਰਿਆਂ ਲਈ ਉਦਾਹਰਣ ਬਣਾਂਗੇ ਅਤੇ ਭਾਰਤੀ ਅਰਥਵਿਵਸਥਾ ਦੇ ਵਿਕਾਸ ਵਿੱਚ ਯੋਗਦਾਨ ਦੇਵਾਂਗੇ ।

 

*****

ਡੀਜੇਐੱਨ/ਐੱਮਕੇਵੀ


(Release ID: 1709404) Visitor Counter : 187