ਰੇਲ ਮੰਤਰਾਲਾ

ਮਾਰਗਾਂ ਦੇ ਬਿਜਲੀਕਰਣ ਵਿੱਚ 6000 ਤੋਂ ਜ਼ਿਆਦਾ ਆਰਕੇਐੱਮ ਦੇ ਨਾਲ ਰੇਲਵੇ ਦਾ ਉੱਚਤਮ ਅੰਕੜਾ ਦਰਜ ਅਤੇ ਇੱਕ ਸਾਲ ਵਿੱਚ ਹੈਰਾਨੀਜਨਕ 37% ਦੀ ਛਾਲ ਦਿਖਾਈ


31.03.2021 ਤੱਕ 45,881 ਆਰਕੇਐੱਮ ਯਾਨੀ 71% ਦਾ ਬਿਜਲੀਕਰਣ ਹੋ ਚੁੱਕਿਆ ਹੈ

ਸਿਰਫ ਪਿਛਲੇ ਤਿੰਨ ਵਰ੍ਹਿਆਂ ਵਿੱਚ ਹੈਰਾਨੀਜਨਕ ਰੂਪ ਨਾਲ ਕੁੱਲ ਦਾ 34% ਰੇਲ ਬਿਜਲੀਕਰਣ ਪੂਰਾ ਹੋਇਆ

ਵਾਤਾਵਰਣ ਨੂੰ ਵੱਡਾ ਹੁਲਾਰਾ

ਰੇਲਵੇ ਨੇ ਕੋਵਿਡ ਮਹਾਮਾਰੀ ਦਾ ਇਸਤੇਮਾਲ ਪ੍ਰੋਜੈਕਟਾਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਣ ਲਈ ਮੌਕੇ ਦੇ ਰੂਪ ਵਿੱਚ ਕੀਤਾ ਹੈ

Posted On: 02 APR 2021 2:15PM by PIB Chandigarh

ਭਾਰਤੀ ਰੇਲਵੇ ਨੇ 2020-21 ਦੇ ਦੌਰਾਨ ਇੱਕ ਸਾਲ ਵਿੱਚ 6,015 ਰੂਟ ਕਿਲੋਮੀਟਰ (ਆਰਕੇਐੱਮ) ਕਵਰ ਕਰਨ ਵਾਲੇ ਸੈਕਸ਼ਨਾਂ ਦਾ ਬਿਜਲੀਕਰਣ ਕੀਤਾ ਹੈ। ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਅੰਕੜਾ ਹੈ।

ਕੋਵਿਡ ਮਹਾਮਾਰੀ ਦੇ ਬਾਵਜੂਦ, ਇਹ 2018-19 ਵਿੱਚ ਹਾਸਲ ਪਿਛਲੇ ਉੱਚਤਮ ਅੰਕੜੇ 5,276 ਆਰਕੇਐੱਮ ਨੂੰ ਪਾਰ ਕੀਤਾ

2020-21 ਦੇ ਦੌਰਾਨ ਮੁਸ਼ਕਿਲ ਸਮੇਂ ਵਿੱਚ 6000 ਕਿਲੋਮੀਟਰ ਤੋਂ ਜਿਆਦਾ ਦੇ ਬਿਜਲੀਕਰਣ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਉਪਲੱਬਧੀ ਲੈ ਕੇ ਇਹ ਭਾਰਤੀ ਰੇਲਵੇ ਲਈ ਗਰਵ/ਮਾਣ ਦਾ ਪਲ ਹੈ। ਭਾਰਤੀ ਰੇਲਵੇ ਵਾਤਾਵਰਣ ਦੇ ਅਨੁਕੂਲ ਅਤੇ ਊਰਜਾ ਸੁਰੱਖਿਅਕ ਬਣਦਾ ਜਾ ਰਿਹਾ ਹੈ ।

ਭਾਰਤੀ ਰੇਲਵੇ ਦਾ ਨਵੀਨਤਮ ਬ੍ਰਾਡ ਗੇਜ ਨੈੱਟਵਰਕ 63,949 ਰੂਟ ਕਿਲੋਮੀਟਰ (ਆਰਕੇਐੱਮ)  ਹੈ। ਕੋਂਕਣ ਰੇਲਵੇ ਦੇ 740 ਕਿਲੋਮੀਟਰ ਦੇ ਨਾਲ ਇਹ ਆਂਕੜਾ ਵਧ ਕੇ 64,689 ਆਰਕੇਐੱਮ ਹੋ ਜਾਂਦਾ ਹੈ। 31.03.2021 ਤੱਕ ਇਸ ਵਿੱਚੋਂ 45,881 ਆਰਕੇਐੱਮ ਯਾਨੀ 71% ਦਾ ਬਿਜਲੀਕਰਣ ਹੋ ਚੁੱਕਿਆ ਹੈ।

ਹਾਲ ਹੀ ਦੇ ਵਰ੍ਹਿਆਂ ਵਿੱਚ ਆਯਾਤਿਤ ਪੈਟਰੋਲੀਅਮ ਆਧਾਰਿਤ ਊਰਜਾ ’ਤੇ ਰਾਸ਼ਟਰ ਦੀ ਨਿਰਭਰਤਾ ਨੂੰ ਘੱਟ ਕਰਨ ਅਤੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਵਧਾਉਣ ਲਈ ਟ੍ਰਾਂਸਪੋਰਟ ਦੇ ਵਾਤਾਵਰਣ ਅਨੁਕੂਲ, ਤੇਜ ਅਤੇ ਊਰਜਾ ਕੁਸ਼ਲ ਮੋਡ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਤੋਂ ਰੇਲਵੇ ਬਿਜਲੀਕਰਣ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ।

ਪਿਛਲੇ ਸੱਤ ਵਰ੍ਹਿਆਂ (2014-21) ਦੇ ਦੌਰਾਨ 2007-14 ਦੀ ਤੁਲਨਾ ਵਿੱਚ ਪੰਜ ਗੁਣਾ ਤੋਂ ਜ਼ਿਆਦਾ ਬਿਜਲੀਕਰਣ ਕੀਤਾ ਗਿਆ ਹੈ। 2014  ਦੇ ਬਾਅਦ ਰਿਕਾਰਡ 24,080 ਆਰਕੇਐੱਮ (ਮੌਜੂਦਾ ਬ੍ਰਾਡ ਗੇਜ ਮਾਰਗਾਂ ਦਾ 37%) ਦਾ ਬਿਜਲੀਕਰਣ ਕੀਤਾ ਗਿਆ, ਜਦਕਿ 2007-14 ਦੇ ਦੌਰਾਨ 4,337 ਆਰਕੇਐੱਮ (ਮੌਜੂਦਾ ਬ੍ਰਾਡ ਗੇਜ ਮਾਰਗਾਂ ਦਾ 7%) ਦਾ ਬਿਜਲੀਕਰਣ ਕੀਤਾ ਗਿਆ ਸੀ ।

ਹੁਣ ਤੱਕ ਬਿਜਲੀਕ੍ਰਿਤ 45,881 ਆਰਕੇਐੱਮ ਵਿੱਚੋਂ 34% ਬਿਜਲੀਕਰਣ ਦਾ ਕੰਮ ਕੇਵਲ ਪਿਛਲੇ ਤਿੰਨ ਵਰ੍ਹਿਆਂ ਵਿੱਚ ਕੀਤਾ ਗਿਆ ।

ਇਸ ਦੇ ਇਲਾਵਾ ਭਾਰਤੀ ਰੇਲਵੇ ਨੇ ਪਿਛਲੇ ਸਰਵੋਤਮ 42 ਦੀ ਤੁਲਨਾ ਵਿੱਚ 2020-21 ਦੇ ਦੌਰਾਨ ਰਿਕਾਰਡ 56 ਟੀਐੱਸਐੱਸ (ਟ੍ਰੈਕਸ਼ਨ ਸਬ ਸਟੇਸ਼ਨ) ਬਣਾਏ ਹਨ ।  ਕੋਵਿਡ ਮਹਾਮਾਰੀ  ਦੇ ਬਾਵਜੂਦ ਇਸ ਵਿੱਚ 33% ਦਾ ਸੁਧਾਰ ਹੈ। ਪਿਛਲੇ ਸੱਤ ਵਰ੍ਹਿਆਂ ਦੇ ਦੌਰਾਨ ਕੁੱਲ 201 ਟ੍ਰੈਕਸ਼ਨ ਸਬ ਸਟੇਸ਼ਨ ਬਣਾਏ ਗਏ ਹਨ । 

ਪਿਛਲੇ ਸੱਤ ਵਰ੍ਹਿਆਂ ਦੇ ਦੌਰਾਨ ਕੁੱਲ 201 ਟ੍ਰੈਕਸ਼ਨ ਸਬ ਸਟੇਸ਼ਨ ਬਣਾਏ ਗਏ ਹਨ ।

ਭਾਰਤੀ ਰੇਲਵੇ ਦੁਆਰਾ ਜਿਨ੍ਹਾਂ ਸੈਕਸ਼ਨਾਂ ਨੂੰ 2020-21 ਵਿੱਚ ਬਿਜਲੀਕ੍ਰਿਤ ਕੀਤਾ ਗਿਆ ਹੈ,  ਉਨ੍ਹਾਂ ਵਿਚੋਂ ਕੁੱਝ ਪ੍ਰਮੁੱਖ ਸੈਕਸ਼ਨ ਹੇਠਾਂ ਲਿਖੇ ਹਨ  -

ਕ੍ਰਮ ਸੰਖਿਆ ਪ੍ਰਮੁੱਖ ਮਾਰਗ

1. ਮੁੰਬਈ-ਹਾਵੜਾ ਵਾਇਆ ਜਬਲਪੁਰ

2.                      ਦਿੱਲੀ-ਦਰਭੰਗਾ-ਜੈਨਗਰ

3. ਗੋਰਖਪੁਰ-ਵਾਰਾਨਸੀ ਵਾਇਆ ਔੜਿਹਾਰ

4.                      ਜਬਲਪੁਰ-ਨੈਨਪੁਰ-ਗੋਂਡਿਆ-ਬੱਲਾਰਸ਼ਾਹ

5.                     ਚੇਨੱਈ/ਤ੍ਰਿਚੀ

6.                     ਇੰਦੌਰ-ਗੁਨਾ-ਗਵਾਲੀਅਰ-ਅੰਮ੍ਰਿਤਸਰ

7.                     ਦਿੱਲੀ-ਜੈਪੁਰ-ਉਦੈਪੁਰ

8.                   ਨਵੀਂ ਦਿੱਲੀ-ਨਿਊ ਕੂਚਬਿਹਾਰ – ਸ਼੍ਰੀਰਾਮਪੁਰ ਅਸਮ ਵਾਇਆ ਪਟਨਾ

     ਅਤੇ ਕਟਿਹਾਰ

9.                    ਅਜਮੇਰ-ਹਾਵੜਾ

10.                  ਮੁੰਬਈ-ਮਾਰਵਾੜ

11.                  ਦਿੱਲੀ-ਮੁਰਾਦਾਬਾਦ-ਟਨਕਪੁਰ

 

ਭਾਰਤੀ ਰੇਲਵੇ ਨੇ ਦਸੰਬਰ, 2023 ਤੱਕ ਆਪਣੇ ਮਾਰਗਾਂ ਨੂੰ ਪੂਰੀ ਤਰ੍ਹਾਂ ਨਾਲ ਬਿਜਲੀਕ੍ਰਿਤ ਕਰਨ ਦੀ ਯੋਜਨਾ ਬਣਾਈ ਹੈ ।

ਉੱਥੇ ਹੀ 2030 ਤੱਕ ਅਖੁੱਟ ਊਰਜਾ ਸਰੋਤਾਂ ਤੋਂ ਆਪਣੇ ਬਿਜਲੀ ਭਾਰ ਨੂੰ ਪ੍ਰਾਪਤ ਕਰਕੇ ਸੰਪੂਰਣ ਰੇਲ ਬਿਜਲੀਕਰਣ “ਨੈਟ ਜੀਰੋ” ਉਤਸਰਜਨ ਦੇ ਲਕਸ਼ ਵਿੱਚ ਯੋਗਦਾਨ ਦੇਵੇਗਾ ।

*****

ਡੀਜੇਐੱਨ / ਐੱਮਕੇਵੀ


(Release ID: 1709268) Visitor Counter : 282