ਰੱਖਿਆ ਮੰਤਰਾਲਾ

ਘੁੰਡ ਚੁਕਾਈ ਰਸਮ - ਭਾਰਤੀ ਸੈਨਾ ਬੰਗਲਾਦੇਸ਼ ਵਿਚ ਬਹੁ-ਰਾਸ਼ਟਰੀ ਅਭਿਆਸ ਵਿਚ ਹਿੱਸਾ ਲਵੇਗੀ - ਅਭਿਆਸ ਸ਼ਾਂਤੀਰ ਓਗਰੋਸ਼ੇਨਾ -2021

Posted On: 01 APR 2021 4:53PM by PIB Chandigarh

ਬਹੁ-ਰਾਸ਼ਟਰੀ ਸੈਨਿਕ ਅਭਿਆਸ ਸ਼ਾਂਤੀਰ ਓਗਰੋਸ਼ੇਨਾ, 2021 (ਸ਼ਾਂਤੀ ਦਾ ਅਗਰਦੂਤ) ਬੰਗਲਾਦੇਸ਼ ਦੇ ‘ਰਾਸ਼ਟਰ ਪਿਤਾ’ ਬੰਗਬੰਦੂ ਸ਼ੇਖ ਮੁਜੀਬੁਰ ਰਹਿਮਾਨ ਦੇ 100 ਸਾਲਾ ਜਨਮ ਦਿਨ ਦੀ ਯਾਦ ਵਿਚ ਬੰਗਲਾਦੇਸ਼ ਵਿਚ ਆਯੋਜਿਤ ਕੀਤੀ ਜਾਵੇਗਾ ਉਸ ਦੀ ਆਜ਼ਾਦੀ ਦੇ ਸ਼ਾਨਦਾਰ 50 ਸਾਲਾਂ ਨੂੰ ਮਨਾਇਆ ਜਾਵੇਗਾ। ਭਾਰਤੀ ਫੌਜ ਦੀ ਇਕ ਟੁਕਡ਼ੀ ਜਿਸ ਵਿਚ 30 ਅਧਿਕਾਰੀ, ਜੇਸੀਓਜ਼ ਅਤੇ ਡੋਗਰਾ ਰੈਜੀਮੈਂਟ ਤੋਂ ਇਕ ਬਟਾਲੀਅਨ ਤੋਂ ਜਵਾਨ ਸ਼ਾਮਿਲ ਹਨ, ਇਸ ਅਭਿਆਸ ਵਿਚ ਰਾਇਲ ਭੁਟਾਨ ਆਰਮੀ, ਸ਼੍ਰੀਲੰਕਾ ਆਰਮੀ ਅਤੇ ਬੰਗਲਾਦੇਸ਼ ਆਰਮੀ ਨਾਲ 4 ਅਪ੍ਰੈਲ ਤੋਂ 12 ਅਪ੍ਰੈਲ, 2021 ਤੱਕ ਹੋਣ ਵਾਲੇ ਅਭਿਆਸ ਵਿੱਚ ਹਿੱਸਾ ਲਵੇਗੀ। ਅਭਿਆਸ ਦਾ ਵਿਸ਼ਾ "ਆਪ੍ਰੇਸ਼ਨਾਂ ਨੂੰ ਮਜਬੂਤ ਸ਼ਾਂਤੀ ਨਾਲ ਕਾਇਮ ਰੱਖਣਾ" ਹੈ। ਅਮਰੀਕਾ, ਇੰਗਲੈਂਡ, ਤੁਰਕੀ, ਸਾਊਦੀ ਅਰਬ ਸਾਮਰਾਜ, ਕੁਵੈਤ ਅਤੇ ਸਿੰਗਾਪੁਰ ਵੀ ਇਸ ਅਭਿਆਸ ਵਿਚ ਪੂਰੇ ਸਮੇਂ ਲਈ ਹਿੱਸਾ ਲੈਣਗੇ।

*****************************

ਏਏ ਬੀਐਸ


(Release ID: 1709128) Visitor Counter : 163