ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਬਜ਼ਰਵੇਸ਼ਨਲ ਖਗੋਲ ਵਿਗਿਆਨ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਵਿਗਿਆਨਕ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਲਈ ਰਾਸ਼ਟਰੀ ਵਰਕਸ਼ਾਪ


ਵਰਕਸ਼ਾਪ 5 ਅਪ੍ਰੈਲ ਤੋਂ 9 ਅਪ੍ਰੈਲ, 2021 ਤੱਕ ਆਯੋਜਿਤ ਕੀਤੀ ਜਾਵੇਗੀ

Posted On: 31 MAR 2021 2:48PM by PIB Chandigarh


ਦੇਸ਼ ਭਰ ਦੇ ਵੱਖ-ਵੱਖ ਅਦਾਰਿਆਂ ਦੇ ਵਿਗਿਆਨੀ ‘ਖਗੋਲ-ਵਿਗਿਆਨਕ ਜੈੱਟਸ ਅਤੇ ਆਬਜ਼ਰਵੇਸ਼ਨਲ ਸੁਵਿਧਾਵਾਂ: ਰਾਸ਼ਟਰੀ ਦ੍ਰਿਸ਼ਟੀਕੋਣ’ ਸਿਰਲੇਖ ਦੀ ਇੱਕ ਰਾਸ਼ਟਰੀ ਵਰਕਸ਼ਾਪ ਵਿੱਚ ਆਧੁਨਿਕ ਖਗੋਲ ਵਿਗਿਆਨ ਵਿੱਚ ਕੁਝ ਲੰਮੇ ਸਮੇਂ ਤੋਂ ਚੱਲ ਰਹੀਆਂ ਵਿਗਿਆਨਕ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ।

5 ਅਪ੍ਰੈਲ ਤੋਂ 9 ਅਪ੍ਰੈਲ, 2021 ਦੇ ਵਿੱਚ ਆਯੋਜਿਤ ਕੀਤੀ ਜਾ ਰਹੀ ਵਰਕਸ਼ਾਪ ਵਿੱਚ ਪੂਰੇ ਭਾਰਤ ਵਿੱਚੋਂ 30 ਤੋਂ ਵੱਧ ਸੰਸਥਾਵਾਂ ਦੇ 200 ਵਿਗਿਆਨੀ ਅਤੇ ਨੌਜਵਾਨ ਖੋਜਕਰਤਾਵਾਂ ਨੂੰ ਇਕੱਠਿਆਂ ਕਰਨ ਦੀ ਉਮੀਦ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਜੇਟਸ / ਜੇਟਡ ਬਹਾਵ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣਗੇ, ਜਿਨ੍ਹਾਂ ਵਿੱਚ ਤਾਰਿਆਂ ਤੋਂ ਲੈ ਕੇ ਵੱਡੀਆਂ ਗਲੈਕਸੀਆਂ ਵੀ ਸ਼ਾਮਲ ਹੋਣਗੀਆਂ|

ਖਗੋਲ-ਭੌਤਿਕ ਵਿਗਿਆਨ ਦੇ ਜੈੱਟਸ ਵੱਡੇ ਪੱਧਰ ’ਤੇ ਆਇਓਨਾਇਜ਼ਡ ਪਦਾਰਥਾਂ ਦੇ ਨਿਕਾਸ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਅਤੇ ਗਲੈਕਟਿਕ ਅਤੇ ਐਕਸਟ੍ਰਾ-ਗਲੈਕਟਿਕ ਦੋਵੇਂ ਤਰ੍ਹਾਂ ਦੇ ਅਨੇਕ ਸਰੋਤਾਂ ਵਿਚਾਲੇ ਨਿਕਾਸ ਦੇ ਵਿਸਤ੍ਰਿਤ ਸ਼ਤੀਰ ਦੇ ਰੂਪ ਵਿੱਚ ਦੇਖੇ ਜਾਂਦੇ ਹਨ| ਇਨ੍ਹਾਂ ਗੁਪਤ ਸਰੋਤਾਂ ਦੇ ਪਿੱਛੇ ਅੰਤਰੀਵ ਭੌਤਿਕ ਵਿਗਿਆਨ ਘੱਟ ਤੋਂ ਘੱਟ ਸਮਝੇ ਗਏ ਖੇਤਰਾਂ ਵਿੱਚੋਂ ਇੱਕ ਹੈ ਅਤੇ ਅਜਿਹੇ ਦਿਲਚਸਪ ਸਰੋਤਾਂ ਬਾਰੇ ਮੌਜੂਦਾ ਗਿਆਨ ਵਿੱਚ ਸੁਧਾਰ ਕਰਨ ਲਈ ਵਧੇਰੇ ਧਿਆਨ ਦੀ ਜ਼ਰੂਰਤ ਹੈ| ਇਸ ਵਰਕਸ਼ਾਪ ਨੂੰ ਭਾਰਤ ਸਰਕਾਰ ਦੇ ਅਧੀਨ ਸਾਇੰਸ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੀ ਖੁਦਮੁਖਤਿਆਰੀ ਸੰਸਥਾ ਆਰਿਆਭੱਟ ਰਿਸਰਚ ਇੰਸਟੀਟੀਊਟ ਆਫ਼ ਆਬਜ਼ਰਵੇਸ਼ਨਲ ਸਾਇੰਸਿਜ਼ (ਏਆਰਆਈਈਐੱਸ) ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ| ਇਹ ਵਰਕਸ਼ਾਪ ਇਸ ਗੱਲ ’ਤੇ ਦਿਮਾਗ਼ ਲਾਵੇਗਾ ਕਿ ਕਮਿਊਨਿਟੀ ਕਿਵੇਂ ਮੌਜੂਦਾ ਅਤੇ ਆਉਣ ਵਾਲੀਆਂ ਭਾਰਤੀ ਨਿਗਰਾਨੀ ਸਹੂਲਤਾਂ ਦੀ ਵਰਤੋਂ ਕਰਕੇ ਇਨ੍ਹਾਂ ਲੰਬੇ ਸਮੇਂ ਤੋਂ ਚੱਲ ਰਹੀ ਵਿਗਿਆਨਕ ਸਮੱਸਿਆਵਾਂ ਦੇ ਹੱਲ ਲਈ ਯੋਗਦਾਨ ਪਾ ਸਕਦੀ ਹੈ| ਪੂਰੀ ਵਰਕਸ਼ਾਪ ਦਾ ਆਯੋਜਨ ਆਨਲਾਈਨ ਪਲੇਟਫਾਰਮਾਂ ਦੁਆਰਾ ਕੀਤਾ ਜਾਵੇਗਾ|

ਭਾਰਤ ਵਿੱਚ ਖਗੋਲ ਵਿਗਿਆਨੀਆਂ ਦਾ ਇੱਕ ਵੱਡਾ ਹਿੱਸਾ ਖਗੋਲ-ਵਿਗਿਆਨਕ ਸਰੋਤਾਂ ਜਿਵੇਂ ਐਕਟਿਵ ਗਲੈਕਟਿਕ ਨਿਊਕਲੀ (ਏਜੀਐੱਨ), ਗਾਮਾ-ਰੇ ਬਰਸਟ (ਜੀਆਰਬੀ), ਸੁਪਰਨੋਵਾ, ਐਕਸ-ਰੇ ਬਾਈਨਰੀਜ ਅਤੇ ਹੋਰ ਬਹੁਤ ਸਾਰੇ ਕੰਮ ਕਰਦੇ ਹਨ ਅਤੇ ਬਹੁਤ ਸਾਰੀਆਂ ਵੇਵਲੈਂਥ ਨਿਗਰਾਨੀ ਸਹੂਲਤਾਂ ਦੀ ਵਰਤੋਂ ਕਰਦੇ ਹਨ| ਨਾਲ ਹੀ, ਨੇੜਲੇ ਭਵਿੱਖ ਵਿੱਚ, ਏਆਰਆਈਈਐੱਸ ਦੇਸ਼ ਦੀਆਂ ਹੋਰ ਪ੍ਰਮੁੱਖ ਸੰਸਥਾਵਾਂ ਦੇ ਨਾਲ, ਆਉਂਦੇ ਦਹਾਕਿਆਂ ਦੌਰਾਨ ਸਥਾਨਕ ਯਤਨਾਂ ਅਤੇ ਅੰਤਰਰਾਸ਼ਟਰੀ ਸਹਿਯੋਗ ਦੁਆਰਾ ਇਸ ਵਿਸ਼ੇ ਦੇ ਮੋਹਰੀ ਲੋਕਾਂ ਨੂੰ ਸੰਬੋਧਿਤ ਕਰਨ ਲਈ ਵਿਸ਼ਾਲ ਆਬਜ਼ਰਵੇਸ਼ਨਲ ਸਹੂਲਤਾਂ ਦੀ ਨਵੀਂ ਪੀੜ੍ਹੀ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ|

ਪ੍ਰਸਤਾਵਿਤ ਰਾਸ਼ਟਰੀ ਵਰਕਸ਼ਾਪ ਦਾ ਉਦੇਸ਼ ਸਾਰੇ ਹਿੱਸੇਦਾਰਾਂ ਨੂੰ ਇਕੱਠੇ ਕਰਕੇ ਇਸ ਮੁੱਦੇ ’ਤੇ ਲੰਬੇ ਵਿਚਾਰ ਵਟਾਂਦਰੇ ਲਈ ਅਤੇ ਹੁਣ ਤੱਕ ਕੀਤੀ ਗਈ ਪ੍ਰਗਤੀ ਅਤੇ ਵੱਡੇ ਪੱਧਰ ’ਤੇ ਭਾਰਤੀ ਭਾਈਚਾਰੇ ਨੂੰ ਮਜ਼ਬੂਤ ​​ਕਰਨ ਲਈ ਪ੍ਰਸਤਾਵਿਤ ਰਸਤੇ ਦੀ ਸਮੀਖਿਆ ਕਰਨਾ ਹੈ। ਇਹ ਵਰਕਸ਼ਾਪ ਸਾਇੰਸ ਅਤੇ ਤਕਨਾਲੋਜੀ ਵਿਭਾਗ (1971-21) ਦੇ ਸੁਨਹਿਰੀ ਜੁਬਲੀ ਯਾਦਗਾਰੀ ਸਾਲ ਦੇ ਹਿੱਸੇ ਵਜੋਂ ਅਤੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਵਾਲੇ  - ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਦੇ ਤੌਰ ’ਤੇ ਪਹਿਲੇ ਰਾਸ਼ਟਰੀ ਸਮਾਗਮਾਂ ਵਿੱਚੋਂ ਇੱਕ ਵਜੋਂ ਆਯੋਜਿਤ ਕੀਤੀ ਜਾ ਰਹੀ ਹੈ।

5 ਦਿਨਾਂ ਦੀ ਇਸ ਵਰਕਸ਼ਾਪ ਨੂੰ ਏਆਰਆਈਈਐੱਸ ਦੇ ਨਾਲ-ਨਾਲ ਟਾਟਾ ਇੰਸਟੀਟੀਊਟ ਆਫ਼ ਫੰਡਾਮੈਂਟਲ ਰਿਸਰਚ (ਟੀਆਈਐੱਫ਼ਆਰ), ਮੁੰਬਈ, ਇੰਡੀਅਨ ਇੰਸਟੀਟੀਊਟ ਆਫ਼ ਐਸਟ੍ਰੋਫਿਜਿਕਸ (ਆਈਆਈਏ) ਬੰਗਲੁਰੂ, ਭਾਭਾ ਐਟੋਮਿਕ ਰਿਸਰਚ ਸੈਂਟਰ (ਬੀਏਆਰਸੀ) ਮੁੰਬਈ, ਰਮਨ ਰਿਸਰਚ ਇੰਸਟੀਟੀਊਟ (ਆਰਆਰਆਈ) ਬੰਗਲੁਰੂ, ਸੈਂਟਰ ਫਾਰ ਰੇਡੀਓ ਐਸਟ੍ਰੋਫਿਜਿਕਸ ਪੂਨੇ, ਸਾਹਾ ਇੰਸਟੀਟੀਊਟ ਆਫ਼ ਨਿਉਕਲੀਅਰ ਫਿਜ਼ੀਕਸ ਕੋਲਕਾਤਾ, ਇੰਟਰ ਯੂਨੀਵਰਸਿਟੀ ਸੈਂਟਰ ਫਾਰ ਐਸਟ੍ਰੋਨੋਮੀ ਐਂਡ ਐਸਟ੍ਰੋਫਿਜਿਕਸ (ਆਈਯੂਸੀਏ) ਪੂਨੇ, ਫਿਜ਼ੀਕਸ ਰਿਸਰਚ ਲੈਬੋਰਟ੍ਰੀ (ਪੀਆਰਐੱਲ) ਅਹਿਮਦਾਬਾਦ ਅਤੇ ਇਸਰੋ ਹੈੱਡਕੁਆਰਟਰ, ਬੰਗਲੁਰੂ ਵੀ ਆਯੋਜਿਤ ਕਰ ਰਹੇ ਹਨ|

 

ਚਿੱਤਰ: ਮਾਈਕ੍ਰੋ-ਕੁਆਸਰਜ਼, ਗਾਮਾ-ਰੇ ਬਰਸਟਸ ਅਤੇ ਦੂਰ ਦੀਆਂ ਗਲੈਕਸੀਆਂ ਜਿਨ੍ਹਾਂ ਨੂੰ ਬਲਾਜ਼ਾਰਸ ਕਹਿੰਦੇ ਹਨ, ਅਜਿਹੇ ਓਜੈਕਟਾਂ ਤੋਂ ਜੇਟਡ ਨਿਕਾਸ ਨੂੰ ਸਮਝਣ ਲਈ ਇੱਕ ਕਲਾਤਮਕ ਪਹੁੰਚ ਜੋ ਪ੍ਰੋਫੈਸਰ ਫੇਲਿਕਸ ਮੀਰਾਬੇਲ ਅਤੇ ਲੁਈਸ ਰੋਡਰਿਜ਼ਸ ਦੁਆਰਾ ਸਾਲ 2002 ਦੌਰਾਨ “ਸਕਾਈ ਐਂਡ ਟੈਲੀਸਕੋਪ” ਵਿੱਚ ਪ੍ਰਕਾਸ਼ਤ ਹੋਈ ਸੀ| ਹੇਠਲੇ ਪੈਨਲ ਵਿੱਚ, ਮੌਜੂਦਾ ਭਾਰਤੀ ਆਬਜ਼ਰਵੇਸ਼ਨਲ ਮਲਟੀ-ਬੈਂਡ ਸਹੂਲਤਾਂ, ਜਿਸ ਵਿੱਚ ਐੱਮਏਸੀਈ, ਐਸਟ੍ਰੋਨੈਟ, 3.6.ਐੱਮ ਡਾਟ ਅਤੇ ਜੀਐੱਮਆਰਟੀ (ਖੱਬੇ ਤੋਂ ਸੱਜੇ) ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਜੋ ਦੇਸ਼ ਦੀਆਂ ਅਜਿਹੀਆਂ ਮੋਢੀ ਖਤਰਨਾਕ ਸਮੱਸਿਆਵਾਂ ਦੇ ਹੱਲ ਲਈ ਮਹੱਤਵ ਅਤੇ ਯੋਗਤਾਵਾਂ ਨੂੰ ਉਜਾਗਰ ਕਰਦੀਆਂ ਹਨ|

ਵਧੇਰੇ ਜਾਣਕਾਰੀ ਲਈ, ਵਰਕਸ਼ਾਪ ਦੇ ਕੋ-ਚੇਅਰ ਡਾ. ਸ਼ਸ਼ੀ ਭੂਸ਼ਣ ਪਾਂਡੇ, ਏਆਰਆਈਈਐੱਸ, (shashi@aries.res.in , 09557470888) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਵੈਬਸਾਈਟ: https://www.aries.res.in/jets_facifications/ 

****

ਐੱਸਐੱਸ/ ਕੇਜੀਐੱਸ/ ਆਰਪੀ (ਡੀਐੱਸਟੀ ਮੀਡੀਆ ਸੈੱਲ)



(Release ID: 1708827) Visitor Counter : 185