ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਅਤੇ ਸ੍ਰੀਮਤੀ ਨੂਤਨ ਗੋਇਲ ਨੇ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਲਈ


"ਪਹਿਲੀ ਖੁਰਾਕ ਲੈਣ ਤੋਂ ਬਾਅਦ ਅਸੀਂ ਥੋੜੀ ਜਿਹੀ ਅਸੁਵਿਧਾ ਵੀ ਮਹਿਸੂਸ ਨਹੀਂ ਕਰ ਰਹੇ"

ਸਾਡੇ ਵਿਚੋਂ ਕੋਈ ਵੀ ਉਦੋਂ ਤੱਕ ਸੁਰੱਖਿਅਤ ਨਹੀਂ ਹੈ ਜਦ ਤੱਕ ਕਿ ਹਰੇਕ ਸੁਰੱਖਿਅਤ ਨਹੀਂ ਹੈ : ਡਾ. ਹਰਸ਼ ਵਰਧਨ ਨੇ ਹਰੇਕ ਯੋਗ ਪਰਿਵਾਰਕ ਮੈਂਬਰ ਨੂੰ ਕੋਵਿਡ ਅਨੁਕੂਲ ਵਿਹਾਰ ਤੇ ਅਮਲ ਕਰਨ ਅਤੇ ਟੀਕਾ ਲਗਵਾਉਣ ਦੀ ਅਪੀਲ ਕੀਤੀ

Posted On: 30 MAR 2021 3:21PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਸਥਿਤ ਦਿੱਲੀ ਹਾਰਟ ਅਤੇ ਲੰਗਜ਼ ਇੰਸਟੀਚਿਊਟ ਵਿਖੇ ਆਪਣੀ ਧਰਮ ਪਤਨੀ ਸ਼੍ਰੀਮਤੀ ਨੂਤਨ ਗੋਇਲ ਨਾਲ ਕੋਵਿਡ-19 ਵੈਕਸੀਨ (ਕੋਵੈਕਸੀਨ) ਦੀ ਦੂਜੀ ਖੁਰਾਕ ਲਈ। ਉਨ੍ਹਾਂ ਨੇ ਵੈਕਸੀਨ ਦੀ ਪਹਿਲੀ ਖੁਰਾਕ 28 ਦਿਨ ਪਹਿਲਾਂ 2 ਮਾਰਚ, 2021 ਨੂੰ ਲਈ ਸੀ।

 

45 ਸਾਲ ਦੀ ਉਮਰ ਤੋਂ ਵੱਧ ਦੇ ਹਰੇਕ ਵਿਅਕਤੀ ਦਾ ਟੀਕਾਕਰਨ ਕੀਤੇ ਜਾਣ ਬਾਰੇ ਲਏ ਗਏ ਹਾਲ ਦੇ ਹੀ ਫੈਸਲੇ ਦੀ ਰੌਸ਼ਨੀ ਵਿਚ ਡਾ. ਹਰਸ਼ ਵਰਧਨ ਨੇ ਹਰੇਕ ਯੋਗ ਵਿਅਕਤੀ ਨੂੰ ਟੀਕਾ ਲਗਵਾਉਣ ਦੀ ਅਪੀਲ ਕਰਦਿਆਂ ਕਿਹਾ, "ਸਾਨੂੰ ਪਹਿਲੀ ਡੋਜ਼ ਲੈਣ ਤੋਂ ਬਾਅਦ ਅਜੇ ਤੱਕ ਕੋਈ ਥੋੜੀ ਜਿਹੀ ਵੀ ਅਸੁਵਿਧਾ ਨਹੀਂ ਹੋਈ ਹੈ।" ਉਨ੍ਹਾਂ ਏਈਐਫਆਈ (ਟੀਕਾਕਰਨ ਦੇ ਅਮਲ ਤੋਂ ਬਾਅਦ ਮਾੜੀ ਘਟਨਾ) ਲਈ ਵਿਵਸਥਾਵਾਂ ਦਾ ਵੇਰਵਾ ਦੇਂਦਿਆੰ ਕਿਹਾ ਕਿ ਏਈਐਫਆਈ ਦੇ ਲਾਭਪਾਤਰੀਆਂ ਲਈ ਮਾੜੀ ਜਿਹੀ ਵੀ ਅਸੁਵਿਧਾ ਹੋਣ ਦੀ ਸਥਿਤੀ ਤੇ ਨਿਗਰਾਨੀ ਰੱਖਣ ਲਈ ਨਿਯਮਾਂ ਵਿਚ ਵਿਵਸਥਾ ਕੀਤੀ ਗਈ ਹੈ ।  ਉਨ੍ਹਾਂ ਮੁੜ ਤੋਂ ਦੁਹਰਾਇਆ,  "ਸਾਰੀਆਂ ਵੈਕਸੀਨਾਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ, ਇਮਿਊਨੋਜੈਨਿਕ ਅਤੇ ਪ੍ਰਭਾਵਸ਼ਾਲੀ ਹਨ।" ਵੈਕਸੀਨੇਸ਼ਨ ਤੋਂ ਬਾਅਦ ਕੋਰੋਨਾ ਇਨਫੈਕਸ਼ਨ ਬਾਰੇ ਵਿਅਕਤੀਗਤ ਮਾਮਲਿਆਂ ਤੇ ਰਿਪੋਰਟਰਾਂ ਦੀਆਂ ਚਿੰਤਾਵਾਂ ਨੂੰ ਵੀ ਹੱਲ ਕੀਤਾ- "ਇਹ ਮਾਮਲੇ ਬਹੁਤ ਹੀ ਘੱਟ ਹਨ। ਵੈਕਸੀਨ ਦੀ ਦੂਜੀ ਖੁਰਾਕ ਤੋਂ ਬਾਅਦ ਐਂਟੀਬਾਡੀਜ਼ ਪੂਰੀ ਤਰ੍ਹਾਂ ਨਾਲ ਵਿਕਸਤ ਹੋਣ ਲਈ ਦੋ ਹਫਤਿਆਂ ਦਾ ਸਮਾਂ ਲੈਂਦੇ ਹਨ ਜੋ ਇਨਫੈਕਸ਼ਨ ਲਈ ਇਕ ਵਿੰਡੋ ਉਪਲਬਧ ਕਰਵਾਉਂਦੇ ਹਨ। 

 

ਇਹ ਸਾਨੂੰ ਟੀਕਾਕਰਣ ਦੀ ਕਸਰਤ ਦੀ ਪਰਵਾਹ ਕੀਤੇ ਬਗੈਰ, ਕੋਵਿਡ ਅਨੁਕੂਲ ਵਿਵਹਾਰ ਦੀ ਸਖਤੀ ਨਾਲ ਪਾਲਣਾ ਕਰਨ ਦੀ ਸਾਡੀ ਪਹਿਲਾਂ ਕੀਤੀ ਗਈ ਅਪੀਲ ਵੱਲ ਲੈ ਜਾਂਦਾ ਹੈ।  " ਉਨ੍ਹਾਂ ਅੱਗੇ ਕਿਹਾ ਕਿ ਟੀਕਾਕਰਣ ਕਰਨ ਵਾਲਿਆਂ ਵਿੱਚ ਕੋਵਿਡ ਇਨਫੈਕਸ਼ਨ ਬਹੁਤ ਹੀ ਹਲਕੀ ਹੋਵੇਗੀ ਅਤੇ ਇੱਕ ਅਗਾਂਹ ਵਧੂ ਪੜਾਅ ਤਕ ਨਹੀਂ ਜਾਵੇਗੀ। ਸੋਸ਼ਲ ਮੀਡੀਆ ਤੇ ਵੈਕਸੀਨ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਅਫਵਾਹਾਂ ਨੂੰ ਖਾਰਿਜ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਲਈ ਇਹ ਪ੍ਰੇਸ਼ਾਨੀ ਹਨ ਅਤੇ ਠੀਕ ਨਹੀਂ ਹਨ, ਉਨ੍ਹਾਂ ਵਟਸਐਪ ਦੀ ਬਜਾਏ ਵਿਗਿਆਨ ਤੇ ਭਰੋਸਾ ਕਰਨ ਦੀ ਆਪਣੀ ਗੱਲ ਮਜ਼ਬੂਤੀ ਨਾਲ ਰੱਖੀ । 

 

ਦੇਸ਼ ਵਿਚ ਕੋਵਿਡ ਮਾਮਲਿਆਂ ਦੀ ਦੂਜੀ ਲਹਿਰ ਦੇ ਵਧਣ ਤੇ ਕੇਂਦਰ ਸਰਕਾਰ ਦੀ ਚੌਕਸੀ ਬਾਰੇ ਹਰੇਕ ਨੂੰ ਯਕੀਨ ਦਿਵਾਉਂਦਿਆਂ ਡਾ. ਹਰਸ਼ ਵਰਧਨ ਨੇ ਕਿਹਾ,  "ਇਹ ਸਥਿਤੀ ਕੋਵਿਡ ਅਨੁਕੂਲ ਵਿਵਹਾਰ ਤੇ ਅਮਲ ਕਰਨ ਵਿਚ ਲੋਕਾਂ ਦੇ ਲਾਪ੍ਰਵਾਹੀ ਵਾਲੇ ਰੁਝਾਨ ਦਾ ਇੱਕ ਗੰਭੀਰ ਪ੍ਰਤੀਬਿੰਬ ਹੈ । ਕੋਵਿਡ ਵਿਰੁੱਧ ਸਾਡੇ ਜਨ ਅੰਦੋਲਨ ਵਿਚ ਟੀਕਾਕਰਨ ਦੇ ਨਾਲ ਨਾਲ ਇਨ੍ਹਾਂ ਨਿਯਮਾਂ ਦੀ ਪਾਲਣਾ ਸਾਡੇ ਮੁੱਖ ਸਤੰਭ ਹਨ।" ਉਨ੍ਹਾਂ ਕਿਹਾ ਕਿ ਕੋਵਿ਼ਡ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਵਿਚ ਕਲੀਨਿਕਲ ਪ੍ਰਕ੍ਰਿਆਵਾਂ ਦੇ ਨਾਲ ਨਾਲ "ਟੈਸਟ, ਟ੍ਰੈਕ ਅਤੇ ਟ੍ਰੀਟ" ਵਰਗੇ ਮਹਾਮਾਰੀ ਦੇ ਖੇਤਰ ਨੂੰ ਕੰਟਰੋਲ ਕਰਨ ਵਾਲੇ ਜ਼ਰੂਰੀ ਤੱਤ ਵੀ ਸ਼ਾਮਿਲ ਹਨ। ਪ੍ਰਧਾਨ ਮੰਤਰੀ ਦੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ ਸਥਿਤੀ ਤੇ ਗਲਬਾਤ ਦੇ ਸੰਦਰਭ ਵਿਚ ਨਿਗਰਾਨੀ ਦੇ ਉੱਚੇ ਪੱਧਰ ਤੇ ਬੋਲਦਿਆਂ ਵੀ ਉਨ੍ਹਾਂ ਨੇ ਆਪਣੀ ਗੱਲ ਰੱਖੀ ਅਤੇ ਕਿਹਾ ਕਿ ਕੇਂਦਰੀ ਸਿਹਤ ਸਕੱਤਰ ਵਲੋਂ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਆਪਣੇ ਸਹਿਯੋਗੀਆਂ ਨਾਲ ਨਿਰੰਤਰ ਵੀਡੀਓ ਕਾਨਫਰੰਸਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਹਰੇਕ ਨੂੰ ਚੇਤੇ ਕਰਵਾਇਆ ਕਿ ਭਾਰਤ ਵਿਚ ਮੌਤ ਦਰ ਸਿਰਫ 1.34% ਹੈ ਜਦਕਿ ਸਿਹਤਯਾਬੀ ਦੀ ਦਰ ਵਿਸ਼ਵ ਵਿਚ ਸਭ ਤੋਂ ਉੱਚੀ ਹੈ। ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ 46 ਜ਼ਿਲ੍ਹਿਆਂ ਵਲੋਂ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ, ਤਕਰੀਬਨ 400 ਜ਼ਿਲ੍ਹੇ ਕੋਵਿਡ ਤੋਂ ਮੁਕਤ ਹੋ ਚੁੱਕੇ ਹਨ (187 ਅਜਿਹੇ ਜ਼ਿਲ੍ਹੇ ਜਿਨ੍ਹਾਂ ਵਿਚ 7 ਦਿਨਾਂ ਵਿਚ ਕੋਈ ਨਵਾਂ ਕੇਸ ਨਹੀਂ ਆਇਆ, 84 ਅਜਿਹੇ ਜ਼ਿਲ੍ਹੇ ਜਿਨ੍ਹਾਂ ਵਿਚ 14 ਦਿਨਾਂ ਵਿਚ ਕੋਈ ਕੇਸ ਨਹੀਂ ਆਇਆ, 20 ਅਜਿਹੇ ਜ਼ਿਲ੍ਹੇ ਜਿਨ੍ਹਾਂ ਵਿਚ 21 ਦਿਨਾਂ ਵਿਚ ਅਤੇ 139 ਅਜਿਹੇ ਜ਼ਿਲ੍ਹੇ ਜਿਨ੍ਹਾਂ ਵਿਚ 28 ਦਿਨਾਂ ਵਿਚ ਕੋਈ ਕੇਸ ਰਿਪੋਰਟ ਨਹੀਂ ਕੀਤਾ ਗਿਆ)।

 

ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਭਾਰਤ ਵਿਸ਼ਵ ਦੇ 84 ਦੇਸ਼ਾਂ ਨੂੰ 6 ਕਰੋੜ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਭੇਜ ਚੁੱਕਾ ਹੈ ਜਦਕਿ 7 ਹੋਰ ਟੀਕੇ ਆਪਣੇ ਕਲੀਨਿਕਲ ਪਰੀਖਣਾਂ ਲਈ ਪਾਈਪਲਾਈਨ ਵਿਚ ਹਨ। ਉਨ੍ਹਾਂ ਨੇ ਇਸ ਸਿਧਾਂਤ ਤੇ ਜ਼ੋਰ ਦਿੱਤਾ, "ਸਾਡੇ ਵਿਚੋਂ ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ ਜਦ ਤੱਕ ਕਿ ਹਰੇਕ ਸੁਰੱਖਿਅਤ ਨਹੀਂ ਹੈ" ਜੋ ਵੈਕਸੀਨ ਮੈਤਰੀ ਪ੍ਰੋਗਰਾਮਾਂ ਦੇ ਕੇਂਦਰ ਵਿਚ ਹੈ ਅਤੇ ਆਪਣੇ ਸਾਰੇ ਹੀ ਨੇੜਲੇ ਅਤੇ ਪਿਆਰਿਆਂ ਦੇ ਟੀਕਾਕਰਨ ਲਈ ਵੀ ਲਾਗੂ ਹੈ। ਉਨ੍ਹਾਂ ਇਹ ਕਹਿ ਕੇ ਆਪਣੀ ਗੱਲ ਖਤਮ ਕੀਤੀ ਕਿ 7 ਲੱਖ ਸਿਖਲਾਈ ਪ੍ਰਾਪਤ ਵੈਕਸੀਨੇਟਰਾਂ, ਕੋ-ਵਿਨ ਪੋਰਟਲ ਤੇ 10 ਲੱਖ ਤੋਂ ਵੱਧ ਟੀਕਾਕਰਨ ਸੈਸ਼ਨਾਂ ਦੀ ਨਿਰੰਤਰ ਰਜਿਸਟ੍ਰੇਸ਼ਨ ਨਾਲ ਸਰਕਾਰੀ ਅਤੇ ਨਿੱਜੀ ਸਹੂਲਤਾਂ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਦੀ ਦਿਸ਼ਾ ਵੱਲ ਨਿਰੰਤਰ ਅੱਗੇ ਵਧ ਰਹੀਆਂ ਹਨ ।  

 

------------------------------------------------------   

ਐਮਵੀ ਐਸਜੇ


(Release ID: 1708612) Visitor Counter : 187