ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਮਹਿਲਾਵਾਂ ਦੀ ਅਗਵਾਈ ਵਾਲੀ ਇੱਕ ਸਟਾਰਟਅੱਪ ਨੇ ਇੱਕ ਨਵੀਨਤਾਕਾਰੀ ਵਾਇਰਲੈਸ ਉਤਪਾਦ ਤਿਆਰ ਕੀਤਾ ਹੈ ਜੋ ਗ੍ਰਾਮੀਣ ਖੇਤਰਾਂ ਵਿੱਚ ਘੱਟ ਕੀਮਤ ਵਾਲੀਆਂ ਭਰੋਸੇਮੰਦ ਇੰਟਰਨੈਟ ਸੇਵਾਵਾਂ ਪ੍ਰਦਾਨ ਕਰੇਗਾ
Posted On:
29 MAR 2021 12:33PM by PIB Chandigarh
ਮਹਿਲਾਵਾਂ ਦੀ ਅਗਵਾਈ ਵਾਲੀ ਇੱਕ ਸਟਾਰਟਅੱਪ ਐਸਟ੍ਰੋਮ ਨੇ ਇੱਕ ਨਵੀਨਤਾਕਾਰੀ ਵਾਇਰਲੈਸ ਉਤਪਾਦ ਤਿਆਰ ਕੀਤਾ ਹੈ ਜੋ ਦੂਰਸੰਚਾਰ ਓਪਰੇਟਰਾਂ ਨੂੰ ਉਪਨਗਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਘੱਟ ਕੀਮਤ ਵਾਲੀਆਂ ਭਰੋਸੇਮੰਦ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ। ਇਹ ਫਾਈਬਰ ਦੀ ਕੀਮਤ ਦੇ ਸਿਰਫ ਇੱਕ ਅੰਸ਼ ‘ਤੇ ਫਾਈਬਰ ਬੈਂਡਵਿਡਥ ਪ੍ਰਦਾਨ ਕਰਦਾ ਹੈ।
ਭਾਰਤ ਵਰਗੇ ਦੇਸ਼ਾਂ ਵਿੱਚ ਦੂਰ ਦੁਰਾਡੀਆਂ ਥਾਵਾਂ ਤੱਕ ਇੰਟਰਨੈਟ ਦੀ ਪਹੁੰਚ ਬਣਾਉਣੀ ਕਠਿਨ ਹੈ ਕਿਉਂਕਿ ਫਾਈਬਰ ਲਗਾਉਣਾ ਬਹੁਤ ਮਹਿੰਗਾ ਪੈਂਦਾ ਹੈ। ਵਾਇਰਲੈੱਸ ਬੈਕਹੌਲ ਉਤਪਾਦਾਂ ਦੀ ਜ਼ਰੂਰਤ ਹੈ ਜੋ ਘੱਟ ਕੀਮਤ, ਉੱਚ ਡੇਟਾ ਸਮਰੱਥਾ, ਅਤੇ ਵਿਆਪਕ ਪਹੁੰਚ ਪ੍ਰਦਾਨ ਕਰ ਸਕਦੇ ਹੋਣ। ਵਰਤਮਾਨ ਵਿੱਚ ਉਪਲਬਧ, ਵਾਇਰਲੈੱਸ ਬੈਕਹੌਲ ਉਤਪਾਦ ਜਾਂ ਤਾਂ ਲੋੜੀਂਦੀ ਡੇਟਾ ਸਪੀਡ ਜਾਂ ਲੋੜੀਂਦੀ ਰੇਂਜ ਪ੍ਰਦਾਨ ਨਹੀਂ ਕਰਦੇ ਜਾਂ ਲਗਾਉਣ ਲਈ ਬਹੁਤ ਮਹਿੰਗੇ ਹਨ।
ਗੀਗਾ ਮੈੱਸ਼ ਨਾਮੀ ਵਾਇਰਲੈੱਸ ਉਤਪਾਦ ਟੈਲੀਕਾਮ ਓਪਰੇਟਰਾਂ ਨੂੰ 5 ਗੁਣਾ ਘੱਟ ਕੀਮਤ 'ਤੇ ਕੁਆਲਟੀ, ਉੱਚ-ਗਤੀ ਗ੍ਰਾਮੀਣ ਦੂਰਸੰਚਾਰ ਬੁਨਿਆਦੀ ਢਾਂਚੇ ਦੀ ਤਾਇਨਾਤੀ ਦੇ ਯੋਗ ਬਣਾ ਸਕਦਾ ਹੈ। ਰੂਰਲ ਕਨੈਕਟੀਵਿਟੀ ਗ੍ਰਾਹਕ ਅਤੇ ਰੱਖਿਆ ਗ੍ਰਾਹਕ ਜੋ ਪਹਿਲਾਂ ਹੀ ਪਾਇਲਟਾਂ ਲਈ ਸਾਈਨ ਅਪ ਕਰ ਚੁੱਕੇ ਹਨ ਜਲਦੀ ਹੀ ਐਸਟ੍ਰੋਮ ਦੇ ਇਸ ਉਤਪਾਦ ਦੇ ਪ੍ਰਦਰਸ਼ਨ ਨੂੰ ਦੇਖਣਗੇ।
ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਡੀਐੱਸਟੀ-ਏਬੀਆਈ ਵੂਮੈਨ ਸਟਾਰਟਅੱਪ ਪ੍ਰੋਗਰਾਮ ਦੇ ਸਹਿਯੋਗ ਨਾਲ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈਆਈਐੱਸਸੀ), ਬੰਗਲੌਰ ਵਿਖੇ ਪ੍ਰਫੁੱਲਤ ਹੋਈ ਡੀਪਟੈੱਕ ਸਟਾਰਟਅੱਪ ਨੇ ਆਪਣੀ ਮਿਲੀਮੀਟਰ-ਵੇਵ ਮਲਟੀ-ਬੀਮ ਟੈਕਨੋਲੋਜੀ ਨੂੰ 2018 ਵਿੱਚ ਲੈਬ ਵਿੱਚ ਸਾਬਤ ਕੀਤਾ, ਜਿਸ ਲਈ ਕੰਪਨੀ ਨੂੰ ਭਾਰਤ ਅਤੇ ਅਮਰੀਕਾ ਵਿੱਚ ਇੱਕ ਪੇਟੈਂਟ ਦਿੱਤਾ ਗਿਆ ਹੈ। ਉਸ ਸਮੇਂ ਤੋਂ, ਤਕਨਾਲੋਜੀ ਨੂੰ ਇੱਕ ਸ਼ਕਤੀਸ਼ਾਲੀ ਅਤੇ ਸਕੇਲੇਬਲ ਉਤਪਾਦ ਵਿੱਚ ਬਦਲਿਆ ਗਿਆ ਹੈ ਜਿਸ ਨੂੰ ਗੀਗਾ ਮੈੱਸ਼ ਕਿਹਾ ਜਾਂਦਾ ਹੈ, ਜੋ ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਆਖਰੀ ਮੀਲ ਸੰਪਰਕ ਦੀਆਂ ਦੂਰ ਸੰਚਾਰ ਲੋੜਾਂ ਦਾ ਹੱਲ ਕਰ ਸਕਦੀ ਹੈ। ਇਹ ਉਤਪਾਦ ਫੀਲਡ ਵਿੱਚ ਸਫਲ ਸਾਬਤ ਹੋਇਆ ਹੈ ਅਤੇ ਇਹ ਇਸਦੇ ਆਉਣ ਵਾਲੇ ਵਪਾਰੀਕਰਨ ਲਈ ਸਹਿਭਾਗੀ ਉਤਪਾਦਾਂ ਨਾਲ ਵੀ ਏਕੀਕ੍ਰਿਤ ਹੈ।
ਐਸਟ੍ਰੋਮ ਦੀ ਸਹਿ-ਸੰਸਥਾਪਕ ਅਤੇ ਸੀਈਓ ਡਾ. ਨੇਹਾ ਸਾਟਕ ਨੇ ਡੀਐੱਸਟੀ-ਏਬੀਆਈ ਮਹਿਲਾ ਸਟਾਰਟਅੱਪ ਪਹਿਲ ਤਹਿਤ ਆਯੋਜਿਤ ਕੀਤੀ ਗਈ ਹਫਤਾ ਭਰ ਦੀ ਯਾਤਰਾ, ਜਿਸ ਦੌਰਾਨ ਉਨ੍ਹਾਂ ਨੂੰ ਯੂਐੱਸ ਮਾਰਕੀਟ ਵਿੱਚ ਲਾਂਚ ਕਰਨ ਦੀ ਤਿਆਰੀ ਲਈ ਯੂਐੱਸ ਵੀਸੀ ਈਕੋਸਿਸਟਮ ਬਾਰੇ ਕੀਮਤੀ ਜਾਣਕਾਰੀ ਦਿੱਤੀ ਗਈ, ਨੂੰ ਯਾਦ ਕਰਦਿਆਂ ਕਿਹਾ, “ਇੰਡੀਅਨ ਇੰਸਟੀਚਿਊਟ ਆਫ ਸਾਇੰਸ ਨੇ ਨਿਵੇਸ਼ਕਾਂ ਨਾਲ ਜੁੜਨ, ਕਾਰੋਬਾਰੀ ਸਲਾਹ-ਮਸ਼ਵਰਾ ਮੁਹੱਈਆ ਕਰਾਉਣ, ਅਤੇ ਸਾਡੇ ਉਤਪਾਦਾਂ ਦੇ ਖੇਤਰ ਦੀਆਂ ਅਜ਼ਮਾਇਸ਼ਾਂ ਕਰਵਾਉਣ ਲਈ ਸਾਨੂੰ ਥਾਂ ਦੇ ਕੇ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਈ।”
ਐਸਟ੍ਰੋਮ ਨੂੰ ਕਨੈਕਟੀਵਿਟੀ ਵਿੱਚ ਮੋਸਟ ਪ੍ਰੋਮਿਸਿੰਗ ਇਨੋਵੇਟਿਵ ਸੋਲਿਊਸ਼ਨ ਲਈ ਆਈਟੀਯੂ ਐੱਸਐੱਮਈ ਅਵਾਰਡ ਵੀ ਮਿਲਿਆ, ਜੋ ਕਿ ਇਸ ਉਤਪਾਦ ਲਈ ਅੰਤਰਰਾਸ਼ਟਰੀ ਦੂਰ ਸੰਚਾਰ ਯੂਨੀਅਨ (ਆਈਟੀਯੂ) ਦੀ ਇੱਕ ਵੱਡੀ ਮਾਨਤਾ ਹੈ।ਉਨ੍ਹਾਂ ਨੂੰ ਈਵੋ ਨੈੱਕਸਸ (ਕੁਆਲਕੋਮ ਦੁਆਰਾ ਸਪਾਂਸਰ ਕੀਤਾ ਗਿਆ) ਨਾਮਕ ਇੱਕ ਵੱਕਾਰੀ 5ਜੀ ਐਕਸੀਲਿਰੇਟਰ ਪ੍ਰੋਗਰਾਮ ਦੁਆਰਾ ਵੀ ਚੁਣਿਆ ਗਿਆ ਜੋ ਉਨ੍ਹਾਂ ਨੂੰ ਆਪਣੇ ਉਤਪਾਦਾਂ ਨੂੰ ਗਲੋਬਲ ਮਾਰਕੀਟ ਵਿੱਚ ਲਾਂਚ ਕਰਨ ਵਿੱਚ ਸਹਾਇਤਾ ਕਰੇਗਾ।
ਮਲਟੀ-ਬੀਮ ਈ-ਬੈਂਡ ਉਤਪਾਦ, ਗੀਗਾ ਮੈੱਸ਼, ਇੱਕ ਵਿੱਚ 6 ਪੁਆਇੰਟ-ਟੂ-ਪੁਆਇੰਟ ਈ-ਬੈਂਡ ਰੇਡੀਓ ਪੈਕ ਕਰਦਾ ਹੈ, ਜਿਸ ਨਾਲ ਉਪਕਰਣ ਦੀ ਲਾਗਤ ਨੂੰ ਕਈਂ ਲਿੰਕਾਂ ਤੇ ਵੰਡ ਦਿੰਦਾ ਹੈ ਅਤੇ ਇਸ ਨਾਲ ਪੂੰਜੀਗਤ ਖਰਚੇ ਘੱਟ ਜਾਂਦੇ ਹਨ।ਰੇਡੀਓ ਹਰੇਕ ਲਿੰਕ ‘ਤੇ ਲੰਬੀ-ਰੇਂਜ ਅਤੇ ਮਲਟੀ-ਜੀਬੀਪੀਐੱਸ ਡਾਟਾ ਥ੍ਰੁਪੁੱਟ ਪ੍ਰਦਾਨ ਕਰਦਾ ਹੈ।
ਆਟੋਮੈਟਿਕ ਲਿੰਕ ਅਲਾਈਨਮੈਂਟ, ਲਿੰਕਾਂ ਵਿਚਕਾਰ ਗਤੀਸ਼ੀਲ ਬਿਜਲੀ ਦੀ ਐਲੋਕੇਸ਼ਨ, ਅਤੇ ਰਿਮੋਟ ਲਿੰਕ ਬਣਨ ਵਿੱਚ ਮਦਦ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਓਪਰੇਟਰ ਨੂੰ ਮਹੱਤਵਪੂਰਨ ਓਪਰੇਟਿੰਗ ਖਰਚਿਆਂ ਨੂੰ ਘਟਾਉਂਣ ਵਿੱਚ ਮਦਦ ਕਰਦੀਆਂ ਹਨ।
ਐਸਟ੍ਰੋਮ ਇਸ ਸਮੇਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਯੂਨੀਵਰਸਿਟੀ ਕੈਂਪਸ) ਵਿਖੇ ਫੀਲਡ ਟ੍ਰਾਇਲ ਕਰ ਰਿਹਾ ਹੈ। ਇਸ ਫੀਲਡ ਅਜ਼ਮਾਇਸ਼ ਵਿੱਚ, ਕੰਪਨੀ ਨੇ ਪੂਰੇ ਕੈਂਪਸ ਵਿੱਚ ਮਲਟੀ-ਜੀਬੀਪੀਐੱਸ ਸਪੀਡ 'ਤੇ ਪਹਿਲਾਂ ਹੀ ਡਾਟਾਸਟ੍ਰੀਮਿੰਗ ਪ੍ਰਾਪਤ ਕੀਤੀ ਹੈ।
ਵਧੇਰੇ ਜਾਣਕਾਰੀ ਲਈ ਡਾ. ਨੇਹਾ ਸਾਟਕ (neha@astrome.co) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਐਸਟ੍ਰੋਮ ਦੇ ਸੀਈਓ ਅਤੇ ਡਾਇਰੈਕਟਰ ਆਫ਼ ਇੰਜੀਨੀਅਰਿੰਗ ਆਈਈਈਈ ਟੈਕਨੋਲੋਜੀ ਸਟਾਰਟਅੱਪ ਅਵਾਰਡ 2020 ਪ੍ਰਾਪਤ ਕਰਦੇ ਹੋਏ
ਕਨੈਕਟੀਵਿਟੀ ਟਰਾਇਲਾਂ ਲਈ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਕੈਂਪਸ ਵਿਖੇ ਤਾਇਨਾਤ ਗੀਗਾ ਮੈੱਸ਼ ਦੀ ਤਸਵੀਰ।
***********
ਐੱਸਐੱਸ/ਕੇਜੀਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)
(Release ID: 1708606)
Visitor Counter : 237